(ਉਹ) ਉਸੇ ਵੇਲੇ ਕ੍ਰਿਪਾਨ ਕਢ ਕੇ ਪਹੁੰਚ ਗਿਆ,
ਤਦ ਤੁਰਤ ਹੀ ਯਾਰ ਰੇਤ ਦੀ ਮੁਠ ਭਰ ਕੇ ਉਸ ਦੀ ਅੱਖ ਵਿਚ ਪਾ ਕੇ ਚਲਾ ਗਿਆ ॥੭॥
ਉਹ ਅੰਨਾ ਹੋ ਕੇ ਬੈਠ ਰਿਹਾ ਅਤੇ ਤਦ ਯਾਰ ਭਜ ਗਿਆ।
ਇਕ ਅੱਖ ਵਾਲੇ (ਕਾਣੇ) ਦੀ ਗੱਲ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ ॥੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੫੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੪॥੧੦੧੨॥ ਚਲਦਾ॥
ਚੌਪਈ:
ਉੱਤਰ ਦੇਸ ਵਿਚ ਇਕ ਵੱਡਾ ਰਾਜਾ ਰਹਿੰਦਾ ਸੀ
ਜੋ ਸੂਰਜ ਬੰਸ ਵਿਚ ਬਹੁਤ ਉਘੜਿਆ ਹੋਇਆ ਸੀ।
ਰੂਪ ਮਤੀ ਉਸ ਦੀ ਸੁੰਦਰ ਨਾਰੀ ਸੀ
ਮਾਨੋ ਚੰਦ੍ਰਮਾ ਨੂੰ ਚੀਰ ਕੇ ਕਢੀ ਹੋਵੇ ॥੧॥
ਉਹ ਇਸਤਰੀ ਇਕ ਨੀਚ ਨਾਲ ਲਗੀ ਹੋਈ ਸੀ।
(ਇਸ ਕਰ ਕੇ) ਜਗਤ ਉਸ ਦੀ ਬਹੁਤ ਨਿੰਦਿਆ ਕਰਦਾ ਸੀ।
ਇਹ ਬ੍ਰਿਤਾਂਤ ਜਦੋਂ ਰਾਜੇ ਨੇ ਸੁਣਿਆ,
(ਤਾਂ ਉਸ ਨੇ) ਬਹੁਤ ਕ੍ਰੋਧ ਕਰ ਕੇ ਸਿਰ ਹਿਲਾਇਆ ॥੨॥
ਰਾਜੇ ਨੇ ਇਸਤਰੀ ਦੀ ਟੋਹ ('ਲਾਗ') ਲਈ
ਅਤੇ (ਉਹ) ਗੱਲਾਂ ਕਰਦੀ ਦਿਖਾਈ ਦਿੱਤੀ।
ਉਸ ਦਿਨ ਤੋਂ (ਰਾਜੇ ਨੇ) ਉਸ ਨਾਲ ਪ੍ਰੇਮ ਕਰਨਾ ਛਡ ਦਿੱਤਾ
ਅਤੇ ਹੋਰਨਾਂ ਇਸਤਰੀਆਂ ਨਾਲ ਪ੍ਰੇਮ ਕਰਨ ਲਗ ਗਿਆ ॥੩॥
(ਉਸ ਰਾਜੇ ਨੇ) ਹੋਰਨਾਂ ਇਸਤਰੀਆਂ ਨਾਲ ਪ੍ਰੀਤ ਲਗਾ ਲਈ
ਅਤੇ ਇਸ ਇਸਤਰੀ ਨਾਲ ਪ੍ਰੇਮ ਕਰਨਾ ਭੁਲਾ ਦਿੱਤਾ।
ਉਸ ਦੇ ਘਰ ਨਿੱਤ ਚਲ ਕੇ ਆਉਂਦਾ,
ਪਰੰਤੂ ਉਸ ਨਾਲ ਪ੍ਰੇਮ ਪੂਰਵਕ ਰਤੀ-ਕ੍ਰੀੜਾ ਨਾ ਕਰਦਾ ॥੪॥
ਦੋਹਰਾ:
(ਉਹ ਰਾਜਾ ਪਹਿਲਾਂ ਉਸ ਨਾਲ) ਚਾਰ ਪਹਿਰ ਰਾਤ ਰਮਣ ਕਰਦਾ ਅਤੇ ਸੁਖ ਪਾਉਂਦਾ।
ਪਰ ਜਦ ਤੋਂ ਮਨ ਵਿਚ ਰੋਸ ਪੈਦਾ ਹੋਇਆ, (ਉਸ ਨਾਲ) ਇਕ ਘੜੀ ਲਈ ਵੀ ਭੋਗ ਨਹੀਂ ਕੀਤਾ ॥੫॥
ਚੌਪਈ:
ਜਦੋਂ ਰਾਜਾ ਪੂਜਾ ਕਰਨ ਜਾਂਦਾ,
ਤਦ ਉਸ ਵੇਲੇ ਯਾਰ ਇਸਤਰੀ ਨਾਲ ਮਿਲਾਪ ਕਰਦਾ।
(ਉਹ) ਦੋਵੇਂ ਆਪਸ ਵਿਚ ਮਿਲ ਕੇ ਇਸ ਤਰ੍ਹਾਂ ਗੱਲਾਂ ਕਰਦੇ
ਅਤੇ ਰਾਜੇ ਦੀ ਕੋਈ ਪਰਵਾਹ ਹੀ ਨਾ ਕਰਦੇ ॥੬॥
ਉਸ ਦੇ ਸਾਹਮਣੇ (ਰਾਜੇ ਦੇ ਘਰ ਦਾ) ਦਰਵਾਜ਼ਾ ਸੀ।
(ਇਕ ਦਿਨ) ਰਾਜਾ ਕੰਧਾਂ ਨਾਲ ਲਗ ਕੇ (ਸਭ ਕੁਝ ਸੁਣਦਾ ਰਿਹਾ)।
ਜਦ ਯਾਰ ਨੂੰ ਇਸ ਦਾ ਪਤਾ ਲਗਾ
(ਤਾਂ ਉਹ) ਠਹਿਰ ਨਾ ਸਕਿਆ, ਭਜ ਗਿਆ ॥੭॥
ਦੋਹਰਾ:
ਰਾਜੇ ਦੇ ਗੁੱਸੇ ਨੂੰ ਵੇਖ ਕੇ (ਉਹ) ਨੀਚ ਤੁਰਤ ਭਜ ਗਿਆ। (ਇਸਤਰੀ ਨੇ ਉਸ ਨੂੰ ਰੁਕਣ ਲਈ)
ਅਨੇਕ ਤਰ੍ਹਾਂ ਨਾਲ ਮਨਾਇਆ, ਪਰ ਉਹ ਨਿਰਲਜ ਫਿਰ ਵੀ ਨਾ ਰੁਕਿਆ ॥੮॥
ਚੌਪਈ:
(ਰਾਜੇ ਦੇ ਪ੍ਰੇਮ ਨੂੰ ਦੋਬਾਰਾ ਪ੍ਰਾਪਤ ਕਰਨ ਲਈ) ਉਸ ਇਸਤਰੀ ਨੇ ਬਹੁਤ ਯਤਨ ਕੀਤੇ
ਅਤੇ ਰੁਪਏ ਵੀ ਖ਼ਰਚਣ ਲਈ ਬਹੁਤ ਦਿੱਤੇ।
ਬਹੁਤ (ਯਤਨ) ਕੀਤੇ ਪਰ ਇਕ ਵੀ (ਸਫਲ) ਨਾ ਹੋਇਆ।
ਉਸ ਨੂੰ ਪਤੀ ਨੇ ਹਿਰਦੇ ਤੋਂ ਲਾਹ ਸੁਟਿਆ ॥੯॥
ਜਦੋਂ (ਉਸ ਦੇ ਵਿਭਚਾਰ ਦੀ) ਗੱਲ ਰਾਜੇ ਦੇ ਮਨ ਵਿਚ ਆਉਂਦੀ,
ਤਾਂ (ਮਨ ਵਿਚ) ਸ਼ੰਕਾ ਹੋਣ ਕਾਰਨ ਭੋਗ ਨਾ ਕਰਦਾ।
ਇਸ ਸਾਰੇ ਭੇਦ ਨੂੰ ਕੇਵਲ ਇਕ ਨਾਰੀ ਹੀ ਜਾਣਦੀ ਸੀ,
ਪਰ ਉਹ ਸ਼ਰਮ ਨਾਲ ਪਤੀ ਨੂੰ ਕੁਝ ਵੀ ਕਹਿੰਦੀ ਨਹੀਂ ਸੀ ॥੧੦॥
ਦੋਹਰਾ:
ਤਦ ਰਾਜੇ ਨੇ ਇਸ ਤਰ੍ਹਾਂ ਸੋਚਿਆ ਕਿ ਇਸ ਨੂੰ ਕੁਝ ਨਹੀਂ ਦਿਆਂਗਾ