ਸ਼੍ਰੀ ਦਸਮ ਗ੍ਰੰਥ

ਅੰਗ - 755


ਨਾਮ ਤੁਫੰਗ ਚੀਨ ਚਿਤਿ ਲੀਜੈ ॥੭੪੬॥

ਇਸ ਨੂੰ ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੭੪੬॥

ਨੈਨੋਤਮ ਪਦ ਆਦਿ ਉਚਾਰੋ ॥

'ਨੈਨੋਤਮ' (ਉਤਮ ਨੈਣਾਂ ਵਾਲਾ ਹਿਰਨ) ਪਦ ਸ਼ੁਰੂ ਵਿਚ ਰਖੋ।

ਨਾਇਕ ਪਦ ਪਾਛੇ ਦੇ ਡਾਰੋ ॥

ਫਿਰ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨੋ ॥

ਫਿਰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।

ਨਾਮ ਤੁਪਕ ਕੇ ਸਭ ਜੀਅ ਜਾਨੋ ॥੭੪੭॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੪੭॥

ਦ੍ਰਿਗੀ ਸਬਦ ਕੋ ਆਦਿ ਬਖਾਨੋ ॥

ਪਹਿਲਾਂ 'ਦ੍ਰਿਗੀ' (ਸੁੰਦਰ ਅੱਖਾਂ ਵਾਲਾ ਹਿਰਨ) ਨੂੰ ਉਚਾਰੋ।

ਤਾ ਪਾਛੇ ਨਾਇਕ ਪਦ ਠਾਨੋ ॥

ਉਸ ਪਿਛੋਂ 'ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਬਹੁਰੋ ਦੀਜੈ ॥

ਫਿਰ 'ਸਤ੍ਰੁ' ਸ਼ਬਦ ਰਖੋ।

ਨਾਮ ਤੁਫੰਗ ਚੀਨ ਚਿਤਿ ਲੀਜੈ ॥੭੪੮॥

ਇਸ ਨੂੰ ਤੁਪਕ ਦਾ ਨਾਮ ਸਮਝ ਲਵੋ ॥੭੪੮॥

ਚਖੀ ਸਬਦ ਕੋ ਆਦਿ ਉਚਾਰੋ ॥

'ਚਖੀ' (ਸੋਹਣੀਆਂ ਅੱਖਾਂ ਵਾਲਾ ਹਿਰਨ) ਸ਼ਬਦ ਦਾ ਪਹਿਲਾਂ ਉਚਾਰਨ ਕਰੋ।

ਤਾ ਪਾਛੇ ਪਤਿ ਪਦ ਦੇ ਡਾਰੋ ॥

ਫਿਰ 'ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

ਫਿਰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੭੪੯॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੪੯॥

ਮ੍ਰਿਗੀ ਅਧਿਪ ਕੋ ਆਦਿ ਉਚਾਰੋ ॥

'ਮ੍ਰਿਗੀ ਅਧਿਪ' (ਹਿਰਨੀ ਦਾ ਪਤੀ, ਹਿਰਨ) ਨੂੰ ਪਹਿਲਾਂ ਉਚਾਰੋ।

ਤਾ ਪਾਛੇ ਪਤਿ ਪਦ ਦੇ ਡਾਰੋ ॥

ਫਿਰ 'ਪਤਿ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

ਫਿਰ 'ਸਤ੍ਰੁ' ਸ਼ਬਦ ਨੂੰ ਬਖਾਨੋ।

ਨਾਮ ਤੁਪਕ ਕੇ ਸਭ ਪਹਿਚਾਨੋ ॥੭੫੦॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੫੦॥

ਮ੍ਰਿਗੀਰਾਟ ਸਬਦਾਦਿ ਭਨਿਜੈ ॥

ਪਹਿਲਾਂ 'ਮ੍ਰਿਗੀਰਾਟ' ਸ਼ਬਦ ਕਹੋ।

ਤਾ ਪਾਛੇ ਪਤਿ ਪਦ ਕਹੁ ਦਿਜੈ ॥

ਫਿਰ 'ਪਤਿ' ਪਦ ਨੂੰ ਜੋੜੋ।

ਸਤ੍ਰੁ ਸਬਦ ਕੋ ਅੰਤਿ ਉਚਾਰੋ ॥

ਅੰਤ ਵਿਚ 'ਸਤ੍ਰੁ' ਸ਼ਬਦ ਉਚਾਰੋ।

ਨਾਮ ਤੁਪਕ ਕੇ ਸਭ ਜੀਅ ਧਾਰੋ ॥੭੫੧॥

(ਇਸ ਨੂੰ) ਸਾਰੇ ਮਨ ਵਿਚ ਤੁਪਕ ਦਾ ਨਾਮ ਸਮਝੋ ॥੭੫੧॥

ਮ੍ਰਿਗੀ ਇੰਦ੍ਰ ਸਬਦਾਦਿ ਬਖਾਨੋ ॥

'ਮ੍ਰਿਗੀ ਇੰਦ੍ਰ' ਸ਼ਬਦ ਆਦਿ ਸ਼ੁਰੂ ਵਿਚ ਰਖੋ।

ਤਾ ਪਾਛੇ ਨਾਇਕ ਪਦ ਠਾਨੋ ॥

ਫਿਰ 'ਨਾਇਕ' ਪਦ ਜੋੜੋ।

ਤਾ ਪਾਛੇ ਰਿਪੁ ਸਬਦ ਭਨੀਜੈ ॥

ਫਿਰ 'ਰਿਪੁ' ਪਦ ਕਥਨ ਕਰੋ।

ਨਾਮ ਤੁਫੰਗ ਚੀਨ ਚਿਤਿ ਲੀਜੈ ॥੭੫੨॥

(ਇਸ ਤਰ੍ਹਾਂ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੭੫੨॥

ਮ੍ਰਿਗੀ ਏਸਰ ਕੋ ਆਦਿ ਉਚਰੀਐ ॥

'ਮ੍ਰਿਗੀ ਏਸਰ' (ਹਿਰਨ) ਸ਼ਬਦ ਨੂੰ ਪਹਿਲਾਂ ਉਚਾਰੋ।

ਤਾ ਪਾਛੇ ਪਤਿ ਪਦ ਦੇ ਡਰੀਐ ॥

ਫਿਰ 'ਪਤਿ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕੋ ਅੰਤਿ ਬਖਾਨੋ ॥

ਅੰਤ ਵਿਚ 'ਸਤ੍ਰੁ' ਸ਼ਬਦ ਰਖੋ।

ਨਾਮ ਤੁਫੰਗ ਸਕਲ ਪਹਿਚਾਨੋ ॥੭੫੩॥

(ਇਸ ਨੂੰ) ਸਾਰੇ ਤੁਫੰਗ ਦਾ ਨਾਮ ਸਮਝੋ ॥੭੫੩॥

ਅੜਿਲ ॥

ਅੜਿਲ:

ਮ੍ਰਿਗੀਰਾਜ ਕੋ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਮ੍ਰਿਗੀਰਾਜ' (ਸ਼ੇਰ) (ਸ਼ਬਦ) ਦਾ ਉਚਾਰਨ ਕਰੋ।

ਤਾ ਕੇ ਪਾਛੇ ਨਾਇਕ ਪਦ ਕਹਿ ਦੀਜੀਐ ॥

ਉਸ ਪਿਛੋਂ 'ਨਾਇਕ' ਸ਼ਬਦ ਜੋੜ ਦਿਓ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਯੋ ॥

ਫਿਰ ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਨਾਮ ਤੁਪਕ ਕੈ ਸਕਲ ਚਤੁਰ ਪਹਿਚਾਨੀਯੋ ॥੭੫੪॥

ਸਭ ਚਤੁਰ ਪੁਰਸ਼ ਇਸ ਨੂੰ ਤੁਪਕ ਦਾ ਨਾਮ ਸਮਝ ਲਵੋ ॥੭੫੪॥

ਮ੍ਰਿਗਿਜ ਸਬਦ ਕੋ ਮੁਖ ਤੇ ਆਦਿ ਬਖਾਨੀਐ ॥

ਪਹਿਲਾਂ 'ਮ੍ਰਿਗਿਜ' (ਹਿਰਨੀ ਦਾ ਬੱਚਾ, ਹਿਰਨ) ਨੂੰ ਮੁਖ ਤੋਂ ਕਹੋ।

ਤਾ ਕੇ ਪਾਛੇ ਨਾਇਕ ਪਦ ਕੋ ਠਾਨੀਐ ॥

ਫਿਰ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।

ਹੋ ਨਾਮ ਤੁਪਕ ਕੇ ਸਭ ਹੀ ਚਤੁਰ ਬਿਚਾਰੀਐ ॥੭੫੫॥

ਸਾਰੇ ਸੂਝਵਾਨ ਇਸ ਨੂੰ ਤੁਪਕ ਦਾ ਨਾਮ ਸਮਝ ਲੈਣ ॥੭੫੫॥

ਮੁਖ ਤੇ ਪ੍ਰਥਮ ਮ੍ਰਿਗੀ ਸੁ ਸਬਦ ਕੋ ਭਾਖੀਐ ॥

ਮੁਖ ਤੋਂ ਪਹਿਲਾਂ 'ਮ੍ਰਿਗੀ' ਸ਼ਬਦ ਉਚਾਰੋ।

ਤਾ ਕੇ ਪਾਛੇ ਨਾਇਕ ਪਦ ਕੋ ਰਾਖੀਐ ॥

(ਫਿਰ) ਉਸ ਪਿਛੋਂ 'ਨਾਇਕ' ਸ਼ਬਦ ਰਖੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਨਾਮ ਤੁਪਕ ਕੇ ਸਕਲ ਚਤੁਰ ਚਿਤਿ ਧਾਰੀਐ ॥੭੫੬॥

ਸਭ ਚਤੁਰ ਲੋਗ (ਇਸ ਨੂੰ) ਤੁਪਕ ਦਾ ਨਾਮ ਸਮਝ ਲੈਣ ॥੭੫੬॥

ਚੌਪਈ ॥

ਚੌਪਈ:

ਮ੍ਰਿਗੀ ਅਨੁਜ ਕੋ ਆਦਿ ਉਚਾਰੋ ॥

ਪਹਿਲਾਂ 'ਮ੍ਰਿਗੀ ਅਨੁਜ' (ਹਿਰਨੀ ਦਾ ਛੋਟਾ ਭਰਾ) (ਸ਼ਬਦ) ਕਹੋ।

ਤਾ ਪਾਛੇ ਨਾਇਕ ਪਦ ਡਾਰੋ ॥

ਫਿਰ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਪ੍ਰਮਾਨਹੁ ॥

ਫਿਰ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਫੰਗ ਸਕਲ ਜੀਅ ਜਾਨਹੁ ॥੭੫੭॥

ਇਸ ਨੂੰ ਸਭ ਲੋਗ ਤੁਫੰਗ ਦਾ ਨਾਮ ਸਮਝੋ ॥੭੫੭॥

ਮ੍ਰਿਗੀ ਅਨੁਜ ਕੋ ਆਦਿ ਉਚਾਰੋ ॥

ਪਹਿਲਾਂ 'ਮ੍ਰਿਗੀ ਅਨੁਜ' ਸ਼ਬਦ ਕਹੋ।


Flag Counter