ਸ਼੍ਰੀ ਦਸਮ ਗ੍ਰੰਥ

ਅੰਗ - 570


ਭਟ ਜੂਝ ਗਯੋ ਸੈ ਚਾਰ ॥੧੮੮॥

ਜਿਸ ਨਾਲ ਚਾਰ ਸੌ ਸੂਰਮਾ ਮਾਰਿਆ ਗਿਆ ॥੧੮੮॥

ਭੜਥੂਆ ਛੰਦ ॥

ਭੜਥੂਆ ਛੰਦ:

ਢਢਕੰਤ ਢੋਲੰ ॥

ਢੋਲਾਂ ਦਾ ਢਮਕਾਰ ਹੁੰਦਾ ਹੈ।

ਬਬਕੰਤ ਬੋਲੰ ॥

(ਸੂਰਮੇ) ਬੜ੍ਹਕਾਂ ਮਾਰਦੇ ਹਨ।

ਉਛਕੰਤ ਤਾਜੀ ॥

ਘੋੜੇ ਉਛਲਦੇ ਹਨ।

ਗਜਕੰਤ ਗਾਜੀ ॥੧੮੯॥

ਗਾਜ਼ੀ ਗੱਜਦੇ ਹਨ ॥੧੮੯॥

ਛੁਟਕੰਤ ਤੀਰੰ ॥

ਤੀਰ ਛੁਟਦੇ ਹਨ।

ਬਬਕੰਤ ਬੀਰੰ ॥

ਸੂਰਮੇ ਲਲਕਾਰਦੇ ਹਨ।

ਢਲਕੰਤ ਢਾਲੰ ॥

ਢਾਲਾਂ ਢਲਕਦੀਆਂ (ਟਕਰਾਉਂਦੀਆਂ) ਹਨ

ਉਠਕੰਤ ਤਾਲੰ ॥੧੯੦॥

(ਜਿਨ੍ਹਾਂ ਵਿਚੋਂ) ਲੈਅ ਪੈਦਾ ਹੁੰਦੀ ਹੈ ॥੧੯੦॥

ਖਿਮਕੰਤ ਖਗੰ ॥

ਤਲਵਾਰਾਂ ਚਮਕਦੀਆਂ ਹਨ।

ਧਧਕੰਤ ਧਗੰ ॥

ਧੌਂਸੇ ਵਜਦੇ ਹਨ।

ਛੁਟਕੰਤ ਨਾਲੰ ॥

ਬੰਦੂਕਾਂ ਛੁਟਕਦੀਆਂ ਹਨ।

ਉਠਕੰਤ ਜ੍ਵਾਲੰ ॥੧੯੧॥

ਅੱਗ (ਦੇ ਅਲੰਬੇ) ਉਠਦੇ ਹਨ ॥੧੯੧॥

ਬਹਤੰਤ ਘਾਯੰ ॥

ਘਾਉਆਂ (ਤੋਂ ਲਹੂ) ਵਗਦਾ ਹੈ।

ਝਲਕੰਤ ਚਾਯੰ ॥

(ਸੂਰਮਿਆਂ ਦਾ) ਚਾਉ (ਉਨ੍ਹਾਂ ਦੇ ਮੂੰਹ ਤੋਂ) ਝਲਕਦਾ ਹੈ।

ਡਿਗਤੰਤ ਬੀਰੰ ॥

ਯੋਧੇ ਡਿਗਦੇ ਹਨ।

ਭਿਗਤੰਤ ਭੀਰੰ ॥੧੯੨॥

ਡਰਾਕਲ ਕੰਬਦੇ ਹਨ (ਜਾਂ ਪਸੀਨੇ ਨਾਲ ਭਿਜ ਜਾਂਦੇ ਹਨ) ॥੧੯੨॥

ਟੁਟੰਤੰਤ ਖੋਲੰ ॥

ਸਿਰ ਦੇ ਟੋਪ ('ਖੋਲੰ') ਟੁੱਟਦੇ ਹਨ।

ਢਮੰਕੰਤ ਢੋਲੰ ॥

ਢੋਲ ਢਮਕਾਰ ਕਰਦੇ ਹਨ।

ਟਟੰਕੰਤ ਤਾਲੰ ॥

(ਸ਼ਸਤ੍ਰਾਂ ਦੇ ਵਾਰ ਦੇ) ਤਾਲ ਟੁੱਟਦੇ ਹਨ।

ਨਚੰਤੰਤ ਬਾਲੰ ॥੧੯੩॥

ਚੁੜ੍ਹੇਲਾਂ (ਜਾਂ ਅਪੱਛਰਾਵਾਂ) ਨਚਦੀਆਂ ਹਨ ॥੧੯੩॥

ਗਿਰੰਤੰਤ ਅੰਗੰ ॥

(ਯੋਧਿਆਂ ਦੇ) ਅੰਗ ਡਿਗਦੇ ਹਨ।

ਕਟੰਤੰਤ ਜੰਗੰ ॥

(ਅੰਗ) ਯੁੱਧ ਵਿਚ ਕਟੇ ਜਾ ਰਹੇ ਹਨ।

ਚਲੰਤੰਤ ਤੀਰੰ ॥

ਤੀਰ ਚਲਦੇ ਹਨ।

ਭਟੰਕੰਤ ਭੀਰੰ ॥੧੯੪॥

ਡਰਪੋਕ ਭਟਕ ਰਹੇ ਹਨ ॥੧੯੪॥

ਜੁਝੰਤੰਤ ਵੀਰੰ ॥

ਸੂਰਮੇ ਜੂਝਦੇ ਹਨ।

ਭਜੰਤੰਤ ਭੀਰੰ ॥

ਡਰਪੋਕ ਭਜਦੇ ਹਨ।

ਕਰੰਤੰਤ ਕ੍ਰੋਹੰ ॥

(ਜੁਝਾਰੂ ਯੋਧੇ) ਕ੍ਰੋਧ ਕਰਦੇ ਹਨ।

ਭਰੰਤੰਤ ਰੋਹੰ ॥੧੯੫॥

ਕ੍ਰੋਧ ਦੇ ਭਰੇ ਹੋਏ ਹਨ ॥੧੯੫॥

ਤਜੰਤੰਤ ਤੀਰੰ ॥

ਤੀਰ ਛੁਟਦੇ ਹਨ।

ਭਜੰਤੰਤ ਭੀਰੰ ॥

ਕਾਇਰ ਭਜਦੇ ਹਨ।

ਬਹੰਤੰਤ ਘਾਯੰ ॥

ਜ਼ਖ਼ਮਾਂ ਵਿਚੋਂ ਲਹੂ ਵਗਦਾ ਹੈ।

ਝਲੰਤੰਤ ਜਾਯੰ ॥੧੯੬॥

(ਉਹ) ਥਾਂ ਚਮਕਦੀ ਹੈ ॥੧੯੬॥

ਤਤਕੰਤ ਅੰਗੰ ॥

(ਕੱਟੇ ਹੋਏ) ਅੰਗ ਤੜਫਦੇ ਹਨ।

ਜੁਟਕੰਤ ਜੰਗੰ ॥

(ਸੂਰਮੇ) ਯੁੱਧ ਵਿਚ ਜੁੱਟੇ ਹੋਏ ਹਨ।

ਉਲਥਥ ਲੁਥੰ ॥

ਲੋਥਾਂ ਉਤੇ ਲੋਥ ਚੜ੍ਹੀ ਹੈ।

ਪਲੁਥਤ ਜੁਥੰ ॥੧੯੭॥

(ਸੈਨਿਕਾਂ ਦੀਆਂ ਟੋਲੀਆਂ) ਗੁਥਮ ਗੁੱਥਾ ਹਨ ॥੧੯੭॥

ਢਲੰਕੰਤ ਢਾਲੰ ॥

ਢਾਲਾਂ ਢਲਕਦੀਆਂ (ਟਕਰਾਉਂਦੀਆਂ) ਹਨ।

ਪੁਅੰਤੰਤ ਮਾਲੰ ॥

(ਸ਼ਿਵ-ਗਣ ਮੁੰਡਾਂ ਦੀਆਂ) ਮਾਲਾਵਾਂ ਪਰੋਂਦੇ ਹਨ।

ਨਚੰਤੰਤ ਈਸੰ ॥

ਕੱਟੇ ਹੋਏ ਸਿਰਾਂ ਨੂੰ (ਮਾਲਾਵਾਂ ਵਿਚ ਪਰੋ ਕੇ)

ਕਟੰਤੰਤ ਸੀਸੰ ॥੧੯੮॥

ਸ਼ਿਵ ਨਚਦਾ ਹੈ ॥੧੯੮॥

ਉਛੰਕੰਤ ਤਾਜੀ ॥

ਘੋੜੇ ਉਛਲਦੇ ਹਨ।

ਬਹੰਤੰਤ ਗਾਜੀ ॥

ਬਹਾਦਰ ਸੂਰਮਿਆਂ (ਦੇ ਘਾਓ) ਵਗਦੇ ਹਨ।

ਲੁਟੰਤੰਤ ਲੁਥੰ ॥

ਲੋਥਾਂ ਲੋਟ ਪੋਟ ਹੋ ਰਹੀਆਂ ਹਨ।

ਕਟੰਤੰਤ ਮੁਖੰ ॥੧੯੯॥

ਸਿਰ ਕਟੇ ਜਾ ਰਹੇ ਹਨ ॥੧੯੯॥

ਤਪੰਤੰਤ ਤੇਗੰ ॥

ਤਲਵਾਰਾਂ (ਗਰਮ ਲਹੂ ਨਾਲ) ਤਪਦੀਆਂ ਹਨ

ਚਮੰਕੰਤ ਬੇਗੰ ॥

ਅਤੇ ਤੇਜ਼ੀ ਨਾਲ ਚਮਕਦੀਆਂ ਹਨ।


Flag Counter