ਸ਼੍ਰੀ ਦਸਮ ਗ੍ਰੰਥ

ਅੰਗ - 231


ਅਛਰੋ ਉਛਾਹ ॥੩੦੩॥

(ਜਿਨ੍ਹਾਂ ਨੂੰ ਵੇਖ ਕੇ) ਅਪੱਛਰਾਵਾਂ ਉਤਸ਼ਾਹਿਤ ਹੋ ਰਹੀਆਂ ਸਨ ॥੩੦੩॥

ਪਖਰੇ ਪਵੰਗ ॥

ਘੋੜੇ (ਪਾਵੰਗ) ਪਾਖਰਾਂ ਨਾਲ (ਸਜੇ ਹੋਏ ਸਨ),

ਮੋਹਲੇ ਮਤੰਗ ॥

ਹਾਥੀ ਮਸਤ ਸਨ,

ਚਾਵਡੀ ਚਿੰਕਾਰ ॥

ਇੱਲਾਂ ਚੀਕਦੀਆਂ ਸਨ,

ਉਝਰੇ ਲੁਝਾਰ ॥੩੦੪॥

ਸੂਰਮੇ ਯੁੱਧ ਵਿਚ ਉਲਝੇ ਹੋਏ ਸਨ ॥੩੦੪॥

ਸਿੰਧਰੇ ਸੰਧੂਰ ॥

ਹਾਥੀ ਸੰਧੂਰੇ ਹੋਏ ਸਨ,

ਬਜਏ ਤੰਦੂਰ ॥

ਛੋਟੇ ਢੋਲ (ਤੰਦੂਰ) ਵੱਜਦੇ ਸਨ,

ਸਜੀਏ ਸੁਬਾਹ ॥

ਸੁੰਦਰ ਜਵਾਨ ਸਜੇ ਹੋਏ ਸਨ,

ਅਛਰੋ ਉਛਾਹ ॥੩੦੫॥

(ਇਸੇ ਕਰਕੇ) ਅਪੱਛਰਾਵਾਂ (ਦੇ ਮਨ ਵਿਚ) ਉਤਸ਼ਾਹ ਵੱਧ ਰਿਹਾ ਸੀ ॥੩੦੫॥

ਬਿਝੁੜੇ ਉਝਾੜ ॥

ਯੋਧੇ ਖਿੰਡ-ਪੁੰਡ ਗਏ ਅਤੇ (ਯੁੱਧ ਭੂਮੀ) ਖ਼ਾਲੀ ਹੋ ਗਈ।

ਸੰਮਲੇ ਸੁਮਾਰ ॥

ਖਾਈ ਹੋਈ ਮਾਰ ਨੂੰ ਯੋਧੇ ਯਾਦ ਕਰਦੇ ਸਨ

ਹਾਹਲੇ ਹੰਕਾਰ ॥

ਅਤੇ ਹਾ-ਹਾ-ਕਾਰ ਦੀ ਹੁੰਕਾਰ ਕਰਦੇ ਸਨ,

ਅੰਕੜੇ ਅੰਗਾਰ ॥੩੦੬॥

(ਲਹੂ ਨਾਲ ਲਾਲ ਹੋਏ) ਸਰੀਰ ਅੰਗਾਰੇ (ਵਾਂਗ ਲਾਲ) ਸਨ ॥੩੦੬॥

ਸੰਮਲੇ ਲੁਝਾਰ ॥

ਯੋਧੇ (ਆਪਣੇ ਆਪ) ਨੂੰ ਸੰਭਾਲਦੇ ਸਨ,

ਛੁਟਕੇ ਬਿਸਿਯਾਰ ॥

ਵਿਹੁਲੇ ਤੀਰ (ਬਿਸਿਯਰ) ਚਲਾਉਂਦੇ ਸਨ।

ਹਾਹਲੇਹੰ ਬੀਰ ॥

ਸੂਰਮੇ ਹਾ-ਹਾ-ਕਾਰ ਦੀ ਕਰਦੇ ਸਨ,

ਸੰਘਰੇ ਸੁ ਬੀਰ ॥੩੦੭॥

ਯੋਧੇ ਲੜ ਰਹੇ ਸਨ ॥੩੦੭॥

ਅਨੂਪ ਨਰਾਜ ਛੰਦ ॥

ਅਨੂਪ ਨਰਾਜ ਛੰਦ

ਗਜੰ ਗਜੇ ਹਯੰ ਹਲੇ ਹਲਾ ਹਲੀ ਹਲੋ ਹਲੰ ॥

ਹਾਥੀ ਚਿੰਘਾੜਦੇ ਸਨ, ਘੋੜੇ ਦੌੜਦੇ ਸਨ, ਹੱਲੇ ਉਤੇ ਹੱਲੇ ਨਾਲ (ਸੈਨਾ ਵਿਚ) ਹਲਚਲ ਮਚ ਗਈ ਸੀ,

ਬਬਜ ਸਿੰਧਰੇ ਸੁਰੰ ਛੁਟੰਤ ਬਾਣ ਕੇਵਲੰ ॥

ਸੁਰ ਨਾਲ ਰਣਸਿੰਘੇ ਵਜਦੇ ਸਨ, ਕੇਵਲ ਤੀਰ ਚਲਦੇ ਸਨ।

ਪਪਕ ਪਖਰੇ ਤੁਰੇ ਭਭਖ ਘਾਇ ਨਿਰਮਲੰ ॥

ਪਰਪਕ ਪਾਖਰਾਂ ਵਾਲੇ ਘੋੜਿਆਂ ਦੇ ਜ਼ਖ਼ਮਾਂ ਤੋਂ ਭਕ-ਭਕ ਕਰਦਾ ਸ਼ੁੱਧ (ਲਹੂ) ਨਿਕਲ ਰਿਹਾ ਸੀ।

ਪਲੁਥ ਲੁਥ ਬਿਥਰੀ ਅਮਥ ਜੁਥ ਉਥਲੰ ॥੩੦੮॥

ਲੋਥ ਤੇ ਲੋਥ ਚੜ੍ਹੀ ਹੋਈ ਸੀ, ਸਿਰ ਤੋਂ ਬਿਨਾਂ (ਅਮਥ) ਧੜਾਂ ਦੇ ਸਮੂਹ ਉਛਲ ਰਹੇ ਸਨ ॥੩੦੮॥

ਅਜੁਥ ਲੁਥ ਬਿਥਰੀ ਮਿਲੰਤ ਹਥ ਬਖਯੰ ॥

ਦੂਰ-ਦੂਰ ਲੋਥਾਂ ਖਿਲਰੀਆਂ ਪਈਆਂ ਸਨ। (ਲੋਥਾਂ ਨੇ) ਇਕ ਦੂਜੇ ਦੀਆਂ ਵੱਖੀਆਂ ਵਿੱਚ ਹੱਥ ਪਾਏ ਹੋਏ ਸਨ,

ਅਘੁਮ ਘਾਇ ਘੁਮ ਏ ਬਬਕ ਬੀਰ ਦੁਧਰੰ ॥

ਸਥਿਰ ਖੜੋਤੇ ਯੋਧੇ ਜ਼ਖ਼ਮ ਖਾ ਕੇ ਘੁੰਮ ਗਏ ਹਨ, ਦੋਹਾਂ ਧਿਰਾਂ ਦੇ ਸੂਰਮੇ ਬਕਵਾਦ ਕਰਦੇ ਸਨ,

ਕਿਲੰ ਕਰੰਤ ਖਪਰੀ ਪਿਪੰਤ ਸ੍ਰੋਣ ਪਾਣਯੰ ॥

ਜੋਗਣਾਂ ਕਿਲਕਾਰੀਆਂ ਮਾਰਦੀਆਂ ਸਨ ਅਤੇ ਪਾਣੀ ਵਾਂਗ ਲਹੂ ਪੀਂਦੀਆਂ ਸਨ।

ਹਹਕ ਭੈਰਵੰ ਸ੍ਰੁਤੰ ਉਠੰਤ ਜੁਧ ਜ੍ਵਾਲਯੰ ॥੩੦੯॥

ਭੈਰਵ ਦੀ ਲਲਕਾਰ ਸੁਣ ਕੇ ਯੁੱਧ-ਅਗਨੀ ਮੱਚ ਰਹੀ ਹੈ ॥੩੦੯॥

ਫਿਕੰਤ ਫਿੰਕਤੀ ਫਿਰੰ ਰੜੰਤ ਗਿਧ ਬ੍ਰਿਧਣੰ ॥

ਗਿਦੜੀਆਂ (ਫਿਕੰਤੀ) ਹੁੰਕਾਰਦੀਆਂ ਫਿਰ ਰਹੀਆਂ ਸਨ ਅਤੇ ਵੱਡੀਆਂ ਗਿਰਝਾਂ ਬੋਲ ਰਹੀਆਂ ਸਨ।

ਡਹਕ ਡਾਮਰੀ ਉਠੰ ਬਕਾਰ ਬੀਰ ਬੈਤਲੰ ॥

ਡੌਰੂਆਂ ਦੀ ਡਹਕ-ਡਹਕ ਆਵਾਜ਼ ਹੁੰਦੀ ਸੀ ਅਤੇ ਬੀਰ ਬੈਤਾਲ ਬਕਾਰਦਾ ਸੀ।

ਖਹਤ ਖਗ ਖਤ੍ਰੀਯੰ ਖਿਮੰਤ ਧਾਰ ਉਜਲੰ ॥

ਸੂਰਮਿਆਂ ਦੇ ਖੜਗ (ਜਦ ਆਪਸ ਵਿੱਚ) ਖਹਿੰਦੇ ਸਨ (ਤਾਂ) ਉਨ੍ਹਾਂ ਦੀ ਚਿੱਟੀ ਧਾਰ ਲਿਸ਼ਕਦੀ ਸੀ।

ਘਣੰਕ ਜਾਣ ਸਾਵਲੰ ਲਸੰਤ ਬੇਗ ਬਿਜੁਲੰ ॥੩੧੦॥

(ਇਉਂ ਪ੍ਰਤੀਤ ਹੁੰਦਾ ਸੀ) ਮਾਨੋ ਸਾਵਣ ਦੀਆਂ ਕਾਲੀਆਂ ਘਟਾਵਾਂ (ਘਣੰਕ) ਵਿਚੋਂ ਤੇਜ਼ੀ ਨਾਲ ਬਿਜਲੀ ਲਿਸ਼ਕੀ ਹੋਵੇ ॥੩੧੦॥

ਪਿਪੰਤ ਸ੍ਰੋਣ ਖਪਰੀ ਭਖੰਤ ਮਾਸ ਚਾਵਡੰ ॥

ਖੱਪਰਾਂ ਵਾਲੀਆਂ ਜੋਗਣਾਂ ਲਹੂ ਪੀਂਦੀਆਂ ਸਨ ਅਤੇ ਇੱਲਾਂ ਮਾਸ ਖਾਂਦੀਆਂ ਸਨ।

ਹਕਾਰ ਵੀਰ ਸੰਭਿੜੈ ਲੁਝਾਰ ਧਾਰ ਦੁਧਰੰ ॥

(ਦੋਹਾਂ ਧਿਰਾਂ ਦੇ) ਯੋਧੇ ਲਲਕਾਰਦੇ ਹੋਏ ਸੰਭਲ ਕੇ ਧਾਰ ਵਾਲੇ ਸ਼ਸਤ੍ਰਾਂ ਨਾਲ ਲੜਦੇ ਸਨ।

ਪੁਕਾਰ ਮਾਰ ਕੈ ਪਰੇ ਸਹੰਤ ਅੰਗ ਭਾਰਯੰ ॥

ਮਾਰੋ-ਮਾਰੋ ਪੁਕਾਰਦੇ ਹੋਏ ਪੈ ਜਾਂਦੇ ਸਨ ਅਤੇ ਸਰੀਰ ਉਤੇ ਦੁੱਖ ਦਾ ਭਾਰ ਸਹਾਰਦੇ ਸਨ।

ਬਿਹਾਰ ਦੇਵ ਮੰਡਲੰ ਕਟੰਤ ਖਗ ਧਾਰਯੰ ॥੩੧੧॥

(ਜੋ) ਤਲਵਾਰ ਦੀ ਧਾਰ ਨਾਲ ਕੱਟੇ ਜਾਂਦੇ ਸਨ, (ਉਹ) ਦੇਵ-ਮੰਡਲ (ਸੁਅਰਗ) ਨੂੰ ਜਾ ਰਹੇ ਸਨ ॥੩੧੧॥

ਪ੍ਰਚਾਰ ਵਾਰ ਪੈਜ ਕੈ ਖੁਮਾਰਿ ਘਾਇ ਘੂਮਹੀ ॥

(ਸੂਰਮੇ) ਆਪਣੇ ਪੈਜ ਰੱਖਦੇ ਹੋਏ ਲਲਕਾਰਦੇ ਸਨ ਅਤੇ ਜ਼ਖ਼ਮਾਂ ਦੀ ਖੁਮਾਰੀ ਨਾਲ ਝੂਮ ਕੇ ਇਉਂ ਡਿਗਦੇ ਸਨ,

ਤਪੀ ਮਨੋ ਅਧੋ ਮੁਖੰ ਸੁ ਧੂਮ ਆਗ ਧੂਮ ਹੀ ॥

ਮਾਨੋ ਤਪਸਵੀ ਨੀਵੇਂ ਮੂੰਹ ਕਰਕੇ ਧੂੰਏਂ ਵਾਲੀ ਅੱਗ ਦਾ ਧੂੰਆਂ ਪੀ ਰਹੇ ਹੋਣ।

ਤੁਟੰਤ ਅੰਗ ਭੰਗਯੰ ਬਹੰਤ ਅਸਤ੍ਰ ਧਾਰਯੰ ॥

(ਜਿਨ੍ਹਾਂ ਉਤੇ) ਅਸਤ੍ਰ ਦੀ ਧਾਰ ਵਹਿ ਜਾਂਦੀ ਸੀ, (ਉਨ੍ਹਾਂ ਦੇ) ਅੰਗ-ਭੰਗ ਹੋ ਕੇ ਟੁੱਟ ਜਾਂਦੇ ਸਨ।

ਉਠੰਤ ਛਿਛ ਇਛਯੰ ਪਿਪੰਤ ਮਾਸ ਹਾਰਯੰ ॥੩੧੨॥

ਲਹੂ ਦੀਆਂ ਜੋ ਛਿੱਟਾਂ ਉਡਦੀਆਂ ਸਨ (ਉਨ੍ਹਾਂ ਨੂੰ) ਮਾਸਾਹਾਰੀ ਪੀਂਦੇ ਸਨ ॥੩੧੨॥

ਅਘੋਰ ਘਾਇ ਅਘਏ ਕਟੇ ਪਰੇ ਸੁ ਪ੍ਰਾਸਨੰ ॥

ਕੱਟੇ ਪਏ ਜ਼ਖ਼ਮੀਆਂ ਨੂੰ ਖਾ ਕੇ (ਪ੍ਰਸਨੰ) ਅਘੋਰੀ ਰਜ ਗਏ ਸਨ।

ਘੁਮੰਤ ਜਾਣ ਰਾਵਲੰ ਲਗੇ ਸੁ ਸਿਧ ਆਸਣੰ ॥

(ਜ਼ਖ਼ਮੀ ਇਉਂ) ਮੂਧੇ ਮੂੰਹ ਪਏ ਸਨ ਮਾਨੋ ਯੋਗੀ ਨੇ ਸਿੱਧ ਆਸਣ ਲਾਇਆ ਹੋਇਆ ਹੋਵੇ।

ਪਰੰਤ ਅੰਗ ਭੰਗ ਹੁਇ ਬਕੰਤ ਮਾਰ ਮਾਰਯੰ ॥

(ਕਈਆਂ ਦੇ) ਅੰਗ ਟੁੱਟੇ ਹੋਏ ਪਏ ਸਨ ਅਤੇ ਮੂੰਹੋਂ ਮਾਰੋ-ਮਾਰੋ ਬੋਲਦੇ ਸਨ।

ਬਦੰਤ ਜਾਣ ਬੰਦੀਯੰ ਸੁਕ੍ਰਿਤ ਕ੍ਰਿਤ ਅਪਾਰਯੰ ॥੩੧੩॥

ਉਨ੍ਹਾਂ ਦਾ ਬੋਲਣਾ (ਇਉਂ ਪ੍ਰਤੀਤ ਹੁੰਦਾ ਸੀ) ਮਾਨੋ ਬੰਦੀ-ਜਨ ਅਪਾਰ ਸ਼ੁਭ ਕੀਰਤੀ ਦੀ ਕਵਿਤਾ ਬਣਾ ਕੇ ਬੋਲ ਰਹੇ ਹੋਣ ॥੩੧੩॥

ਬਜੰਤ ਤਾਲ ਤੰਬੂਰੰ ਬਿਸੇਖ ਬੀਨ ਬੇਣਯੰ ॥

ਛੈਣੇ, ਛੋਟੇ ਢੋਲ, ਬੰਸਰੀ,

ਮ੍ਰਿਦੰਗ ਝਾਲਨਾ ਫਿਰੰ ਸਨਾਇ ਭੇਰ ਭੈ ਕਰੰ ॥

ਮ੍ਰਿਦੰਗ, ਝਾਲ, ਨਫ਼ੀਰੀ, ਸਨਾਇ ਤੇ ਭੇਰੀ ਆਦਿਕ ਸਾਜ ਵਜਦੇ ਸਨ,

ਉਠੰਤ ਨਾਦਿ ਨਿਰਮਲੰ ਤੁਟੰਤ ਤਾਲ ਤਥਿਯੰ ॥

(ਜਿਨ੍ਹਾਂ ਤੋਂ) ਸ਼ੁੱਧ ਸ਼ਬਦ ਨਿਕਲਦੇ ਸਨ (ਅਤੇ ਸ਼ਸਤ੍ਰ ਦੇ ਪ੍ਰਹਾਰ ਤੋਂ ਪੈਦਾ ਹੋ ਰਿਹਾ) ਟਕ-ਟਕ ਦਾ ਤਾਲ ਟੁੱਟਦਾ ਨਹੀਂ ਸੀ।

ਬਦੰਤ ਕਿਤ ਬੰਦੀਅੰ ਕਬਿੰਦ੍ਰ ਕਾਬਯ ਕਥਿਯੰ ॥੩੧੪॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬੰਦੀ-ਜਨ ਕੀਰਤੀ ਗਾ ਰਹੇ ਹੋਣ ਅਤੇ ਕਵੀ ਰਾਜ ਕਵਿਤਾ-ਪਾਠ ਕਰ ਰਹੇ ਹੋਣ ॥੩੧੪॥

ਢਲੰਤ ਢਾਲ ਮਾਲਯੰ ਖਹੰਤ ਖਗ ਖੇਤਯੰ ॥

ਢਾਲਾਂ ਦੀ ਮਾਰ (ਮਾਲਯੰ) ਤੋਂ ਢੱਲ ਢੱਲ ਸ਼ਬਦ ਹੁੰਦੇ ਸਨ ਅਤੇ ਰਣ-ਭੂਮੀ ਵਿੱਚ ਤਲਵਾਰਾਂ ਠਹਿਕਦੀਆਂ ਸਨ।

ਚਲੰਤ ਬਾਣ ਤੀਛਣੰ ਅਨੰਤ ਅੰਤ ਕੰਕਯੰ ॥

ਬੇਅੰਤ ਤਿੱਖੇ ਬਾਣ ਚਲਦੇ ਸਨ ਜੋ ਅਨੇਕਾਂ ਦਾ ਅੰਤ ਕਰਦੇ ਸਨ।


Flag Counter