ਸ਼੍ਰੀ ਦਸਮ ਗ੍ਰੰਥ

ਅੰਗ - 1122


ਇਹ ਨ੍ਰਿਪ ਕੋ ਛਲ ਸੋ ਗਹਿ ਲੀਜੈ ॥

(ਉਸ ਨੇ ਸੋਚਿਆ) ਇਸ ਰਾਜੇ ਨੂੰ ਛਲ ਨਾਲ ਪਕੜ ਲਿਆ ਜਾਵੇ

ਰਾਜ੍ਰਯ ਪੂਤ ਆਪੁਨੇ ਕੋ ਦੀਜੈ ॥੫॥

ਅਤੇ ਰਾਜ ਆਪਣੇ ਪੁੱਤਰ ਨੂੰ ਦੇ ਦਿੱਤਾ ਜਾਵੇ ॥੫॥

ਸੋਵਤ ਨਿਰਖਿ ਰਾਵ ਗਹਿ ਲਯੋ ॥

ਉਸ ਨੇ ਰਾਜੇ ਨੂੰ ਸੁਤਾ ਹੋਇਆ ਵੇਖ ਲਿਆ

ਗਹਿ ਕਰਿ ਏਕ ਧਾਮ ਮੈ ਦਯੋ ॥

ਅਤੇ ਪਕੜ ਕੇ ਇਕ ਘਰ (ਭਾਵ ਕਮਰੇ) ਵਿਚ ਬੰਦ ਕਰ ਦਿੱਤਾ।

ਸ੍ਰੀ ਰਸਰੰਗ ਮਤੀ ਜਿਯ ਮਾਰੀ ॥

ਰਸਰੰਗ ਮਤੀ ਨੂੰ ਜਾਨੋ ਮਾਰ ਦਿੱਤਾ

ਸਭਹਿਨ ਲਹਤ ਰਾਵ ਕਹਿ ਜਾਰੀ ॥੬॥

ਅਤੇ ਸਾਰਿਆਂ ਦੇ ਵੇਖਦਿਆਂ ਰਾਜਾ ਕਹਿ ਕੇ ਸਾੜ ਦਿੱਤੀ ॥੬॥

ਭਯੋ ਸੂਰ ਰਾਜਾ ਜੂ ਮਰਿਯੋ ॥

(ਫਿਰ ਲੋਕਾਂ ਵਿਚ ਧੁੰਮਾ ਦਿੱਤਾ ਕਿ) ਰਾਜਾ ਸੂਲ ਉਠਣ ਕਾਰਨ ਮਰ ਗਿਆ ਹੈ

ਹਮ ਕੋ ਨਾਥ ਨਾਥ ਬਿਨੁ ਕਰਿਯੋ ॥

ਅਤੇ ਸਾਨੂੰ ਨਾਥ ਨੇ ਅਨਾਥ ਕਰ ਦਿੱਤਾ ਹੈ।

ਯਾ ਕੋ ਪ੍ਰਥਮ ਦਾਹ ਦੈ ਲੀਜੈ ॥

ਪਹਿਲਾਂ ਉਸ ਦਾ ਸਸਕਾਰ ਕਰ ਲਿਆ ਜਾਵੇ

ਚੰਦ੍ਰ ਕੇਤੁ ਕੋ ਰਾਜਾ ਕੀਜੈ ॥੭॥

ਅਤੇ ਫਿਰ ਚੰਦ੍ਰ ਕੇਤੁ ਨੂੰ ਰਾਜਾ ਬਣਾ ਦਿੱਤਾ ਜਾਵੇ ॥੭॥

ਰਾਜਾ ਮਰਿਯੋ ਪ੍ਰਜਾ ਸਭ ਜਾਨ੍ਯੋ ॥

ਸਾਰੀ ਪ੍ਰਜਾ ਨੇ ਜਾਣ ਲਿਆ ਕਿ ਰਾਜਾ ਮਰ ਗਿਆ ਹੈ।

ਭੇਦ ਅਭੇਦ ਕਿਨੂੰ ਨ ਪਛਾਨ੍ਯੋ ॥

ਕਿਸੇ ਨੇ ਵੀ ਭੇਦ ਅਭੇਦ ਨਾ ਪਛਾਣਿਆ।

ਭਲੋ ਬੁਰੋ ਕਬਹੂੰ ਨ ਬਿਚਾਰਿਯੋ ॥

ਕਿਸੇ ਨੇ ਵੀ ਮਾੜਾ ਚੰਗਾ ਨਹੀਂ ਸੋਚਿਆ

ਆਤਪਤ੍ਰ ਸਸਿਧੁਜ ਪਰ ਢਾਰਿਯੋ ॥੮॥

ਅਤੇ ਛਤ੍ਰ ਅਤੇ ਚੌਰ ਸਸਿ ਧੁਜ ਦੇ (ਸਿਰ) ਉਪਰ ਧਰ ਦਿੱਤੇ ॥੮॥

ਚੌਪਈ ॥

ਚੌਪਈ:

ਇਹ ਚਰਿਤ੍ਰ ਅਬਲਾ ਪਿਯ ਗਹਿਯੋ ॥

ਇਸ ਚਰਿਤ੍ਰ ਨਾਲ ਇਸਤਰੀ ਨੇ ਪ੍ਰਿਯ (ਰਾਜੇ) ਨੂੰ ਪਕੜ ਲਿਆ

ਦੂਜੇ ਕਾਨ ਭੇਦ ਨਹਿ ਲਹਿਯੋ ॥

ਜਿਸ ਨੂੰ ਦੂਜੇ ਕੰਨ ਤਕ ਕਿਸੇ ਨਾ ਜਾਣਿਆ।

ਰਾਜਾ ਕਹਿ ਕਰ ਸਵਤਿ ਜਰਾਈ ॥

ਰਾਜਾ ਕਹਿ ਕੇ ਸੌਂਕਣ ਸਾੜ ਦਿੱਤੀ

ਨਿਜੁ ਸੁਤ ਕੋ ਦੀਨੀ ਠਕੁਰਾਈ ॥੯॥

ਅਤੇ ਆਪਣੇ ਪੁੱਤਰ ਨੂੰ ਰਾਜਗੱਦੀ ਦੇ ਦਿੱਤੀ ॥੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੮॥੪੧੯੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੮॥੪੧੯੫॥ ਚਲਦਾ॥

ਦੋਹਰਾ ॥

ਦੋਹਰਾ:

ਪੀਰ ਏਕ ਮੁਲਤਾਨ ਮੈ ਸਰਫ ਦੀਨ ਤਿਹ ਨਾਉ ॥

ਮੁਲਤਾਨ ਵਿਚ ਇਕ ਪੀਰ ਸੀ ਜਿਸ ਦਾ ਨਾਂ ਸ਼ਰਫ ਦੀਨ ਸੀ।

ਖੂੰਟਾਗੜ ਕੇ ਤਟ ਬਸੈ ਬਾਦ ਰਹੀਮਹਿ ਗਾਉ ॥੧॥

ਉਹ ਖੂੰਟਾਗੜ ਦੇ ਨੇੜੇ ਰਹੀਮਾਬਾਦ ਪਿੰਡ ਵਿਚ ਰਹਿੰਦਾ ਸੀ ॥੧॥

ਅੜਿਲ ॥

ਅੜਿਲ:

ਏਕ ਸਿਖ੍ਯ ਕੀ ਦੁਹਿਤਾ ਪੀਰ ਮੰਗਾਇ ਕੈ ॥

ਪੀਰ ਨੇ ਇਕ ਚੇਲੇ ਦੀ ਧੀ ਨੂੰ ਮੰਗਵਾ ਕੇ

ਆਨੀ ਅਪਨੇ ਧਾਮ ਅਧਿਕ ਸੁਖ ਪਾਇ ਕੈ ॥

ਆਪਣੇ ਘਰ ਵਿਚ ਬਹੁਤ ਸੁਖ ਪੂਰਵਕ ਰਖ ਲਿਆ।

ਸ੍ਰੀ ਚਪਲਾਗ ਮਤੀ ਜਿਹ ਜਗਤ ਬਖਾਨਈ ॥

ਉਸ ਨੂੰ ਜਗਤ ਵਿਚ ਚਪਲਾਂਗ ਮਤੀ ਕਿਹਾ ਜਾਂਦਾ ਸੀ।

ਹੋ ਤਾਹਿ ਰੂਪ ਕੀ ਰਾਸਿ ਸਭੇ ਪਹਿਚਾਨਈ ॥੨॥

ਉਸ ਨੂੰ ਸਾਰੇ ਰੂਪ ਦੀ ਰਾਸ ਸਮਝਦੇ ਸਨ ॥੨॥

ਦੋਹਰਾ ॥

ਦੋਹਰਾ:

ਕਿਤਕ ਦਿਨਨ ਭੀਤਰ ਤਵਨ ਤ੍ਯਾਗੇ ਪੀਰ ਪਰਾਨ ॥

ਕੁਝ ਦਿਨਾਂ ਬਾਦ ਉਸ ਪੀਰ ਨੇ ਪ੍ਰਾਣ ਤਿਆਗ ਦਿੱਤੇ।

ਸ੍ਰੀ ਚਪਲਾਗ ਮਤੀ ਬਚੀ ਪਾਛੇ ਜਿਯਤ ਜਵਾਨ ॥੩॥

ਚਪਲਾਂਗ ਮਤੀ ਜਵਾਨ ਜਹਾਨ ਪਿਛੇ ਰਹਿ ਗਈ ॥੩॥

ਰਾਇ ਖੁਸਾਲ ਭਏ ਕਰੀ ਤਿਨ ਤ੍ਰਿਯ ਪ੍ਰੀਤਿ ਬਨਾਇ ॥

ਖੁਸ਼ਾਲ ਰਾਇ ਨਾਲ ਉਸ ਨੂੰ ਬਹੁਤ ਪ੍ਰੀਤ ਕਾਇਮ ਕਰ ਲਈ

ਭਾਤਿ ਭਾਤਿ ਤਾ ਸੌ ਰਮੀ ਹ੍ਰਿਦੈ ਹਰਖ ਉਪਜਾਇ ॥੪॥

ਅਤੇ ਮਨ ਵਿਚ ਆਨੰਦ ਵਧਾ ਕੇ ਉਸ ਨਾਲ ਭਾਂਤ ਭਾਂਤ ਦਾ ਰਮਣ ਕੀਤਾ ॥੪॥

ਨਿਤ ਪ੍ਰਤਿ ਰਾਇ ਖੁਸਾਲ ਤਿਹ ਨਿਜੁ ਗ੍ਰਿਹ ਲੇਤ ਬੁਲਾਇ ॥

ਹਰ ਰੋਜ਼ ਉਹ ਖੁਸ਼ਾਲ ਰਾਇ ਨੂੰ ਘਰ ਬੁਲਾ ਲੈਂਦੀ

ਲਪਟਿ ਲਪਟਿ ਤਾ ਸੌ ਰਮੇ ਭਾਗ ਅਫੀਮ ਚੜਾਇ ॥੫॥

ਅਤੇ ਭੰਗ ਤੇ ਅਫ਼ੀਮ ਖਵਾ ਕੇ ਉਸ ਨਾਲ ਲਿਪਟ ਲਿਪਟ ਕੇ ਕਾਮ ਕ੍ਰੀੜਾ ਕਰਦੀ ॥੫॥

ਰਮਤ ਰਮਤ ਤ੍ਰਿਯ ਤਵਨ ਕੌ ਰਹਿ ਗਯੋ ਉਦਰ ਅਧਾਨ ॥

(ਉਸ ਨਾਲ) ਰਮਣ ਕਰਦਿਆਂ ਕਰਦਿਆਂ ਉਸ ਇਸਤਰੀ ਨੂੰ ਗਰਭ ਠਹਿਰ ਗਿਆ।

ਲੋਗਨ ਸਭਹਨ ਸੁਨਤ ਹੀ ਐਸੇ ਕਹਿਯੋ ਸੁਜਾਨ ॥੬॥

ਸਾਰਿਆਂ ਲੋਕਾਂ ਨੂੰ ਸੁਣਾ ਕੇ ਉਸ ਚਤੁਰ ਇਸਤਰੀ ਨੇ ਇਸ ਤਰ੍ਹਾਂ ਕਹਿ ਦਿੱਤਾ ॥੬॥

ਅੜਿਲ ॥

ਅੜਿਲ:

ਰੈਨਿ ਸਮੈ ਗ੍ਰਿਹਿ ਪੀਰ ਹਮਾਰੇ ਆਵਈ ॥

ਰਾਤ ਵੇਲੇ ਪੀਰ ਜੀ ਮੇਰੇ ਘਰ ਆਉਂਦੇ ਹਨ।

ਰੀਤਿ ਪ੍ਰੀਤਿ ਕੀ ਮੋ ਸੌ ਅਧਿਕੁਪਜਾਵਈ ॥

ਮੇਰੇ ਨਾਲ ਬਹੁਤ ਅਧਿਕ ਪ੍ਰੇਮ ਕਰਦੇ ਹਨ।

ਏਕ ਪੂਤ ਮੈ ਮਾਗਿ ਤਬੈ ਤਾ ਤੇ ਲਿਯੋ ॥

ਉਨ੍ਹਾਂ ਤੋਂ ਤਦ ਮੈਂ ਇਕ ਪੁੱਤਰ ਦੀ ਦਾਤ ਮੰਗ ਲਈ।

ਹੋ ਨਾਥ ਕ੍ਰਿਪਾ ਕਰਿ ਮੋ ਪਰ ਸੁਤ ਮੋ ਕੌ ਦਿਯੋ ॥੭॥

ਤਦ ਨਾਥ ਨੇ ਕ੍ਰਿਪਾ ਕਰ ਕੇ ਮੈਨੂੰ ਪੁੱਤਰ ਦੇ ਦਿੱਤਾ ॥੭॥

ਕੇਤਿਕ ਦਿਨਨ ਪ੍ਰਸੂਤ ਪੂਤ ਤਾ ਕੇ ਭਯੋ ॥

ਕਿਤਨਿਆਂ ਦਿਨਾਂ ਤੋਂ ਬਾਦ ਉਸ ਦੇ ਘਰ ਲੜਕਾ ਪੈਦਾ ਹੋਇਆ।

ਸਤਿ ਪੀਰ ਕੋ ਬਚਨ ਮਾਨਿ ਸਭਹੂੰ ਲਯੋ ॥

ਸਭ ਨੇ ਪੀਰ ਦਾ ਬਚਨ ਸਚ ਮੰਨ ਲਿਆ।

ਧੰਨ੍ਯ ਧੰਨ੍ਯ ਅਬਲਾਹਿ ਖਾਦਿਮਨੁਚਾਰਿਯੋ ॥

ਉਸ ਇਸਤਰੀ ਦੇ ਨੌਕਰਾਂ ਨੇ ਵੀ ਧੰਨ ਧੰਨ ਕਿਹਾ।

ਹੋ ਭੇਦ ਅਭੇਦ ਨ ਕਿਨਹੂੰ ਮੂਰਖ ਬਿਚਾਰਿਯੋ ॥੮॥

ਪਰ ਕਿਸੇ ਮੂਰਖ ਨੇ ਵੀ ਭੇਦ ਅਭੇਦ ਦੀ ਗੱਲ ਨਾ ਵਿਚਾਰੀ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੯॥੪੨੦੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੯॥੪੨੦੩॥ ਚਲਦਾ॥

ਦੋਹਰਾ ॥

ਦੋਹਰਾ:


Flag Counter