ਸ਼੍ਰੀ ਦਸਮ ਗ੍ਰੰਥ

ਅੰਗ - 1264


ਸਾਚ ਬਚਨ ਜੜ ਸੁਨਤ ਉਚਰਿ ਕੈ ॥

ਮੂਰਖ (ਰਾਜੇ ਨੇ ਰਾਣੀ ਨੂੰ) ਸਚਾ ਬਚਨ ਉਚਰਦਿਆਂ ਸੁਣਿਆ।

ਦਮ ਕਹ ਰੋਕਿ ਗਈ ਜਨੁ ਮਰਿ ਕੈ ॥

(ਉਸ ਨੇ) ਸੁਆਸ ਇਸ ਤਰ੍ਹਾਂ ਰੋਕੇ ਮਾਨੋ ਮਰ ਹੀ ਗਈ ਹੋਵੇ।

ਆਂਸੁ ਪੁਲਿਤ ਅਖੀਆਂ ਪਤਿ ਭਈ ॥

ਪਤੀ ਦੀਆਂ ਅੱਖਾਂ ਵਿਚ ਹੰਝੂ ਨਿਕਲ ਆਏ।

ਤਬ ਹੀ ਜਾਰ ਸਾਥ ਉਠਿ ਗਈ ॥੭॥

ਤਦੋਂ (ਰਾਣੀ ਮੌਕਾ ਤਾੜ ਕੇ) ਯਾਰ ਨਾਲ ਨਿਕਲ ਗਈ ॥੭॥

ਆਂਖਿ ਪੂੰਛਿ ਨ੍ਰਿਪ ਹੇਰੈ ਕਹਾ ॥

ਅੱਖਾਂ ਪੂੰਝ ਕੇ ਰਾਜਾ ਵੇਖਣ ਲਗਾ (ਕਿ ਉਹ) ਕਿਥੇ ਗਈ ਹੈ।

ਊਹਾ ਨ ਅੰਗ ਤਵਨ ਕੋ ਰਹਾ ॥

ਉਥੇ ਤਾਂ ਉਸ ਦਾ ਸ਼ਰੀਰ ਨਹੀਂ ਸੀ।

ਤਬ ਸਖਿਯਨ ਇਹ ਭਾਤਿ ਉਚਾਰਿਯੋ ॥

ਤਦ ਸਖੀਆਂ ਨੇ ਇਸ ਤਰ੍ਹਾਂ ਕਿਹਾ।

ਭੇਦ ਅਭੇਦ ਪਸੁ ਨ੍ਰਿਪ ਨ ਬਿਚਾਰਿਯੋ ॥੮॥

ਮੂਰਖ ਰਾਜਾ ਭੇਦ ਅਭੇਦ ਨੂੰ ਨਾ ਸਮਝ ਸਕਿਆ ॥੮॥

ਰਾਨੀ ਗਈ ਸਦੇਹ ਸ੍ਵਰਗ ਕਹ ॥

(ਸਖੀਆਂ ਕਹਿਣ ਲਗੀਆਂ) ਰਾਣੀ ਦੇਹ ਸਹਿਤ ਸਵਰਗ ਨੂੰ ਚਲੀ ਗਈ ਹੈ।

ਛੋਰਿ ਗਈ ਹਮ ਕੌ ਕਤ ਮਹਿ ਮਹ ॥

(ਪਤਾ ਨਹੀਂ) ਸਾਨੂੰ ਕਿਉਂ ਇਸ ਧਰਤੀ ਉਤੇ ਛਡ ਗਈ ਹੈ।

ਮੂਰਖ ਸਾਚੁ ਇਹੈ ਲਹਿ ਲਈ ॥

ਮੂਰਖ (ਰਾਜੇ) ਨੇ ਇਸੇ ਨੂੰ ਸਚ ਸਮਝ ਲਿਆ

ਦੇਹ ਸਹਿਤ ਸੁਰਪੁਰ ਤ੍ਰਿਯ ਗਈ ॥੯॥

ਕਿ ਰਾਣੀ ਦੇਹ ਸਮੇਤ ਸਵਰਗ ਨੂੰ ਚਲੀ ਗਈ ਹੈ ॥੯॥

ਜੇ ਜੇ ਪੁੰਨ੍ਰਯਵਾਨ ਹੈ ਲੋਗਾ ॥

ਜਿਹੜੇ ਜਿਹੜੇ ਲੋਕ ਪੁੰਨਵਾਨ ਹਨ,

ਤੇ ਤੇ ਹੈ ਇਹ ਗਤਿ ਕੇ ਜੋਗਾ ॥

ਉਹ ਉਹ ਇਸ ਗਤੀ (ਸਵਰਗ ਜਾਣ) ਦੇ ਯੋਗ ਹਨ।

ਜਿਨ ਇਕ ਚਿਤ ਹ੍ਵੈ ਕੈ ਹਰਿ ਧ੍ਰਯਾਯੋ ॥

ਜਿਨ੍ਹਾਂ ਨੇ ਇਕ ਚਿਤ ਹੋ ਕੇ ਪਰਮਾਤਮਾ ਦੀ ਆਰਾਧਨਾ ਕੀਤੀ,

ਤਾ ਕੇ ਕਾਲ ਨਿਕਟ ਨਹਿ ਆਯੋ ॥੧੦॥

(ਫਿਰ) ਕਾਲ ਉਨ੍ਹਾਂ ਦੇ ਨੇੜੇ ਨਹੀਂ ਆ ਸਕਿਆ ॥੧੦॥

ਇਕ ਚਿਤ ਜੋ ਧ੍ਯਾਵਤ ਹਰਿ ਭਏ ॥

ਜੋ ਇਕ ਮਨ ਨਾਲ ਹਰਿ ਦਾ ਧਿਆਨ ਧਰਦੇ ਹਨ।

ਦੇਹ ਸਹਤ ਸੁਰਪੁਰ ਤੇ ਗਏ ॥

ਉਹ ਦੇਹ ਸਮੇਤ ਸਵਰਗ ਨੂੰ ਜਾਂਦੇ ਹਨ।

ਭੇਦ ਅਭੇਦ ਕੀ ਕ੍ਰਿਯਾ ਨ ਪਾਈ ॥

(ਮੂਰਖ ਰਾਜਾ) ਭੇਦ ਅਭੇਦ ਦੀ ਚਾਲ ਨੂੰ ਨਾ ਸਮਝਿਆ

ਮੂਰਖ ਸਤਿ ਇਹੈ ਠਹਰਾਈ ॥੧੧॥

ਅਤੇ ਮੂਰਖ ਨੇ ਇਸੇ ਨੂੰ ਸਚ ਮੰਨ ਲਿਆ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੰਦ੍ਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੫॥੫੯੮੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੫॥੫੯੮੪॥ ਚਲਦਾ॥

ਚੌਪਈ ॥

ਚੌਪਈ:

ਸਹਿਰ ਸੁਨਾਰ ਗਾਵ ਸੁਨਿਯਤ ਜਹ ॥

ਜਿਥੇ ਸੁਨਾਰ ਗਾਂਵ ਨਾਂ ਦਾ (ਇਕ) ਸ਼ਹਿਰ ਸੁਣੀਂਦਾ ਸੀ,

ਰਾਇ ਬੰਗਾਲੀ ਸੈਨ ਬਸਤ ਤਹ ॥

ਉਥੇ ਬੰਗਾਲੀ ਸੈਨ ਦਾ ਰਾਜਾ ਰਹਿੰਦਾ ਸੀ।

ਸ੍ਰੀ ਬੰਗਾਲ ਮਤੀ ਤਿਹ ਰਾਨੀ ॥

ਬੰਗਾਲ ਮਤੀ ਉਸ ਦੀ ਰਾਣੀ ਸੀ।

ਸੁੰਦਰ ਭਵਨ ਚਤ੍ਰਦਸ ਜਾਨੀ ॥੧॥

ਉਹ ਚੌਦਾਂ ਲੋਕਾਂ ਵਿਚ ਸੁੰਦਰ ਜਾਣੀ ਜਾਂਦੀ ਸੀ ॥੧॥

ਬੰਗ ਦੇਇ ਦੁਹਿਤਾ ਇਕ ਤਾ ਕੇ ॥

ਉਸ ਦੇ (ਘਰ) ਇਕ ਬੰਗ ਦੇਈ ਨਾਂ ਦੀ ਧੀ ਸੀ।

ਔਰ ਸੁੰਦਰੀ ਸਮ ਨਹਿ ਜਾ ਕੇ ॥

ਉਸ ਵਰਗੀ ਕੋਈ ਹੋਰ ਸੁੰਦਰੀ ਨਹੀਂ ਸੀ।

ਤਿਨ ਇਕ ਪੁਰਖ ਨਿਹਾਰੋ ਜਬ ਹੀ ॥

ਉਸ ਨੇ ਜਦ ਹੀ ਇਕ ਪੁਰਸ਼ ਵੇਖਿਆ,

ਕਾਮ ਦੇਵ ਕੇ ਬਸਿ ਭੀ ਤਬ ਹੀ ॥੨॥

ਤਦ ਕਾਮ ਦੇਵ ਦੇ ਵਸ ਵਿਚ ਹੋ ਗਈ ॥੨॥

ਸੂਰ ਸੂਰ ਕਹਿ ਭੂ ਪਰ ਪਰੀ ॥

ਉਹ 'ਸੂਲ ਸੂਲ' ਕਹਿੰਦੀ ਹੋਈ ਧਰਤੀ ਉਤੇ ਡਿਗ ਪਈ,

ਜਨੁ ਗਜ ਬੇਲ ਬਾਵ ਕੀ ਹਰੀ ॥

ਮਾਨੋ ਹਵਾ (ਦੇ ਝੋਂਕੇ) ਨਾਲ ਟੁੱਟੀ ਹੋਈ ਨਾਗ ਵੇਲ (ਧਰਤੀ ਉਤੇ ਡਿਗੀ ਹੋਵੇ)।

ਸੁ ਛਬਿ ਰਾਇ ਸੁਧਿ ਪਾਇ ਬੁਲਾਇਸਿ ॥

ਹੋਸ਼ ਆਉਣ ਤੇ ਉਸ ਨੇ ਛਬਿ ਰਾਇ ਨੂੰ ਬੁਲਾਇਆ

ਕਾਮ ਭੋਗ ਰੁਚਿ ਮਾਨ ਮਚਾਇਸਿ ॥੩॥

ਅਤੇ (ਉਸ ਨਾਲ) ਰੁਚੀ ਪੂਰਵਕ ਕਾਮ-ਕ੍ਰੀੜਾ ਕੀਤੀ ॥੩॥

ਬਧਿ ਗੀ ਕੁਅਰਿ ਸਜਨ ਕੇ ਨੇਹਾ ॥

ਰਾਜ ਕੁਮਾਰੀ ਸਜਨ ਦੇ ਪ੍ਰੇਮ ਵਿਚ ਇਸ ਪ੍ਰਕਾਰ ਬੰਨ੍ਹੀ ਗਈ,

ਜਿਮਿ ਲਾਗਤ ਸਾਵਨ ਕੋ ਮੇਹਾ ॥

ਜਿਵੇਂ ਸਾਵਣ ਦਾ ਮੀਂਹ ਵਰ੍ਹ ਰਿਹਾ ਹੋਵੇ।

ਸੂਰ ਸੂਰ ਕਹਿ ਗਿਰੀ ਪ੍ਰਿਥੀ ਪਰ ॥

ਉਹ 'ਸੂਲ ਸੂਲ' ਕਹਿੰਦੀ ਹੋਈ ਧਰਤੀ ਉਤੇ ਡਿਗ ਪਈ।

ਤਾਤ ਮਾਤ ਆਈ ਸਖਿ ਸਭ ਘਰ ॥੪॥

(ਉਸ ਦੇ) ਮਾਤਾ ਪਿਤਾ ਅਤੇ ਸਖੀਆਂ ਘਰ ਆ ਗਈਆਂ ॥੪॥

ਮਾਤ ਪਰੀ ਦੁਹਿਤਾ ਕਹ ਜਨਿਯਹੁ ॥

(ਸਖੀ ਨੇ ਕਿਹਾ) ਹੇ ਮਾਤਾ! (ਤੁਸੀਂ ਆਪਣੀ) ਪੁੱਤਰੀ ਨੂੰ ਪਰੀ ਕਰ ਕੇ ਸਮਝੋ।

ਤਾ ਤਨ ਜੀਏ ਕੁਅਰਿ ਪ੍ਰਮਨਿਯਹੁ ॥

ਕੁਮਾਰੀ ਇਸੇ (ਪਰੀ ਵਾਲੇ) ਸ਼ਰੀਰ ਵਿਚ ਜੀਉਂਦੀ ਮੰਨੋ।

ਜੋ ਮੈ ਕਹਤ ਤੁਮੈ ਸੋ ਕਰਿਯਹੁ ॥

ਜੋ ਮੈਂ ਕਹਿੰਦੀ ਹਾਂ, ਤੁਸੀਂ ਉਹੀ ਕਰਨਾ।

ਛੋਰਿ ਕਫਨ ਮੁਖਿ ਨਹਿਨ ਨਿਹਰਿਯਹੁ ॥੫॥

ਇਸ ਦਾ ਕਫ਼ਨ ਚੁਕ ਕੇ ਮੂੰਹ ਵੀ ਨਹੀਂ ਵੇਖਣਾ ॥੫॥

ਤੁਮ ਕੌ ਤਾਤ ਮਾਤ ਦੁਖ ਹ੍ਵੈ ਹੈ ॥

ਹੇ ਮਾਤਾ ਪਿਤਾ! ਤੁਹਾਨੂੰ ਦੁਖ ਹੋਵੇਗਾ,

ਤੁਮਰੀ ਸੁਤਾ ਅਧੋਗਤ ਜੈ ਹੈ ॥

(ਪਰ ਅਜਿਹਾ ਕਰਨ ਨਾਲ) ਤੁਹਾਡੀ ਪੁੱਤਰੀ ਅਧੋਗਤੀ ਨੂੰ ਪ੍ਰਾਪਤ ਹੋਵੇਗੀ।

ਹਮਰੋ ਕਛੂ ਨ ਸੋਕਹਿ ਧਰਿਯਹੁ ॥

(ਉਹ ਕਹਿ ਗਈ ਹੈ ਕਿ) ਮੇਰਾ ਕਦੇ ਦੁਖ ਨਾ ਮਨਾਉਣਾ

ਛਮਾਪਰਾਧ ਹਮਾਰੋ ਕਰਿਯਹੁ ॥੬॥

ਅਤੇ ਮੇਰੇ ਅਪਰਾਧ ਮਾਫ਼ ਕਰ ਦੇਣਾ ॥੬॥

ਰਵਿ ਸਸਿ ਕੌ ਮੈ ਮੁਖ ਨ ਦਿਖਾਰਾ ॥

ਮੈਂ ਸੂਰਜ ਅਤੇ ਚੰਦ੍ਰਮਾ ਨੂੰ ਮੁਖ ਨਹੀਂ ਵਿਖਾਇਆ,

ਅਬ ਹੇਰੈ ਕਸ ਅੰਗਨ ਹਮਾਰਾ ॥

(ਫਿਰ) ਹੁਣ ਕੋਈ ਮੇਰਾ ਸ਼ਰੀਰ ਕਿਸ ਲਈ ਵੇਖੇ।


Flag Counter