ਸ਼੍ਰੀ ਦਸਮ ਗ੍ਰੰਥ

ਅੰਗ - 615


ਅਬ ਕਹੋ ਤੋਹਿ ਤੀਸ੍ਰ ਬਿਚਾਰ ॥

ਹੁਣ (ਮੈਂ) ਤੈਨੂੰ ਤੀਜੇ (ਅਵਤਾਰ ਦਾ ਕਥਾ ਪ੍ਰਸੰਗ) ਵਿਚਾਰ ਕੇ ਕਹਿੰਦਾ ਹਾਂ।

ਜਿਹ ਭਾਤਿ ਧਰ੍ਯੋ ਬਪੁ ਬ੍ਰਹਮ ਰਾਇ ॥

ਜਿਸ ਤਰ੍ਹਾਂ ਬ੍ਰਹਮਾ ਨੇ (ਤੀਜਾ) ਰੂਪ ਧਾਰਨ ਕੀਤਾ ਹੈ

ਸਭ ਕਹ੍ਯੋ ਤਾਹਿ ਨੀਕੇ ਸੁਭਾਇ ॥੯॥

ਉਸ ਨੂੰ ਬੜੇ ਚੰਗੇ ਢੰਗ ਨਾਲ ਕਹਿੰਦਾ ਹਾਂ ॥੯॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦੁਤੀਯ ਅਵਤਾਰੇ ਬ੍ਰਹਮਾ ਕਸਪ ਸਮਾਪਤੰ ॥੨॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਬ੍ਰਹਮਾ ਦੇ ਦੂਜੇ ਅਵਤਾਰ ਕਸਪ ਦੀ ਸਮਾਪਤੀ ॥੨॥

ਅਥ ਤ੍ਰਿਤੀਆ ਅਵਤਾਰ ਸੁਕ੍ਰ ਕਥਨੰ ॥

ਹੁਣ ਤੀਜੇ ਅਵਤਾਰ ਸੁਕ੍ਰ ਦਾ ਕਥਨ

ਪਾਧੜੀ ਛੰਦ ॥

ਪਾਧੜੀ ਛੰਦ:

ਪੁਨਿ ਧਰਾ ਤੀਸਰ ਇਹ ਭਾਤਿ ਰੂਪ ॥

ਫਿਰ ਇਸ ਤਰ੍ਹਾਂ (ਬ੍ਰਹਮਾ ਨੇ) ਤੀਜਾ ਰੂਪ (ਅਵਤਾਰ) ਧਾਰਨ ਕੀਤਾ।

ਜਗਿ ਭਯੋ ਆਨ ਕਰਿ ਦੈਤ ਭੂਪ ॥

ਜਗਤ ਵਿਚ ਦੈਂਤ ਰਾਜੇ ਬਣ ਗਏ।

ਤਬ ਦੇਬ ਬੰਸ ਪ੍ਰਚੁਰ੍ਯੋ ਅਪਾਰ ॥

ਤਦ ਦੈਂਤਾਂ ਦਾ ਵੰਸ਼ ਬਹੁਤ ਅਧਿਕ ਪਸਰ ਗਿਆ।

ਕੀਨੇ ਸੁ ਰਾਜ ਪ੍ਰਿਥਮੀ ਸੁਧਾਰਿ ॥੧॥

(ਉਨ੍ਹਾਂ ਨੇ) ਬੜੀ ਚੰਗੀ ਤਰ੍ਹਾਂ ਪ੍ਰਿਥਵੀ ਉਤੇ ਰਾਜ ਕੀਤਾ ॥੧॥

ਬਡ ਪੁਤ੍ਰ ਜਾਨਿ ਕਿਨੀ ਸਹਾਇ ॥

ਉਸ ਨੂੰ ਵੱਡਾ ਪੁੱਤਰ ਜਾਣ ਕੇ (ਕਸ਼ਪ ਨੇ ਉਸ ਦੀ) ਸਹਾਇਤਾ ਕੀਤੀ

ਤੀਸਰ ਅਵਤਾਰ ਭਇਓ ਸੁਕ੍ਰ ਰਾਇ ॥

(ਅਤੇ ਇਸ ਤਰ੍ਹਾਂ ਬ੍ਰਹਮਾ ਦਾ) ਤੀਜਾ ਅਵਤਾਰ 'ਸੁਕ੍ਰ' ਹੋਇਆ।

ਨਿੰਦਾ ਬ੍ਰਯਾਜ ਉਸਤਤੀ ਕੀਨ ॥

ਉਸ ਨੇ ਨਿੰਦਾ ਦੇ ਬਹਾਨੇ ('ਬ੍ਯਾਜ') (ਪ੍ਰਭੂ ਦੀ) ਉਸਤਤ ਕੀਤੀ।

ਲਖਿ ਤਾਸੁ ਦੇਵਤਾ ਭਏ ਛੀਨ ॥੨॥

ਉਸ ਨੂੰ ਵੇਖ ਕੇ ਦੇਵਤੇ ਕਮਜ਼ੋਰ ਹੋ ਗਏ ॥੨॥

ਇਤਿ ਸ੍ਰੀ ਬਚਿਤ੍ਰ ਨਾਟਕ ਗੰਥੇ ਤ੍ਰਿਤੀਆ ਅਵਤਾਰ ਬ੍ਰਹਮਾ ਸੁਕ੍ਰ ਸਮਾਪਤੰ ॥੩॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਬ੍ਰਹਮਾ ਦੇ ਤੀਜੇ ਅਵਤਾਰ ਸ਼ੁਕ੍ਰ ਦੀ ਸਮਾਪਤੀ ॥੩॥

ਅਥ ਚਤੁਰਥ ਬ੍ਰਹਮਾ ਬਚੇਸ ਕਥਨੰ ॥

ਹੁਣ ਚੌਥਾ ਬ੍ਰਹਮਾ ਅਵਤਾਰ 'ਬਚੇਸ' ਦਾ ਕਥਨ

ਪਾਧੜੀ ਛੰਦ ॥

ਪਾਧੜੀ ਛੰਦ:

ਮਿਲਿ ਦੀਨ ਦੇਵਤਾ ਲਗੇ ਸੇਵ ॥

ਹੀਣੇ ਹੋ ਚੁਕੇ ਦੇਵਤੇ ਮਿਲ ਕੇ (ਕਾਲ ਪੁਰਖ ਦੀ) ਸੇਵਾ ਕਰਨ ਲਗੇ।

ਬੀਤੇ ਸੌ ਬਰਖ ਰੀਝੇ ਗੁਰਦੇਵ ॥

ਸੌ ਵਰ੍ਹਿਆਂ ਦੇ ਬੀਤਣ ਤੋਂ ਬਾਦ ਗੁਰੂ ਦੇਵ ਪ੍ਰਸੰਨ ਹੋਏ।

ਤਬ ਧਰਾ ਰੂਪ ਬਾਚੇਸ ਆਨਿ ॥

ਤਦ (ਬ੍ਰਹਮਾ ਨੇ) ਆ ਕੇ ਬਾਚੇਸ ਦਾ ਰੂਪ ਧਾਰਨ ਕੀਤਾ।

ਜੀਤਾ ਸੁਰੇਸ ਭਈ ਅਸੁਰ ਹਾਨਿ ॥੩॥

(ਜਿਸ ਦੇ ਫਲਸਰੂਪ) ਇੰਦਰ ਜਿਤ ਗਿਆ ਅਤੇ ਦੈਂਤਾਂ ਦਾ ਨੁਕਸਾਨ ਹੋਇਆ ॥੩॥

ਇਹ ਭਾਤਿ ਧਰਾ ਚਤੁਰਥ ਵਤਾਰ ॥

ਇਸ ਤਰ੍ਹਾਂ (ਬ੍ਰਹਮਾ ਨੇ) ਚੌਥਾ ਅਵਤਾਰ ਧਾਰਨ ਕੀਤਾ।

ਜੀਤਾ ਸੁਰੇਸ ਹਾਰੇ ਦਿਵਾਰ ॥

ਜਿਸ (ਕਰ ਕੇ) ਇੰਦਰ ਜਿਤ ਗਿਆ ਅਤੇ ਦੈਂਤ ('ਦਿਵਾਰ') ਹਾਰ ਗਏ।

ਉਠਿ ਦੇਵ ਸੇਵ ਲਾਗੇ ਸੁ ਸਰਬ ॥

ਸਾਰੇ ਦੇਵਤੇ ਉਠ ਕੇ

ਧਰਿ ਨੀਚ ਨੈਨ ਕਰਿ ਦੂਰ ਗਰਬ ॥੪॥

ਅੱਖਾਂ ਨੀਵੀਆਂ ਕਰ ਕੇ ਅਤੇ ਹੰਕਾਰ ਦੂਰ ਕਰ ਕੇ ਉਸ ਦੀ ਸੇਵਾ ਵਿਚ ਲਗ ਗਏ ॥੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚਤੁਰਥ ਅਵਤਾਰ ਬ੍ਰਹਮਾ ਬਚੇਸ ਸਮਾਪਤੰ ॥੪॥

ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਬ੍ਰਹਮਾ ਦੇ ਚੌਥੇ ਅਵਤਾਰ 'ਬਾਚੇਸ' ਦੀ ਸਮਾਪਤੀ ॥੪॥

ਅਥ ਪੰਚਮੋ ਅਵਤਾਰ ਬ੍ਰਹਮਾ ਬਿਆਸ ਮਨੁ ਰਾਜਾ ਕੋ ਰਾਜ ਕਥਨੰ ॥

ਹੁਣ ਬ੍ਰਹਮਾ ਦੇ ਪੰਜਵੇਂ ਅਵਤਾਰ ਬਿਆਸ ਦਾ ਪ੍ਰਸੰਗ ਮਨੁ ਰਾਜਾ ਦੇ ਰਾਜ ਦਾ ਕਥਨ

ਪਾਧੜੀ ਛੰਦ ॥

ਪਾਧੜੀ ਛੰਦ:

ਤ੍ਰੇਤਾ ਬਿਤੀਤ ਜੁਗ ਦੁਆਪੁਰਾਨ ॥

ਤ੍ਰੇਤਾ (ਯੁਗ) ਬੀਤ ਗਿਆ ਅਤੇ ਦੁਆਪਰ ਯੁਗ ਆ ਗਿਆ।

ਬਹੁ ਭਾਤਿ ਦੇਖ ਖੇਲੇ ਖਿਲਾਨ ॥

(ਤਾਂ) ਬਹੁਤ ਤਰ੍ਹਾਂ ਦੀਆਂ ਲੀਲਾਵਾਂ ਅਤੇ ਕੌਤਕ ਵੇਖੇ।

ਜਬ ਭਯੋ ਆਨਿ ਕ੍ਰਿਸਨਾਵਤਾਰ ॥

ਜਦ ਕ੍ਰਿਸ਼ਨਾਵਤਾਰ ਆ ਕੇ ਹੋਏ,

ਤਬ ਭਏ ਬ੍ਯਾਸ ਮੁਖ ਆਨਿ ਚਾਰ ॥੫॥

ਤਦ ਬ੍ਰਹਮਾ ਬਿਆਸ ਰੂਪ ਵਿਚ ਆ ਗਿਆ ॥੫॥

ਜੇ ਜੇ ਚਰਿਤ੍ਰ ਕੀਅ ਕ੍ਰਿਸਨ ਦੇਵ ॥

ਕ੍ਰਿਸ਼ਨ ਨੇ ਜੋ ਜੋ ਕੌਤਕ ਕੀਤੇ ਸਨ,

ਤੇ ਤੇ ਭਨੇ ਸੁ ਸਾਰਦਾ ਤੇਵ ॥

ਉਹ ਉਹ ਸਾਰਦਾ ਦੇਵੀ ਨੇ ਕਹਿ ਸੁਣਾਏ।

ਅਬ ਕਹੋ ਤਉਨ ਸੰਛੇਪ ਠਾਨਿ ॥

(ਮੈਂ) ਹੁਣ ਉਨ੍ਹਾਂ ਨੂੰ ਸੰਖੇਪ ਵਿਚ ਕਹਿੰਦਾ ਹਾਂ,

ਜਿਹ ਭਾਤਿ ਕੀਨ ਸ੍ਰੀ ਅਭਿਰਾਮ ॥੬॥

ਜਿਸ ਤਰ੍ਹਾਂ ਦੇ ਸ਼ੋਭਾਸ਼ਾਲੀ (ਕ੍ਰਿਸ਼ਨ) ਨੇ (ਕੌਤਕ) ਕੀਤੇ ਸਨ ॥੬॥

ਜਿਹ ਭਾਤਿ ਕਥਿ ਕੀਨੋ ਪਸਾਰ ॥

ਜਿਸ ਤਰ੍ਹਾਂ ਵਿਸਥਾਰ ਨਾਲ ਕਥਨ ਕੀਤੇ ਗਏ ਸਨ,

ਤਿਹ ਭਾਤਿ ਕਾਬਿ ਕਥਿ ਹੈ ਬਿਚਾਰ ॥

ਉਸੇ ਤਰ੍ਹਾਂ (ਬਿਆਸ ਨੇ) ਕਾਵਿ ਵਿਚ ਵਿਚਾਰ ਪੂਰਵਕ ਪ੍ਰਗਟ ਕੀਤੇ ਹਨ।

ਕਹੋ ਜੈਸ ਕਾਬ੍ਰਯ ਕਹਿਯੋ ਬ੍ਯਾਸ ॥

ਜਿਸ ਤਰ੍ਹਾਂ ਬਿਆਸ ਨੇ ਕਾਵਿ ਰਚਨਾ ਕੀਤੀ ਹੈ,

ਤਉਨੇ ਕਥਾਨ ਕਥੋ ਪ੍ਰਭਾਸ ॥੭॥

ਉਸੇ ਕਥਾ ਨੂੰ ਪ੍ਰਭਾ ਸਹਿਤ (ਅਰਥਾਤ-ਚਮਤਕਾਰ ਪੂਰਨ ਢੰਗ ਨਾਲ) (ਮੈਂ) ਬਿਆਨ ਕਰਦਾ ਹਾਂ ॥੭॥

ਜੇ ਭਏ ਭੂਪ ਭੂਅ ਮੋ ਮਹਾਨ ॥

ਧਰਤੀ ਉਤੇ ਜਿਹੜੇ ਜਿਹੜੇ ਮਹਾਨ ਰਾਜੇ ਹੋਏ ਹਨ,

ਤਿਨ ਕੋ ਸੁਜਾਨ ਕਥਤ ਕਹਾਨ ॥

ਉਨ੍ਹਾਂ ਦੀਆਂ ਕਹਾਣੀਆਂ ਸੁਜਾਨ ਕਵੀ (ਬਿਆਸ) ਨੇ ਕਹੀਆਂ ਹਨ।

ਕਹ ਲਗੇ ਤਾਸਿ ਕਿਜੈ ਬਿਚਾਰੁ ॥

ਉਨ੍ਹਾਂ ਦਾ ਵਿਚਾਰ ਕਿਥੋਂ ਤਕ ਕੀਤਾ ਜਾਏ।

ਸੁਣਿ ਲੇਹੁ ਬੈਣ ਸੰਛੇਪ ਯਾਰ ॥੮॥

ਹੇ ਮਿਤਰੋ! (ਮੈਂ) ਸੰਖੇਪ ਵਿਚ ਕਹਿੰਦਾ ਹਾਂ, (ਧਿਆਨ ਨਾਲ) ਸੁਣ ਲਵੋ ॥੮॥

ਜੇ ਭਏ ਭੂਪ ਤੇ ਕਹੇ ਬ੍ਯਾਸ ॥

ਜਿਹੜੇ ਰਾਜੇ ਹੋਏ ਹਨ, ਉਹ ਬਿਆਸ ਨੇ ਕਹੇ ਹਨ।

ਹੋਵਤ ਪੁਰਾਣ ਤੇ ਨਾਮ ਭਾਸ ॥

ਪੁਰਾਣਾਂ ਵਿਚੋਂ ਉਨ੍ਹਾਂ ਦੇ ਨਾਂਵਾਂ ਦਾ ਆਭਾਸ ਹੁੰਦਾ ਹੈ।

ਮਨੁ ਭਯੋ ਰਾਜ ਮਹਿ ਕੋ ਭੂਆਰ ॥

ਮਨੁ ਨਾਂ ਦਾ (ਇਕ) ਰਾਜਾ ਧਰਤੀ ਉਤੇ ਰਾਜਾ ਹੋਇਆ ਹੈ।

ਖੜਗਨ ਸੁ ਪਾਨਿ ਮਹਿਮਾ ਅਪਾਰ ॥੯॥

ਉਹ ਹੱਥ ਵਿਚ ਤਲਵਾਰ ਰਖਦਾ ਸੀ (ਅਰਥਾਤ-ਤਲਵਾਰ ਦਾ ਧਨੀ ਸੀ) ਅਤੇ ਉਸ ਦੀ ਅਪਾਰ ਮਹਿਮਾ ਸੀ ॥੯॥

ਮਾਨਵੀ ਸ੍ਰਿਸਟਿ ਕਿਨੀ ਪ੍ਰਕਾਸ ॥

(ਉਸ ਨੇ) ਮਾਨਵੀ ਸ੍ਰਿਸ਼ਟੀ ਦਾ ਪ੍ਰਕਾਸ਼ ਕੀਤਾ

ਦਸ ਚਾਰ ਲੋਕ ਆਭਾ ਅਭਾਸ ॥

ਅਤੇ ਚੌਦਾਂ ਲੋਕਾਂ ਵਿਚ ਆਪਣੀ ਸ਼ੋਭਾ ਨੂੰ ਪ੍ਰਕਾਸ਼ਿਤ ਕੀਤਾ।

ਮਹਿਮਾ ਅਪਾਰ ਬਰਨੇ ਸੁ ਕਉਨ ॥

(ਉਸ ਦੀ) ਅਪਾਰ ਮਹਿਮਾ ਦਾ ਕੌਣ ਕਥਨ ਕਰ ਸਕਦਾ ਹੈ।

ਸੁਣਿ ਸ੍ਰਵਣ ਕ੍ਰਿਤ ਹੁਇ ਰਹੈ ਮਉਨ ॥੧੦॥

(ਉਸ ਦੀ) ਕੀਰਤੀ ਨੂੰ ਕੰਨਾਂ ਨਾਲ ਸੁਣ ਕੇ, (ਸਾਰੇ) ਚੁਪ ਹੋ ਜਾਂਦੇ ਹਨ ॥੧੦॥

ਦਸ ਚਾਰ ਚਾਰਿ ਬਿਦਿਆ ਨਿਧਾਨ ॥

(ਉਹ) ਅਠਾਰ੍ਹਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ

ਅਰਿ ਜੀਤਿ ਜੀਤਿ ਦਿਨੋ ਨਿਸਾਨ ॥

ਅਤੇ ਵੈਰੀਆਂ ਨੂੰ ਜਿਤ ਜਿਤ ਕੇ ਧੌਂਸਾ ਵਜਾਇਆ ਸੀ।

ਮੰਡੇ ਮਹੀਪ ਮਾਵਾਸ ਖੇਤਿ ॥

(ਉਸ ਨੇ) ਆਕੀ ਰਾਜਿਆਂ ਨਾਲ ਯੁੱਧ ਰਚਾਇਆ ਸੀ

ਗਜੇ ਮਸਾਣ ਨਚੇ ਪਰੇਤ ॥੧੧॥

ਜਿਸ ਵਿਚ ਮਸਾਣ ਗੱਜੇ ਸਨ ਅਤੇ ਪ੍ਰੇਤ ਨਚੇ ਸਨ ॥੧੧॥

ਜਿਤੇ ਸੁ ਦੇਸ ਏਸੁਰ ਮਵਾਸ ॥

ਉਸ ਨੇ ਆਕੀ ਰਾਜੇ ਜਿਤ ਲਏ ਸਨ

ਕਿਨੇ ਖਰਾਬ ਖਾਨੇ ਖ੍ਵਾਸ ॥

ਅਤੇ ਉਨ੍ਹਾਂ ਦੇ ਮਹੱਲਾਂ ਅਤੇ ਰਣਵਾਸਾਂ ਨੂੰ ਖੁਆਰ ਕੀਤਾ।

ਭੰਡੇ ਅਭੰਡ ਮੰਡੇ ਮਹੀਪ ॥

(ਉਸ ਨੇ) ਰਾਜਿਆਂ ਨਾਲ (ਯੁੱਧ) ਮੰਡ ਕੇ ਨਾ ਭੰਡੇ ਜਾ ਸਕਣ ਵਾਲਿਆਂ ਨੂੰ ਭੰਡ ਦਿੱਤਾ।

ਦਿਨੇ ਨਿਕਾਰ ਛਿਨੇ ਸੁ ਦੀਪ ॥੧੨॥

ਉਨ੍ਹਾਂ ਦੇ ਦੇਸ ਜਿਤ ਕੇ ਬਾਹਰ ਕੱਢ ਦਿੱਤੇ ॥੧੨॥

ਖੰਡੇ ਸੁ ਖੇਤਿ ਖੂਨੀ ਖਤ੍ਰੀਯਾਣ ॥

ਖ਼ੂਨਖ਼ਾਰ ਛਤ੍ਰੀਆਂ ਨੂੰ ਰਣ-ਭੂਮੀ ਵਿਚ ਖੰਡ ਖੰਡ ਕਰ ਦਿੱਤਾ

ਮੋਰੇ ਅਮੋਰ ਜੋਧਾ ਦੁਰਾਣ ॥

ਅਤੇ ਭਿਆਨਕ ਤੇ ਅਮੋੜ ਯੋਧਿਆਂ (ਦੇ ਮੂੰਹ) ਮੋੜ ਦਿੱਤੇ।

ਚਲੇ ਅਚਲ ਮੰਡੇ ਅਮੰਡ ॥

ਨਾ ਵਿਚਲਿਤ ਕੀਤੇ ਜਾ ਸਕਣ ਵਾਲਿਆਂ ਨੂੰ ਚਲਾਇਮਾਨ ਕਰ ਦਿੱਤਾ ਅਤੇ (ਜਿਨ੍ਹਾਂ ਨਾਲ) ਯੁੱਧ ਨਹੀਂ ਕੀਤਾ ਜਾ ਸਕਦਾ ਸੀ (ਉਨ੍ਹਾਂ ਨਾਲ ਵੀ) ਯੁੱਧ ਕੀਤਾ

ਕਿਨੇ ਘਮੰਡ ਖੰਡੇ ਪ੍ਰਚੰਡ ॥੧੩॥

ਅਤੇ ਪ੍ਰਚੰਡ ਸੂਰਮਿਆਂ ਦਾ ਘਮੰਡ ਖੰਡਿਤ ਕਰ ਦਿੱਤਾ ॥੧੩॥

ਕਿਨੇ ਸੁ ਜੇਰ ਖੂਨੀ ਖਤ੍ਰੇਸ ॥

ਖ਼ੂਨਖ਼ਾਰ ਛਤ੍ਰੀਆਂ ਨੂੰ (ਆਪਣੇ) ਅਧੀਨ ਕਰ ਲਿਆ।

ਮੰਡੇ ਮਹੀਪ ਮਾਵਾਸ ਦੇਸ ॥

ਆਕੀ ਦੇਸ਼ਾਂ ਵਿਚ (ਨਵੇਂ) ਰਾਜੇ ਸਥਾਪਿਤ ਕਰ ਦਿੱਤੇ।

ਇਹ ਭਾਤਿ ਦੀਹ ਦੋਹੀ ਫਿਰਾਇ ॥

ਇਸ ਤਰ੍ਹਾਂ (ਹਰ ਪਾਸੇ) ਬਹੁਤ ਦੁਹਾਈ ਫਿਰਾ ਦਿੱਤੀ।

ਮਾਨੀ ਸੁ ਮਾਨਿ ਮਨੁ ਰਾਜ ਰਾਇ ॥੧੪॥

ਇਸ ਤਰ੍ਹਾਂ ਮਨੁ ਰਾਜੇ ਦਾ ਮਾਨ ਸਨਮਾਨ ਹੋਣ ਲਗਾ ॥੧੪॥

ਇਹ ਭਾਤਿ ਦੀਹ ਕਰਿ ਦੇਸ ਰਾਜ ॥

ਇਸ ਤਰ੍ਹਾਂ (ਉਸ ਨੇ) ਬੜੀ ਤਕੜਾਈ ਨਾਲ ਦੇਸ ਉਤੇ ਰਾਜ ਕੀਤਾ।

ਬਹੁ ਕਰੇ ਜਗਿ ਅਰੁ ਹੋਮ ਸਾਜ ॥

ਬਹੁਤ ਸਾਰੇ ਹੋਮ ਸਾਜੇ ਅਤੇ ਯੱਗ ਕੀਤੇ।

ਬਹੁ ਭਾਤਿ ਸ੍ਵਰਣ ਕਰਿ ਕੈ ਸੁ ਦਾਨ ॥

ਬਹੁਤ ਤਰ੍ਹਾਂ ਨਾਲ ਸੋਨਾ ਦਾਨ ਕੀਤਾ

ਗੋਦਾਨ ਆਦਿ ਬਿਧਵਤ ਸਨਾਨ ॥੧੫॥

ਅਤੇ ਵਿਧੀਪੂਰਵਕ ਇਸ਼ਨਾਨ ਕਰ ਕੇ ਗੋਦਾਨ ਕੀਤੇ ॥੧੫॥


Flag Counter