ਸ਼੍ਰੀ ਦਸਮ ਗ੍ਰੰਥ

ਅੰਗ - 208


ਲਖੀ ਮ੍ਰੀਚ ਨੈਣੰ ॥

ਮਾਰੀਚ ਨੇ (ਆਪਣੀ) ਅੱਖੀਂ ਵੇਖ ਲਿਆ।

ਫਿਰਿਯੋ ਰੋਸ ਪ੍ਰੇਰਿਯੋ ॥

ਫਿਰ (ਉਸ ਨੇ ਸੈਨਾ ਨੂੰ) ਗੁੱਸੇ ਨਾਲ ਇੰਜ ਪ੍ਰੇਰਿਆ

ਮਨੋ ਸਾਪ ਛੇੜਯੋ ॥੮੦॥

ਮਾਨੋ ਸੱਪ ਨੂੰ ਛੇੜਿਆ ਹੋਵੇ ॥੮੦॥

ਹਣਿਯੋ ਰਾਮ ਬਾਣੰ ॥

ਰਾਮ ਨੇ (ਉਸ ਨੂੰ) ਬਾਣ ਮਾਰਿਆ

ਕਰਿਯੋ ਸਿੰਧ ਪਯਾਣੰ ॥

(ਜਿਸ ਦੇ ਨਾਲ ਮਾਰੀਚ) ਸਮੁੰਦਰ ਦੇ ਕੰਢੇ ਜਾ ਡਿੱਗਿਆ।

ਤਜਿਯੋ ਰਾਜ ਦੇਸੰ ॥

(ਉਸ ਨੇ ਇਸ) ਦੇਸ਼ ਦਾ ਰਾਜ ਛੱਡ ਦਿੱਤਾ

ਲਿਯੋ ਜੋਗ ਭੇਸੰ ॥੮੧॥

ਅਤੇ ਯੋਗ ਤੇ ਭੇਸ ਨੂੰ ਧਾਰਨ ਕਰ ਲਿਆ ॥੮੧॥

ਸੁ ਬਸਤ੍ਰੰ ਉਤਾਰੇ ॥

ਸੁੰਦਰ ਬਸਤ੍ਰ (ਮਾਰੀਚ ਨੇ) ਉਤਾਰ ਦਿੱਤੇ

ਭਗਵੇ ਬਸਤ੍ਰ ਧਾਰੇ ॥

ਅਤੇ ਭਗਵੇਂ ਬਸਤ੍ਰ ਪਾ ਲਏ।

ਬਸਯੋ ਲੰਕ ਬਾਗੰ ॥

ਲੰਕਾ ਦੇ ਬਾਗ਼ ਵਿੱਚ ਜਾ ਕੇ ਵਸਣ ਲੱਗਾ

ਪੁਨਰ ਦ੍ਰੋਹ ਤਿਆਗੰ ॥੮੨॥

ਅਤੇ ਫਿਰ ਰਾਮ ਨਾਲ ਵੈਰ ਕਰਨਾ ਛੱਡ ਦਿੱਤਾ ॥੮੨॥

ਸਰੋਸੰ ਸੁਬਾਹੰ ॥

ਗੁੱਸੇ ਨਾਲ ਸੁਬਾਹੂ

ਚੜਯੋ ਲੈ ਸਿਪਾਹੰ ॥

ਸੈਨਾ ਲੈ ਕੇ ਚੜ੍ਹ ਆਇਆ।

ਠਟਯੋ ਆਣ ਜੁਧੰ ॥

(ਉਸ ਨੇ) ਆ ਕੇ ਯੁੱਧ ਸ਼ੁਰੂ ਕੀਤਾ

ਭਯੋ ਨਾਦ ਉਧੰ ॥੮੩॥

ਅਤੇ ਭਿਆਨਕ ਰੌਲਾ ਪੈ ਗਿਆ ॥੮੩॥

ਸੁਭੰ ਸੈਣ ਸਾਜੀ ॥

ਉਸ ਨੇ ਸੋਹਣੀ ਸੈਨਾ ਸਜਾਈ ਹੋਈ ਸੀ।

ਤੁਰੇ ਤੁੰਦ ਤਾਜੀ ॥

ਤੇਜ਼ ਚਾਲ ਵਾਲੇ ਘੋੜੇ ਭੱਜ ਰਹੇ ਸਨ।

ਗਜਾ ਜੂਹ ਗਜੇ ॥

ਹਾਥੀਆਂ ਦੇ ਦਲ ਚਿੰਘਾੜਦੇ ਸਨ,

ਧੁਣੰ ਮੇਘ ਲਜੇ ॥੮੪॥

(ਜਿਨ੍ਹਾਂ ਦੀ ਆਵਾਜ਼ ਅੱਗੇ) ਬੱਦਲਾਂ ਦੀ ਧੁਨ ਲੱਜਾ ਰਹੀ ਸੀ ॥੮੪॥

ਢਕਾ ਢੁਕ ਢਾਲੰ ॥

ਢਾਲਾਂ ਆਪਸ ਵਿੱਚ ਢੱਕ-ਢੱਕ ਕਰਕੇ ਵੱਜਣ ਲੱਗੀਆਂ,

ਸੁਭੀ ਪੀਤ ਲਾਲੰ ॥

(ਉਹ) ਲਾਲ ਪੀਲੇ ਰੰਗਾਂ ਵਿੱਚ ਸ਼ੋਭਾ ਪਾ ਰਹੀਆਂ ਸਨ।

ਗਹੇ ਸਸਤ੍ਰ ਉਠੇ ॥

ਯੋਧੇ ਸ਼ਸਤ੍ਰ ਫੜ ਕੇ ਡਟੇ ਹੋਏ ਸਨ

ਸਰੰਧਾਰ ਬੁਠੇ ॥੮੫॥

ਅਤੇ ਤੀਰਾਂ ਦਾ ਮੀਂਹ ਵਸਾ ਰਹੇ ਸਨ ॥੮੫॥

ਬਹੈ ਅਗਨ ਅਸਤ੍ਰੰ ॥

ਅਗਨਿ-ਅਸਤ੍ਰ ਚਲਦੇ ਸਨ

ਛੁਟੇ ਸਰਬ ਸਸਤ੍ਰੰ ॥

ਅਤੇ ਸਾਰੇ ਸ਼ਸਤ੍ਰ ਵੀ ਚਲਦੇ ਸਨ।

ਰੰਗੇ ਸ੍ਰੋਣ ਐਸੇ ॥

ਲਹੂ ਨਾਲ ਰੰਗੇ ਹੋਏ (ਸੂਰਮੇ) ਇਉਂ ਲੱਗਦੇ ਸਨ

ਚੜੇ ਬਯਾਹ ਜੈਸੇ ॥੮੬॥

ਜਿਉਂ ਵਿਆਹ ਨੂੰ ਚੜ੍ਹੇ ਹਨ ॥੮੬॥

ਘਣੈ ਘਾਇ ਘੂਮੇ ॥

ਬਹੁਤੇ (ਸੂਰਮੇ) ਘਾਇਲ ਹੋ ਕੇ (ਇਸ ਤਰ੍ਹਾਂ) ਘੁੰਮਦੇ ਸਨ,

ਮਦੀ ਜੈਸ ਝੂਮੇ ॥

ਜਿਸ ਤਰ੍ਹਾਂ ਸ਼ਰਾਬੀ ਝੂਮਦੇ ਹਨ।

ਗਹੇ ਬੀਰ ਐਸੇ ॥

ਸੂਰਮੇ ਇੰਜ ਸ਼ੋਭ ਰਹੇ ਸਨ

ਫੁਲੈ ਫੂਲ ਜੈਸੇ ॥੮੭॥

ਜਿਵੇਂ ਫੁੱਲ ਖਿੜੇ ਹੁੰਦੇ ਹਨ ॥੮੭॥

ਹਠਿਯੋ ਦਾਨਵੇਸੰ ॥

ਦੈਂਤ ਰਾਜਾ

ਭਯੋ ਆਪ ਭੇਸੰ ॥

(ਸੁਬਾਹੂ- ਹੱਠ ਨਾਲ ਤੱਤਪਰ ਹੋ ਗਿਆ ਸੀ।

ਬਜੇ ਘੋਰ ਬਾਜੇ ॥

ਘੋਰ ਵਾਜੇ ਵੱਜਦੇ ਸਨ।

ਧੁਣੰ ਅਭ੍ਰ ਲਾਜੇ ॥੮੮॥

(ਜਿਨ੍ਹਾਂ ਦੀ) ਧੁਨ ਅੱਗੋਂ ਬੱਦਲ ਵੀ ਲਜਾਂਦੇ ਸਨ ॥੮੮॥

ਰਥੀ ਨਾਗ ਕੂਟੇ ॥

ਰੱਥਾਂ ਵਾਲਿਆਂ ਨੇ ਹਾਥੀ (ਨਾਗ) ਮਾਰ ਸੁੱਟੇ ਸਨ।

ਫਿਰੈਂ ਬਾਜ ਛੂਟੈ ॥

ਘੋੜੇ ਛੁੱਟੇ ਫਿਰਦੇ ਸਨ।

ਭਯੋ ਜੁਧ ਭਾਰੀ ॥

ਭਾਰਾ ਯੁੱਧ ਹੋਇਆ ਸੀ।

ਛੁਟੀ ਰੁਦ੍ਰ ਤਾਰੀ ॥੮੯॥

(ਜਿਸ ਕਰਕੇ) ਸ਼ਿਵ ਦੀ ਸਮਾਧੀ ਖੁੱਲ੍ਹ ਗਈ ਸੀ ॥੮੯॥

ਬਜੇ ਘੰਟ ਭੇਰੀ ॥

ਘੰਟੇ ਤੇ ਭੇਰੀਆਂ ਵੱਜਦੇ ਸਨ,

ਡਹੇ ਡਾਮ ਡੇਰੀ ॥

(ਜਿਨ੍ਹਾਂ ਤੋਂ) ਡੰਮ-ਡੰਮ ਦੀ ਆਵਾਜ਼ ਨਿਕਲਦੀ ਸੀ।

ਰਣੰਕੇ ਨਿਸਾਣੰ ॥

ਧੌਂਸੇ ਗੂੰਜਦੇ ਸਨ

ਕਣੰਛੇ ਕਿਕਾਣੰ ॥੯੦॥

ਅਤੇ ਘੋੜੇ ਹਿਣਕਦੇ ਸਨ ॥੯੦॥

ਧਹਾ ਧੂਹ ਧੋਪੰ ॥

ਤਲਵਾਰਾਂ (ਧੋਪ) ਦੇ ਵੱਜਣ ਨਾਲ ਧੂੰਹਾਂ-ਧੂੰਹ ਦੀ ਆਵਾਜ਼ ਹੁੰਦੀ ਸੀ,

ਟਕਾ ਟੂਕ ਟੋਪੰ ॥

'ਟੱਕਾ-ਟੱਕ' ਕਰਕੇ ਟੋਪ ਟੁੱਟਦੇ ਸਨ।

ਕਟੇ ਚਰਮ ਬਰਮੰ ॥

ਢਾਲਾਂ ਅਤੇ ਕਵਚ ਕਟੇ ਜਾ ਰਹੇ ਸਨ

ਪਲਿਯੋ ਛਤ੍ਰ ਧਰਮੰ ॥੯੧॥

ਅਤੇ (ਯੋਧੇ) ਛੱਤ੍ਹੀ ਧਰਮ ਪਾਲ ਰਹੇ ਸਨ ॥੯੧॥

ਭਯੋ ਦੁੰਦ ਜੁਧੰ ॥

(ਰਾਮ ਤੇ ਸੁਬਾਹੂ) ਦਾ ਦੁਅੰਦ ਯੁੱਧ ਹੋਇਆ,