ਸ਼੍ਰੀ ਦਸਮ ਗ੍ਰੰਥ

ਅੰਗ - 557


ਸੁਕ੍ਰਿਤੰ ਤਜਿਹੈ ॥

ਚੰਗੇ ਕਰਮਾਂ ਨੂੰ ਛਡ ਦੇਣਗੇ।

ਕੁਕ੍ਰਿਤੰ ਭਜਿ ਹੈ ॥੫੨॥

ਮੰਦੇ ਕੰਮਾਂ ਵਿਚ ਲਿਪਤ ਹੋਣਗੇ ॥੫੨॥

ਭ੍ਰਮਣੰ ਭਰਿ ਹੈ ॥

ਭਰਮਾਂ ਨਾਲ ਭਰ ਜਾਣਗੇ।

ਜਸ ਤੇ ਟਰਿ ਹੈ ॥੫੩॥

ਜਸ (ਖਟਣ ਵਾਲੇ ਕਰਮ) ਤੋਂ ਟਲਣਗੇ ॥੫੩॥

ਕਰਿ ਹੈ ਕੁਕ੍ਰਿਤੰ ॥

ਮਾੜੇ ਕਰਮ ਕਰਨਗੇ।

ਰਰਿ ਹੈ ਅਨ੍ਰਿਥੰ ॥੫੪॥

ਅਨਰਥ ਬੋਲਣਗੇ ॥੫੪॥

ਜਪ ਹੈ ਅਜਪੰ ॥

ਨ ਜਪੇ ਜਾਣ ਯੋਗ ਨੂੰ ਜਪਣਗੇ।

ਕੁਥਪੇਣ ਥਪੰ ॥੫੫॥

ਮਾੜੀਆਂ ਸਥਾਪਨਾਵਾਂ ਕਰਨਗੇ ॥੫੫॥

ਸੋਮਰਾਜੀ ਛੰਦ ॥

ਸੋਮਰਾਜੀ ਛੰਦ:

ਸੁਨੈ ਦੇਸਿ ਦੇਸੰ ਮੁਨੰ ਪਾਪ ਕਰਮਾ ॥

ਦੇਸ ਦੇਸਾਂਤਰਾਂ ਵਿਚ ਮੁਨੀ ਲੋਗ ਪਾਪ ਕਰਨ ਵਾਲੇ ਸੁਣੇ ਜਾਣਗੇ।

ਚੁਨੈ ਜੂਠ ਕੂਠੰ ਸ੍ਰੁਤੰ ਛੋਰ ਧਰਮਾ ॥੫੬॥

ਵੈਦਿਕ ਧਰਮ ਨੂੰ ਛਡ ਕੇ ਝੂਠ ਮੂਠ ਦੇ ਕਰਮ ਚੁਣਨਗੇ ॥੫੬॥

ਤਜੈ ਧਰਮ ਨਾਰੀ ਤਕੈ ਪਾਪ ਨਾਰੰ ॥

ਆਪਣੀ ਧਰਮ ਇਸਤਰੀ ਨੂੰ ਛਡ ਕੇ ਪਾਪ ਇਸਤਰੀ (ਵਿਭਚਾਰਨ) ਵਲ ਤਕਣਗੇ।

ਮਹਾ ਰੂਪ ਪਾਪੀ ਕੁਵਿਤ੍ਰਾਧਿਕਾਰੰ ॥੫੭॥

ਵੱਡੇ ਰੂਪ (ਸਮਰਥਾ) ਵਾਲੇ ਮਾੜੀ ਕਮਾਈ ਦੇ ਅਧਿਕਾਰੀ ਹੋਣਗੇ ॥੫੭॥

ਕਰੈ ਨਿਤ ਅਨਰਥੰ ਸਮਰਥੰ ਨ ਏਤੀ ॥

ਆਪਣੀ ਸਮਰਥਾ ਤੋਂ ਵਧ ਕੇ ਨਿੱਤ ਅਨਰਥ ਕਰਨਗੇ।

ਕਰੈ ਪਾਪ ਤੇਤੋ ਪਰਾਲਬਧ ਜੇਤੀ ॥੫੮॥

ਜਿਤਨੀ ਪਰਾਲਬਧ ਹੋਵੇਗੀ ਉਤਨੇ ਪਾਪ ਕਰਨਗੇ ॥੫੮॥

ਨਏ ਨਿਤ ਮਤੰ ਉਠੈ ਏਕ ਏਕੰ ॥

ਨਿੱਤ ਇਕ ਤੋਂ ਇਕ (ਵਧ ਕੇ) ਨਵੇਂ ਮਤ ਪੈਦਾ ਹੋਣਗੇ।

ਕਰੈ ਨਿੰਤ ਅਨਰਥੰ ਅਨੇਕੰ ਅਨੇਕੰ ॥੫੯॥

ਨਿੱਤ ਅਨੇਕਾਂ ਅਨੇਕਾਂ ਅਨਰਥ ਕਰਨਗੇ ॥੫੯॥

ਪ੍ਰਿਯਾ ਛੰਦ ॥

ਪ੍ਰਿਯਾ ਛੰਦ:

ਦੁਖ ਦੰਦ ਹੈ ਸੁਖਕੰਦ ਜੀ ॥

ਸੁਖ ਦੇਣ ਵਾਲਿਆਂ ਨੂੰ ਦੁਖ ਦੇਣਗੇ।

ਨਹੀ ਬੰਧ ਹੈ ਜਗਬੰਦ ਜੀ ॥੬੦॥

ਜਗਤ ਤੋਂ ਬੰਦਨਾ ਕੀਤੇ ਜਾਣ ਵਾਲੇ ਦੀ ਬੰਦਨਾ ਨਹੀਂ ਕਰਨਗੇ ॥੬੦॥

ਨਹੀ ਬੇਦ ਬਾਕ ਪ੍ਰਮਾਨ ਹੈ ॥

ਵੇਦ ਵਾਕ ਨੂੰ ਪ੍ਰਮਾਣ ਨਹੀਂ ਮੰਨਣਗੇ।

ਮਤ ਭਿੰਨ ਭਿੰਨ ਬਖਾਨ ਹੈ ॥੬੧॥

ਵੱਖ ਵੱਖ ਮਤਾਂ ਦਾ ਬਖਾਨ ਕਰਨਗੇ ॥੬੧॥

ਨ ਕੁਰਾਨ ਕੋ ਮਤੁ ਲੇਹਗੇ ॥

ਕੁਰਾਨ ਦੀ ਸਿਖਿਆ ਨਹੀਂ ਲੈਣਗੇ।

ਨ ਪੁਰਾਨ ਦੇਖਨ ਦੇਹਗੇ ॥੬੨॥

ਪੁਰਾਨਾਂ ਨੂੰ ਵੇਖਣ ਨਹੀਂ ਦੇਣਗੇ ॥੬੨॥


Flag Counter