ਬਹੁਤ ਮਾਰ ਕੀਤੀ ॥੮੩॥
ਤਦ ਮਹਾਨ ਮਨ ਵਾਲੇ ਮੁਨੀ ਦਾ
ਧਿਆਨ ਛੁਟ ਗਿਆ
(ਅਤੇ ਉਸ ਦੀਆਂ ਅੱਖਾਂ ਵਿਚੋਂ) ਜੁਆਲਾ ਨਿਕਲੀ
ਜੋ ਜੰਗਲ ਦੀ ਵਿਸ਼ਾਲ ਅੱਗ ਵਰਗੀ ਸੀ ॥੮੪॥
(ਫਿਰ) ਦੂਤ ਨੇ ਇਸ ਤਰ੍ਹਾਂ ਕਿਹਾ
ਕਿ ਉਥੇ (ਤੁਹਾਡੇ) ਪੁੱਤਰ
ਸੈਨਾ ਸਮੇਤ ਸੜ ਗਏ ਹਨ,
(ਕੋਈ) ਇਕ ਵੀ ਨਹੀਂ ਬਚਿਆ ਹੈ ॥੮੫॥
ਰਾਜ ਪੁੱਤਰਾਂ ਦਾ ਨਾਸ਼ ਸੁਣ ਕੇ
ਸਾਰਾ ਨਗਰ ਉਦਾਸ ਹੋ ਗਿਆ।
ਜਿਥੇ ਕਿਥੇ (ਉਥੋਂ ਦੇ) ਲੋਕ (ਪ੍ਰਜਾ)
ਸੋਗ ਵਿਚ ਡੁਬੇ ਬੈਠੇ ਸਨ ॥੮੬॥
(ਅੰਤ ਵਿਚ ਸਗਰ ਰਾਜੇ ਨੇ) 'ਸ਼ਿਵ ਸ਼ਿਵ' ਬਚਨ ਸਿਮਰ ਕੇ
ਅਤੇ ਅੱਖਾਂ ਦੇ ਹੰਝੂ ਰੋਕ ਕੇ
ਚਿਤ ਵਿਚ ਧੀਰਜ ਕੀਤਾ
ਅਤੇ ਮੁਨੀ ਵਾਂਗ ਮਨ ਨੂੰ ਪਵਿਤ੍ਰ ਕੀਤਾ ॥੮੭॥
(ਉਸ ਨੇ) ਉਨ੍ਹਾਂ (ਪੁੱਤਰਾਂ ਦੇ)
ਮ੍ਰਿਤਕ ਕਰਮ
ਅਤੇ ਵੇਦ ਰੀਤ ਅਨੁਸਾਰ
ਹੋਰ ਧਰਮਕਰਮ ਬੜੀ ਪ੍ਰੀਤ ਨਾਲ ਕੀਤੇ ॥੮੮॥
ਫਿਰ ਪੁੱਤਰਾਂ ਦੇ ਸੋਗ ਵਿਚ ਹੀ
ਰਾਜਾ ਸਵਰਗ ਲੋਕ ਨੂੰ ਚਲਾ ਗਿਆ।
(ਇਸ ਪ੍ਰਕਾਰ ਦੇ) ਜਿਹੜੇ (ਹੋਰ) ਰਾਜੇ ਹੋਏ,
(ਉਨ੍ਹਾਂ ਦਾ) ਕਥਨ ਕੌਣ ਕਰ ਸਕਦਾ ਹੈ? ॥੮੯॥
ਇਥੇ ਰਾਜਾ ਸਗਰ ਦੇ ਰਾਜ ਦੀ ਸਮਾਪਤੀ। ਹੁਣ ਜੁਜਾਤਿ ਰਾਜੇ ਦੇ ਰਾਜ ਦਾ ਕਥਨ
ਹੁਣ ਜੁਜਾਤਿ ਦੇ ਰਾਜ ਦਾ ਕਥਨ:
ਮਧੁਭਾਰ ਛੰਦ:
ਫਿਰ ਯਯਾਤਿ (ਜੁਜਾਤਿ) ਰਾਜਾ ਹੋਇਆ
(ਜਿਸ ਦੀ) ਅਲੌਕਿਕ ਸ਼ੋਭਾ ਸੀ।
ਚੌਦਾਂ ਵਿਦਿਆਵਾਂ ਦੇ
ਗਿਆਨ ਨਾਲ ਸ਼ੋਭਾਇਮਾਨ ਸੀ ॥੯੦॥
ਉਸ ਦੇ ਨੈਨ ਸੁੰਦਰ ਸਨ,
ਮਾਨੋ ਕਾਮਦੇਵ ਦਾ ਰੂਪ ਹੋਵੇ।
(ਉਹ) ਅਪਾਰ ਸ਼ੋਭਾ ਨਾਲ
ਸੁਸ਼ੋਭਿਤ ਹੋ ਰਿਹਾ ਸੀ ॥੯੧॥
(ਉਹ) ਸੁੰਦਰ ਸ਼ੋਭਾ
ਅਤੇ ਸਰੂਪ ਵਾਲਾ ਰਾਜਾ ਸੀ।
(ਉਹ) ਚੌਦਾਂ ਵਿਦਿਆਵਾਂ ਦਾ ਗਿਆਤਾ
ਅਤੇ ਅਲੌਕਿਕ ਪ੍ਰਭਾ ਵਾਲਾ ਸੀ ॥੯੨॥
(ਉਹ) ਅਪਾਰ ਗੁਣਾਂ ਵਾਲਾ,
ਸੁੰਦਰ ਅਤੇ ਉਦਾਰ ਸੀ।
ਚੌਦਾਂ ਵਿਦਿਆਵਾਂ ਨੂੰ ਜਾਣਨ ਵਾਲਾ
ਅਤੇ ਸ਼ੋਭਾ ਨਾਲ ਸ਼ੋਭਾਇਮਾਨ ਸੀ ॥੯੩॥
ਧਨ ਦੌਲਤ ਅਤੇ (ਅਨੇਕ ਪ੍ਰਕਾਰ ਦੇ) ਗੁਣਾਂ ਵਿਚ ਪ੍ਰਬੀਨ ਸੀ,
ਪ੍ਰਭੂ ਦੀ ਅਧੀਨਗੀ (ਸਵੀਕਾਰ ਕਰਦਾ ਸੀ)
ਅਤੇ ਉਹ ਰਾਜਕੁਮਾਰ ਅਪਾਰ
ਸ਼ੋਭਾ ਵਾਲਾ ਸੀ ॥੯੪॥
(ਉਹ) ਸ਼ਾਸਤ੍ਰਾਂ ਦਾ ਸ਼ੁੱਧ ਵਿਸ਼ੇਸ਼ਗ ਸੀ।
ਯੁੱਧ ਵੇਲੇ ਕ੍ਰੋਧਵਾਨ ਸੀ।
(ਇਸ ਤਰ੍ਹਾਂ) ਬੇਨ (ਨਾਂ ਦਾ) ਰਾਜਾ ਹੋਇਆ,
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਾਮ ਧੇਨੁ ਹੋਵੇ ॥੯੫॥
(ਉਹ) ਖ਼ੂਨਖ਼ਾਰ ਤਲਵਾਰ ਵਾਲਾ ਸੀ,
ਨਾ ਭਜਣ ਵਾਲਾ ਯੋਧਾ ਸੀ,
ਨਾ ਖੰਡੇ ਜਾ ਸਕਣ ਵਾਲਾ ਛਤ੍ਰੀ ਸੀ
ਅਤੇ ਪ੍ਰਚੰਡ ਕ੍ਰੋਧ ਵਾਲਾ ਸੀ ॥੯੬॥
(ਉਹ) ਵੈਰੀਆਂ ਲਈ ਕਾਲ ਸੀ
ਅਤੇ (ਉਨ੍ਹਾਂ ਨੂੰ ਮਾਰਨ ਲਈ ਸਦਾ) ਤਲਵਾਰ ਕਢੀ ਰਖਦਾ ਸੀ।
(ਉਸ ਦਾ) ਤੇਜ ਸੂਰਜ ਵਰਗਾ ਸੀ,
ਅਥਵਾ ਅਗਨੀ ਦੇ ਸਮਾਨ ਸੀ ॥੯੭॥
ਜਦ ਯੁੱਧ ਵਿਚ ਰੁਝ ਜਾਂਦਾ ਸੀ
ਤਾਂ (ਯੁੱਧ-ਭੂਮੀ ਵਿਚੋਂ) ਅੰਗ ਨਹੀਂ ਮੋੜਦਾ ਹੈ।
ਅਨੇਕ ਵੈਰੀ ਭਜ ਜਾਂਦੇ ਸਨ,
ਇਕ ਵੀ ਨਹੀਂ ਟਿਕਦਾ ਸੀ ॥੯੮॥
(ਉਸ ਦੇ ਪ੍ਰਤਾਪ ਤੋਂ) ਸੂਰਜ ਥਰਥਰ ਕੰਬਦਾ ਸੀ,
ਦਿਸ਼ਾਵਾਂ ਡੋਲਦੀਆਂ ਸਨ।
ਆਕੀ ਰਹਿਣ ਵਾਲੇ
ਉਦਾਸ ਹੋ ਕੇ ਭਜੇ ਜਾ ਰਹੇ ਸਨ ॥੯੯॥
ਬੀਰ ਥਰਥਰ ਕੰਬਦੇ ਸਨ,
ਡਰਪੋਕ ਭਜੇ ਜਾ ਰਹੇ ਸਨ,
ਦੇਸ ਛਡ ਰਹੇ ਸਨ।
(ਇਸ ਤਰ੍ਹਾਂ ਦਾ) ਸ਼ਿਰੋਮਣੀ ਰਾਜਾ ਸੀ ॥੧੦੦॥