ਸ਼੍ਰੀ ਦਸਮ ਗ੍ਰੰਥ

ਅੰਗ - 757


ਤ੍ਰਿਣਰਿਪੁ ਆਦਿ ਉਚਾਰਿ ਕੈ ਪਤਿ ਰਿਪੁ ਅੰਤਿ ਉਚਾਰ ॥

ਪਹਿਲਾਂ 'ਤ੍ਰਿਣਰਿਪੁ' ਪਦ ਕਹਿ ਕੇ, (ਫਿਰ) ਅੰਤ ਉਤੇ 'ਪਤਿ ਰਿਪੁ' ਸ਼ਬਦ ਜੋੜੋ।

ਸਭ ਹੀ ਨਾਮ ਤੁਫੰਗ ਕੇ ਲੀਜਹੁ ਸੁਘਰ ਸੁਧਾਰ ॥੭੭੦॥

(ਇਹ) ਨਾਮ ਤੁਫੰਗ ਦਾ ਹੈ, ਸਭ ਸਮਝਦਾਰੋ! ਵਿਚਾਰ ਲਵੋ ॥੭੭੦॥

ਚੌਪਈ ॥

ਚੌਪਈ:

ਤ੍ਰਿਣਰਿਪੁ ਆਦਿ ਉਚਾਰਨ ਕੀਜੈ ॥

ਪਹਿਲਾਂ 'ਤ੍ਰਿਣਰਿਪੁ' ਸ਼ਬਦ ਦਾ ਉਚਾਰਨ ਕਰੋ।

ਤਾ ਪਾਛੇ ਨਾਇਕ ਪਦ ਦੀਜੈ ॥

ਇਸ ਪਿਛੋਂ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥

ਫਿਰ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਕਲ ਬਿਚਾਰੋ ॥੭੭੧॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੭੭੧॥

ਭੂਜਾਤਕ ਸਬਦਾਦਿ ਉਚਾਰੋ ॥

ਪਹਿਲਾਂ 'ਭੂਜਾਂਤਕ' (ਘਾਹ ਨੂੰ ਖ਼ਤਮ ਕਰਨ ਵਾਲਾ, ਹਿਰਨ) ਸ਼ਬਦ ਉਚਾਰੋ।

ਨਾਇਕ ਤਾ ਪਾਛੇ ਪਦ ਡਾਰੋ ॥

ਫਿਰ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

ਫਿਰ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਫੰਗ ਚੀਨ ਚਿਤਿ ਲਿਜੈ ॥੭੭੨॥

(ਇਸ ਨੂੰ) ਮਨ ਵਿਚ ਤੁਫੰਗ ਦਾ ਨਾਮ ਵਿਚਾਰ ਲਵੋ ॥੭੭੨॥

ਪ੍ਰਿਥੀਜ ਅਰਿ ਸਬਦਾਦਿ ਉਚਾਰੋ ॥

ਪਹਿਲਾਂ 'ਪ੍ਰਿਥੀਜ ਅਰਿ' (ਘਾਹ ਦਾ ਵੈਰੀ ਹਿਰਨ) ਸ਼ਬਦ ਦਾ ਉਚਾਰਨ ਕਰੋ।

ਤਾ ਪਾਛੇ ਨਾਇਕ ਪਦ ਡਾਰੋ ॥

ਉਸ ਪਿਛੋਂ 'ਨਾਇਕ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਨਾਮ ਤੁਪਕ ਕੇ ਸਭ ਪਹਿਚਾਨੋ ॥੭੭੩॥

(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੭੩॥

ਅੜਿਲ ॥

ਅੜਿਲ:

ਭੂ ਸੁਤ ਰਿਪੁ ਸਬਦਾਦਿ ਬਖਾਨਨ ਕੀਜੀਐ ॥

ਪਹਿਲਾਂ 'ਭੂ ਸੁਤ ਰਿਪੁ' (ਭੂਮੀ ਦੇ ਪੈਦਾ ਕੀਤੇ ਘਾਹ ਦਾ ਵੈਰੀ, ਹਿਰਨ) ਸ਼ਬਦ ਨੂੰ ਕਹੋ।

ਤਾ ਕੇ ਪਾਛੇ ਬਹੁਰਿ ਨਾਥ ਪਦ ਦੀਜੀਐ ॥

ਫਿਰ ਉਸ ਪਿਛੋਂ 'ਨਾਥ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਬਿਚਾਰੀਐ ॥੭੭੪॥

(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝ ਲੈਣ ॥੭੭੪॥

ਚੌਪਈ ॥

ਚੌਪਈ:

ਉਰਵਿਜ ਸਬਦ ਸੁ ਆਦਿ ਉਚਾਰੋ ॥

ਪਹਿਲਾਂ 'ਉਰਵਿਜ' (ਧਰਤੀ ਦਾ ਪੁੱਤਰ, ਘਾਹ) ਸ਼ਬਦ ਉਚਾਰੋ।

ਰਿਪੁ ਨਾਇਕ ਪਾਛੇ ਪਦ ਡਾਰੋ ॥

ਫਿਰ 'ਰਿਪੁ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

ਫਿਰ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।

ਨਾਮ ਤੁਫੰਗ ਚੀਨ ਚਿਤਿ ਲਿਜੈ ॥੭੭੫॥

(ਇਸ ਨੂੰ) ਤੁਫੰਗ ਦਾ ਨਾਮ ਮਨ ਵਿਚ ਵਿਚਾਰ ਲਵੋ ॥੭੭੫॥

ਬੈਸੁੰਧਰਜਾ ਸਤ੍ਰੁ ਉਚਾਰੋ ॥

ਪਹਿਲਾਂ 'ਬੈਸੁੰਧਰਜਾ' (ਧਰਤੀ ਦਾ ਪੁੱਤਰ, ਘਾਹ) ਅਤੇ 'ਸਤ੍ਰੁ' ਸ਼ਬਦ ਉਚਾਰੋ।

ਨਇਕ ਸਬਦ ਅੰਤਿ ਦੇ ਡਾਰੋ ॥

ਅੰਤ ਵਿਚ 'ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਉਚਰੀਐ ॥

ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਨਾਮ ਬੰਦੂਕ ਚਿਤ ਮੈ ਧਰੀਐ ॥੭੭੬॥

(ਇਸ ਨੂੰ) ਮਨ ਵਿਚ ਬੰਦੂਕ ਦਾ ਨਾਮ ਧਾਰਨ ਕਰੋ ॥੭੭੬॥

ਪੂਰਨਿ ਆਦਿ ਉਚਾਰਨ ਕੀਜੈ ॥

ਪਹਿਲਾਂ 'ਪੂਰਨਿ' (ਧਰਤੀ) ਸ਼ਬਦ ਦਾ ਉਚਾਰਨ ਕਰੋ।

ਜਾ ਰਿਪੁ ਪਦ ਕੋ ਪਾਛੈ ਦੀਜੈ ॥

ਉਸ ਪਿਛੋਂ 'ਜਾ ਰਿਪੁ' ਪਦ ਦਾ ਕਥਨ ਕਰੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

ਫਿਰ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।

ਨਾਮ ਤੁਪਕ ਕੇ ਸਕਲ ਪਛਾਨੋ ॥੭੭੭॥

(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ ॥੭੭੭॥

ਦ੍ਵੀਪਨਿ ਆਦਿ ਸਬਦ ਕੋ ਦਿਜੈ ॥

ਪਹਿਲਾਂ 'ਦ੍ਵੀਪਨਿ' (ਸੱਤਾਂ ਦ੍ਵੀਪਾਂ ਵਾਲੀ ਧਰਤੀ) ਸ਼ਬਦ ਰਖੋ।

ਜਾ ਪਾਛੇ ਚਰ ਸਬਦ ਭਨਿਜੈ ॥

ਉਸ ਪਿਛੋਂ 'ਜਾ ਚਰ' ਸ਼ਬਦ ਕਥਨ ਕਰੋ।

ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥

ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਨਾਮ ਤੁਪਕ ਕੇ ਸਕਲ ਸਵਾਰੋ ॥੭੭੮॥

ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ ॥੭੭੮॥

ਸਿਸਟਨਿ ਪਦ ਕੋ ਆਦਿ ਉਚਾਰੋ ॥

ਪਹਿਲਾਂ 'ਸਿਸਟਨਿ' (ਸ੍ਰਿਸ਼ਟੀ) ਪਦ ਉਚਾਰੋ।

ਜਾ ਕਹਿ ਚਰ ਪਾਛੇ ਦੇ ਡਾਰੋ ॥

ਉਸ ਪਿਛੋਂ 'ਜਾ ਚਰ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਨਾਮ ਤੁਫੰਗ ਚੀਨ ਚਿਤ ਲਿਜੈ ॥੭੭੯॥

(ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੭੭੯॥

ਧਰਨਿ ਸਬਦ ਕੋ ਆਦਿ ਉਚਾਰੋ ॥

ਪਹਿਲਾਂ 'ਧਰਨਿ' ਸ਼ਬਦ ਦਾ ਉਚਾਰਨ ਕਰੋ।

ਜਾ ਚਰ ਪਦ ਪਾਛੇ ਤਿਹਿ ਡਾਰੋ ॥

ਪਿਛੋਂ 'ਜਾ ਚਰ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

ਫਿਰ 'ਸਤ੍ਰੁ' ਸ਼ਬਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੭੮੦॥

(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੭੮੦॥

ਧਰਾ ਸਬਦ ਕੋ ਆਦਿ ਬਖਾਨੋ ॥

ਪਹਿਲਾਂ 'ਧਰਾ' ਸ਼ਬਦ ਨੂੰ ਸ਼ੁਰੂ ਵਿਚ ਕਹੋ।

ਜਾ ਚਰ ਪਦ ਪਾਛੇ ਤਿਹ ਠਾਨੋ ॥

ਉਸ ਪਿਛੋਂ 'ਜਾ ਚਰ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥

ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।


Flag Counter