ਸ਼੍ਰੀ ਦਸਮ ਗ੍ਰੰਥ

ਅੰਗ - 629


ਪੇਖਤ ਰੀਝਤ ਬੀਰ ਰਸਾਲੀਯ ॥

(ਉਨ੍ਹਾਂ ਨੂੰ) ਵੇਖ ਕੇ ਰਸਿਕ ਸੂਰਬੀਰ ਰੀਝ ਜਾਂਦੇ ਸਨ।

ਨਾਚਤ ਭਾਵ ਅਨੇਕ ਤ੍ਰੀਆ ਕਰਿ ॥

ਇਸਤਰੀਆਂ ਅਨੇਕ ਹਾਵ-ਭਾਵ ਕਰ ਕੇ ਨਚਦੀਆਂ ਸਨ।

ਦੇਖਤ ਸੋਭਾ ਰੀਝਤ ਸੁਰ ਨਰ ॥੨੬॥

(ਉਨ੍ਹਾਂ ਦੀ) ਸ਼ੋਭਾ ਨੂੰ ਵੇਖ ਕੇ ਦੇਵਤੇ ਅਤੇ ਮਨੁੱਖ ਰੀਝ ਰਹੇ ਸਨ ॥੨੬॥

ਹਿੰਸਤ ਹੈਵਰ ਚਿੰਸਤ ਹਾਥੀ ॥

ਘੋੜੇ ਹਿਣਕ ਰਹੇ ਸਨ, ਹਾਥੀ ਚਿੰਘਾੜ ਰਹੇ ਸਨ।

ਨਾਚਤ ਨਾਗਰਿ ਗਾਵਤ ਗਾਥੀ ॥

ਇਸਤਰੀਆਂ ('ਨਾਗਰਿ') ਨਚ ਰਹੀਆਂ ਸਨ ਅਤੇ ਗਾਥਾ ਗਾ ਰਹੀਆਂ ਸਨ।

ਰੀਝਤ ਸੁਰ ਨਰ ਮੋਹਤ ਰਾਜਾ ॥

(ਉਨ੍ਹਾਂ ਨੂੰ ਵੇਖ ਕੇ) ਦੇਵਤੇ ਅਤੇ ਮਨੁੱਖ ਰੀਝ ਰਹੇ ਸਨ ਅਤੇ ਰਾਜੇ ਮੋਹਿਤ ਹੋ ਰਹੇ ਸਨ।

ਦੇਵਤ ਦਾਨ ਤੁਰੰਤ ਸਮਾਜਾ ॥੨੭॥

ਤੁਰਤ ਅਨੇਕ ਤਰ੍ਹਾਂ ਦੇ ਸਾਮਾਨ ਦਾ ਦਾਨ ਦੇ ਰਹੇ ਸਨ ॥੨੭॥

ਗਾਵਤ ਗੀਤਨ ਨਾਚਤ ਅਪਛਰਾ ॥

ਅਪੱਛਰਾਵਾਂ ਗੀਤ ਗਾ ਰਹੀਆਂ ਸਨ ਅਤੇ ਨਚ ਰਹੀਆਂ ਸਨ।

ਰੀਝਤ ਰਾਜਾ ਖੀਝਤ ਅਛਰਾ ॥

ਰਾਜੇ ਖੁਸ਼ ਹੋ ਰਹੇ ਸਨ ਅਤੇ (ਉਨ੍ਹਾਂ ਦੀਆਂ) ਰਾਣੀਆਂ ('ਅਛਰਾ') ਖਿਝ ਰਹੀਆਂ ਸਨ।

ਬਾਜਤ ਨਾਰਦ ਬੀਨ ਰਸਾਲੀ ॥

ਨਾਰਦ ਦੀ ਰਸ-ਭਿੰਨੀ ਬੀਨ ਵਜ ਰਹੀ ਸੀ।

ਦੇਖਤ ਦੇਵ ਪ੍ਰਭਾਸਤ ਜ੍ਵਾਲੀ ॥੨੮॥

ਦੇਵਤਿਆਂ ਦੇ ਵੇਖਣ ਨਾਲ ਅੱਗ ਵਾਂਗ ਮਚ ਰਹੀਆਂ ਸਨ ॥੨੮॥

ਆਂਜਤ ਅੰਜਨ ਸਾਜਤ ਅੰਗਾ ॥

ਅੱਖਾਂ ਵਿਚ ਸੁਰਮਾ ਪਾਇਆ ਹੋਇਆ ਸੀ ਅਤੇ ਅੰਗ ਸਜੇ ਹੋਏ ਸਨ।

ਸੋਭਤ ਬਸਤ੍ਰ ਸੁ ਅੰਗ ਸੁਰੰਗਾ ॥

ਸੁੰਦਰ ਅੰਗਾਂ ਉਤੇ ਸੁਰੰਗੇ ਬਸਤ੍ਰ ਸ਼ੋਭ ਰਹੇ ਸਨ।

ਨਾਚਤ ਅਛ੍ਰੀ ਰੀਝਤ ਰਾਊ ॥

ਅਪੱਛਰਾਵਾਂ ਨਚਦੀਆਂ ਸਨ ਅਤੇ ਰਾਜੇ ਪ੍ਰਸੰਨ ਹੁੰਦੇ ਸਨ।

ਚਾਹਤ ਬਰਬੋ ਕਰਤ ਉਪਾਊ ॥੨੯॥

(ਉਨ੍ਹਾਂ ਨੂੰ) ਵਰਨ ਦੇ ਉਪਾ ਕਰਦੇ ਸਨ ॥੨੯॥

ਤਤਥਈ ਨਾਚੈ ਸੁਰ ਪੁਰ ਬਾਲਾ ॥

'ਤਤਥਈ' ਸੁਰ ਉਤੇ ਇਸਤਰੀਆਂ ਨਚ ਰਹੀਆਂ ਸਨ।

ਰੁਣ ਝੁਣ ਬਾਜੈ ਰੰਗ ਅੰਗ ਮਾਲਾ ॥

ਰੁਣ ਝੁਣ ਕਰ ਕੇ (ਸਾਜ਼) ਵਜਦੇ ਸਨ ਅਤੇ ਰਾਗ ਮਾਲਾ ਵਰਗੇ ਸੁੰਦਰ ਅੰਗ ਸਨ।

ਬਨਿ ਬਨਿ ਬੈਠੇ ਜਹ ਤਹ ਰਾਜਾ ॥

ਜਿਥੇ ਕਿਥੇ ਰਾਜੇ ਬਣ ਠਣ ਕੇ ਬੈਠੇ ਸਨ

ਦੈ ਦੈ ਡਾਰੈ ਤਨ ਮਨ ਸਾਜਾ ॥੩੦॥

ਜੋ ਤਨ ਮਨ ਅਤੇ ਸਾਜ਼ ਸਾਮਾਨ ਨੂੰ ਵਾਰੀ ਜਾ ਰਹੇ ਸਨ ॥੩੦॥

ਜਿਹ ਜਿਹ ਦੇਖਾ ਸੋ ਸੋ ਰੀਝਾ ॥

ਜਿਸ ਜਿਸ ਨੇ ਵੀ (ਉਨ੍ਹਾਂ ਇਸਤਰੀਆਂ ਨੂੰ) ਵੇਖਿਆ ਸੀ, ਉਹ ਰੀਝ ਗਏ ਸਨ

ਜਿਨ ਨਹੀ ਦੇਖਾ ਤਿਹ ਮਨ ਖੀਝਾ ॥

ਅਤੇ ਜਿਨ੍ਹਾਂ ਨੇ ਨਹੀਂ ਵੇਖਿਆ, ਉਹ ਮਨ ਵਿਚ ਖਿਝ ਰਹੇ ਸਨ।

ਕਰਿ ਕਰਿ ਭਾਯੰ ਤ੍ਰੀਅ ਬਰ ਨਾਚੈ ॥

ਹਾਵ ਭਾਵ ਕਰ ਕੇ ਸੁੰਦਰ ਇਸਤਰੀਆਂ ਨਚਦੀਆਂ ਸਨ।

ਅਤਿਭੁਤਿ ਭਾਯੰ ਅੰਗ ਅੰਗ ਰਾਚੈ ॥੩੧॥

ਅਦਭੁਤ ਭਾਵ (ਉਨ੍ਹਾਂ ਦੇ) ਅੰਗ ਅੰਗ ਵਿਚ ਰਚੇ ਹੋਏ ਸਨ ॥੩੧॥

ਤਿਨ ਅਤਿਭੁਤਿ ਗਤਿ ਤਹ ਜਹ ਠਾਨੀ ॥

ਉਨ੍ਹਾਂ ਦੀ ਅਦਭੁਤ ਗਤੀ ਜਿਥੇ ਕਿਥੇ ਸਥਿਰ ਹੋ ਰਹੀ ਸੀ।

ਜਹ ਤਹ ਸੋਹੈ ਮੁਨਿ ਮਨਿ ਮਾਨੀ ॥

ਜਿਥੇ ਕਿਥੇ ਉਹ ਸੁਸ਼ੋਭਿਤ ਸਨ ਅਤੇ ਮੁਨੀਆਂ ਦੇ ਮਨ ਵਿਚ ਇਹ ਗੱਲ ਭਾ ਗਈ ਸੀ।

ਤਜਿ ਤਜਿ ਜੋਗੰ ਭਜਿ ਭਜਿ ਆਵੈ ॥

(ਫਲਸਰੂਪ ਮੁਨੀ ਲੋਕ) ਜੋਗ ਨੂੰ ਛਡ ਛਡ ਕੇ (ਉਥੇ) ਭਜੇ ਆ ਰਹੇ ਸਨ।

ਲਖਿ ਅਤਿ ਆਭਾ ਜੀਅ ਸੁਖ ਪਾਵੈ ॥੩੨॥

ਬਹੁਤ ਵੱਡੀ ਚਮਕ ਦਮਕ ਨੂੰ ਵੇਖ ਕੇ ਮਨ ਵਿਚ ਸੁਖ ਪ੍ਰਾਪਤ ਕਰਦੇ ਸਨ ॥੩੨॥

ਬਨਿ ਬਨਿ ਬੈਠੇ ਜਹ ਤਹ ਰਾਜਾ ॥

ਜਿਥੇ ਕਿਥੇ ਰਾਜੇ ਬਣ ਠਣ ਕੇ ਬੈਠੇ ਸਨ

ਜਹ ਤਹ ਸੋਭੈ ਸਭ ਸੁਭ ਸਾਜਾ ॥

ਅਤੇ ਜਿਥੇ ਕਿਥੇ ਸਾਰੇ ਸ਼ੁਭ ਸਾਜ ਸਜਾਵਟ ਨਾਲ ਸ਼ੋਭਾਇਮਾਨ ਸਨ।

ਜਹ ਤਹ ਦੇਖੈ ਗੁਨਿ ਗਨ ਫੂਲੇ ॥

ਜਿਥੇ ਕਿਥੇ ਵੇਖਦੇ ਸਨ (ਤਾਂ ਉਹ ਆਪਣੇ) ਸਾਰੇ ਗੁਣਾਂ ਵਿਚ ਫੁਲ ਜਾਂਦੇ ਸਨ।

ਮੁਨਿ ਮਨਿ ਛਬਿ ਲਖਿ ਤਨ ਮਨ ਭੂਲੇ ॥੩੩॥

(ਉਥੋਂ ਦੀ) ਛਬੀ ਨੂੰ ਵੇਖ ਕੇ ਮੁਨੀ (ਲੋਗ ਆਪਣੇ) ਮਨ ਤੋਂ ਤਨ ਮਨ ਨੂੰ ਭੁਲ ਜਾਂਦੇ ਸਨ ॥੩੩॥

ਤਤ ਬਿਤ ਘਨ ਮੁਖਰਸ ਸਬ ਬਾਜੈ ॥

ਤਤ, ਬਿਤ, ਘਨ, ਮੁਖਰਸ ਆਦਿ ਸਭ (ਸ਼ਬਦ) ਵਜਦੇ ਸਨ।

ਸੁਨਿ ਮਨ ਰਾਗੰ ਗੁਨਿ ਗਨ ਲਾਜੈ ॥

(ਜਿਨ੍ਹਾਂ ਨੂੰ) ਸੁਣ ਕੇ ਗੁਣੀ ਰਾਗੀ ਲੋਕਾਂ ਦੇ ਮਨ ਲਜਾਵਾਨ ਹੋ ਜਾਂਦੇ ਸਨ।

ਜਹ ਤਹ ਗਿਰ ਗੇ ਰਿਝਿ ਰਿਝਿ ਐਸੇ ॥

ਜਿਥੇ ਕਿਥੇ ਰੀਝ ਰੀਝ ਕੇ ਇਸ ਤਰ੍ਹਾਂ ਡਿਗ ਪਏ ਸਨ,

ਜਨੁ ਭਟ ਜੂਝੇ ਰਣ ਬ੍ਰਿਣ ਕੈਸੇ ॥੩੪॥

ਮਾਨੋ ਰਣ-ਭੂਮੀ ਵਿਚ ਯੋਧੇ ਕਿਸੇ ਤਰ੍ਹਾਂ ਘਾਇਲ ਹੋ ਕੇ ਡਿਗ ਪਏ ਹੋਣ ॥੩੪॥

ਬਨਿ ਬਨਿ ਫੂਲੇ ਜਨੁ ਬਰ ਫੂਲੰ ॥

(ਉਥੇ ਬੈਠੇ ਰਾਜੇ) ਮਾਨੋ ਬਨ ਬਨ ਵਿਚ ਖਿੜੇ ਹੋਏ ਫੁਲ ਹੋਣ

ਤਨੁ ਬਰੁ ਸੋਭੇ ਜਨੁ ਧਰ ਮੂਲੰ ॥

ਅਤੇ ਉਨ੍ਹਾਂ ਦੇ ਸ਼ਰੀਰ ਇਸ ਤਰ੍ਹਾਂ ਸ਼ੋਭਾ ਪਾ ਰਹੇ ਸਨ ਮਾਨੋ (ਫੁਲਦਾਰ ਬੂਟਿਆਂ ਦੀਆਂ) ਜੜ੍ਹਾਂ ਹੋਣ।

ਜਹੰ ਤਹੰ ਝੂਲੇ ਮਦ ਮਤ ਰਾਜਾ ॥

ਜਿਥੇ ਕਿਥੇ ਸ਼ਰਾਬ ਨਾਲ ਮਸਤ ਰਾਜੇ ਝੁਲ ਰਹੇ ਸਨ,

ਜਨੁ ਮੁਰਿ ਬੋਲੈ ਸੁਨ ਘਨ ਗਾਜਾ ॥੩੫॥

ਮਾਨੋ ਬਦਲ ਦੀ ਗਰਜ ਨੂੰ ਸੁਣ ਕੇ ਮੋਰ ਬੋਲ ਰਹੇ ਹੋਣ ॥੩੫॥

ਪਾਧਰੀ ਛੰਦ ॥

ਪਾਧਰੀ ਛੰਦ:

ਜਹ ਤਹ ਬਿਲੋਕਿ ਸੋਭਾ ਅਪਾਰ ॥

ਜਿਥੇ ਕਿਥੇ ਅਪਾਰ ਸ਼ੋਭਾ ਵੇਖੀ ਜਾਂਦੀ ਸੀ।

ਬਨਿ ਬੈਠਿ ਸਰਬ ਰਾਜਾਧਿਕਾਰ ॥

ਸਭ ਰਾਜਾਂ ਦੇ ਅਧਿਕਾਰੀ (ਅਰਥਾਤ ਰਾਜੇ) ਬਣ ਠਣ ਕੇ ਬੈਠੇ ਸਨ।

ਇਹ ਭਾਤਿ ਕਹੈ ਨਹੀ ਪਰਤ ਬੈਨ ॥

ਇਸ ਤਰ੍ਹਾਂ ਦਾ ਵਰਣਨ ਕੀਤਾ ਨਹੀਂ ਜਾ ਸਕਦਾ।

ਲਖਿ ਨੈਨ ਰੂਪਿ ਰੀਝੰਤ ਨੈਨ ॥੩੬॥

ਅੱਖਾਂ ਦੇ ਰੂਪ ਨੂੰ ਵੇਖ ਕੇ ਅੱਖਾਂ ਰੀਝ ਰਹੀਆਂ ਸਨ ॥੩੬॥

ਅਵਿਲੋਕਿ ਨਾਚਿ ਐਸੋ ਸੁਰੰਗ ॥

ਅਜਿਹੇ ਸੁੰਦਰ ਨਾਚ ਨੂੰ ਵੇਖ ਕੇ

ਸਰ ਤਾਨਿ ਨ੍ਰਿਪਨ ਮਾਰਤ ਅਨੰਗ ॥

ਰਾਜਿਆਂ ਦੇ ਸ਼ਰੀਰ ਵਿਚ ਕਾਮ ਦੇਵ ਨੇ ਤੀਰ ਮਾਰਿਆ ਸੀ।

ਸੋਭਾ ਅਪਾਰ ਬਰਣੀ ਨ ਜਾਇ ॥

ਸ਼ੋਭਾ ਅਪਾਰ ਸੀ, (ਉਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।

ਰੀਝੇ ਅਵਿਲੋਕਿ ਰਾਨਾ ਰੁ ਰਾਇ ॥੩੭॥

ਰਾਜੇ ਅਤੇ ਰਾਣੇ (ਰੂਪ ਨੂੰ) ਵੇਖ ਕੇ ਰੀਝ ਗਏ ਸਨ ॥੩੭॥


Flag Counter