(ਉਸ ਨੇ) ਫਿਰ ਮੂੰਹ ਤੋਂ 'ਧੰਨ ਧੰਨ' ਕਿਹਾ
ਜਿਸ ਕਰਤਾ ਨੇ ਇਹ ਰਾਜ ਕੁਮਾਰ ਬਣਾਇਆ ਸੀ ॥੮॥
ਉਸ ਨੂੰ ਸਖੀ ਭੇਜ ਕੇ ਘਰ ਬੁਲਾ ਲਿਆ।
ਉਸ ਨਾਲ ਲਿਪਟ ਲਿਪਟ ਕੇ ਰਤੀ-ਕ੍ਰੀੜਾ ਕੀਤੀ।
ਇਕ ਜਵਾਨ ਅਤੇ ਦੂਜੇ ਭੰਗ ਪੀਤੀ ਹੋਈ।
ਉਸ ਨੇ ਚਾਰ ਪਹਿਰ ਰਾਤ ਇਸਤਰੀ ਨਾਲ ਸੰਯੋਗ ਕੀਤਾ ॥੯॥
(ਉਸ ਦਾ) ਐਠੀ ਰਾਇ ਨਾਲ ਪ੍ਰੇਮ ਵੱਧ ਗਿਆ।
(ਉਸ) ਪ੍ਰੇਮ ਦਾ ਮੇਰੇ ਕੋਲੋਂ ਵਰਣਨ ਨਹੀਂ ਕੀਤਾ ਜਾ ਸਕਦਾ।
ਉਸ ਨੂੰ ਭੇਦ ਦੀ ਗੱਲ ਸਮਝਾ ਕੇ ਘਰ ਭੇਜ ਦਿੱਤਾ
ਅਤੇ ਅੱਧੀ ਰਾਤ ਨੂੰ ਰਾਜੇ ਨੂੰ ਮਾਰ ਦਿੱਤਾ ॥੧੦॥
ਉਹ ਨਿਰਲਜ ਇਸਤਰੀ ਸਵੇਰੇ
ਸਾਰਾ ਧਨ ਲੁਟਾ ਕੇ ਸਤੀ ਹੋਣ ਲਈ ਚਲ ਪਈ।
(ਉਸ ਨੇ) ਸਾਰਿਆਂ ਦੀ ਨਜ਼ਰ ਇਸ ਤਰ੍ਹਾਂ ਬੰਦ ਕਰ ਦਿੱਤੀ
ਕਿ ਸਭ ਨੇ ਸਮਝਿਆ ਕਿ ਇਸਤਰੀ ਸੜ ਮੋਈ ਹੈ ॥੧੧॥
ਆਪ ਯਾਰ ਨਾਲ ਨਿਕਲ ਕੇ ਚਲੀ ਗਈ।
ਕੋਈ ਪੁਰਸ਼ ਅਤੇ ਨਾਰੀ ਇਸ ਭੇਦ ਨੂੰ ਨਾ ਸਮਝ ਸਕਿਆ।
ਇਸ ਤਰ੍ਹਾਂ ਉਸ ਨੇ ਦ੍ਰਿਸ਼ਟੀ ਬੰਦ ਕਰ ਦਿੱਤੀ
ਅਤੇ ਸਭ ਨੂੰ ਛਲ ਕੇ ਚਲੀ ਗਈ ॥੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੦॥੬੪੭੦॥ ਚਲਦਾ॥
ਚੌਪਈ:
ਹੇ ਰਾਜਨ! ਸੁਣੋ, ਮੈਂ ਇਕ ਕਹਾਣੀ ਕਹਿੰਦਾ ਹਾਂ।
(ਇਸ ਪ੍ਰਕਾਰ ਦੀ ਕਹਾਣੀ) ਨਾ ਕਿਸੇ ਨੇ ਪਹਿਲਾਂ ਸੁਣੀ ਹੈ, ਨਾ ਹੀ ਜਾਣੀ ਹੈ।
ਇਕ ਬਸਤ੍ਰ ਸੈਨ ਨਾਂ ਦਾ ਰਾਜਾ ਸੀ
ਜਿਸ ਵਰਗਾ ਕੋਈ ਰਾਜਾ ਨਹੀਂ ਸੀ ॥੧॥
ਉਸ ਦੇ ਘਰ ਬਸਤ੍ਰ ਮਤੀ ਨਾਂ ਦੀ ਇਸਤਰੀ ਸੀ।
(ਉਸ ਦੀ) ਬਸਤ੍ਰਾਵਤੀ ਨਾਂ ਦੀ ਨਗਰੀ ਬਹੁਤ ਸੁੰਦਰ ਸੀ।
ਉਥੇ ਅਵਲ ਚੰਦ ਨਾਂ ਦਾ ਇਕ ਰਾਵਤ (ਰਾਜਪੂਤ) ਸੀ।
(ਉਸ ਨੂੰ) ਰਾਣੀ ਨੇ ਇਕ ਦਿਨ ਗਾਉਂਦਿਆਂ ਸੁਣਿਆ ॥੨॥
(ਰਾਣੀ ਦਾ) ਉਸ ਨਾਲ ਇਸ ਤਰ੍ਹਾਂ ਦਾ ਸਨੇਹ ਵੱਧ ਗਿਆ,
ਜਿਵੇਂ ਸਾਵਣ ਦੇ ਮਹੀਨੇ ਵਿਚ ਮੀਂਹ ਪੈਂਦਾ ਹੈ।
ਉਸ ਰਾਣੀ ਨੇ ਇਕ ਚਰਿਤ੍ਰ ਖੇਡਿਆ।
ਸਖੀ ਭੇਜ ਕੇ ਉਸ ਨੂੰ ਬੁਲਾ ਲਿਆ ॥੩॥
ਉਸ ਨਾਲ ਚੰਗੀ ਤਰ੍ਹਾਂ ਨਾਲ ਕਾਮ-ਭੋਗ ਕੀਤਾ
ਅਤੇ ਤਰ੍ਹਾਂ ਤਰ੍ਹਾਂ ਨਾਲ ਪ੍ਰੀਤਮ ਦਾ ਰਸ ਮਾਣਿਆ।
ਉਸ ਨੇ ਰਾਜ-ਪਾਟ ਸਭ ਕੁਝ ਭੁਲਾ ਦਿੱਤਾ
ਅਤੇ ਉਸ ਦੇ ਹੱਥ ਆਪਣਾ ਹਿਰਦਾ ਹੀ ਵੇਚ ਦਿੱਤਾ ॥੪॥
(ਉਸ ਨੇ) ਸਾਰਿਆਂ ਸਾਧਾਂ ਨੂੰ ਆਪਣੇ ਘਰ ਆਉਣ ਦਾ ਨਿਉਤਾ ਦਿੱਤਾ।
ਉਸ (ਆਪਣੇ ਪ੍ਰੇਮੀ) ਨੂੰ ਵੀ ਭਗਵੇ ਬਸਤ੍ਰ ਪਵਾ ਦਿੱਤੇ।
(ਉਸ ਨੇ) ਆਪ ਵੀ ਭਗਵੇ ਬਸਤ੍ਰ ਧਾਰਨ ਕਰ ਲਏ
ਅਤੇ ਉਸ ਦੇ ਨਾਲ ਹੀ ਨਿਕਲ ਗਈ ॥੫॥
ਕਿਸੇ ਚੋਬਦਾਰ ਨੇ (ਉਸ ਨੂੰ) ਨਾ ਰੋਕਿਆ।
ਸਭ ਨੇ (ਉਸ ਨੂੰ) ਜੋਗੀ ਹੀ ਸਮਝਿਆ।
ਜਦ ਉਹ ਬਹੁਤ ਕੋਹ ਦੂਰ ਨਿਕਲ ਗਈ।
ਤਾਂ ਪਿਛੋਂ ਰਾਜੇ ਨੂੰ ਪਤਾ ਲਗਿਆ ॥੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੧॥੬੪੭੬॥ ਚਲਦਾ॥
ਚੌਪਈ:
ਇਸਕ ਤੰਬੋਲ ਨਾਂ ਦਾ ਸ਼ਹਿਰ ਜਿਥੇ ਸ਼ੋਭਦਾ ਸੀ
ਉਥੇ ਇਸਕ ਤੰਬੋਲ ਨਾਂ ਦਾ ਰਾਜਾ ਰਾਜ ਕਰਦਾ ਸੀ।