ਫਿਰ ਇਨ੍ਹਾਂ ਦੇ ਕੰਮਾਂ ਦੀ ਪਰਖ ਕੀਤੀ ਜਾਏ ॥੧੫॥
ਇਕ (ਪੁੱਤਰ) ਨੂੰ ਦਸ ਹਜ਼ਾਰ ਮਸਤ ਹਾਥੀ ਦਿੱਤੇ
ਜੋ ਮਸਤੇ ਹੋਏ ਅਤੇ ਜ਼ੰਜੀਰਾਂ ਨਾਲ ਬੰਨ੍ਹੇ ਹੋਏ ਸਨ ॥੧੬॥
ਦੂਜੇ (ਪੁੱਤਰ) ਨੂੰ ਰਾਜੇ ਨੇ ਪੰਜ ਲੱਖ ਘੋੜੇ ਦਿੱਤੇ
ਜਿਨ੍ਹਾਂ ਉਤੇ ਸੁਨਹਿਰੀ ਜ਼ੀਨਾਂ ਬਣੀਆਂ ਹੋਈਆਂ ਸਨ ਅਤੇ ਜੋ ਬਹਾਰ ਦੀ ਰੁਤ ਵਾਂਗ ਸਜੀਆਂ ਹੋਈਆਂ ਸਨ ॥੧੭॥
ਤੀਜੇ ਪੁੱਤਰ ਨੂੰ ਰਾਜੇ ਨੇ ਤਿੰਨ ਲੱਖ ਊਠ ਦਿੱਤੇ
ਜੋ ਚਾਂਦੀ ਦੇ ਭਾਰ ਨਾਲ ਲਦੇ ਹੋਏ ਅਤੇ ਸੋਨੇ ਨਾਲ ਸਜਾਏ ਹੋਏ ਸਨ ॥੧੮॥
ਚੌਥੇ ਪੁੱਤਰ ਨੂੰ ਇਕ ਦਾਣਾ ਮੂੰਗੀ ਦਾ ਅਤੇ ਅੱਧਾ ਦਾਣਾ ਚਣੇ ਦਾ ਦਿੱਤਾ।
(ਕਿਉਂਕਿ) ਉਹ ਪੁੱਤਰ ਬਹੁਤ ਅਕਲਮੰਦ ਅਤੇ ਸੁਤੰਤਰ ਖ਼ਿਆਲਾਂ ਵਾਲਾ ਸੀ ॥੧੯॥
ਉਹ ਅਕਲ ਦਾ ਭੰਡਾਰ ਰਖਣ ਵਾਲਾ ਪੁੱਤਰ ਉਨ੍ਹਾਂ ਨੂੰ ਘਰ ਲੈ ਆਇਆ।
ਉਹ ਛੋਲਿਆਂ ਦੇ ਅੱਧੇ ਦਾਣੇ ਦੇ ਬਰਾਬਰ ਇਕ ਪੂਰਾ ਦਾਣਾ ਲੈ ਆਇਆ ॥੨੦॥
(ਉਸ ਨੇ) ਸੋਚਿਆ ਕਿ ਇਨ੍ਹਾਂ ਦਾਣਿਆਂ ਨੂੰ ਬੀਜ ਦਿਆਂ
ਅਤੇ ਇਨ੍ਹਾਂ ਨੂੰ ਬੀਜਣ ਨਾਲ (ਆਪਣੀ ਅਕਲ ਦੀ) ਪਰਖ ਕਰ ਲਵਾਂ ॥੨੧॥
(ਉਸ ਨੇ) ਉਹ ਦੋਵੇਂ ਬੀਜ ਧਰਤੀ ਵਿਚ ਦਬ ਦਿੱਤੇ
ਅਤੇ ਮਹਾਨ ਪਰਮਾਤਮਾ ਦਾ ਸ਼ੁਕਰ ਕਰਦਿਆਂ ਉਨ੍ਹਾਂ ਉਤੇ ਆਸ ਲਗਾ ਲਈ ॥੨੨॥
ਉਨ੍ਹਾਂ ਨੂੰ ਬੀਜਿਆਂ ਜਦੋਂ ਛੇ ਮਹੀਨੇ ਹੋ ਗਏ,
ਤਾਂ ਨਵੀਂ ਰੁਤ ਆਉਣ ਤੇ ਉਨ੍ਹਾਂ ਵਿਚੋਂ ਸਬਜ਼ ਰੰਗ (ਦੇ ਪੌਦੇ) ਨਜ਼ਰ ਪਏ ॥੨੩॥
(ਉਹ ਪੁੱਤਰ) ਦਸ ਸਾਲ ਤਕ ਉਨ੍ਹਾਂ ਬੀਜਾਂ ਨੂੰ ਬੀਜਦਾ ਰਿਹਾ।
(ਉਸ ਨੇ ਫ਼ਸਲ ਨੂੰ) ਪਹਿਲਾਂ ਪਾਲਿਆ ਅਤੇ ਫਿਰ ਕਟਿਆ ॥੨੪॥
ਜਦੋਂ ਉਨ੍ਹਾਂ (ਦਾਣਿਆਂ) ਨੂੰ ਦਸ ਵੀਹ ਵਾਰ ਬੀਜਿਆ,
ਤਾਂ ਦਾਣਿਆਂ ਦੇ ਬਹੁਤ ਸਾਰੇ ਖਲਵਾੜੇ ਹੋ ਗਏ ॥੨੫॥
ਇਸ ਤਰ੍ਹਾਂ (ਦਲੀਪ) ਪਾਸ ਬਹੁਤ ਦੌਲਤ ਹੋ ਗਈ ਅਤੇ ਦਿਲ ਨੂੰ ਸਕੂਨ ਮਿਲਿਆ।
ਦਾਣਿਆਂ ਤੋਂ ਬੇਅੰਤ ਦਾਣਿਆਂ ਦੇ ਢੇਰ ਲਗ ਗਏ ॥੨੬॥
ਉਨ੍ਹਾਂ ਨਕਦ (ਰੁਪੈਇਆਂ) ਨਾਲ ਦਸ ਹਜ਼ਾਰ ਹਾਥੀ ਖ਼ਰੀਦ ਲਏ,