ਸ਼੍ਰੀ ਦਸਮ ਗ੍ਰੰਥ

ਅੰਗ - 737


ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰ ॥੪੧੯॥

(ਇਹ) ਪਾਸ ਦਾ ਨਾਮ ਹੁੰਦਾ ਹੈ। ਕਵੀ ਵਿਚਾਰ ਕਰ ਲੈਣ ॥੪੧੯॥

ਨ੍ਰਿਪਣੀ ਆਦਿ ਬਖਾਨਿ ਕੈ ਰਿਪੁ ਖਿਪ ਬਹੁਰ ਉਚਾਰਿ ॥

ਪਹਿਲਾਂ 'ਨ੍ਰਿਪਣੀ' (ਰਾਜੇ ਦੀ ਫੌਜ) ਸ਼ਬਦ ਕਹਿ ਕੇ, ਪਿਛੋਂ 'ਰਿਪੁ ਖਿਪ' ਪਦ ਉਚਾਰਨ ਕਰੋ।

ਨਾਮ ਪਾਸਿ ਕੇ ਹੋਤ ਹੈ ਲੀਜਅਹੁ ਸੁਕਬਿ ਸੁਧਾਰ ॥੪੨੦॥

(ਇਹ) ਪਾਸ ਦਾ ਨਾਮ ਬਣਦਾ ਹੈ। ਕਵੀ ਸੋਚ ਲੈਣ ॥੪੨੦॥

ਭਟਨੀ ਆਦਿ ਬਖਾਨਿ ਕੈ ਰਿਪੁ ਅਰਿ ਬਹੁਰ ਬਖਾਨ ॥

ਪਹਿਲਾਂ 'ਭਟਨੀ' (ਸੂਰਮਿਆਂ ਦੀ ਸੈਨਾ) ਸ਼ਬਦ ਕਹਿ ਕੇ, ਬਾਦ ਵਿਚ 'ਰਿਪੁ ਅਰਿ' ਪਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਚੀਨਹੁ ਪ੍ਰਗ੍ਰਯਾਵਾਨ ॥੪੨੧॥

(ਇਹ) ਪਾਸ ਦਾ ਨਾਮ ਬਣਦਾ ਹੈ। ਬੁੱਧੀਮਾਨ ਸਮਝ ਲੈਣ ॥੪੨੧॥

ਆਦਿ ਬੀਰਣੀ ਸਬਦ ਕਹਿ ਰਿਪੁ ਅਰਿ ਬਹੁਰਿ ਬਖਾਨ ॥

ਪਹਿਲਾਂ 'ਬੀਰਣੀ' (ਯੋਧਿਆਂ ਦੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਪਦ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੪੨੨॥

(ਇਹ) ਪਾਸ ਦਾ ਨਾਮ ਬਣਦਾ ਹੈ। ਬੁੱਧੀਮਾਨ ਸਮਝ ਲੈਣ ॥੪੨੨॥

ਸਤ੍ਰਣਿ ਆਦਿ ਬਖਾਨਿ ਕੈ ਰਿਪੁ ਅਰਿ ਪੁਨਿ ਪਦ ਦੇਹੁ ॥

ਪਹਿਲਾਂ 'ਸਤ੍ਰਣਿ' ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਪਦ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ ॥੪੨੩॥

(ਇਹ) ਪਾਸ ਦਾ ਨਾਮ ਹੁੰਦਾ ਹੈ। ਸੂਝਵਾਨ ਮਨ ਵਿਚ ਰਖ ਲੈਣ ॥੪੨੩॥

ਜੁਧਨਿ ਆਦਿ ਬਖਾਨਿ ਕੈ ਪੁਨਿ ਰਿਪੁ ਅਰਿ ਕੈ ਦੀਨ ॥

ਪਹਿਲਾਂ 'ਜੁਧਨਿ' (ਯੁੱਧ ਕਰਨ ਵਾਲੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਪਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੨੪॥

(ਇਹ) ਪਾਸ ਦਾ ਨਾਮ ਹੁੰਦਾ ਹੈ। ਸੂਝਵਾਨ ਸੋਚ ਲੈਣ ॥੪੨੪॥

ਰਿਪੁਣੀ ਆਦਿ ਉਚਾਰਿ ਕੈ ਰਿਪੁ ਖਿਪ ਅੰਤਿ ਬਖਾਨ ॥

ਪਹਿਲਾਂ 'ਰਿਪੁਣੀ' (ਵੈਰੀ ਦੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਤੇ 'ਰਿਪੁ ਖਿਪ' ਸ਼ਬਦ ਕਹਿ ਦਿਓ।

ਨਾਮ ਪਾਸਿ ਕੇ ਹੋਤ ਹੈ ਚਤੁਰ ਚਿਤ ਪਹਿਚਾਨ ॥੪੨੫॥

(ਇਹ) ਪਾਸ ਦਾ ਨਾਮ ਹੁੰਦਾ ਹੈ। ਚਤੁਰ ਚਿਤ ਵਿਚ ਜਾਣ ਲੈਣ ॥੪੨੫॥

ਅਰਿਣੀ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ ਬਖਾਨ ॥

ਪਹਿਲਾਂ 'ਅਰਿਣੀ' (ਵੈਰੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੪੨੬॥

(ਇਹ) ਨਾਮ ਪਾਸ ਦਾ ਬਣਦਾ ਹੈ। ਸੂਝਵਾਨ ਮਨ ਵਿਚ ਰਖ ਲੈਣ ॥੪੨੬॥

ਰਾਜਨਿ ਆਦਿ ਉਚਾਰਿ ਕੈ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਰਾਜਨਿ' (ਰਾਜੇ ਦੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ ॥੪੨੭॥

(ਇਹ) ਪਾਸ ਦਾ ਨਾਮ ਹੁੰਦਾ ਹੈ। ਬੁੱਧੀਮਾਨ ਸਮਝ ਲੈਣ ॥੪੨੭॥

ਆਦਿ ਈਸਰਣੀ ਸਬਦ ਕਹਿ ਰਿਪੁ ਅਰਿ ਬਹੁਰਿ ਬਖਾਨ ॥

ਪਹਿਲਾਂ 'ਈਸਰਣੀ' (ਸੁਆਮੀ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਪਦ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੪੨੮॥

(ਇਹ) ਨਾਮ ਪਾਸ ਦਾ ਹੁੰਦਾ ਹੈ। ਸੂਝਵਾਨੋ! ਸਮਝ ਲਵੋ ॥੪੨੮॥

ਭੂਪਣਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਭੂਪਣਿ' (ਰਾਜੇ ਦੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਪਦ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਪਾਰ ॥੪੨੯॥

(ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਸੂਝਵਾਨ ਵਿਚਾਰ ਕਰ ਲੈਣ ॥੪੨੯॥

ਨ੍ਰਿਪਜਨ ਏਸ੍ਰਣਿ ਆਦਿ ਕਹੁ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਨ੍ਰਿਪਜਨ ਏਸ੍ਰਣਿ' (ਰਾਜੇ ਦੀ ਸੈਨਾ) ਕਹਿ ਕੇ ਅੰਤ ਵਿਚ 'ਰਿਪੁ ਅਰਿ' ਪਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੪੩੦॥

(ਇਹ) ਪਾਸ ਦਾ ਨਾਮ ਬਣ ਜਾਏਗਾ। ਕਵੀ ਜਨੋ! ਸੋਚ ਲਵੋ ॥੪੩੦॥

ਰਾਜਨਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਰਾਜਨਿ' ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਪਾਰ ॥੪੩੧॥

(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਬੁੱਧੀਮਾਨੋ! ਵਿਚਾਰ ਲਵੋ ॥੪੩੧॥

ਏਸਨਿ ਆਦਿ ਬਖਾਨਿ ਕੈ ਅੰਤਕ ਬਹੁਰਿ ਉਚਾਰ ॥

ਪਹਿਲਾਂ 'ਏਸਨਿ' (ਸੁਆਮੀ ਦੀ ਸੈਨਾ) ਸ਼ਬਦ ਕਹਿ ਕੇ ਫਿਰ 'ਅੰਤਕ' ਸ਼ਬਦ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੪੩੨॥

(ਇਹ) ਪਾਸ ਦਾ ਨਾਮ ਹੋ ਜਾਵੇਗਾ। ਕਵੀ ਜਨੋ! ਵਿਚਾਰ ਲਵੋ ॥੪੩੨॥

ਪ੍ਰਿਥਮ ਨਰੇਸਣਿ ਸਬਦ ਕਹਿ ਰਿਪੁ ਅਰਿ ਅੰਤ ਉਚਾਰ ॥

ਪਹਿਲਾਂ 'ਨਰੇਸਣਿ' (ਰਾਜੇ ਸਹਿਤ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਅੰਤ ਵਿਚ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰ ॥੪੩੩॥

(ਇਹ) ਪਾਸ ਦਾ ਨਾਮ ਹੋ ਜਾਵੇਗਾ। ਕਵੀ ਜਨ ਸੋਚ ਲੈਣ ॥੪੩੩॥

ਆਦਿ ਰਾਵਨੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਰਾਵਨੀ' (ਰਾਜੇ ਦੀ ਸੈਨਾ) ਸ਼ਬਦ ਕਹਿ ਕੇ, ਫਿਰ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰ ॥੪੩੪॥

(ਇਹ) ਪਾਸ ਦਾ ਨਾਮ ਬਣਦਾ ਹੈ। ਕਵੀ ਜਨ ਵਿਚਾਰ ਕਰ ਲੈਣ ॥੪੩੪॥

ਰਾਇਨਿ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ ਬਖਾਨ ॥

ਪਹਿਲਾਂ 'ਰਾਇਨਿ' (ਰਾਇ ਦੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਸ਼ਬਦਾਂ ਦਾ ਬਖਾਨ ਕਰੋ।

ਨਾਮ ਪਾਸਿ ਕੇ ਹੋਤ ਹੈ ਸਮਝਹੁ ਸੁਘਰ ਸੁਜਾਨ ॥੪੩੫॥

(ਇਹ) ਨਾਮ ਪਾਸ ਦਾ ਹੁੰਦਾ ਹੈ। ਸੁਘੜ ਜਨੋ! ਸਮਝ ਲਵੋ ॥੪੩੫॥

ਈਸਰਣਿ ਆਦਿ ਬਖਾਨਿ ਕੈ ਰਿਪੁ ਅਰਿ ਉਚਰਹੁ ਅੰਤਿ ॥

ਪਹਿਲਾਂ 'ਈਸਰਣਿ' (ਸੁਆਮੀ ਦੀ ਸੈਨਾ) ਕਹਿ ਕੇ ਅੰਤ ਉਤੇ 'ਰਿਪੁ ਅਰਿ' ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਨੰਤ ॥੪੩੬॥

(ਇਹ) ਨਾਮ ਪਾਸ ਦਾ ਹੁੰਦਾ ਹੈ। ਸੂਝਵਾਨੋ! ਸਮਝ ਲਵੋ ॥੪੩੬॥

ਧੁਜਨੀ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਧੁਜਨੀ' (ਧੁਜਾ ਵਾਲੀ ਸੈਨਾ) ਪਹਿਲਾਂ ਕਹਿ ਕੇ ਅੰਤ ਵਿਚ 'ਰਿਪੁ ਅਰਿ' ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨਹੁ ਚਤੁਰ ਅਪਾਰ ॥੪੩੭॥

(ਇਹ) ਨਾਮ ਪਾਸ ਦਾ ਹੁੰਦਾ ਹੈ। ਵਿਦਵਾਨੋ! ਸਮਝ ਲੈਣਾ ॥੪੩੭॥

ਦੈਤਨਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਦੈਤਨਿ' (ਦੈਂਤਾਂ ਦੀ ਸੈਨਾ) ਪਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਦਾ ਉਚਾਰਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨਹੁ ਸੁਕਬਿ ਸੁ ਧਾਰ ॥੪੩੮॥

(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਕਵੀਓ! ਸਮਝ ਲਵੋ ॥੪੩੮॥

ਰਦਨੀ ਆਦਿ ਬਖਾਨਿ ਕੈ ਰਿਪੁ ਅਰਿ ਉਚਰਹੁ ਅੰਤਿ ॥

ਪਹਿਲਾਂ 'ਰਦਨੀ' (ਦੰਦਾਂ ਵਾਲੇ ਹਾਥੀਆਂ ਦੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਕਥਨ ਕਰੋ।

ਨਾਮ ਪਾਸਿ ਕੈ ਹੋਤ ਹੈ ਚੀਨਹੁ ਚਤੁਰ ਬਿਅੰਤ ॥੪੩੯॥

(ਇਹ) ਪਾਸ ਦਾ ਨਾਮ ਹੁੰਦਾ ਹੈ। ਬੁੱਧੀ ਜਨੋ! ਸਮਝ ਲਵੋ ॥੪੩੯॥

ਪ੍ਰਿਥਮ ਪਦ ਉਚਰਿ ਬਾਰਣੀ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਬਾਰਣੀ' (ਹਾਥੀਆਂ ਵਾਲੀ ਸੈਨਾ) ਪਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੪੪੦॥

(ਇਹ) ਪਾਸ ਦਾ ਨਾਮ ਬਣਦਾ ਹੈ। ਚੰਗੇ ਕਵੀਓ! ਸਮਝ ਲਵੋ ॥੪੪੦॥

ਦ੍ਵਿਪਨਿ ਪ੍ਰਿਥਮ ਉਚਾਰਿ ਕੈ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਦ੍ਵਿਪਨੀ' (ਦੋ ਦੰਦਾਂ ਵਾਲੇ ਹਾਥੀਆਂ ਦੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਦਾ ਉਚਾਰਨ ਕਰੋ।

ਨਾਮ ਪਾਸਿ ਕੈ ਏ ਸਭੈ ਨਿਕਸਤ ਚਲਤ ਹਜਾਰ ॥੪੪੧॥

(ਇਸ ਤਰ੍ਹਾਂ) ਇਹ ਸਾਰੇ ਪਾਸ ਦੇ ਨਾਮ ਬਣਦੇ ਜਾਣਗੇ ॥੪੪੧॥

ਦੁਰਦਨੀ ਪ੍ਰਿਥਮ ਬਖਾਨਿ ਕੈ ਰਿਪੁ ਅਰਿ ਪੁਨਿ ਪਦ ਦੇਹੁ ॥

ਪਹਿਲਾਂ 'ਦੁਰਦਨਿ' (ਹਾਥੀ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਪਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੪੪੨॥

(ਇਹ) ਪਾਸ ਦਾ ਨਾਮ ਹੋ ਜਾਏਗਾ। ਸਮਝਦਾਰੋ! ਵਿਚਾਰ ਲਵੋ ॥੪੪੨॥

ਸਾਵਜਨੀ ਪਦ ਪ੍ਰਿਥਮ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਸਾਵਜਨੀ' (ਹਾਥੀ-ਸੈਨਾ) ਪਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।