ਸ਼੍ਰੀ ਦਸਮ ਗ੍ਰੰਥ

ਅੰਗ - 1304


ਇਸਕਪੇਚ ਦੇ ਤਾ ਕੀ ਰਾਨੀ ॥

ਉਸ ਦੀ ਰਾਣੀ ਇਸਕਪੇਚ ਦੇ (ਦੇਈ) ਸੀ,

ਸੁੰਦਰਿ ਦੇਸ ਦੇਸ ਮਹਿ ਜਾਨੀ ॥੧॥

ਜੋ ਦੇਸ ਦੇਸਾਂਤਰਾਂ ਵਿਚ ਸੁੰਦਰ ਮੰਨੀ ਜਾਂਦੀ ਸੀ ॥੧॥

ਕਾਜੀ ਬਸਤ ਏਕ ਤਹ ਭਾਰੋ ॥

ਉਥੇ ਇਕ ਵੱਡਾ ਕਾਜ਼ੀ ਰਹਿੰਦਾ ਸੀ।

ਆਰਫ ਦੀਨ ਨਾਮ ਉਜਿਯਾਰੋ ॥

ਉਸ ਦਾ ਉਜਲਾ ਨਾਮ ਆਰਫ਼ ਦੀਨ ਸੀ।

ਸੁਤਾ ਜੇਬਤੁਲ ਨਿਸਾ ਤਵਨ ਕੀ ॥

ਉਸ ਦੀ ਜ਼ੇਬਤੁਲ ਨਿਸਾ ਨਾਂ ਦੀ ਪੁੱਤਰੀ ਸੀ

ਸਸਿ ਕੀ ਸੀ ਦੁਤਿ ਲਗਤ ਜਵਨ ਕੀ ॥੨॥

ਜਿਸ ਦੀ ਛਬੀ ਚੰਦ੍ਰਮਾ ਵਰਗੀ ਲਗਦੀ ਸੀ ॥੨॥

ਤਹ ਗੁਲਜਾਰ ਰਾਇ ਇਕ ਨਾਮਾ ॥

ਉਥੇ ਗੁਲਜ਼ਾਰ ਰਾਇ ਨਾਂ ਦਾ ਇਕ (ਵਿਅਕਤੀ) ਸੀ

ਥਕਿਤ ਰਹਤ ਨਿਰਖਤ ਜਿਹ ਬਾਮਾ ॥

ਜਿਸ ਨੂੰ ਵੇਖ ਕੇ ਇਸਤਰੀਆਂ ਥਕੀਆਂ ਰਹਿ ਜਾਂਦੀਆਂ ਸਨ।

ਸੋ ਕਾਜੀ ਕੀ ਸੁਤਾ ਨਿਹਾਰਾ ॥

(ਜਦ) ਉਸ ਨੂੰ ਕਾਜ਼ੀ ਦੀ ਪੁੱਤਰੀ ਨੇ ਵੇਖਿਆ

ਮਦਨ ਬਾਨ ਤਹ ਤਾਹਿ ਪ੍ਰਹਾਰਾ ॥੩॥

ਤਾਂ ਉਸ ਨੂੰ ਕਾਮ ਨੇ ਬਾਣ ਮਾਰਿਆ ॥੩॥

ਹਿਤੂ ਜਾਨਿ ਇਕ ਸਖੀ ਬੁਲਾਈ ॥

ਹਿਤੂ ਜਾਣ ਕੇ (ਉਸ ਨੇ) ਇਕ ਸਖੀ ਨੂੰ ਬੁਲਾਇਆ

ਤਾ ਕਹ ਕਹਾ ਭੇਦ ਸਮਝਾਈ ॥

ਅਤੇ ਉਸ ਨੂੰ (ਸਾਰਾ) ਭੇਦ ਕਹਿ ਕੇ ਸਮਝਾਇਆ।

ਜੌ ਤਾ ਕਹ ਤੈ ਮੋਹਿ ਮਿਲਾਵੈਂ ॥

ਜੇ ਤੂੰ ਉਸ ਨੂੰ ਮੈਨੂੰ ਮਿਲਾ ਦੇਵੇਂ,

ਮੁਖ ਮਾਗੈ ਸੋਈ ਬਰੁ ਪਾਵੈਂ ॥੪॥

ਤਾਂ ਮੂੰਹ ਮੰਗਿਆ ਵਰ (ਇਨਾਮ) ਪ੍ਰਾਪਤ ਕਰੇਂ ॥੪॥

ਸਖੀ ਗਈ ਤਬ ਹੀ ਤਾ ਕੇ ਪ੍ਰਤਿ ॥

ਸਖੀ ਤਦ ਹੀ ਉਸ ਕੋਲ ਗਈ

ਆਨਿ ਮਿਲਾਇ ਦਯੌ ਤਿਨ ਸੁਭ ਮਤਿ ॥

ਅਤੇ ਉਸ ਸ਼ੁਭ ਮਤਿ ਵਾਲੇ (ਪ੍ਰੇਮੀ) ਨੂੰ ਆਣ ਕੇ ਮਿਲਾ ਦਿੱਤਾ।

ਭਾਤਿ ਭਾਤਿ ਦੁਹੂੰ ਕਰੇ ਬਿਲਾਸਾ ॥

ਦੋਹਾਂ ਨੇ ਮਾਤਾ ਪਿਤਾ ਦਾ ਡਰ ਤਿਆਗ ਕੇ

ਤਜਿ ਕਰਿ ਮਾਤ ਪਿਤਾ ਕੋ ਤ੍ਰਾਸਾ ॥੫॥

ਭਾਂਤ ਭਾਂਤ ਦੇ ਬਿਲਾਸ ਕੀਤੇ ॥੫॥

ਅਸ ਗੀ ਅਟਕਿ ਤਵਨ ਪਰ ਤਰੁਨੀ ॥

ਇਸ ਤਰ੍ਹਾਂ ਉਹ ਇਸਤਰੀ ਉਸ (ਯੁਵਕ) ਉਤੇ ਮੋਹਿਤ ਹੋ ਗਈ।

ਜੋਰਿ ਨ ਸਕਤ ਪਲਕ ਸੌ ਬਰਨੀ ॥

(ਉਹ ਉਸ ਨੂੰ ਵੇਖਦਿਆਂ) ਪਲਕ ਨਾਲ ਪਲਕ ('ਬਰਨੀ') ਨਹੀਂ ਜੋੜ ਸਕਦੀ ਸੀ।

ਰੈਨਿ ਦਿਵਸ ਤਿਹ ਪ੍ਰਭਾ ਨਿਹਾਰੈ ॥

ਰਾਤ ਦਿਨ ਉਸ ਦੀ ਛਬੀ ਨੂੰ ਵੇਖਦੀ ਰਹਿੰਦੀ

ਧੰਨ੍ਯ ਜਨਮ ਕਰਿ ਅਪਨ ਬਿਚਾਰੈ ॥੬॥

ਅਤੇ ਆਪਣੇ ਜਨਮ ਨੂੰ ਧੰਨ ਸਮਝਦੀ ॥੬॥

ਧੰਨਿ ਧੰਨਿ ਤਵਨ ਦਿਵਸ ਬਡਭਾਗੀ ॥

(ਕਹਿੰਦੀ) ਉਹ ਵੱਡਭਾਗੀ ਦਿਨ ਧੰਨ ਹੈ

ਜਿਹ ਦਿਨ ਲਗਨ ਤੁਮਾਰੀ ਲਾਗੀ ॥

ਜਿਸ ਦਿਨ ਤੁਹਾਡੀ ਲਗਨ ਲਗੀ ਸੀ।

ਅਬ ਕਛੁ ਐਸ ਉਪਾਵ ਬਨੈਯੈ ॥

ਹੁਣ ਕੋਈ ਅਜਿਹਾ ਉਪਾ ਕੀਤਾ ਜਾਏ

ਜਿਹ ਛਲ ਪਿਯ ਕੇ ਸੰਗ ਸਿਧੈਯੈ ॥੭॥

ਜਿਸ ਛਲ ਕਰ ਕੇ ਪ੍ਰੀਤਮ ਨਾਲ ਜਾਇਆ ਜਾ ਸਕੇ ॥੭॥

ਬੋਲਿ ਭੇਦ ਸਭ ਪਿਯਹਿ ਸਿਖਾਯੋ ॥

ਉਸ ਨੇ ਪ੍ਰੀਤਮ ਨੂੰ ਸਾਰਾ ਭੇਦ ਬੋਲ ਕੇ ਸਮਝਾ ਦਿੱਤਾ

ਰੋਮਨਾਸ ਤਿਹ ਬਦਨ ਲਗਾਯੋ ॥

ਅਤੇ ਰੋਮਨਾਸਨੀ ਉਸ ਦੇ ਮੂੰਹ ਉਤੇ ਲਗਾ ਦਿੱਤੀ।

ਸਭ ਹੀ ਕੇਸ ਦੂਰ ਕਰਿ ਡਾਰੇ ॥

(ਉਸ ਦੇ) ਸਾਰੇ ਵਾਲ ਸਾਫ਼ ਕਰ ਦਿੱਤੇ।

ਪੁਰਖ ਨਾਰਿ ਨਹਿ ਜਾਤ ਬਿਚਾਰੇ ॥੮॥

(ਹੁਣ ਉਹ) ਪੁਰਸ਼ ਨਹੀਂ ਵਿਚਾਰਿਆ ਜਾ ਸਕਦਾ ਸੀ, ਇਸਤਰੀ (ਹੀ ਲਗਦੀ ਸੀ) ॥੮॥

ਸਭ ਤ੍ਰਿਯ ਭੇਸ ਧਰਾ ਪ੍ਰੀਤਮ ਜਬ ॥

ਜਦ ਪ੍ਰੀਤਮ ਨੇ ਇਸਤਰੀ ਦਾ ਸਾਰਾ ਭੇਸ ਧਾਰਨ ਕਰ ਲਿਆ,

ਠਾਢਾ ਭਯੋ ਅਦਾਲਤਿ ਮੈ ਤਬ ॥

ਤਦ ਉਹ ਅਦਾਲਤ ਵਿਚ ਜਾ ਖੜੋਤਾ।

ਕਹਿ ਮੁਰ ਚਿਤ ਕਾਜੀ ਸੁਤ ਲੀਨਾ ॥

ਕਹਿਣ ਲਗਾ ਕਿ ਮੇਰਾ ਚਿਤ ਕਾਜ਼ੀ ਦੇ ਪੁੱਤਰ (ਅਸਲੋਂ ਪੁੱਤਰੀ) ਨੇ ਜਿਤ ਲਿਆ ਹੈ।

ਮੈ ਚਾਹਤ ਤਾ ਕੌ ਪਤਿ ਕੀਨਾ ॥੯॥

ਮੈਂ ਉਸ ਨੂੰ (ਆਪਣਾ) ਪਤੀ ਬਣਾਉਣਾ ਚਾਹੁੰਦੀ ਹਾਂ ॥੯॥

ਕਾਜੀ ਕਾਢਿ ਕਿਤਾਬ ਨਿਹਾਰੀ ॥

ਕਾਜ਼ੀ ਨੇ ਕਿਤਾਬ ਖੋਲ੍ਹ ਕੇ ਵੇਖੀ

ਦੇਖਿ ਦੇਖਿ ਕਰਿ ਇਹੈ ਉਚਾਰੀ ॥

ਅਤੇ ਵੇਖ ਵੇਖ ਕੇ ਇਹੀ ਕਿਹਾ,

ਜੋ ਆਵੈ ਆਪਨ ਹ੍ਵੈ ਰਾਜੀ ॥

ਜੋ ਆਪ ਰਜ਼ਾਮੰਦੀ ਨਾਲ ਆਏ,

ਤਾ ਕਹ ਕਹਿ ਨ ਸਕਤ ਕਛੁ ਕਾਜੀ ॥੧੦॥

ਉਸ ਨੂੰ ਕਾਜ਼ੀ ਕੁਝ ਨਹੀਂ ਕਹਿ ਸਕਦਾ ॥੧੦॥

ਯਹ ਹਮਰੇ ਸੁਤ ਕੀ ਭੀ ਦਾਰਾ ॥

ਇਹ ਮੇਰੇ ਪੁੱਤਰ ਦੀ ਪਤਨੀ ਬਣ ਗਈ ਹੈ,

ਹਮ ਯਾ ਕੀ ਕਰਿ ਹੈ ਪ੍ਰਤਿਪਾਰਾ ॥

ਹੁਣ ਮੈਂ ਇਸ ਦੀ ਪਾਲਣਾ ਕਰਾਂਗਾ।

ਭੇਦ ਅਭੇਦ ਜੜ ਕਛੂ ਨ ਚੀਨੀ ॥

ਉਸ ਮੂਰਖ ਨੇ ਕੋਈ ਭੇਦ ਅਭੇਦ ਨਾ ਸਮਝਿਆ

ਨਿਰਖਿਤ ਸਾਹ ਮੁਹਰ ਕਰਿ ਦੀਨੀ ॥੧੧॥

ਅਤੇ ਬਾਦਸ਼ਾਹ ਦੇ ਵੇਖਦੇ ਹੋਇਆਂ (ਪ੍ਰਵਾਨਗੀ ਦੀ) ਮੋਹਰ ਲਗਾ ਦਿੱਤੀ ॥੧੧॥

ਮੁਹਰ ਕਰਾਇ ਧਾਮ ਵਹ ਗਯੋ ॥

ਮੋਹਰ ਲਗਵਾ ਕੇ ਉਹ ਘਰ ਚਲਾ ਗਿਆ

ਪੁਰਸ ਭੇਸ ਧਰਿ ਆਵਤ ਭਯੋ ॥

ਅਤੇ ਪੁਰਸ਼ ਭੇਸ ਧਾਰ ਕੇ ਆ ਗਿਆ।

ਜਬ ਦਿਨ ਦੁਤਿਯ ਕਚਹਿਰੀ ਲਾਗੀ ॥

ਜਦ ਦੂਜੇ ਦਿਨ ਕਚਹਿਰੀ ਲਗੀ

ਪਾਤਸਾਹ ਬੈਠੇ ਬਡਭਾਗੀ ॥੧੨॥

ਅਤੇ ਵਡਿਆਂ ਭਾਗਾਂ ਵਾਲਾ ਬਾਦਸ਼ਾਹ (ਆ ਕੇ) ਬੈਠਾ ॥੧੨॥

ਕਾਜੀ ਕੋਟਵਾਰ ਥੋ ਜਹਾ ॥

ਜਿਥੇ ਕਾਜ਼ੀ ਅਤੇ ਕੋਤਵਾਲ ਸਨ,

ਪੁਰਖ ਭੇਸ ਧਰਿ ਆਯੋ ਤਹਾ ॥

(ਉਹ) ਪੁਰਸ਼ ਦਾ ਭੇਸ ਧਾਰ ਕੇ ਉਥੇ ਆ ਗਿਆ।