ਸ਼੍ਰੀ ਦਸਮ ਗ੍ਰੰਥ

ਅੰਗ - 1332


ਨਿਜੁ ਪ੍ਯਾਰੇ ਬਿਨ ਰਹਿਯੋ ਨ ਗਯੋ ॥

(ਉਸ ਤੋਂ) ਆਪਣੇ ਪ੍ਰੀਤਮ ਤੋਂ ਬਿਨਾ ਰਿਹਾ ਨਾ ਗਿਆ

ਘਾਲਿ ਸੰਦੂਕਹਿ ਸਾਥ ਚਲਯੋ ॥੮॥

ਅਤੇ ਉਸ ਨੂੰ ਸੰਦੂਕ ਵਿਚ ਪਾ ਕੇ ਨਾਲ ਹੀ ਲੈ ਲਿਆ ॥੮॥

ਨਿਸੁ ਦਿਨ ਤਾ ਸੌ ਭੋਗ ਕਮਾਵੈ ॥

ਰਾਤ ਦਿਨ ਉਸ ਨਾਲ ਸੰਯੋਗ ਕਰਦੀ।

ਸੋਵਤ ਰਹੈ ਨ ਭੂਪਤਿ ਪਾਵੈ ॥

ਰਾਜਾ ਸੁੱਤਾ ਰਹਿੰਦਾ ਅਤੇ ਭੇਦ ਨਾ ਪਾ ਸਕਦਾ।

ਏਕ ਦਿਵਸ ਜਬ ਹੀ ਨ੍ਰਿਪ ਜਾਗਾ ॥

ਇਕ ਦਿਨ ਜਦ ਰਾਜਾ ਜਾਗਿਆ

ਰਨਿਯਹਿ ਛੋਰਿ ਜਾਰ ਉਠਿ ਭਾਗਾ ॥੯॥

ਤਾਂ ਰਾਣੀ ਨੂੰ ਛਡ ਕੇ ਯਾਰ ਭਜ ਪਿਆ ॥੯॥

ਤ੍ਰਿਯ ਸੌ ਬਚਨ ਕੋਪ ਕਰਿ ਭਾਖਿਯੋ ॥

(ਰਾਜੇ ਨੇ) ਕ੍ਰੋਧਿਤ ਹੋ ਕੇ ਰਾਣੀ ਨੂੰ ਕਿਹਾ

ਤੈ ਲੈ ਜਾਰ ਧਾਮ ਕਿਮਿ ਰਾਖਿਯੋ ॥

ਕਿ ਤੂੰ ਘਰ ਵਿਚ ਯਾਰ ਨੂੰ ਕਿਵੇਂ ਰਖਿਆ ਹੋਇਆ ਹੈ।

ਕੈ ਅਬ ਹੀ ਮੁਹਿ ਬਾਤ ਬਤਾਵੌ ॥

ਜਾਂ ਤਾਂ ਮੈਨੂੰ ਹੁਣ ਹੀ (ਸਾਰੀ) ਗੱਲ ਦਸ,

ਕੈ ਪ੍ਰਾਨਨ ਕੀ ਆਸ ਚੁਕਾਵੌ ॥੧੦॥

ਨਹੀਂ ਤਾਂ ਪ੍ਰਾਣਾਂ ਦੀ ਆਸ ਖ਼ਤਮ ਕਰ ਦੇ ॥੧੦॥

ਬਾਤ ਸਤ੍ਯ ਜਾਨੀ ਜਿਯ ਰਾਨੀ ॥

ਰਾਣੀ ਨੇ ਮਨ ਵਿਚ ਸਚ ਜਾਣ ਲਿਆ

ਮੁਝੈ ਨ ਨ੍ਰਿਪ ਛਾਡਤ ਅਭਿਮਾਨੀ ॥

ਕਿ (ਹੁਣ) ਅਭਿਮਾਨੀ ਰਾਜਾ ਮੈਨੂੰ ਨਹੀਂ ਛਡੇਗਾ।

ਭਾਗ ਘੋਟਨਾ ਹਾਥ ਸੰਭਾਰਾ ॥

(ਉਸ ਨੇ) ਭੰਗ ਘੋਟਣ ਵਾਲਾ ਸੋਟਾ ਹੱਥ ਵਿਚ ਫੜਿਆ

ਫੋਰਿ ਨਰਾਧਿਪ ਕੇ ਸਿਰ ਡਾਰਾ ॥੧੧॥

ਅਤੇ ਰਾਜੇ ਨੂੰ ਮਾਰ ਕੇ ਸਿਰ ਪਾੜ ਦਿੱਤਾ ॥੧੧॥

ਬਹੁਰਿ ਸਭਨ ਇਹ ਭਾਤਿ ਸੁਨਾਈ ॥

(ਰਾਣੀ ਨੇ) ਫਿਰ ਸਾਰੀ ਪ੍ਰਜਾ ਦੇ ਲੋਕਾਂ ਨੂੰ ਬੁਲਾ ਕੇ

ਪ੍ਰਜਾ ਲੋਗ ਜਬ ਲਏ ਬੁਲਾਈ ॥

ਸਭ ਨੂੰ ਇਸ ਤਰ੍ਹਾਂ ਕਿਹਾ,

ਮਦ ਕਰਿ ਭੂਪ ਭਯੋ ਮਤਵਾਰਾ ॥

ਸ਼ਰਾਬ ਪੀਣ ਕਰ ਕੇ ਰਾਜਾ ਮਤਵਾਲਾ ਹੋ ਗਿਆ

ਪਹਿਲ ਪੁਤ੍ਰ ਕੋ ਨਾਮ ਉਚਾਰਾ ॥੧੨॥

ਅਤੇ ਪਹਿਲੇ ਪੁੱਤਰ ਦਾ ਨਾਂ ਲੈਣ ਲਗਾ ॥੧੨॥

ਮ੍ਰਿਤਕ ਪੁਤ੍ਰ ਕੋ ਨਾਮਹਿ ਲਯੋ ॥

ਮਰੇ ਹੋਏ ਪੁੱਤਰ ਦਾ ਨਾਂ ਲੈ ਲੈ ਕੇ

ਤਾ ਤੇ ਅਧਿਕ ਦੁਖਾਤੁਰ ਭਯੋ ॥

(ਉਹ) ਦੁਖ ਨਾਲ ਆਤੁਰ ਹੋ ਗਿਆ।

ਸੋਕ ਤਾਪ ਕੋ ਅਧਿਕ ਬਿਚਾਰਾ ॥

ਸੋਗ ਦੇ ਦੁਖ ਨੂੰ ਅਧਿਕ ਵਿਚਾਰ ਕੇ

ਮੂੰਡ ਫੋਰਿ ਭੀਤਨ ਸੌ ਡਾਰਾ ॥੧੩॥

ਸਿਰ ਨੂੰ ਦੀਵਾਰਾਂ ਨਾਲ ਮਾਰ ਮਾਰ ਕੇ ਪਾੜ ਲਿਆ ॥੧੩॥

ਦੋਹਰਾ ॥

ਦੋਹਰਾ:

ਇਹ ਛਲ ਨਿਜੁ ਨਾਯਕ ਹਨਾ ਲੀਨਾ ਮਿਤ੍ਰ ਬਚਾਇ ॥

ਇਸ ਛਲ ਨਾਲ ਆਪਣੇ ਪਤੀ ਨੂੰ ਮਾਰ ਕੇ ਯਾਰ ਨੂੰ ਬਚਾ ਲਿਆ।

ਬਹੁਰਿ ਭੋਗ ਤਾ ਸੌ ਕਰੋ ਕੋ ਨ ਸਕਾ ਛਲ ਪਾਇ ॥੧੪॥

ਫਿਰ ਉਸ ਨਾਲ ਭੋਗ ਕੀਤਾ, ਪਰ ਉਸ ਦੇ ਛਲ ਨੂੰ ਕੋਈ ਵੀ ਨਾ ਪਾ ਸਕਿਆ ॥੧੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੯॥੬੮੩੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੯॥੬੮੩੨॥ ਚਲਦਾ॥

ਚੌਪਈ ॥

ਚੌਪਈ:

ਏਕ ਚਰਿਤ੍ਰ ਸੈਨ ਰਾਜਾ ਬਰ ॥

ਚਰਿਤ੍ਰ ਸੈਨਾ ਨਾਂ ਦਾ ਇਕ ਚੰਗਾ ਰਾਜਾ ਸੀ।

ਨਾਰਿ ਚਰਿਤ੍ਰ ਮਤੀ ਤਾ ਕੇ ਘਰ ॥

ਉਸ ਦੇ ਘਰ ਚਰਿਤ੍ਰ ਮਤੀ ਨਾਂ ਦੀ ਰਾਣੀ ਸੀ।

ਵਤੀ ਚਰਿਤ੍ਰਾ ਤਾ ਕੀ ਨਗਰੀ ॥

ਉਸ ਦੀ ਚਰਿਤ੍ਰਾਵਤੀ ਨਗਰੀ ਸੀ

ਤਿਹੂੰ ਭਵਨ ਕੇ ਬੀਚ ਉਜਗਰੀ ॥੧॥

ਜੋ ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ ॥੧॥

ਗੋਪੀ ਰਾਇ ਸਾਹ ਸੁਤ ਇਕ ਤਹ ॥

ਉਥੇ ਗੋਪੀ ਰਾਇ ਸ਼ਾਹ ਦਾ ਇਕ ਪੁੱਤਰ ਸੀ

ਜਿਹ ਸਮ ਸੁੰਦਰ ਦੁਤਿਯ ਨ ਜਗ ਮਹ ॥

ਜਿਸ ਵਰਗਾ ਸੁੰਦਰ ਜਗਤ ਵਿਚ ਹੋਰ ਕੋਈ ਨਹੀਂ ਸੀ।

ਤਿਹ ਚਰਿਤ੍ਰ ਦੇ ਨੈਨ ਨਿਹਾਰਿਯੋ ॥

ਉਸ ਨੂੰ ਚਰਿਤ੍ਰ ਦੇ (ਦੇਈ) ਨੇ ਅੱਖਾਂ ਨਾਲ ਵੇਖਿਆ

ਅੰਗ ਅੰਗ ਤਿਹ ਮਦਨ ਪ੍ਰਜਾਰਿਯੋ ॥੨॥

ਤਾਂ ਕਾਮ ਦੇਵ ਨੇ ਉਸ ਦਾ ਅੰਗ ਅੰਗ ਸਾੜ ਦਿੱਤਾ ॥੨॥

ਜਿਹ ਤਿਹ ਬਿਧਿ ਤਿਹ ਲਯੋ ਬੁਲਾਇ ॥

ਜਿਵੇਂ ਕਿਵੇਂ ਉਸ ਨੂੰ ਬੁਲਾ ਲਿਆ

ਉਠਤ ਲਯੋ ਛਤਿਯਾ ਸੌ ਲਾਇ ॥

ਅਤੇ ਉਠ ਕੇ ਛਾਤੀ ਨਾਲ ਲਗਾ ਲਿਆ।

ਕਾਮ ਕੇਲ ਕੀਨੋ ਰੁਚਿ ਠਾਨੀ ॥

ਉਸ ਨਾਲ ਰੁਚੀ ਪੂਰਵਕ ਕਾਮ-ਕੇਲਿ ਕੀਤੀ

ਕੇਲ ਕਰਤ ਸਭ ਰੈਨਿ ਬਿਹਾਨੀ ॥੩॥

ਅਤੇ ਰਤੀ-ਕ੍ਰੀੜਾ ਕਰਦਿਆਂ ਸਾਰੀ ਰਾਤ ਬੀਤ ਗਈ ॥੩॥

ਪੋਸਤ ਭਾਗ ਅਫੀਮ ਮੰਗਾਈ ॥

ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਲਈ

ਏਕ ਸੇਜ ਚੜਿ ਦੁਹੂੰ ਚੜਾਈ ॥

ਅਤੇ ਇਕੋ ਸੇਜ ਉਪਰ ਬੈਠ ਕੇ ਦੋਹਾਂ ਨੇ ਚੜ੍ਹਾ ਲਈ।

ਭਾਤਿ ਅਨਿਕ ਤਨ ਕਿਯੇ ਬਿਲਾਸਾ ॥

ਮਾਤਾ ਪਿਤਾ ਦਾ ਡਰ ਮਨ ਵਿਚੋਂ (ਕਢ ਕੇ)

ਮਾਤ ਪਿਤਾ ਕੋ ਮਨ ਨ ਤ੍ਰਾਸਾ ॥੪॥

ਅਨੇਕ ਤਰ੍ਹਾਂ ਨਾਲ ਭੋਗ ਵਿਲਾਸ ਕੀਤਾ ॥੪॥

ਤਬ ਲਗਿ ਆਇ ਗਯੋ ਤਾ ਕੌ ਪਤਿ ॥

ਤਦ ਤਕ ਉਸ ਦਾ ਪਤੀ ਆ ਗਿਆ।

ਡਾਰਿ ਦਯੋ ਸੇਜਾ ਤਰ ਉਪ ਪਤਿ ॥

(ਇਸਤਰੀ ਨੇ) ਉਪ-ਪਤੀ (ਭਾਵ ਯਾਰ) ਨੂੰ ਸੇਜ ਹੇਠਾਂ ਲੰਬਾ ਪਾ ਦਿੱਤਾ।

ਦੁਪਟਾ ਡਾਰਿ ਦਯੋ ਤਿਹ ਮੁਖ ਪਰ ॥

ਉਸ ਦੇ ਮੂੰਹ ਉਤੇ ਦੁਪੱਟਾ ਪਾ ਦਿੱਤਾ,

ਜਾਨ੍ਯੋ ਜਾਇ ਨ ਤਾ ਤੇ ਤ੍ਰਿਯ ਨਰ ॥੫॥

(ਜਿਸ ਕਰ ਕੇ ਇਹ) ਜਾਣਿਆ ਨਹੀਂ ਸੀ ਜਾ ਸਕਦਾ (ਕਿ ਉਹ) ਇਸਤਰੀ ਹੈ ਜਾਂ ਮਰਦ ॥੫॥

ਸੋਵਤ ਕਵਨ ਸੇਜ ਪਰ ਤੋਰੀ ॥

(ਰਾਜੇ ਨੇ ਆ ਕੇ ਪੁਛਿਆ) ਤੇਰੀ ਸੇਜ ਉਤੇ ਕੌਣ ਸੌਂ ਰਿਹਾ ਹੈ।


Flag Counter