ਬਹਤੁ ਢੰਗਾਂ ਨਾਲ ਧਰਤੀ ਨੂੰ ਪੁਟ ਪੁਟ ਕੇ ਜਦ ਉਹ ਅੱਧੀ ਦਿਸ਼ਾ ਤਕ ਪਹੁੰਚ ਗਏ,
(ਤਦ) ਆਖਿਰ ਉਨ੍ਹਾਂ ਨੇ ਭੇਦ ਪਾ ਲਿਆ ਕਿ (ਇਕ) ਮੁਨੀ ਧਿਆਨ ਵਿਚ ਜੁੜਿਆ ਬੈਠਾ ਹੈ।
(ਉਸ ਦੀ) ਪਿਠ ਪਿਛੇ ਪੂਰੀ ਸਾਜ ਸਜਾਵਟ ਨਾਲ ਘੋੜਾ ਵੇਖਿਆ।
ਰਾਜੇ (ਸਗਰ ਦੇ) ਪੁੱਤਰਾਂ ਨੇ ਬਹੁਤ ਹੰਕਾਰ ਨਾਲ ਮੁਨੀ ਨੂੰ ਲਤਾਂ ਮਾਰੀਆਂ ॥੭੨॥
ਤਦ ਮੁਨੀ ਦਾ ਧਿਆਨ ਛੁਟ ਗਿਆ ਅਤੇ (ਉਸ ਦੀਆਂ) ਅੱਖਾਂ ਵਿਚੋਂ ਅਗਨੀ ਦੀਆਂ ਭਿਆਨਕ ਲਾਟਾਂ ਨਿਕਲੀਆਂ।
(ਉਹ ਅਗਨੀ) ਭਾਂਤ ਭਾਂਤ ਨਾਲ ਨਿਕਲੀ ਜਿਵੇਂ ਸਮੁੰਦਰ ਦੀ ਵਿਸ਼ਾਲ ਅੱਗ ਹੁੰਦੀ ਹੈ।
ਉਸ ਦੀ ਨੈਨ (ਅਗਨੀ) ਨਾਲ (ਸਗਰ) ਰਾਜੇ ਦੇ ਲਖ ਪੁੱਤਰ ਭਸਮੀ ਭੂਤ ਹੋ ਗਏ।
ਰਾਜ ਸਾਜ ਅਤੇ ਸੰਪਤੀ ਸਹਿਤ (ਉਹ) ਘੋੜਾ ਅਤੇ ਅਸਤ੍ਰ-ਸ਼ਸਤ੍ਰ ਤੇ ਸੈਨਾ (ਨਸ਼ਟ ਹੋ ਗਈ) ॥੭੩॥
ਮਧੁਭਾਰ ਛੰਦ:
ਭਸਮ ਹੋ ਗਏ
ਰਾਜਾ (ਸਗਰ) ਸਾਰੇ ਰਾਜ ਕੁਮਾਰ
ਸੈਨਾ ਸਹਿਤ
ਸੁੰਦਰ ਬੋਲਾਂ ਵਾਲੇ ॥੭੪॥
(ਜਿਨ੍ਹਾਂ ਦੀ) ਸ਼ੋਭਾ ਅਪਾਰ ਸੀ
ਅਤੇ ਜੋ ਬਹੁਤ ਸੁੰਦਰ ਸਨ।
ਜਦ ਸਾਰੇ ਸੜ ਗਏ
ਤਦ (ਉਨ੍ਹਾਂ ਨੇ) ਹੰਕਾਰ ਛਡ ਦਿੱਤਾ ॥੭੫॥
ਸੜਦਿਆਂ (ਵੇਖ ਕੇ) (ਨਾਲ ਗਏ) ਗੋਡਿਆਂ ਤਕ ਬਾਂਹਵਾਂ ਵਾਲੇ,
ਮਹਾਨ ਸ਼ੋਭਾ ਵਾਲੇ,
ਚੌਦਾਂ ਗੁਣਾਂ ਵਾਲੇ,
ਬੇਅੰਤ ਸੂਰਮਿਆਂ ਨੂੰ ॥੭੬॥
ਸੜਦਿਆਂ ਵੇਖ ਕੇ (ਨਾਲ ਗਏ) ਯੋਧੇ ਚਿਤ ਵਿਚ
ਅਧੀਰ ਹੋ ਗਏ
ਅਤੇ ਜਾ ਕੇ (ਰਾਜਕੁਮਾਰਾਂ ਦੀ ਸਥਿਤੀ ਦਾ) ਸੰਦੇਸ਼ ਦਿੱਤਾ
ਜਿਥੇ ਸਗਰ ਰਾਜਾ ਦੇਸ਼ (ਵਿਚ ਬੈਠਾ ਯੱਗ ਕਰ ਰਿਹਾ ਸੀ) ॥੭੭॥
ਸਗਰ ਨੇ (ਉਨ੍ਹਾਂ) ਸੂਰਮਿਆਂ ਨੂੰ (ਪਛਾਣ) ਲਿਆ।
(ਫਿਰ) ਚਿਤ ਵਿਚ ਅਧੀਰ ਹੋ ਗਿਆ
ਅਤੇ ਪੁੱਤਰਾਂ ਦਾ ਹਾਲ ਚਾਲ
ਅਤੇ ਸੰਦੇਸ਼ ਪੁੱਛਣ ਲਗਾ ॥੭੮॥
ਅਭਿਮਾਨ ਨੂੰ ਛਡ ਕੇ
ਅਤੇ ਹੱਥ ਜੋੜ ਕੇ (ਸੂਰਮਿਆਂ ਨੇ)
ਬਚਨ ਉਚਾਰੇ (ਪਰ ਉਨ੍ਹਾਂ ਦੀਆਂ) ਅੱਖਾਂ ਵਿਚ
ਹੰਝੂ ਡਿਗਦੇ ਸਨ ॥੭੯॥
ਹੇ ਸ੍ਰੇਸ਼ਠ ਅਤੇ ਪ੍ਰਬੀਨ ਰਾਜੇ!
(ਉਨ੍ਹਾਂ ਨੇ ਸਾਰੀ) ਭੂਮੀ ਉਤੇ ਯੱਗ ਘੋੜਾ ਫਿਰਾ ਕੇ
ਅਤੇ ਸਾਰੇ ਰਾਜਿਆਂ ਨੂੰ ਜਿਤ ਕੇ
ਸਭ ਨੂੰ ਨਾਲ ਮਿਲਾ ਲਿਆ ॥੮੦॥
(ਫਿਰ) ਘੋੜਾ ਪਾਤਾਲ ਚਲਾ ਗਿਆ।
ਤੇਰੇ ਉਦਾਰ ਪੁੱਤਰਾਂ ਨੇ
ਸਾਰੀ ਧਰਤੀ ਨੂੰ ਪੁਟ ਸੁਟਿਆ
ਅਤੇ (ਉਨ੍ਹਾਂ ਦਾ) ਹੰਕਾਰ ਬਹੁਤ ਵਧ ਗਿਆ ॥੮੧॥
ਉਥੇ (ਇਕ) ਅਪਾਰ (ਸ਼ਕਤੀ ਵਾਲਾ) ਮੁਨੀ ਸੀ
ਜੋ ਉਦਾਰਤਾ ਵਾਲੇ ਗੁਣਾਂ ਨਾਲ ਵਰੁਸਾਇਆ ਹੋਇਆ ਸੀ।
ਧਿਆਨ ਵਿਚ ਮਗਨ ਜਾਣ ਕੇ
(ਉਸ) ਮਹਾਨ ਮਨ ਵਾਲੇ ਮੁਨੀ ਨੂੰ ॥੮੨॥
ਤੇਰੇ ਪੁੱਤਰਾਂ ਨੇ ਕ੍ਰੋਧ ਕੀਤਾ
ਅਤੇ ਯੋਧਿਆਂ ਨੂੰ ਨਾਲ ਲੈ ਕੇ
ਮੁਨੀ ਉਤੇ ਲਤਾਂ ਦੀ