ਸ਼੍ਰੀ ਦਸਮ ਗ੍ਰੰਥ

ਅੰਗ - 931


ਆਨਿ ਬਾਲ ਸੋ ਜੂਝ ਮਚਾਯੋ ॥

ਅਤੇ ਆ ਕੇ ਪਠਾਣੀ ਨਾਲ ਯੁੱਧ ਮਚਾਇਆ।

ਚਤੁਰ ਬਾਨ ਤਬ ਤ੍ਰਿਯਾ ਪ੍ਰਹਾਰੇ ॥

ਤਦ ਇਸਤਰੀ ਨੇ ਚਾਰ ਬਾਣ ਚਲਾਏ

ਚਾਰੋ ਅਸ੍ਵ ਮਾਰ ਹੀ ਡਾਰੇ ॥੩੮॥

ਅਤੇ (ਉਸ ਦੇ) ਚਾਰੇ ਘੋੜੇ ਮਾਰ ਦਿੱਤੇ ॥੩੮॥

ਪੁਨਿ ਰਥ ਕਾਟਿ ਸਾਰਥੀ ਮਾਰਿਯੋ ॥

ਫਿਰ ਰਥ ਨੂੰ ਕਟ ਕੇ ਰਥਵਾਨ ਨੂੰ ਮਾਰ ਦਿੱਤਾ

ਅਰਬ ਰਾਇ ਕੋ ਬਾਨ ਪ੍ਰਹਾਰਿਯੋ ॥

ਅਤੇ ਅਰਬ ਦੇਸ ਦੇ ਰਾਜੇ ਨੂੰ ਬਾਣ ਮਾਰਿਆ।

ਮੋਹਿਤ ਕੈ ਤਾ ਕੋ ਗਹਿ ਲੀਨੋ ॥

ਉਸ ਨੂੰ ਮੋਹਿਤ (ਬੇਹੋਸ਼) ਕਰ ਕੇ ਪਕੜ ਲਿਆ

ਦੁੰਦਭਿ ਤਬੈ ਜੀਤਿ ਕੌ ਦੀਨੋ ॥੩੯॥

ਅਤੇ ਉਸੇ ਵੇਲੇ ਜਿਤ ਦਾ ਨਗਾਰਾ ਵਜਾ ਦਿੱਤਾ ॥੩੯॥

ਤਾ ਕੋ ਬਾਧਿ ਧਾਮ ਲੈ ਆਈ ॥

ਉਸ ਨੂੰ ਬੰਨ੍ਹ ਕੇ ਘਰ ਲੈ ਆਈ

ਭਾਤਿ ਭਾਤਿ ਸੋ ਦਰਬੁ ਲੁਟਾਈ ॥

ਅਤੇ ਕਈ ਤਰ੍ਹਾਂ ਨਾਲ ਧਨ ਲੁਟਾਇਆ।

ਜੈ ਦੁੰਦਭੀ ਦ੍ਵਾਰ ਪੈ ਬਾਜੀ ॥

(ਘਰ ਦੇ) ਦੁਆਰ ਉਤੇ ਜਿਤ ਦਾ ਨਗਾਰਾ ਵਜਣ ਲਗਾ।

ਗ੍ਰਿਹ ਕੇ ਲੋਕ ਸਕਲ ਭੇ ਰਾਜੀ ॥੪੦॥

ਘਰ ਦੇ ਸਾਰੇ ਲੋਕ ਪ੍ਰਸੰਨ ਹੋ ਗਏ ॥੪੦॥

ਦੋਹਰਾ ॥

ਦੋਹਰਾ:

ਕਾਢਿ ਭੋਹਰਾ ਤੇ ਪਤਿਹਿ ਦੀਨੋ ਸਤ੍ਰੁ ਦਿਖਾਇ ॥

ਭੋਰੇ ਤੋਂ ਪਤੀ ਨੂੰ ਕਢ ਕੇ ਵੈਰੀ ਦਿਖਾ ਦਿੱਤਾ

ਬਿਦਾ ਕਿਯੋ ਇਕ ਅਸ੍ਵ ਦੈ ਔ ਪਗਿਯਾ ਬਧਵਾਇ ॥੪੧॥

ਅਤੇ ਇਕ ਘੋੜਾ ਦੇ ਕੇ ਅਤੇ ਪਗੜੀ ਬੰਨ੍ਹਵਾ ਕੇ ਵਿਦਾ ਕਰ ਦਿੱਤਾ ॥੪੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੬॥੧੭੨੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੬॥੧੭੨੪॥ ਚਲਦਾ॥

ਦੋਹਰਾ ॥

ਦੋਹਰਾ:

ਸਯਾਲਕੋਟ ਕੇ ਦੇਸ ਮੈ ਸਾਲਬਾਹਨਾ ਰਾਵ ॥

ਸਿਆਲਕੋਟ ਦੇ ਦੇਸ਼ ਵਿਚ ਸਾਲਬਾਹਨ ਨਾਂ ਦਾ ਇਕ ਰਾਜਾ ਸੀ

ਖਟ ਦਰਸਨ ਕੌ ਮਾਨਈ ਰਾਖਤ ਸਭ ਕੋ ਭਾਵ ॥੧॥

ਜੋ ਛੇ ਸ਼ਾਸਤ੍ਰਾਂ ਨੂੰ ਮੰਨਦਾ ਸੀ ਅਤੇ ਸਭ ਨਾਲ ਪ੍ਰੇਮ ਰਖਦਾ ਸੀ ॥੧॥

ਸ੍ਰੀ ਤ੍ਰਿਪਰਾਰਿ ਮਤੀ ਹੁਤੀ ਤਾ ਕੀ ਤ੍ਰਿਯ ਕੌ ਨਾਮ ॥

ਤ੍ਰਿਪਰਾਰਿ ਮਤੀ ਨਾਂ ਦੀ ਉਸ ਦੀ ਇਸਤਰੀ ਹੁੰਦੀ ਸੀ।

ਭਜੈ ਭਵਾਨੀ ਕੌ ਸਦਾ ਨਿਸੁ ਦਿਨ ਆਠੌ ਜਾਮ ॥੨॥

(ਉਹ) ਰਾਤ ਦਿਨ ਅੱਠੇ ਪਹਿਰ ਭਵਾਨੀ ਦਾ ਜਾਪ ਕਰਦਾ ਹੁੰਦਾ ਸੀ ॥੨॥

ਚੌਪਈ ॥

ਚੌਪਈ:

ਯਹ ਜਬ ਭੇਦ ਬਿਕ੍ਰਮੈ ਪਾਯੋ ॥

ਜਦੋਂ ਇਹ ਭੇਦ ਬਿਕ੍ਰਮ ਨੂੰ ਪਤਾ ਲਗਿਆ

ਅਮਿਤ ਸੈਨ ਲੈ ਕੈ ਚੜਿ ਧਾਯੋ ॥

ਤਾਂ ਬਹੁਤ ਸਾਰੀ ਸੈਨਾ ਲੈ ਕੇ ਚੜ੍ਹ ਆਇਆ।

ਨੈਕੁ ਸਾਲਬਾਹਨ ਨਹਿ ਡਰਿਯੋ ॥

ਸਾਲਬਾਹਨ ਜ਼ਰਾ ਜਿੰਨਾ ਵੀ ਨਾ ਡਰਿਆ

ਜੋਰਿ ਸੂਰ ਸਨਮੁਖ ਹ੍ਵੈ ਲਰਿਯੋ ॥੩॥

ਅਤੇ ਸੂਰਮੇ ਇਕੱਠੇ ਕਰ ਕੇ ਸਾਹਮਣੇ ਹੋ ਕੇ ਲੜਿਆ ॥੩॥

ਦੋਹਰਾ ॥

ਦੋਹਰਾ:

ਤਬ ਤਾ ਸੌ ਸ੍ਰੀ ਚੰਡਿਕਾ ਐਸੇ ਕਹਿਯੋ ਬਨਾਇ ॥

ਤਾਂ ਚੰਡਿਕਾ ਨੇ ਉਸ ਨੂੰ ਇਸ ਤਰ੍ਹਾਂ ਕਿਹਾ,

ਸੈਨ ਮ੍ਰਿਤਕਾ ਕੀ ਰਚੋ ਤੁਮ ਮੈ ਦੇਉ ਜਿਯਾਇ ॥੪॥

ਤੂੰ ਮਿੱਟੀ ਦੀ ਸੈਨਾ ਬਣਾ, ਮੈਂ ਉਸ ਵਿਚ ਪ੍ਰਾਣ ਭਰ ਦਿਆਂਗੀ ॥੪॥

ਚੌਪਈ ॥

ਚੌਪਈ:

ਜੋ ਜਗ ਮਾਤ ਕਹਿਯੋ ਸੋ ਕੀਨੋ ॥

ਦੇਵੀ ਚੰਡਿਕਾ ਨੇ ਜੋ ਕਿਹਾ, ਉਹੀ ਕੀਤਾ।

ਸੈਨ ਮ੍ਰਿਤਕਾ ਕੀ ਰਚਿ ਲੀਨੋ ॥

(ਰਾਜੇ ਨੇ) ਮਿੱਟੀ ਦੀ ਸੈਨਾ ਬਣਾ ਲਈ।

ਕ੍ਰਿਪਾ ਦ੍ਰਿਸਟਿ ਸ੍ਰੀ ਚੰਡਿ ਨਿਹਾਰੇ ॥

ਚੰਡੀ ਨੇ (ਉਨ੍ਹਾਂ ਨੂੰ) ਕ੍ਰਿਪਾ ਦ੍ਰਿਸ਼ਟੀ ਨਾਲ ਵੇਖਿਆ

ਜਗੇ ਸੂਰ ਹਥਿਆਰ ਸੰਭਾਰੇ ॥੫॥

ਅਤੇ ਉਹ ਸੂਰਮੇ ਹਥਿਆਰ ਸੰਭਾਲ ਕੇ ਤਿਆਰ ਹੋ ਗਏ ॥੫॥

ਦੋਹਰਾ ॥

ਦੋਹਰਾ:

ਮਾਟੀ ਤੇ ਮਰਦ ਊਪਜੇ ਕਰਿ ਕੈ ਕ੍ਰੁਧ ਬਿਸੇਖ ॥

ਬਹੁਤ ਕ੍ਰੋਧ ਕਰ ਕੇ ਮਿੱਟੀ ਤੋਂ ਸੂਰਮੇ ਉਪਜ ਪਏ।

ਹੈ ਗੈ ਰਥ ਪੈਦਲ ਘਨੇ ਨ੍ਰਿਪ ਉਠਿ ਚਲੇ ਅਨੇਕ ॥੬॥

ਬਹੁਤ ਘੋੜੇ, ਹਾਥੀ, ਰਥ, ਪੈਦਲ ਅਤੇ ਅਨੇਕ ਰਾਜੇ ਉਠ ਕੇ ਚਲ ਪਏ ॥੬॥

ਚੌਪਈ ॥

ਚੌਪਈ:

ਗਹਿਰੇ ਨਾਦ ਨਗਰ ਮੈ ਬਾਜੇ ॥

ਨਗਰ ਵਿਚ ਘਨਘੋਰ ਨਾਦ ਵਜਣ ਲਗੇ

ਗਹਿ ਗਹਿ ਗੁਰਜ ਗਰਬਿਯਾ ਗਾਜੇ ॥

ਅਤੇ ਹੰਕਾਰੀ ਸੂਰਮੇ ('ਗਰਬਿਯਾ') ਗੁਰਜ ਪਕੜ ਪਕੜ ਕੇ ਗੱਜਣ ਲਗੇ।

ਟੂਕ ਟੂਕ ਭਾਖੈ ਜੋ ਹ੍ਵੈ ਹੈ ॥

ਉਹ ਕਹਿੰਦੇ, ਭਾਵੇਂ ਟੁਕੜੇ ਟੁਕੜੇ ਹੋ ਜਾਈਏ,

ਬਹੁਰੋ ਫੇਰਿ ਧਾਮ ਨਹਿ ਜੈ ਹੈ ॥੭॥

ਪਰ ਫਿਰ ਮੁੜ ਕੇ ਘਰ ਨੂੰ ਨਹੀਂ ਜਾਵਾਂਗੇ ॥੭॥

ਦੋਹਰਾ ॥

ਦੋਹਰਾ:

ਯਹੈ ਮੰਤ੍ਰ ਕਰਿ ਸੂਰਮਾ ਪਰੇ ਸੈਨ ਮੈ ਆਇ ॥

ਇਹ ਮਨ ਵਿਚ ਦ੍ਰਿੜ੍ਹ ਕਰ ਕੇ ਸੂਰਮੇ (ਬਿਕ੍ਰਮ ਦੀ) ਸੈਨਾ ਉਤੇ ਟੁਟ ਕੇ ਪੈ ਗਏ

ਜੋ ਬਿਕ੍ਰਮ ਕੋ ਦਲੁ ਹੁਤੋ ਸੋ ਲੈ ਚਲੇ ਉਠਾਇ ॥੮॥

ਅਤੇ ਜੋ ਬਿਕ੍ਰਮ ਦਾ ਸੈਨਾ-ਦਲ ਸੀ, ਉਸ ਨੂੰ ਉਠਾ ਕੇ ਚਲ ਪਏ ॥੮॥

ਭੁਜੰਗ ਛੰਦ ॥

ਭੁਜੰਗ ਛੰਦ:

ਰਥੀ ਕੋਟਿ ਕੂਟੇ ਕਰੀ ਕ੍ਰੋਰਿ ਮਾਰੇ ॥

ਅਨੇਕਾਂ ਰਥਾਂ ਵਾਲੇ ਕੁਟ ਦਿੱਤੇ ਅਤੇ ਬੇਹਿਸਾਬ ਹਾਥੀ ('ਕਰੀ') ਮਾਰ ਦਿੱਤੇ।

ਕਿਤੇ ਸਾਜ ਔ ਰਾਜ ਬਾਜੀ ਬਿਦਾਰੇ ॥

ਕਿਤਨੇ ਹੀ ਸਾਜ ਸਜਾਵਟ ਵਾਲੇ ਸ਼ਾਹੀ ਘੋੜੇ ਨਸ਼ਟ ਕਰ ਦਿੱਤੇ।

ਘਨੇ ਘੂਮਿ ਜੋਧਾ ਤਿਸੀ ਭੂਮਿ ਜੂਝੇ ॥

ਬੇਸ਼ੁਮਾਰ ਯੋਧੇ ਉਸ ਯੁੱਧ-ਭੂਮੀ ਵਿਚ ਘੁੰਮਦੇ ਹੋਏ ਜੂਝ ਮਰੇ।