ਪਹਿਲਾਂ 'ਜਲ ਰਾਸਨਨੀ' ਸ਼ਬਦ ਦਾ ਉਚਾਰਨ ਕਰੋ।
ਉਸ ਪਿਛੋਂ 'ਜਾ ਚਰ ਨਾਇਕ' ਪਦ ਜੋੜੋ।
ਫਿਰ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
(ਇਹ) ਸਾਰਾ ਤੁਪਕ ਦਾ ਨਾਮ ਬਣਦਾ ਹੈ, ਕਵੀ ਲੋਗ ਵਿਚਾਰ ਲੈਣ ॥੭੯੩॥
ਚੌਪਈ:
ਪਹਿਲਾਂ 'ਕੰਨਿਧਨੀ' (ਜਲ ਵਾਲੀ ਧਰਤੀ) ਸ਼ਬਦ ਕਹੋ।
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੯੪॥
ਪਹਿਲਾਂ 'ਅੰਬੁਜਨੀ' (ਧਰਤੀ) ਸ਼ਬਦ ਕਥਨ ਕਰੋ।
(ਅੰਤ ਉਤੇ) 'ਜਾ ਚਰ ਨਾਇਕ' ਪਦ ਜੋੜੋ।
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਤੁਫੰਗ ਦੇ ਨਾਮ ਵਜੋਂ ਮਨ ਵਿਚ ਸਮਝ ਲਵੋ ॥੭੯੫॥
ਪਹਿਲਾਂ 'ਜਲਨੀ' (ਧਰਤੀ) ਸ਼ਬਦ ਕਹੋ।
ਉਸ ਪਿਛੋਂ 'ਜਾ ਚਰ ਪਤਿ' ਪਦ ਜੋੜੋ।
(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੭੯੬॥
ਪਹਿਲਾਂ 'ਪਾਨਿਨਿ' (ਪਾਣੀਆਂ ਵਾਲੀ ਧਰਤੀ) ਸ਼ਬਦ ਕਹੋ।
(ਫਿਰ) ਅੰਤ ਤੇ 'ਜਾ ਚਰ ਪਤਿ' ਸ਼ਬਦ ਉਚਾਰੋ।
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੭੯੭॥
ਪਹਿਲਾਂ 'ਅੰਬੁਜਨੀ' (ਧਰਤੀ) ਸ਼ਬਦ ਕਥਨ ਕਰੋ।
ਉਸ ਦੇ ਅੰਤ ਉਤੇ 'ਜਾ ਚਰ ਪਤਿ' ਸ਼ਬਦ ਕਹੋ।
ਫਿਰ ਤੁਸੀਂ 'ਸਤ੍ਰੁ' ਸ਼ਬਦ ਜੋੜ ਦਿਓ।
(ਇਸ ਨੂੰ) ਸਾਰੇ ਤੁਪਕ ਦੇ ਨਾਮ ਵਜੋਂ ਪਛਾਣੋ ॥੭੯੮॥
ਦੋਹਰਾ:
ਪਹਿਲਾਂ 'ਬਾਰਿਨਿ' ਸ਼ਬਦ ਉਚਾਰ ਕੇ, ਫਿਰ 'ਜਾ ਚਰ ਧਰ' ਪਦ ਜੋੜੋ।
(ਫਿਰ) 'ਸਤ੍ਰੁ' ਸ਼ਬਦ ਕਹੋ। (ਇਸ ਤਰ੍ਹਾਂ) ਤੁਫੰਗ ਦਾ ਨਾਮ (ਬਣਦਾ ਹੈ)। ਵਿਦਵਾਨ ਸੋਚ ਲੈਣ ॥੭੯੯॥
ਅੜਿਲ:
ਪਹਿਲਾਂ 'ਬਾਰਿਜਨੀ' (ਧਰਤੀ) ਸ਼ਬਦ ਉਚਾਰ ਕੇ,
ਫਿਰ 'ਜਾ ਚਰ ਪਤਿ' ਪਦ ਨੂੰ ਪਿਛੋਂ ਜੋੜੋ।
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸਾਰੇ ਵਿਚਾਰ ਕਰ ਲੈਣ ॥੮੦੦॥
ਪਹਿਲਾਂ 'ਜਲਨਿਧਨੀ' (ਧਰਤੀ) ਸ਼ਬਦ ਉਚਾਰ ਕੇ,
ਫਿਰ 'ਜਾ ਚਰ ਨਾਇਕ' ਪਦ ਜੋੜੋ।
ਫਿਰ 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਰਖੋ।
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸਭ ਪ੍ਰਬੀਨ ਵਿਚਾਰ ਲੈਣ ॥੮੦੧॥
ਚੌਪਈ:
ਪਹਿਲਾਂ 'ਮੇਘਜਨੀ' (ਧਰਤੀ) ਸ਼ਬਦ ਉਚਾਰੋ।
ਫਿਰ 'ਜਾ ਚਰ ਨਾਇਕ' ਪਦ ਜੋੜੋ।
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਤੁਫੰਗ ਦਾ ਨਾਮ ਮਨ ਵਿਚ ਸਮਝ ਲਵੋ ॥੮੦੨॥
ਪਹਿਲਾਂ 'ਅੰਬੁਦਨੀ' (ਪਾਣੀ ਦੇ ਸਾਗਰਾਂ ਵਾਲੀ ਧਰਤੀ) ਕਥਨ ਕਰੋ।
ਫਿਰ 'ਜਾ ਚਰ ਨਾਇਕ' ਪਦ ਜੋੜੋ।
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੮੦੩॥
ਪਹਿਲਾਂ 'ਹਰਿਨੀ' (ਧਰਤੀ) ਸ਼ਬਦ ਉਚਾਰੋ।
ਫਿਰ 'ਜਾ ਚਰ ਨਾਇਕ' ਪਦ ਜੋੜੋ।