ਸ਼੍ਰੀ ਦਸਮ ਗ੍ਰੰਥ

ਅੰਗ - 279


ਧਨੁ ਧਨੁ ਲੇਖੈਂ ॥

ਅਤੇ ਧੰਨ-ਧੰਨ ਉਚਾਰਦੇ ਹਨ।

ਇਤ ਸਰ ਛੋਰੇ ॥

ਇਧਰੋਂ ਤੀਰ ਛੁੱਟਦੇ ਹਨ (ਜਿਨ੍ਹਾਂ ਨਾਲ ਸੂਰਮਿਆਂ ਦੇ)

ਮਸ ਕਣ ਤੂਟੈਂ ॥੭੫੩॥

ਮਾਸ ਦੇ ਨਿੱਕੇ-ਨਿੱਕੇ ਕਣ ਟੁੱਟ ਕੇ ਡਿੱਗਦੇ ਹਨ ॥੭੫੩॥

ਭਟ ਬਰ ਗਾਜੈਂ ॥

ਸ੍ਰੇਸ਼ਠ ਸੂਰਮੇ ਗੱਜਦੇ ਹਨ,

ਦੁੰਦਭ ਬਾਜੈਂ ॥

ਧੌਂਸੇ ਵੱਜਦੇ ਹਨ,

ਸਰਬਰ ਛੋਰੈਂ ॥

ਚੰਗੇ ਬਾਣ ਚੱਲਦੇ ਹਨ,

ਮੁਖ ਨਹ ਮੋਰੈਂ ॥੭੫੪॥

(ਯੋਧੇ) ਮੂੰਹ ਨਹੀਂ ਮੋੜਦੇ ॥੭੫੪॥

ਲਛਮਨ ਬਾਚ ਸਿਸ ਸੋ ॥

ਲੱਛਮਣ ਨੇ ਬੱਚਿਆਂ ਨੂੰ ਕਿਹਾ-

ਅਣਕਾ ਛੰਦ ॥

ਅਣਕਾ ਛੰਦ

ਸ੍ਰਿਣ ਸ੍ਰਿਣ ਲਰਕਾ ॥

ਸੁਣੋ, ਸੁਣੋ, ਲੜਕਿਓ!

ਜਿਨ ਕਰੁ ਕਰਖਾ ॥

ਲੜਾਈ ('ਕਰਖਾ') ਨਾ ਕਰੋ,

ਦੇ ਮਿਲਿ ਘੋਰਾ ॥

ਘੋੜਾ ਦੇ ਕੇ ਮਿਲ ਪਵੋ,

ਤੁਹਿ ਬਲ ਥੋਰਾ ॥੭੫੫॥

ਤੁਹਾਡੇ ਵਿੱਚ ਬਲ ਥੋੜਾ ਹੈ ॥੭੫੫॥

ਹਠ ਤਜਿ ਅਈਐ ॥

ਹਠ ਨੂੰ ਛੱਡ ਕੇ ਆ ਜਾਓ,

ਜਿਨ ਸਮੁਹਈਐ ॥

ਟਾਕਰਾ ਨਾ ਕਰੋ,

ਮਿਲਿ ਮਿਲਿ ਮੋ ਕੋ ॥

ਮੈਨੂੰ ਆ ਮਿਲੋ,

ਡਰ ਨਹੀਂ ਤੋ ਕੋ ॥੭੫੬॥

ਤੁਹਾਨੂੰ ਕੋਈ ਡਰ ਨਹੀਂ ॥੭੫੬॥

ਸਿਸ ਨਹੀ ਮਾਨੀ ॥

(ਲੱਛਮਣ ਦੀ ਗੱਲ) ਬੱਚਿਆਂ ਨੇ ਨਹੀਂ ਮੰਨੀ,

ਅਤਿ ਅਭਿਮਾਨੀ ॥

ਉਹ ਵੱਡੇ ਅਭਿਮਾਨੀ ਹਨ,

ਗਹਿ ਧਨੁ ਗਜਯੋ ॥

ਧਨੁਸ਼ ਫੜ ਕੇ ਉਹ ਗੱਜਦੇ ਹਨ

ਦੁ ਪਗ ਨ ਭਜਯੋ ॥੭੫੭॥

ਅਤੇ ਯੁੱਧ-ਭੂਮੀ ਵਿੱਚੋਂ ਦੋ ਕਦਮ ਵੀ ਨਹੀਂ ਹਟਦੇ ਹਨ ॥੭੫੭॥

ਅਜਬਾ ਛੰਦ ॥

ਅਜਬਾ ਛੰਦ

ਰੁਧੇ ਰਣ ਭਾਈ ॥

ਦੋਵੇਂ ਭਰਾ ਰਣ ਵਿੱਚ ਰੁੱਧੇ ਹੋਏ ਹਨ,

ਸਰ ਝੜਿ ਲਾਈ ॥

ਤੀਰਾਂ ਦੀ ਝੜੀ ਲਾ ਦਿੱਤੀ ਹੈ,

ਬਰਖੇ ਬਾਣੰ ॥

ਤੀਰਾਂ ਦੀ ਬਰਖਾ ਕਰਦੇ ਹਨ

ਪਰਖੇ ਜੁਆਣੰ ॥੭੫੮॥

ਅਤੇ ਸੂਰਮਿਆਂ ਦੀ ਪਰਖ ਹੋ ਰਹੀ ਹੈ ॥੭੫੮॥

ਡਿਗੇ ਰਣ ਮਧੰ ॥

ਰਣ ਵਿੱਚ (ਕਈ) ਡਿੱਗੇ ਪਏ ਹਨ,

ਅਧੋ ਅਧੰ ॥

(ਕਈ) ਅੱਧੋ-ਅੱਧ ਕੱਟੇ ਪਏ ਹਨ,

ਕਟੇ ਅੰਗੰ ॥

(ਕਈਆਂ ਦੇ) ਅੰਗ ਕੱਟੇ ਗਏ ਹਨ,

ਰੁਝੈ ਜੰਗੰ ॥੭੫੯॥

(ਕਈ) ਯੁੱਧ ਵਿੱਚ ਰੁੱਝੇ ਹੋਏ ਹਨ ॥੭੫੯॥

ਬਾਣਨ ਝੜ ਲਾਯੋ ॥

(ਸੂਰਮਿਆਂ ਨੇ ਰਣ-ਭੂਮੀ ਵਿੱਚ) ਤੀਰਾਂ ਦੀ ਝੜੀ ਲਾ ਦਿੱਤੀ ਹੈ,

ਸਰਬ ਰਸਾਯੋ ॥

ਸਾਰੇ ਕ੍ਰੋਧ ਨਾਲ ਭਰੇ ਹੋਏ ਹਨ,

ਬਹੁ ਅਰ ਮਾਰੇ ॥

(ਲਵ ਨੇ) ਬਹੁਤ ਵੈਰੀ ਮਾਰੇ ਹਨ,

ਡੀਲ ਡਰਾਰੇ ॥੭੬੦॥

ਜਿਨ੍ਹਾਂ ਦੇ ਕੱਦ-ਕਾਠ ਡਰਾਉਣੇ ਹਨ ॥੭੬੦॥

ਡਿਗੇ ਰਣ ਭੂਮੰ ॥

ਰਣ-ਭੂਮੀ ਵਿੱਚ (ਕਈ) ਡਿੱਗੇ ਪਏ ਹਨ,

ਨਰਬਰ ਘੂਮੰ ॥

ਸੂਰਬੀਰ (ਫੱਟੜ ਹੋ ਕੇ) ਘੁਮੇਰੀਆਂ ਖਾ ਰਹੇ ਹਨ,

ਰਜੇ ਰਣ ਘਾਯੰ ॥

ਕਈ ਯੁੱਧ ਕਰਦੇ ਰੱਜ ਗਏ ਹਨ

ਚਕੇ ਚਾਯੰ ॥੭੬੧॥

ਅਤੇ ਯੁੱਧ ਦੇ ਚਾਉ ਨਾਲ ਮੱਚੇ ਹੋਏ ਹਨ ॥੭੬੧॥

ਅਪੂਰਬ ਛੰਦ ॥

ਅਪੂਰਬ ਛੰਦ

ਗਣੇ ਕੇਤੇ ॥

ਕਿੰਨੇ ਕੁ ਗਿਣੀਏ

ਹਣੇ ਜੇਤੇ ॥

ਜਿਹੜੇ ਮਾਰੇ ਗਏ ਹਨ।

ਕਈ ਮਾਰੇ ॥

ਅਨੇਕਾਂ ਮਾਰੇ ਗਏ ਹਨ

ਕਿਤੇ ਹਾਰੇ ॥੭੬੨॥

ਅਤੇ ਕਿਤਨੇ ਹੀ ਹਾਰ ਕੇ (ਭੱਜ ਗਏ ਹਨ) ॥੭੬੨॥

ਸਭੈ ਭਾਜੇ ॥

ਸਾਰੇ ਭੱਜ ਗਏ ਹਨ,

ਚਿਤੰ ਲਾਜੇ ॥

ਚਿੱਤ ਵਿੱਚ ਸ਼ਰਮਸਾਰ ਹਨ,

ਭਜੇ ਭੈ ਕੈ ॥

ਡਰ-ਡਰ ਕੇ ਭੱਜੇ ਹਨ

ਜੀਯੰ ਲੈ ਕੈ ॥੭੬੩॥

ਅਤੇ ਜਾਨ ਬਚਾ ਕੇ ਚਲੇ ਗਏ ਹਨ ॥੭੬੩॥

ਫਿਰੇ ਜੇਤੇ ॥

(ਲੜਣ ਨੂੰ ਜਿੰਨੇ ਵੀ) ਮੁੜ ਕੇ ਆਏ