ਸ਼੍ਰੀ ਦਸਮ ਗ੍ਰੰਥ

ਅੰਗ - 265


ਛੋਦ ਕਰੋਟਨ ਓਟਨ ਕੋਟ ਅਟਾਨਮੋ ਜਾਨਕੀ ਬਾਨ ਪਛਾਨੇ ॥੬੧੬॥

ਖੋਪਰੀਆਂ ਦੀ ਰੱਖਿਆ ਕਰਨ ਵਾਲੇ (ਟੋਪਾਂ) ਨੂੰ ਛੇਕ ਕੇ ਕਿਲੇ ਦੀਆਂ ਅਟਾਰੀਆਂ ਵਿੱਚ ਜਾ ਡਿੱਗੇ (ਜਿਨ੍ਹਾਂ ਨੂੰ) ਸੀਤਾ ਨੇ ਪਛਾਣ ਲਿਆ ॥੬੧੬॥

ਸ੍ਰੀ ਅਸੁਰਾਰਦਨ ਕੇ ਕਰ ਕੋ ਜਿਨ ਏਕ ਹੀ ਬਾਨ ਬਿਖੈ ਤਨ ਚਾਖਯੋ ॥

ਸ੍ਰੀ ਰਾਮ (ਅਸੁਰਾਰਦਨ) ਦੇ ਹੱਥ ਦੇ ਇਕ ਵੀ ਤੀਰ ਜਿਨ੍ਹਾਂ ਦੇ ਤਨ ਨੂੰ ਚਖ ਲਿਆ,

ਭਾਜ ਸਰਯੋ ਨ ਭਿਰਯੋ ਹਠ ਕੈ ਭਟ ਏਕ ਹੀ ਘਾਇ ਧਰਾ ਪਰ ਰਾਖਯੋ ॥

(ਉਹ) ਸੂਰਮਾ ਨਾ (ਯੁੱਧ-ਭੂਮੀ ਵਿੱਚੋਂ) ਭੱਜ ਸਕਿਆ ਅਤੇ ਨਾ ਹੀ ਹਠ ਪੂਰਵਕ ਭਿੜ ਸਕਿਆ, ਸਗੋਂ ਇਕੋ ਹੀ ਸੱਟ ਨਾਲ ਧਰਤੀ ਉਤੇ ਡਿਗ ਪਿਆ।

ਛੇਦ ਸਨਾਹ ਸੁਬਾਹਨ ਕੋ ਸਰ ਓਟਨ ਕੋਟ ਕਰੋਟਨ ਨਾਖਯੋ ॥

(ਸ੍ਰੀ ਰਾਮ ਦੇ ਤੀਰ) ਸੂਰਮਿਆਂ ਦੇ ਕਵਚਾਂ ਨੂੰ ਭੰਨ ਕੇ ਅਤੇ ਕਰੋੜਾਂ ਹੀ ਸਿਰਾਂ ਦੇ ਟੋਪਾਂ ਨੂੰ ਛੇਕ ਕੇ ਪਾਰ ਲੰਘ ਗਏ।

ਸੁਆਰ ਜੁਝਾਰ ਅਪਾਰ ਹਠੀ ਰਨ ਹਾਰ ਗਿਰੇ ਧਰ ਹਾਇ ਨ ਭਾਖਯੋ ॥੬੧੭॥

ਅਣਗਿਣਤ ਘੋੜ-ਚੜ੍ਹੇ ਹਠੀਲੇ ਯੋਧੇ ਰਣ ਵਿੱਚ ਹਾਰ ਕੇ ਧਰਤੀ ਉਤੇ ਡਿਗ ਪਏ ਪਰ (ਕਿਸੇ ਨੇ ਵੀ) ਮੂੰਹੋਂ ਹਾਇ ਤਕ (ਦੀ ਆਵਾਜ਼) ਨਹੀਂ ਕੱਢੀ ॥੬੧੭॥

ਆਨ ਅਰੇ ਸੁ ਮਰੇ ਸਭ ਹੀ ਭਟ ਜੀਤ ਬਚੇ ਰਨ ਛਾਡਿ ਪਰਾਨੇ ॥

(ਯੁੱਧ ਵਿੱਚ) ਆ ਕੇ (ਰਾਮ ਨਾਲ) ਜਿੰਨੇ ਵੀ ਅੜੇ ਸਨ, ਉਹ ਸਾਰੇ ਸੂਰਮੇ ਮਰ ਗਏ। ਜਿਊਂਦੇ ਕੇਵਲ ਉਹੀ ਬਚੇ, ਜੋ ਰਣ ਨੂੰ ਛੱਡ ਕੇ ਭਜ ਗਏ।

ਦੇਵ ਅਦੇਵਨ ਕੇ ਜਿਤੀਯਾ ਰਨ ਕੋਟ ਹਤੇ ਕਰ ਏਕ ਨ ਜਾਨੇ ॥

ਰਣ ਵਿੱਚ ਦੇਵਤਿਆਂ ਤੇ ਦੈਂਤਾਂ ਨੂੰ ਜਿੱਤਣ (ਵਾਲੇ ਰਾਵਣ) ਨੇ ਕਰੋੜਾਂ ਨੂੰ ਮਾਰ ਦਿਤਾ, ਪਰ (ਉਨ੍ਹਾਂ ਦਾ) ਇਕ ਯੋਧੇ ਦੇ ਮਾਰੇ ਜਾਣ ਜਿੰਨਾ ਵੀ ਅਸਰ ਨਾ ਹੋਇਆ।

ਸ੍ਰੀ ਰਘੁਰਾਜ ਪ੍ਰਾਕ੍ਰਮ ਕੋ ਲਖ ਤੇਜ ਸੰਬੂਹ ਸਭੈ ਭਹਰਾਨੇ ॥

ਸ੍ਰੀ ਰਾਮ ਦੇ ਬਲ ਨੂੰ ਵੇਖ ਕੇ ਸਾਰੇ ਹੀ ਦੈਂਤ ਘਬਰਾ ਗਏ ਅਤੇ ਮੋਰਚਿਆਂ ਨੂੰ ਟਪ ਕੇ,

ਓਟਨ ਕੂਦ ਕਰੋਟਨ ਫਾਧ ਸੁ ਲੰਕਹਿ ਛਾਡਿ ਬਿਲੰਕ ਸਿਧਾਨੇ ॥੬੧੮॥

ਖਾਈਆਂ (ਕਰੋਟਨ) ਤੋਂ ਉਛਾਲ ਕੇ, ਲੰਕਾ ਨੂੰ ਛੱਡ ਕੇ ਸਮੁੰਦਰ ਦੇ ਪਰਲੇ ਪਾਸੇ ਵਲ ਚਲੇ ਗਏ ॥੬੧੮॥

ਰਾਵਨ ਰੋਸ ਭਰਯੋ ਰਨ ਮੋ ਗਹਿ ਬੀਸ ਹੂੰ ਬਾਹਿ ਹਥਯਾਰ ਪ੍ਰਹਾਰੇ ॥

ਰਾਵਣ ਨੇ ਕ੍ਰੋਧਵਾਨ ਹੋ ਕੇ ਵੀਹਾਂ ਹੀ ਬਾਂਹਵਾਂ ਵਿੱਚ ਹਥਿਆਰ ਫੜ ਕੇ ਚਲਾਉਣੇ ਸ਼ੁਰੂ ਕੀਤੇ।

ਭੂੰਮਿ ਅਕਾਸ ਦਿਸਾ ਬਿਦਿਸਾ ਚਕਿ ਚਾਰ ਰੁਕੇ ਨਹੀ ਜਾਤ ਨਿਹਾਰੇ ॥

ਧਰਤੀ, ਆਕਾਸ਼, ਸਾਰੀਆਂ ਦਿਸ਼ਾਵਾਂ ਅਤੇ ਚਾਰੇ ਪਾਸੇ ਰੁਕ ਗਏ, ਕੁਝ ਵੀ ਨਜ਼ਰ ਨਹੀਂ ਆਉਂਦਾ।

ਫੋਕਨ ਤੈ ਫਲ ਤੈ ਮਧ ਤੈ ਅਧ ਤੈ ਬਧ ਕੈ ਰਣ ਮੰਡਲ ਡਾਰੇ ॥

(ਰਾਮ ਨੇ) ਤੀਰਾਂ ਦੇ ਫੋਕਾਂ ਅਤੇ ਫਲਾਂ ਨਾਲ, ਅੱਧ ਵਿਚਾਲਿਓਂ ਹੀ (ਰਾਵਣ ਦੇ) ਤੀਰਾਂ ਨੂੰ ਰਣ-ਮੰਡਲ ਵਿੱਚ ਕੱਟ ਕੇ ਸੁੱਟ ਦਿਤਾ।

ਛੰਤ੍ਰ ਧੁਜਾ ਬਰ ਬਾਜ ਰਥੀ ਰਥ ਕਾਟਿ ਸਭੈ ਰਘੁਰਾਜ ਉਤਾਰੇ ॥੬੧੯॥

(ਰਾਵਣ ਦਾ) ਛਤਰ, ਧੁਜਾ, ਸ੍ਰੇਸ਼ਠ ਘੋੜੇ, ਰਥ ਅਤੇ ਰਥਵਾਨ ਸਭ ਨੂੰ ਕੱਟ ਕੇ ਸ੍ਰੀ ਰਾਮ ਨੇ (ਰਾਵਣ ਨੂੰ) ਭੁੰਜੇ ਉਤਾਰ ਦਿੱਤਾ ॥੬੧੯॥

ਰਾਵਨ ਚਉਪ ਚਲਯੋ ਚਪ ਕੈ ਨਿਜ ਬਾਜ ਬਿਹੀਨ ਜਬੈ ਰਥ ਜਾਨਯੋ ॥

ਰਾਵਣ ਨੇ ਜਦੋਂ ਆਪਣੇ ਰਥ ਨੂੰ ਘੋੜਿਆਂ ਤੋਂ ਬਿਨਾਂ ਵੇਖਿਆ ਤਾਂ ਖਿਝ ਕੇ ਹਠ-ਪੂਰਵਕ ਤੁਰ ਪਿਆ।

ਢਾਲ ਤ੍ਰਿਸੂਲ ਗਦਾ ਬਰਛੀ ਗਹਿ ਸ੍ਰੀ ਰਘੁਨੰਦਨ ਸੋ ਰਨ ਠਾਨਯੋ ॥

ਹੱਥ ਵਿਚ ਢਾਲ, ਤ੍ਰਿਸ਼ੂਲ, ਗਦਾ ਅਤੇ ਬਰਛੀ (ਆਦਿ ਸ਼ਸਤ੍ਰ-ਅਸਤ੍ਰ) ਫੜ ਕੇ ਸ੍ਰੀ ਰਾਮ ਨਾਲ ਯੁੱਧ ਕਰਨ ਲਗਿਆ।

ਧਾਇ ਪਰਯੋ ਲਲਕਾਰ ਹਠੀ ਕਪ ਪੁੰਜਨ ਕੋ ਕਛੁ ਤ੍ਰਾਸ ਨ ਮਾਨਯੋ ॥

ਹਠੀ (ਰਾਵਣ) ਲਲਕਾਰਦਾ ਹੋਇਆ ਭੱਜ ਕੇ ਜਾ ਪਿਆ ਅਤੇ ਬੰਦਰਾਂ ਦੇ ਸਮੂਹ ਦਾ ਕੁਝ ਵੀ ਡਰ ਨਾ ਮੰਨਿਆ।

ਅੰਗਦ ਆਦਿ ਹਨਵੰਤ ਤੇ ਲੈ ਭਟ ਕੋਟ ਹੁਤੇ ਕਰ ਏਕ ਨ ਜਾਨਯੋ ॥੬੨੦॥

ਅੰਗਦ ਆਦਿ ਤੋਂ ਲੈ ਕੇ ਹਨੂਮਾਨ ਤਕ ਕਰੋੜਾਂ ਸੂਰਮੇ ਦਾ ਕੁਝ ਵੀ ਡਰ ਨਾ ਮੰਨਿਆ। ਅੰਗਦ ਆਦਿ ਤੋਂ ਲੈ ਕੇ ਹਨੂਮਾਨ ਤਕ ਕਰੋੜਾਂ ਸੂਰਮੇਂ (ਰਾਮ ਦੇ ਅੱਗੇ ਪਿਛੇ ਸਨ), (ਪਰ ਉਸ ਨੇ ਉਨ੍ਹਾਂ ਦੀ) ਪ੍ਰਵਾਹ ਨਾ ਕੀਤੀ ॥੬੨੦॥

ਰਾਵਨ ਕੋ ਰਘੁਰਾਜ ਜਬੈ ਰਣ ਮੰਡਲ ਆਵਤ ਮਧਿ ਨਿਹਾਰਯੋ ॥

ਜਦੋਂ ਰਾਵਣ ਨੂੰ ਰਣ-ਭੂਮੀ ਵਿਚ ਰਾਮ ਚੰਦਰ ਨੇ ਆਉਂਦਿਆਂ ਵੇਖਿਆ

ਬੀਸ ਸਿਲਾ ਸਿਤ ਸਾਇਕ ਲੈ ਕਰਿ ਕੋਪੁ ਬਡੋ ਉਰ ਮਧ ਪ੍ਰਹਾਰਯੋ ॥

(ਤਾਂ ਉਸੇ ਵੇਲੇ) ਰਗੜ ਕੇ ਚਿੱਟੇ ਕੀਤੇ ਹੋਏ ਵੀਹ ਤੀਰ ਹੱਥ ਵਿੱਚ ਲੈ ਕੇ ਹਿਰਦੇ ਵਿੱਚ ਕ੍ਰੋਧ ਵਧਾ ਕੇ ਬਹੁਤ ਤੇਜ਼ ਜ਼ੋਰ ਨਾਲ ਚਲਾ ਦਿੱਤੇ।

ਭੇਦ ਚਲੇ ਮਰਮ ਸਥਲ ਕੋ ਸਰ ਸ੍ਰੋਣ ਨਦੀ ਸਰ ਬੀਚ ਪਖਾਰਯੋ ॥

ਉਹ ਤੀਰ ਰਾਵਣ ਦੀ ਨਾਜ਼ੁਕ ਥਾਂ ਨੂੰ ਪਾੜ ਗਏ ਅਤੇ (ਇਸ ਤਰ੍ਹਾਂ ਲਹੂ ਨਾਲ ਰੰਗੇ ਗਏ) ਮਾਨੋ ਲਹੂ ਦੇ ਸਮੁੰਦਰ ਵਿੱਚ ਧੋਤੇ ਗਏ ਹੋਣ।

ਆਗੇ ਹੀ ਰੇਾਂਗ ਚਲਯੋ ਹਠਿ ਕੈ ਭਟ ਧਾਮ ਕੋ ਭੂਲ ਨ ਨਾਮ ਉਚਾਰਯੋ ॥੬੨੧॥

ਪਰ (ਰਾਵਣ) ਸੂਰਮਾ ਹਠ ਕਰਕੇ ਅੱਗੇ ਵੱਲ ਹੀ ਰੇਂਗਣ ਲਗਿਆ ਅਤੇ ਭੁੱਲ ਕੇ ਵੀ ਘਰ ਦਾ ਨਾਮ ਨਾ ਲਿਆ ॥੬੨੧॥

ਰੋਸ ਭਰਯੋ ਰਨ ਮੌ ਰਘੁਨਾਥ ਸੁ ਪਾਨ ਕੇ ਬੀਚ ਸਰਾਸਨ ਲੈ ਕੈ ॥

ਸ੍ਰੀ ਰਾਮ ਚੰਦਰ ਹੱਥ ਵਿੱਚ ਧਨੁਸ਼ ਬਾਣ ਲੈ ਕੇ ਰਣ-ਭੂਮੀ ਵਿੱਚ ਕ੍ਰੋਧਵਾਨ ਹੋ ਗਏ।

ਪਾਚਕ ਪਾਇ ਹਟਾਇ ਦਯੋ ਤਿਹ ਬੀਸਹੂੰ ਬਾਹਿ ਬਿਨਾ ਓਹ ਕੈ ਕੈ ॥

(ਰਾਵਣ ਨੂੰ) ਵੀਹਾਂ ਬਾਂਹਵਾਂ ਤੋਂ ਰਹਿਤ ਕਰਕੇ ਉਸ ਨੂੰ ਪੰਜ ਕੁ ਕਦਮ ਪਿਛੇ ਹਟਾ ਦਿੱਤਾ।

ਦੈ ਦਸ ਬਾਨ ਬਿਮਾਨ ਦਸੋ ਸਿਰ ਕਾਟ ਦਏ ਸਿਵ ਲੋਕ ਪਠੈ ਕੈ ॥

ਫਿਰ ਦਸ ਤੀਰਾਂ ਦਾ ਬਿਮਾਨ ਦੇ ਕੇ (ਰਾਵਣ ਦੇ) ਦਸੇ ਸਿਰ ਹਟਾ ਦਿੱਤੇ ਅਤੇ ਸ਼ਿਵ ਲੋਕ ਵਿੱਚ ਭੇਜ ਦਿੱਤੇ।

ਸ੍ਰੀ ਰਘੁਰਾਜ ਬਰਯੋ ਸੀਅ ਕੋ ਬਹੁਰੋ ਜਨੁ ਜੁਧ ਸੁਯੰਬਰ ਜੈ ਕੈ ॥੬੨੨॥

(ਇਉਂ ਪ੍ਰਤੀਤ ਹੁੰਦਾ ਹੈ) ਮਾਨੋ ਸ੍ਰੀ ਰਾਮ ਚੰਦਰ ਨੇ ਯੁੱਧ ਰੂਪ ਸੁਅੰਬਰ ਜਿੱਤ ਕੇ ਅੱਜ ਫਿਰ ਸੀਤਾ ਨੂੰ ਵਿਆਹਿਆ ਹੋਵੇ ॥੬੨੨॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਦਸ ਸਿਰ ਬਧਹ ਧਿਆਇ ਸਮਾਪਤਮ ਸਤੁ ॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦੇ 'ਦਸ ਸਿਰ ਬਧਹਿ' ਅਧਿਆਇ ਦੀ ਸਮਾਪਤੀ।

ਅਥ ਮਦੋਦਰੀ ਸਮੋਧ ਬਭੀਛਨ ਕੋ ਲੰਕ ਰਾਜ ਦੀਬੋ ॥

ਹੁਣ ਮਦੋਦਰੀ ਨੂੰ ਸਮਿਅਕ ਗਿਆਨ ਅਤੇ ਵਿਭੀਸ਼ਣ ਨੂੰ ਲੰਕਾ ਦਾ ਰਾਜ ਦੇਣ ਅਤੇ ਸੀਤਾ

ਸੀਤਾ ਮਿਲਬੋ ਕਥਨੰ ॥

ਮਿਲਣ ਦਾ ਕਥਨ

ਸ੍ਵੈਯਾ ਛੰਦ ॥

ਸ੍ਵੈਯਾ ਛੰਦ

ਇੰਦ੍ਰ ਡਰਾਕੁਲ ਥੋ ਜਿਹ ਕੇ ਡਰ ਸੂਰਜ ਚੰਦ੍ਰ ਹੁਤੋ ਭਯ ਭੀਤੋ ॥

ਜਿਸ ਦੇ ਡਰ ਤੋਂ ਇੰਦਰ ਦੁਖੀ ਸੀ ਅਤੇ ਸੂਰਜ ਤੇ ਚੰਦ੍ਰਮਾ ਵੀ ਭੈਭੀਤ ਸਨ,

ਲੂਟ ਲਯੋ ਧਨ ਜਉਨ ਧਨੇਸ ਕੋ ਬ੍ਰਹਮ ਹੁਤੋ ਚਿਤ ਮੋਨਨਿ ਚੀਤੋ ॥

ਜਿਸ ਨੇ ਕੁਬੇਰ ਦਾ ਧਨ ਲੁੱਟ ਲਿਆ ਸੀ ਅਤੇ (ਜਿਸ ਦੇ ਡਰ ਤੋਂ) ਬ੍ਰਹਮਾ ਵੀ ਚਿੱਤ ਵਿੱਚ ਨਿਸਚਿੰਤ ਨਹੀਂ ਹੁੰਦਾ ਸੀ,

ਇੰਦ੍ਰ ਸੇ ਭੂਪ ਅਨੇਕ ਲਰੈ ਇਨ ਸੌ ਫਿਰਿ ਕੈ ਗ੍ਰਹ ਜਾਤ ਨ ਜੀਤੋ ॥

ਇਸ ਨਾਲ ਇੰਦਰ ਵਰਗੇ ਅਨੇਕਾਂ ਭੂਪ ਲੜੇ ਸਨ ਤੇ ਮੁੜ ਜਿਊਂਦੇ ਘਰ ਨੂੰ ਨਹੀਂ ਪਰਤੇ ਸਨ,

ਸੋ ਰਨ ਆਜ ਭਲੈਂ ਰਘੁਰਾਜ ਸੁ ਜੁਧ ਸੁਯੰਬਰ ਕੈ ਸੀਅ ਜੀਤੋ ॥੬੨੩॥

ਰਾਮ ਚੰਦਰ ਨੇ ਉਸ ਨਾਲ ਅੱਜ ਚੰਗਾ ਯੁੱਧ ਕੀਤਾ ਹੈ ਅਤੇ (ਉਸ) ਯੁੱਧ ਸੁਅੰਬਰ ਵਿੱਚੋਂ ਸੀਤਾ ਨੂੰ ਜਿੱਤ ਲਿਆ ਹੈ ॥੬੨੩॥

ਅਲਕਾ ਛੰਦ ॥

ਅਲਕਾ ਛੰਦ

ਚਟਪਟ ਸੈਣੰ ਖਟਪਟ ਭਾਜੇ ॥

ਬਹੁਤ ਛੇਤੀ ਆਪੋ ਧਾਪੀ ਪੈਣ ਕਰਕੇ ਦੈਂਤ ਸੈਨਾ ਭਜ ਗਈ

ਝਟਪਟ ਜੁਝਯੋ ਲਖ ਰਣ ਰਾਜੇ ॥

ਜਦੋਂ (ਉਨ੍ਹਾਂ ਨੇ) ਝਟਪਟ ਜਾਣ ਲਿਆ ਕਿ ਰਾਜਾ (ਰਾਵਣ) ਰਣ ਵਿੱਚ ਜੂਝ ਗਿਆ ਹੈ।

ਸਟਪਟ ਭਾਜੇ ਅਟਪਟ ਸੂਰੰ ॥

ਬੇਚੈਨ ਸੂਰਮੇਂ ਸਰਪਟ ਭੱਜ ਗਏ

ਝਟਪਟ ਬਿਸਰੀ ਘਟ ਪਟ ਹੂਰੰ ॥੬੨੪॥

ਅਤੇ ਹੂਰਾਂ ਨੂੰ ਘੜੀ ਪਲ ਵਿੱਚ ਹੀ ਭੁੱਲ ਗਏ ॥੬੨੪॥

ਚਟਪਟ ਪੈਠੇ ਖਟਪਟ ਲੰਕੰ ॥

ਝਟਪਟ ਹੀ ਲੰਕਾ ਵਿੱਚ ਹੱਲਾ-ਗੁਲਾ ਮਚ ਗਿਆ।

ਰਣ ਤਜ ਸੂਰੰ ਸਰ ਧਰ ਬੰਕੰ ॥

ਧਨੁਸ਼ ਬਾਣ ਧਾਰਨ ਕਰਨ ਵਾਲੇ ਸੂਰਮੇਂ ਰਣ ਨੂੰ ਛੱਡ ਗਏ।

ਝਲਹਲ ਬਾਰੰ ਨਰਬਰ ਨੈਣੰ ॥

ਰਾਵਣ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ

ਧਕਿ ਧਕਿ ਉਚਰੇ ਭਕਿ ਭਕਿ ਬੈਣੰ ॥੬੨੫॥

ਅਤੇ ਧੱਕ-ਧੱਕ ਕਰਦਾ ਹੋਇਆ ਬੁੜ-ਬੁੜਾ ਰਿਹਾ ਸੀ ॥੬੨੫॥

ਨਰ ਬਰ ਰਾਮੰ ਬਰਨਰ ਮਾਰੋ ॥

ਪਰਸ਼ੋਤਮ ਰਾਮ (ਨੇ ਕਿਹਾ ਕਿ) ਰਾਵਣ ਨੂੰ ਮਾਰੋ

ਝਟਪਟ ਬਾਹੰ ਕਟਿ ਕਟਿ ਡਾਰੋ ॥

ਅਤੇ ਉਸ ਦੀਆਂ ਬਾਂਹਵਾਂ ਨੂੰ ਝਟ-ਪਟ ਕਟ ਦਿਓ।

ਤਬ ਸਭ ਭਾਜੇ ਰਖ ਰਖ ਪ੍ਰਾਣੰ ॥

ਪ੍ਰਾਣਾਂ ਨੂੰ ਬਚਾ ਕੇ ਸਾਰੇ (ਲੰਕਾ ਨੂੰ) ਛੱਡ ਕੇ ਭਜ ਗਏ।

ਖਟਪਟ ਮਾਰੇ ਝਟਪਟ ਬਾਣੰ ॥੬੨੬॥

ਆਪੋ-ਧਾਪੀ ਪਈ (ਹੋਣ ਕਾਰਨ ਅਜੇ) ਤੇਜ਼ੀ ਨਾਲ ਬਾਣ ਮਾਰੀ ਜਾ ਰਹੇ ਸਨ ॥੬੨੬॥

ਚਟਪਟ ਰਾਨੀ ਸਟਪਟ ਧਾਈ ॥

ਉਸੇ ਵੇਲੇ ਰਾਣੀਆਂ ਭਜ ਪਈਆਂ

ਰਟਪਟ ਰੋਵਤ ਅਟਪਟ ਆਈ ॥

ਅਤੇ ਲਿਟਾਂ ਨੂੰ ਪੁਟਦੀਆਂ ਤੇ ਰੋਂਦੀਆਂ ਹੋਈਆਂ ਬੁਰੀ ਹਾਲਤ ਵਿੱਚ (ਉਥੇ) ਆ ਗਈਆਂ।


Flag Counter