ਹਾਥੀ, ਘੋੜੇ, ਰਥ ਅਤੇ ਰਥਾਂ ਨਾਲ ਜੁਤੇ ਬਹੁਤ ਘੋੜੇ ਕਟ ਕੇ ਡਿਗੇ ਪਏ ਸਨ ॥੮੮॥
ਚੌਪਈ:
ਉਸ ਇਸਤਰੀ (ਰਾਜ ਕੁਮਾਰੀ) ਨੇ ਪਤੀ ਨਾਲ ਦੁਅੰਦ ਯੁੱਧ ਮਚਾਇਆ
ਜਿਸ ਨੂੰ ਵੇਖਣ ਲਈ ਸੂਰਜ ਅਤੇ ਚੰਦ੍ਰਮਾ ਵੀ ਯੁੱਧ-ਭੂਮੀ ਵਿਚ ਆਏ।
ਬ੍ਰਹਮਾ ਹੰਸ ਉਤੇ ਚੜ੍ਹ ਕੇ ਆਇਆ।
ਪੰਜ ਮੂੰਹਾਂ ਵਾਲਾ ਸ਼ਿਵ ਵੀ ਉਥੇ ਆਇਆ ॥੮੯॥
ਇਸਤਰੀ ਨੇ ਪ੍ਰੀਤਮ ਨੂੰ ਕੋਮਲ ਬਾਣ ਮਾਰੇ
ਕਿਉਂਕਿ ਉਸ ਨੂੰ ਜਾਨ ਤੋਂ ਮਾਰਨਾ ਨਹੀਂ ਚਾਹੁੰਦੀ ਸੀ।
(ਡਰਦੀ ਸੀ ਕਿ) ਕਿਤੇ ਬਾਣ ਲਗਣ ਨਾਲ ਪਤੀ ਮਰ ਨਾ ਜਾਏ
ਅਤੇ ਮੈਨੂੰ ਅੱਗ ਵਿਚ ਵੜਨਾ ਪਵੇ ॥੯੦॥
(ਉਹ) ਚਾਰ ਪਹਿਰ ਤਕ ਆਪਣੇ ਪਤੀ ਨਾਲ ਲੜੀ।
ਦੋਹਾਂ ਨੇ ਬਾਣਾਂ ਦੀ ਬਹੁਤ ਬਰਖਾ ਕੀਤੀ।
ਤਦ ਤਕ ਸੂਰਜ ਡੁਬ ਗਿਆ
ਅਤੇ ਪੂਰਬ ਵਲੋਂ ਚੰਦ੍ਰਮਾ ਪ੍ਰਗਟ ਹੋ ਗਿਆ ॥੯੧॥
ਦੋਹਰਾ:
ਵੰਗਾਰ ਵੰਗਾਰ ਕੇ ਯੁੱਧ ਹੋਇਆ ਅਤੇ ਕੋਈ ਵੀ ਸੂਰਮਾ ਜੀਉਂਦਾ ਨਾ ਬਚਿਆ।
ਯੁੱਧ ਕਰ ਕੇ ਬਹੁਤ ਥਕ ਗਏ ਅਤੇ ਯੁੱਧ-ਭੂਮੀ ਵਿਚ ਹੀ ਲੰਬੇ ਪੈ ਗਏ ॥੯੨॥
ਚੌਪਈ:
ਉਹ ਜ਼ਖ਼ਮਾਂ ਦੇ ਲਗਣ ਨਾਲ ਘਾਇਲ ਹੋ ਗਏ
ਅਤੇ ਬਹੁਤ ਅਧਿਕ ਲੜਾਈ ਕਰ ਕੇ ਥਕ ਗਏ।
(ਦੋਵੇਂ) ਯੁੱਧ-ਭੂਮੀ ਵਿਚ ਬੇਸੁਧ ਹੋ ਕੇ ਡਿਗ ਪਏ,
ਪਰ ਹੱਥ ਵਿਚੋਂ ਕਿਸੇ ਨੇ ਵੀ ਕ੍ਰਿਪਾਨ ਨਾ ਛਡੀ ॥੯੩॥
ਦੋਹਰਾ:
ਪ੍ਰੇਤ ਨਚ ਰਹੇ ਸਨ, ਜੋਗਣਾਂ ਹਸ ਰਹੀਆਂ ਸਨ ਅਤੇ ਗਿਦੜ ਅਤੇ ਗਿਰਝਾਂ ਫਿਰ ਰਹੀਆਂ ਸਨ।
ਉਹ ਦੋਵੇਂ ਸਾਰੀ ਰਾਤ ਬੇਹੋਸ਼ ਰਹੇ ਅਤੇ ਕੋਈ ਸੁਧ ਨਾ ਰਹੀ ॥੯੪॥
ਪੂਰਬ ਦਿਸ਼ਾ ਵਿਚ ਸੂਰਜ ਪ੍ਰਗਟ ਹੋਇਆ ਅਤੇ ਚੰਦ੍ਰਮਾ ਛਿਪ ਗਿਆ।
ਫਿਰ ਪਤੀ ਅਤੇ ਇਸਤਰੀ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਯੁੱਧ ਕਰਨ ਲਈ ਉਠੇ ॥੯੫॥
ਚੌਪਈ:
ਦੋਵੇਂ ਉਠ ਕੇ ਅੱਠ ਪਹਿਰ ਤਕ ਲੜੇ।
ਕਵਚਾਂ ਨੇ ਟੋਟੇ ਟੋਟੇ ਹੋ ਕੇ ਝੜ ਗਏ।
ਦੋਹਾਂ ਨੇ ਬਹੁਤ ਲੜਾਈ ਕੀਤੀ।
ਸੂਰਜ ਡੁਬ ਗਿਆ ਅਤੇ ਰਾਤ ਹੋ ਗਈ ॥੯੬॥
ਇਸਤਰੀ ਨੇ ਬਾਣਾਂ ਨਾਲ ਚਾਰ ਘੋੜੇ ਮਾਰ ਦਿੱਤੇ
ਅਤੇ ਰਥ ਦੇ ਦੋਵੇਂ ਚਕ (ਪਹੀਏ) ਕਟ ਦਿੱਤੇ।
ਪਤੀ ਦੇ ਝੰਡੇ ਨੂੰ ਕਟ ਕੇ ਧਰਤੀ ਉਤੇ ਸੁਟ ਦਿੱਤਾ
ਅਤੇ ਰਥਵਾਨ ਨੂੰ ਯਮ ਲੋਕ ਵਿਚ ਭੇਜ ਦਿੱਤਾ ॥੯੭॥
ਫਿਰ ਸੁਭਟ ਸਿੰਘ ਨੂੰ ਤੀਰ ਮਾਰਿਆ
ਅਤੇ (ਉਸ ਨੂੰ) ਬੇਹੋਸ਼ ਕਰ ਕੇ ਧਰਤੀ ਉਤੇ ਸੁਟ ਦਿੱਤਾ।
ਜਦੋਂ ਉਸ ਨੂੰ ਬੇਹੋਸ਼ ਹੋਇਆ ਵੇਖਿਆ
ਤਾਂ ਉਸ ਨੇ ਆਪ ਇਸਤਰੀ ਦਾ ਰੂਪ ਧਾਰਨ ਕੀਤਾ ॥੯੮॥
ਰਥ ਤੋਂ ਉਤਰ ਕੇ ਪਾਣੀ ਲੈ ਆਈ
ਅਤੇ ਕੰਨਾਂ ਦੇ ਨੇੜੇ ਹੋ ਕੇ ਕਿਹਾ,
ਹੇ ਨਾਥ! ਸੁਣੋ, ਮੈਂ ਤੁਹਾਡੀ ਪਤਨੀ ਹਾਂ।
ਤੁਹਾਨੂੰ ਜੋ ਪ੍ਰਾਣਾਂ ਤੋਂ ਪਿਆਰੀ ਹੈ ॥੯੯॥
ਦੋਹਰਾ:
ਜਲ ਛਿੜਕਣ ਨਾਲ (ਉਹ) ਜਾਗ ਪਿਆ। ਉਸ ਦੇ ਸ਼ਰੀਰ ਉਤੇ ਬਹੁਤ ਜ਼ਖ਼ਮ ਲਗੇ ਹੋਏ ਸਨ।
ਉਸ ਨੂੰ ਮਾੜੇ ਚੰਗੇ, ਦੁਸ਼ਟ ਅਤੇ ਸਜਨ ਦੀ ਕੋਈ ਪਛਾਣ ਨਾ ਰਹੀ ॥੧੦੦॥
ਚੌਪਈ: