ਸ਼੍ਰੀ ਦਸਮ ਗ੍ਰੰਥ

ਅੰਗ - 830


ਤਿਹੀ ਬਾਗ ਹੂੰ ਮੈ ਤਰੋਰੁਹ ਚਬੈਯੈ ॥

ਉਸ ਬਾਗ਼ ਵਿਚ ਫਲ ('ਤਰੋਰੁਹ') ਖਾਵਾਂਗੇ

ਰਿਝੈਯੈ ਤੁਮੈ ਭੋਗ ਭਾਵਤ ਕਮੈਯੈ ॥

ਅਤੇ ਮਨ ਭਾਉਂਦੀ ਕ੍ਰੀੜਾ ਕਰ ਕੇ ਤੁਹਾਨੂੰ ਰਿਝਾਵਾਂਗੀ।

ਬਿਲੰਬ ਨ ਕਰੋ ਪ੍ਰਾਤ ਹੋਤੋ ਪਧਾਰੇ ॥

ਦੇਰੀ ਨਾ ਕਰੋ, ਸਵੇਰ ਹੁੰਦਿਆਂ ਹੀ ਉਥੇ ਪਹੁੰਚ ਜਾਈਏ

ਸਭੈ ਚਿਤ ਕੇ ਦੂਰਿ ਕੈ ਸੋਕ ਡਾਰੈ ॥੧੩॥

ਅਤੇ ਮਨ ਦੇ ਸਾਰੇ ਦੁਖਾਂ ਨੂੰ ਦੂਰ ਕਰ ਦੇਈਏ ॥੧੩॥

ਅੜਿਲ ॥

ਅੜਿਲ:

ਲਈ ਸਹਚਰੀ ਚਤੁਰਿ ਸੋ ਏਕ ਬੁਲਾਇ ਕੈ ॥

(ਉਸ ਨੇ ਆਪਣੀ) ਇਕ ਚਾਲਾਕ ਸਹੇਲੀ ਨੂੰ ਬੁਲਾਇਆ

ਕਹੋ ਪਿਅਰਵਾ ਸਾਥ ਭੇਦ ਸਮਝਾਇ ਕੈ ॥

ਅਤੇ (ਦੂਜੇ) ਪਿਆਰੇ ਪ੍ਰੀਤਮ ਨੂੰ (ਸੰਦੇਸ਼) ਦੇਣ ਦਾ ਭੇਦ ਸਮਝਾ ਦਿੱਤਾ।

ਲਿਖਿ ਪਤਿਯਾ ਕਰ ਦਈ ਕਹਿਯੋ ਤਿਹ ਦੀਜੀਯੋ ॥

(ਉਸ ਦੇ) ਹੱਥ ਵਿਚ ਚਿੱਠੀ ਲਿਖ ਕੇ ਦਿੱਤੀ ਅਤੇ ਕਿਹਾ, ਉਸ ਨੂੰ ਦੇ ਦੇਣਾ

ਹੋ ਕਾਲਿ ਹਮਾਰੇ ਬਾਗ ਕ੍ਰਿਪਾ ਚਲਿ ਕੀਜੀਯੋ ॥੧੪॥

ਕਿ (ਉਹ) ਕਲ ਸਾਡੇ ਬਾਗ਼ ਵਿਚ ਮਿਹਰਬਾਨੀ ਕਰ ਕੇ ਆਵੇ ॥੧੪॥

ਕਹਿਯੋ ਪਿਅਰਵਹਿ ਐਸ ਭੇਦ ਸਮੁਝਾਇਯੌ ॥

ਪਿਆਰੇ ਨੂੰ ਇਸ ਤਰ੍ਹਾਂ ਭੇਦ ਸਮਝਾ ਕੇ ਕਹਿਣਾ

ਕਾਲਿ ਹਮਾਰੇ ਬਾਗ ਕ੍ਰਿਪਾ ਕਰਿ ਆਇਯੌ ॥

ਕਿ ਕਲ ਸਾਡੇ ਬਾਗ਼ ਵਿਚ ਕ੍ਰਿਪਾ ਪੂਰਵਕ ਆਏ।

ਜਬੈ ਮੁਗਲ ਛਲਿ ਦੈਹੋ ਰੂਖ ਚੜਾਇ ਕੈ ॥

ਜਦੋਂ (ਮੈਂ) ਮੁਗ਼ਲ ਨੂੰ ਛਲ ਨਾਲ ਬ੍ਰਿਛ ਉਤੇ ਚੜ੍ਹਾਵਾਂ,

ਹੋ ਤਬੈ ਸਜਨਵਾ ਮਿਲਿਯਹੁ ਹਮ ਕੋ ਆਇ ਕੈ ॥੧੫॥

ਤਾਂ ਉਸੇ ਵੇਲੇ ਹੇ ਪਿਆਰੇ! ਮੈਨੂੰ ਆ ਕੇ ਮਿਲਣਾ ॥੧੫॥

ਦੋਹਰਾ ॥

ਦੋਹਰਾ:

ਪ੍ਰਾਤ ਮੁਗਲ ਕੋ ਲੈ ਚਲੀ ਅਪਨੇ ਬਾਗ ਲਿਵਾਇ ॥

(ਦੂਜੇ ਦਿਨ) ਸਵੇਰੇ ਮੁਗ਼ਲ ਨੂੰ ਆਪਣੇ ਬਾਗ਼ ਵਿਚ ਲੈ ਕੇ ਚਲ ਪਈ।

ਰਸ ਕਸ ਲੈ ਮਦਰਾ ਚਲੀ ਹ੍ਰਿਦੈ ਹਰਖ ਉਪਜਾਇ ॥੧੬॥

ਹਿਰਦੇ ਵਿਚ ਪ੍ਰਸੰਨ ਹੋ ਕੇ ਰਸ ਕਸ ਅਤੇ ਸ਼ਰਾਬ ਲੈ ਕੇ ਗਈ ॥੧੬॥

ਬਾਗ ਮੁਗਲ ਕੋ ਲੈ ਚਲੀ ਉਤ ਨ੍ਰਿਪ ਸੁਤਹਿ ਬੁਲਾਇ ॥

(ਇਧਰ) ਉਹ ਮੁਗ਼ਲ ਨੂੰ ਬਾਗ਼ ਵਿਚ ਲੈ ਕੇ ਗਈ ਅਤੇ ਉਧਰ ਰਾਜੇ ਦੇ ਪੁੱਤਰ (ਆਪਣੇ ਦੂਜੇ ਯਾਰ) ਨੂੰ ਬੁਲਾ ਲਿਆ।

ਫਲਨ ਚਬਾਵਨ ਕੇ ਨਮਿਤ ਚੜੀ ਬਿਰਛ ਪਰ ਜਾਇ ॥੧੭॥

ਫਲ ਖਾਣ ਲਈ ਬ੍ਰਿਛ ਉਪਰ ਜਾ ਚੜ੍ਹੀ ॥੧੭॥

ਚੜਤ ਰੂਖ ਐਸੇ ਕਹਿਯੋ ਕਹਾ ਕਰਤ ਤੈ ਕਾਜ ॥

ਬ੍ਰਿਛ ਉਤੇ ਚੜ੍ਹ ਕੇ ਇਸ ਤਰ੍ਹਾਂ ਕਿਹਾ ਕਿ ਤੁਸੀਂ ਇਹ ਕੀ ਕਾਰਜ ਕਰ ਰਹੇ ਹੋ।

ਮੁਹਿ ਦੇਖਤ ਤ੍ਰਿਯ ਅਨਤ ਸੋ ਰਮਤ ਨ ਆਵਤ ਲਾਜ ॥੧੮॥

ਮੇਰੇ ਵੇਖਦਿਆਂ (ਤੁਸੀਂ) ਹੋਰ ਇਸਤਰੀ ਨਾਲ ਰਮਣ ਕਰ ਰਹੇ ਹੋ, ਸ਼ਰਮ ਨਹੀਂ ਆਉਂਦੀ ॥੧੮॥

ਉਤਰਿ ਰੂਖ ਤੇ ਯੌ ਕਹੀ ਕਹਾ ਗਈ ਵਹ ਤ੍ਰੀਯ ॥

ਬ੍ਰਿਛ ਤੋਂ ਉਤਰ ਕੇ ਉਸ ਨੇ ਇਸ ਤਰ੍ਹਾਂ ਕਿਹਾ ਕਿ ਉਹ ਇਸਤਰੀ ਕਿਥੇ ਗਈ ਹੈ,

ਤੌ ਜਿਹ ਅਬ ਭੋਗਤ ਹੁਤੋ ਅਧਿਕ ਮਾਨਿ ਸੁਖ ਜੀਯ ॥੧੯॥

ਜਿਸ ਨਾਲ ਤੁਸੀਂ ਮਨ ਵਿਚ ਬਹੁਤ ਪ੍ਰਸੰਨ ਹੋ ਕੇ ਕਾਮ-ਕ੍ਰੀੜਾ ਕਰ ਰਹੇ ਸੀ ॥੧੯॥

ਮੈ ਨ ਰਮਿਯੋ ਤ੍ਰਿਯ ਅਨਤ ਸੋ ਭਯੋ ਭੇਦ ਯਹ ਕੌਨ ॥

(ਮੁਗ਼ਲ ਨੇ ਜਵਾਬ ਦਿੱਤਾ) ਮੈਂ ਕਿਸੇ ਹੋਰ ਇਸਤਰੀ ਨਾਲ ਰਮਣ ਨਹੀਂ ਕੀਤਾ; ਇਹ ਕੀ ਭੇਦ ਹੋਇਆ।

ਕਛੁ ਚਰਿਤ੍ਰ ਇਹ ਰੂਖ ਮੈ ਯੌ ਕਹਿ ਬਾਧੀ ਮੌਨ ॥੨੦॥

'ਇਸ ਬ੍ਰਿਛ ਵਿਚ ਹੀ ਕੋਈ ਕਰਮਾਤ ਹੈ'। ਇਹ ਕਹਿ ਕੇ ਉਹ ਚੁਪ ਹੋ ਗਿਆ ॥੨੦॥

ਯੌ ਚਿੰਤਾ ਚਿਤ ਬੀਚ ਕਰਿ ਚੜਿਯੋ ਬਿਰਛ ਪਰ ਧਾਇ ॥

ਇਸ ਤਰ੍ਹਾਂ ਮਨ ਵਿਚ ਵਿਚਾਰ ਕਰ ਕੇ (ਮੁਗ਼ਲ) ਬ੍ਰਿਛ ਉਪਰ ਜਾ ਚੜ੍ਹਿਆ।

ਰਤਿ ਮਾਨੀ ਤ੍ਰਿਯ ਨ੍ਰਿਪਤਿ ਕੇ ਸੁਤ ਕੋ ਨਿਕਟ ਬੁਲਾਇ ॥੨੧॥

(ਇਧਰ) ਰਾਜੇ ਦੇ ਪੁੱਤਰ ਨੂੰ ਨੇੜੇ ਬੁਲਾ ਕੇ ਇਸਤਰੀ ਨੇ ਕਾਮ-ਕ੍ਰੀੜਾ ਕੀਤੀ ॥੨੧॥

ਅਤਿ ਪੁਕਾਰ ਕਰ ਦ੍ਰਖਤ ਤੇ ਉਤਰਿਯੋ ਨ੍ਰਿਪ ਸੁਤ ਜਾਨਿ ॥

ਰਾਜੇ ਦੇ ਪੁੱਤਰ ਨੂੰ ਵੇਖ ਕੇ (ਮੁਗ਼ਲ) ਰੌਲਾ ਪਾਉਂਦਿਆਂ ਬ੍ਰਿਛ ਤੋਂ ਹੇਠਾਂ ਉਤਰਿਆ।

ਉਤਰਤ ਦਿਯੋ ਭਜਾਇ ਤ੍ਰਿਯ ਕਛੂ ਨ ਦੇਖ੍ਯੋ ਆਨਿ ॥੨੨॥

(ਉਸ ਦੇ) ਉਤਰਦਿਆਂ ਹੀ ਇਸਤਰੀ ਨੇ (ਰਾਜੇ ਦੇ ਪੁੱਤਰ ਨੂੰ) ਭਜਾ ਦਿੱਤਾ (ਅਤੇ ਮੁਗ਼ਲ ਨੇ ਉਤਰ ਕੇ) ਕੁਝ ਵੀ ਨਾ ਵੇਖਿਆ ॥੨੨॥

ਅੜਿਲ ॥

ਅੜਿਲ:

ਚਲਿ ਕਾਜੀ ਪੈ ਗਯੋ ਤਾਹਿ ਐਸੇ ਕਹਿਯੋ ॥

(ਉਹ ਮੁਗ਼ਲ) ਚਲ ਕੇ ਕਾਜ਼ੀ ਪਾਸ ਗਿਆ ਅਤੇ ਉਸ ਨੂੰ ਇਸ ਤਰ੍ਹਾਂ ਕਿਹਾ

ਏਕ ਰੂਖ ਅਚਰਜ ਕੋ ਆਂਖਿਨ ਮੈ ਲਹਿਯੋ ॥

ਕਿ ਇਕ ਅਸਚਰਜ ਭਰਿਆ ਬ੍ਰਿਛ ਮੈਂ (ਆਪਣੀਆਂ) ਅੱਖਾਂ ਨਾਲ ਵੇਖਿਆ ਹੈ।

ਤਾ ਕੋ ਚਲਿ ਕਾਜੀ ਜੂ ਆਪੁ ਨਿਹਾਰਿਯੈ ॥

ਹੇ ਕਾਜ਼ੀ ਜੀ! ਉਸ ਨੂੰ ਅਜ ਹੀ ਆਪ ਚਲ ਕੇ ਵੇਖੋ

ਹੋ ਮੇਰੋ ਚਿਤ ਕੋ ਭਰਮੁ ਸੁ ਆਜੁ ਨਿਵਾਰਿਯੈ ॥੨੩॥

ਅਤੇ ਮੇਰੇ ਚਿਤ ਦਾ ਭਰਮ ਦੂਰ ਕਰ ਦਿਓ ॥੨੩॥

ਦੋਹਰਾ ॥

ਦੋਹਰਾ:

ਸੁਨਤ ਬਚਨ ਕਾਜੀ ਉਠਿਯੋ ਸੰਗ ਲਈ ਨਿਜੁ ਨਾਰਿ ॥

ਇਹ ਬਚਨ ਸੁਣ ਕੇ ਕਾਜ਼ੀ ਉਠਿਆ ਅਤੇ ਆਪਣੀ ਇਸਤਰੀ ਨੂੰ ਨਾਲ ਲੈ ਲਿਆ।

ਚਲਿ ਆਯੋ ਤਿਹ ਰੂਖ ਤਰ ਲੋਗ ਸੰਗ ਕੋ ਟਾਰਿ ॥੨੪॥

ਸਾਰੇ ਸੰਗ ਸਾਥ ਨੂੰ ਪਿਛੇ ਹਟਾ ਕੇ ਆਪ ਬ੍ਰਿਛ ਕੋਲ ਚਲ ਕੇ ਆਇਆ ॥੨੪॥

ਚੌਪਈ ॥

ਚੌਪਈ:

ਭੇਦਿ ਨਾਰਿ ਸੌ ਸਭ ਤਿਨ ਕਹਿਯੋ ॥

(ਉਸ ਇਸਤਰੀ ਨੇ ਕਾਜ਼ੀ ਦੀ) ਇਸਤਰੀ ਨੂੰ ਸਾਰਾ ਭੇਦ ਕਹਿ ਦਿੱਤਾ।

ਤਾ ਪਾਛੇ ਤਿਹ ਦ੍ਰੁਮ ਕੇ ਲਹਿਯੋ ॥

ਇਸ ਤੋਂ ਬਾਦ ਉਸ ਬ੍ਰਿਛ ਨੂੰ ਵਿਖਾਇਆ।

ਤਿਨਹੂੰ ਅਪਨੋ ਮਿਤ੍ਰ ਬੁਲਾਇਯੋ ॥

ਉਸ (ਇਸਤਰੀ) ਨੇ ਵੀ ਆਪਣਾ ਮਿਤਰ ਬੁਲਾ ਲਿਆ

ਰੂਖ ਚਰੇ ਪਿਯ ਭੋਗ ਕਮਾਯੋ ॥੨੫॥

ਅਤੇ ਆਪਣੇ ਪਤੀ (ਕਾਜ਼ੀ) ਦੇ ਬ੍ਰਿਛ ਉਤੇ ਚੜ੍ਹਨ ਤੇ (ਆਪਣੇ ਮਿਤਰ ਨਾਲ) ਕਾਮ-ਕ੍ਰੀੜਾ ਕੀਤੀ ॥੨੫॥

ਅੜਿਲ ॥

ਅੜਿਲ:

ਮੋਹਿ ਮੀਰ ਜੋ ਕਹਿਯੋ ਸਤਿ ਮੋ ਜਾਨਿਯੋ ॥

(ਕਾਜ਼ੀ ਕਹਿਣ ਲਗਾ ਕਿ) ਮੈਨੂੰ ਮੁਗ਼ਲ ਨੇ ਜੋ ਕਹਿਆ ਹੈ ਉਸ ਨੂੰ ਸਚ ਸਮਝੋ।

ਤਾ ਦਿਨ ਤੇ ਤਿਨ ਮੁਗਲ ਹਿਤੂ ਕਰ ਮਾਨਿਯੋ ॥

ਉਸ ਦਿਨ ਤੋਂ ਉਸ ਮੁਗ਼ਲ ਨੂੰ ਆਪਣਾ ਮਿਤਰ ਬਣਾ ਲਿਆ।

ਤਵਨ ਦਿਵਸ ਤੇ ਕਾਜੀ ਚੇਰੋ ਹ੍ਵੈ ਰਹਿਯੋ ॥

ਉਸ ਦਿਨ ਤੋਂ ਉਹ ਕਾਜ਼ੀ ਉਸ ਦਾ ਚੇਲਾ ਬਣ ਗਿਆ

ਹੋ ਸਤਿ ਬਚਨ ਸੋਊ ਭਯੋ ਜੁ ਮੋ ਕੋ ਇਨ ਕਹਿਯੋ ॥੨੬॥

ਅਤੇ (ਕਹਿਣ ਲਗਾ ਕਿ) ਉਹ ਬੋਲ ਸੱਚਾ ਸਿੱਧ ਹੋਇਆ ਜੋ ਮੈਨੂੰ ਇਸ ਨੇ ਕਿਹਾ ਸੀ ॥੨੬॥

ਦੋਹਰਾ ॥

ਦੋਹਰਾ:

ਕੋਟ ਕਸਟ ਸ੍ਯਾਨੋ ਸਹਹਿ ਕੈਸੌ ਦਹੈ ਅਨੰਗ ॥

ਸਿਆਣੇ ਭਾਵੇਂ ਕਿਤਨੇ ਹੀ ਕਸ਼ਟ ਸਹਿਨ ਕਰਨ ਅਤੇ ਕਾਮ ਵੀ ਭਾਵੇਂ ਕਿਤਨਾ ਸਾੜੇ,


Flag Counter