ਕਿ ਇਸ ਦੇ ਘਰ ਵਿਚ ਕੋਈ ਧਨ ਨਹੀਂ ਰਹਿਣ ਦਿਆਂਗਾ ॥੫॥
ਦੋਹਰਾ:
ਉਸ (ਗੁਜਰ) ਨੇ ਉਸ ਦੇ ਮਿਤਰ ਦੇ ਨਾਂ ਤੇ ਇਕ ਚਿੱਠੀ ਲਿਖੀ
ਅਤੇ ਇਕ ਸਾਧ ਦੇ ਹੱਥ ਦੇ ਕੇ (ਉਸ) ਇਸਤਰੀ ਦੇ ਘਰ ਭੇਜ ਦਿੱਤੀ ॥੬॥
ਚੌਪਈ:
ਜਦ ਉਸ ਨੇ ਸਾਰੀ ਚਿੱਠੀ ਖੋਲ੍ਹ ਕੇ ਪੜ੍ਹਵਾਈ
ਤਾਂ ਮਿਤਰ ਦਾ ਨਾਂ ਸੁਣ ਕੇ ਗਲ ਨਾਲ ਲਾ ਲਈ।
ਯਾਰ ਨੇ ਉਸ ਨੂੰ ਇਹ ਲਿਖ ਭੇਜਿਆ
ਕਿ ਤੇਰੇ ਬਿਨਾ ਮੈਂ ਬਹੁਤ ਦੁਖ ਪਾਇਆ ਹੈ ॥੭॥
ਚਿੱਠੀ ਵਿਚ ਇਹ ਵੀ ਲਿਖ ਭੇਜਿਆ
ਕਿ ਤੇਰੇ ਬਿਨਾ ਮੈਂ ਸਭ ਕੁਝ ਭੁਲਾ ਦਿੱਤਾ ਹੈ।
ਮੇਰੀ ਸੁਰਤ ਤੂੰ ਆਪ ਲੈ
ਅਤੇ ਕੁਝ ਧਨ ਕਢ ਕੇ ਮੈਨੂੰ ਭੇਜ ॥੮॥
ਦੋਹਰਾ:
(ਇਹ) ਗੱਲ ਸੁਣ ਕੇ ਮੂਰਖ ਇਸਤਰੀ ਮਨ ਵਿਚ ਬਹੁਤ ਪ੍ਰਸੰਨ ਹੋ ਗਈ।
(ਸੋਚਣ ਲਗੀ ਕਿ) ਅਜ ਮਿਤਰ ਨੇ ਮੈਨੂੰ ਯਾਦ ਕੀਤਾ ਹੈ, (ਮੈਂ) ਧਰਤੀ ਉਤੇ ਧੰਨ ਹਾਂ ॥੯॥
ਚੌਪਈ:
ਕਿਸੇ ਨੂੰ ਭੇਜ ਕੇ ਇਸਤਰੀ ਨੂੰ ਇਹ ਸਮਝਾਇਆ
ਅਤੇ ਚਿੱਠੀ ਵਿਚ ਵੀ ਇਹ ਲਿਖ ਭੇਜਿਆ
ਕਿ ਪ੍ਰਭਾਤ ਵੇਲੇ ਪਿਛਲੇ ਪਾਸੇ ਆਵਾਂਗਾ
ਅਤੇ ਦੋਹਾਂ ਹੱਥਾਂ ਨਾਲ ਤਾੜੀ ਵਜਾਵਾਂਗਾ ॥੧੦॥
ਜਿਸ ਵੇਲੇ (ਤੂੰ) ਕੰਨਾਂ ਨਾਲ ਤਾੜੀ (ਦੀ ਆਵਾਜ਼) ਸੁਣੇਗੀ
ਤਾਂ ਤੁਰੰਤ ਆਪ ਉਠ ਕੇ ਉਥੇ ਆ ਜਾਈਂ।
ਕੰਧ ਉਪਰ ਥੈਲੀ ਲਿਆ ਕੇ ਰਖ ਦੇਈਂ।
ਹੇ ਇਸਤਰੀ! ਮੇਰਾ ਕਿਹਾ ਮੰਨ ਲਈਂ ॥੧੧॥
ਸਵੇਰ ਵੇਲੇ ਉਸ ਨੇ ਤਾੜੀ ਵਜਾਈ।
ਉਸ ਦੀ ਆਵਾਜ਼ ਇਤਸਰੀ ਦੇ ਕੰਨਾਂ ਵਿਚ ਪਈ।
(ਉਸ ਨੇ) ਥੈਲੀ ਕੰਧ ਉਪਰ ਰਖ ਦਿੱਤੀ।
ਪਰ ਦੈਵ ਦੀ ਮਾਰੀ ਨੇ ਭੇਦ ਨੂੰ ਨਾ ਸਮਝਿਆ ॥੧੨॥
ਦੋਹਰਾ:
ਇਸ ਤਰ੍ਹਾਂ ਛੇ ਸੱਤ ਵਾਰ ਕਰ ਕੇ (ਉਸ ਇਸਤਰੀ ਤੋਂ) ਸਾਰਾ ਧਨ ਹਥਿਆ ਲਿਆ।
ਉਸ ਮੂਰਖ ਇਸਤਰੀ ਨੇ ਭੇਦ ਨੂੰ ਨਾ ਸਮਝਿਆ ਕਿ ਇਸ (ਪਤੀ) ਨੇ ਕੀ ਯਤਨ ਕੀਤਾ ਹੈ ॥੧੩॥
ਚੌਪਈ:
ਇਸ ਯਤਨ ਨਾਲ (ਉਸ ਗੁਜਰ ਨੇ) ਸਾਰਾ ਧਨ ਹਰ ਲਿਆ।
ਰਾਣੀ ਹੁੰਦੀ ਨੂੰ ਗ਼ਰੀਬ ਕਰ ਦਿੱਤਾ।
(ਉਹ) ਧਨ ਮਿਤਰ ਦੇ ਹੱਥ ਨਾ ਆਇਆ।
ਵਿਅਰਥ ਵਿਚ ਆਪਣਾ ਸਿਰ ਮੁੰਨਵਾ ਲਿਆ ॥੧੪॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੩॥੧੪੮੯॥ ਚਲਦਾ॥
ਦੋਹਰਾ:
ਮਹਾਰਾਸ਼ਟਰ ਦੇਸ ਵਿਚ ਇਕ ਮਹਾਰਾਸ਼ਟਰ ਪਤੀ (ਨਾਂ) ਦਾ ਰਾਜਾ ਸੀ।
ਉਹ ਗੁਣਵਾਨਾਂ ਨੂੰ ਧਨ ਵੰਡਦਾ ਸੀ ਅਤੇ ਕਵੀਆਂ ਨਾਲ ਸਨੇਹ ਕਰਦਾ ਸੀ ॥੧॥
ਚੌਪਈ:
ਉਸ ਦੀ ਇੰਦ੍ਰ ਮਤੀ ਨਾਂ ਦੀ ਪਟਰਾਣੀ ਸੀ।
ਉਹ ਸਾਰਿਆਂ ਲੋਕਾਂ ਵਿਚ ਸੁੰਦਰ ਜਾਣੀ ਜਾਂਦੀ ਸੀ।
ਰਾਜਾ ਉਸ ਦੇ ਬਹੁਤ ਵਸ ਵਿਚ ਰਹਿੰਦਾ ਸੀ।
ਜੋ ਉਹ ਕਹਿੰਦੀ ਸੀ, ਰਾਜਾ ਉਹੀ ਕੁਝ ਕਹਿੰਦਾ ਸੀ ॥੨॥
ਦੋਹਰਾ:
ਸਾਰੇ ਦ੍ਰਾਵੜ ਦੇਸ ਦੇ ਰਾਜੇ ਦਾ ਪੁੱਤਰ ਮੋਹਨ ਸਿੰਘ