ਸ਼੍ਰੀ ਦਸਮ ਗ੍ਰੰਥ

ਅੰਗ - 1084


ਬੈਠਿ ਸਭਾ ਕਛੁ ਕਾਜ ਸਵਾਰੈ ॥

(ਉਸ ਵੇਲੇ) ਉਹ ਰਾਜ ਸਭਾ ਵਿਚ ਬੈਠਾ ਕੋਈ ਕੰਮ ਕਰ ਰਿਹਾ ਸੀ।

ਤਾ ਕੇ ਤਿਲਹਿ ਬਿਲੋਕਿਯੋ ਜਬ ਹੀ ॥

ਜਦ (ਉਸ ਨੇ) ਉਸ ਦਾ ਤਿਲ ਵੇਖਿਆ

ਭਰਮ ਬਢਿਯੋ ਰਾਜਾ ਕੈ ਤਬ ਹੀ ॥੭॥

ਤਾਂ ਉਸ ਦਾ ਸ਼ਕ ਵੱਧ ਗਿਆ ॥੭॥

ਤਬ ਨ੍ਰਿਪ ਤਿਨ ਮੰਤ੍ਰਿਨ ਗਹਿ ਮਾਰਿਯੋ ॥

ਤਦ ਰਾਜੇ ਨੇ (ਸੰਦੇਹ ਦੇ ਆਧਾਰ ਤੇ) ਉਨ੍ਹਾਂ ਮੰਤਰੀਆਂ ਨੂੰ ਮਰਵਾ ਦਿੱਤਾ

ਇਨ ਰਾਨੀ ਸੌ ਕਾਜ ਬਿਗਾਰਿਯੋ ॥

(ਕਿਉਂਕਿ) ਉਨ੍ਹਾਂ ਰਾਣੀ ਨਾਲ ਕੋਈ ਮਾੜਾ ਕੰਮ ਕੀਤਾ ਹੋਇਆ ਸੀ।

ਦਿਬ੍ਰਯ ਦ੍ਰਿਸਟਿ ਇਨ ਕੇ ਕਤ ਹੋਈ ॥

ਇਨ੍ਹਾਂ ਨੂੰ ਦਿਬ ਦ੍ਰਿਸ਼ਟੀ ਕਿਵੇਂ ਹੋ ਸਕਦੀ ਹੈ।

ਕੇਲ ਕਰੇ ਬਿਨੁ ਲਖੈ ਨ ਕੋਈ ॥੮॥

ਬਿਨਾ ਰਤੀ-ਕ੍ਰੀੜਾ ਕੀਤਿਆਂ (ਇਹ ਤਿਲ) ਕੋਈ ਕਿਵੇਂ ਵੇਖ ਸਕਦਾ ਹੈ ॥੮॥

ਜਬ ਮੰਤ੍ਰੀ ਦੋਊ ਨ੍ਰਿਪ ਮਾਰਿਯੋ ॥

ਜਦ ਰਾਜੇ ਨੇ ਦੋਹਾਂ ਮੰਤਰੀਆਂ ਨੂੰ ਮਰਵਾਇਆ

ਸਾਹ ਤਨੈ ਤਿਨ ਪੂਤ ਪੁਕਾਰਿਯੋ ॥

ਤਾਂ ਉਨ੍ਹਾਂ ਦੇ ਪੁੱਤਰਾਂ ਨੇ ਬਾਦਸ਼ਾਹ ਪਾਸ ਪੁਕਾਰ ਕੀਤੀ

ਏਕ ਚਿਤਉਰ ਪਦੁਮਿਨਿ ਨਾਰੀ ॥

ਕਿ ਚਿਤੌੜ ਵਿਚ ਇਕ ਪਦਮਨੀ ਨਾਰੀ ਹੈ।

ਜਾ ਸਮ ਕਾਨ ਸੁਨੀ ਨ ਨਿਹਾਰੀ ॥੯॥

ਉਸ ਵਰਗੀ ਨਾ ਕੰਨ ਨਾਲ ਸੁਣੀ ਹੈ ਅਤੇ ਨਾ ਅੱਖਾਂ ਨਾਲ ਵੇਖੀ ਹੈ ॥੯॥

ਅੜਿਲ ॥

ਅੜਿਲ:

ਤਨਿਕ ਭਨਕ ਪਦੁਮਿਨਿ ਜਬ ਸਹ ਕਾਨਨ ਪਰੀ ॥

ਜਦ ਪਦਮਨੀ ਬਾਰੇ ਬਾਦਸ਼ਾਹ ਦੇ ਕੰਨ ਵਿਚ ਮਾਮੂਲੀ ਜਿਹੀ ਭਿਣਕ ਪਈ

ਅਮਿਤ ਸੈਨ ਲੈ ਸੰਗ ਚੜਤ ਤਿਤ ਕੌ ਕਰੀ ॥

ਤਾਂ (ਉਸ ਨੇ) ਬੇਸ਼ੁਮਾਰ ਸੈਨਾ ਲੈ ਕੇ ਉਸ ਪਾਸੇ ਵਲ ਧਾਵਾ ਬੋਲ ਦਿੱਤਾ।

ਗੜਹਿ ਗਿਰਦ ਕਰਿ ਜੁਧ ਬਹੁਤ ਭਾਤਿਨ ਕਰਿਯੋ ॥

(ਉਸ ਨੇ) ਕਿਲ੍ਹੇ ਨੂੰ ਘੇਰ ਕੇ ਬਹੁਤ ਤਰ੍ਹਾਂ ਨਾਲ ਯੁੱਧ ਕੀਤਾ।

ਹੋ ਜੈਨ ਲਾਵਦੀ ਤਬੈ ਚਿਤ ਮੈ ਰਿਸਿ ਭਰਿਯੋ ॥੧੦॥

ਅਲਾਉੱਦੀਨ ਨੇ ਤਦ ਚਿਤ ਰੋਹ ਨਾਲ ਭਰ ਲਿਆ ॥੧੦॥

ਚੌਪਈ ॥

ਚੌਪਈ:

ਨਿਜੁ ਕਰਿ ਲਾਇ ਆਂਬ ਤਿਨ ਖਾਏ ॥

(ਬਾਦਸ਼ਾਹ ਨੇ) ਆਪਣੇ ਹੱਥ ਨਾਲ ਅੰਬ ਦੇ ਬੂਟੇ ਲਗਾ ਕੇ ਫਿਰ ਉਸ ਦੇ ਅੰਬ ਖਾਏ (ਭਾਵ ਬਹੁਤ ਲੰਬੇ ਸਮੇਂ ਤਕ ਯੁੱਧ ਚਲਦਾ ਰਿਹਾ)

ਗੜ ਚਿਤੌਰ ਹਾਥ ਨਹਿ ਆਏ ॥

ਪਰ ਚਿਤੌੜ ਦਾ ਕਿਲ੍ਹਾ ਹੱਥ ਨਾ ਲਗਾ।

ਤਬ ਤਿਨ ਸਾਹ ਦਗਾ ਯੌ ਕਿਯੋ ॥

ਤਦ ਬਾਦਸ਼ਾਹ ਨੇ ਇਸ ਤਰ੍ਹਾਂ ਧੋਖਾ ਕੀਤਾ

ਲਿਖਿ ਕੈ ਲਿਖੋ ਪਠੈ ਇਕ ਦਿਯੋ ॥੧੧॥

ਅਤੇ ਇਕ ਚਿੱਠੀ ਲਿਖ ਕੇ ਭੇਜ ਦਿੱਤੀ ॥੧੧॥

ਸੁਨੁ ਰਾਨਾ ਜੀ ਮੈ ਅਤਿ ਹਾਰੋ ॥

(ਚਿੱਠੀ ਵਿਚ ਲਿਖਿਆ) ਹੇ ਰਾਜਾ ਜੀ! ਸੁਣੋ; ਮੈਂ (ਕਿਲ੍ਹੇ ਨੂੰ ਘੇਰਾ ਪਾਈ ਰਖਣ ਕਰ ਕੇ) ਬਹੁਤ ਥਕ ਗਿਆ ਹਾਂ।

ਅਬ ਛੋਡਤ ਹੌ ਦੁਰਗ ਤਿਹਾਰੋ ॥

ਹੁਣ ਮੈਂ ਤੁਹਾਡਾ ਕਿਲ੍ਹਾ ਛਡਦਾ ਹਾਂ।

ਏਕ ਸ੍ਵਾਰ ਸੌ ਮੈ ਹ੍ਯਾਂ ਆਊ ॥

ਮੈਂ ਕੇਵਲ ਇਕ ਸਵਾਰ ਨਾਲ ਇਥੇ (ਕਿਲ੍ਹੇ ਅੰਦਰ) ਆਵਾਂਗਾ

ਗੜਿਹਿ ਨਿਹਾਰਿ ਘਰਹਿ ਉਠਿ ਜਾਊ ॥੧੨॥

ਅਤੇ ਕਿਲ੍ਹੇ ਨੂੰ ਵੇਖ ਕੇ ਘਰ ਚਲਾ ਜਾਵਾਂਗਾ ॥੧੨॥

ਰਾਨਾ ਬਾਤ ਤਬੈ ਯਹ ਮਾਨੀ ॥

ਰਾਣੇ ਨੇ ਤਦ ਇਹ ਗੱਲ ਮੰਨ ਲਈ

ਭੇਦ ਅਭੇਦ ਕੀ ਰੀਤਿ ਨ ਜਾਨੀ ॥

ਅਤੇ ਭੇਦ ਅਭੇਦ ਦੀ ਗੱਲ ਨੂੰ ਸਮਝ ਨਾ ਸਕਿਆ।

ਏਕ ਸ੍ਵਾਰ ਸੰਗ ਲੈ ਤਹ ਗਯੋ ॥

(ਉਹ) ਇਕ ਸਵਾਰ ਨਾਲ ਲੈ ਕੇ ਉਥੇ ਗਿਆ

ਤਾ ਕੌ ਸੰਗ ਅਪਨੇ ਕਰਿ ਲਯੋ ॥੧੩॥

ਅਤੇ ਉਸ ਨੂੰ ਆਪਣੇ ਨਾਲ ਨਾਲ ਰਖ ਲਿਆ ॥੧੩॥

ਜੋ ਜੋ ਦ੍ਵਾਰ ਉਤਰਤ ਗੜ ਆਵੈ ॥

ਉਹ ਕਿਲ੍ਹੇ ਦਾ ਜੋ ਜੋ ਦੁਆਰ ਉਤਰਦਾ ਆਉਂਦਾ,

ਤਹੀ ਤਹੀ ਸਿਰਪਾਉ ਬਧਾਵੈ ॥

ਉਥੇ ਉਥੇ (ਉਸ ਨੂੰ) ਸਿਰਪਾਓ ਭੇਂਟ ਕੀਤਾ ਜਾਂਦਾ।

ਸਪਤ ਦ੍ਵਾਰ ਉਤਰਤ ਜਬ ਭਯੋ ॥

ਜਦ ਉਹ ਸੱਤਵਾਂ ਦੁਆਰ ਉਤਰਨ ਲਗਾ

ਤਬ ਹੀ ਪਕਰਿ ਨਰਾਧਿਪ ਲਯੋ ॥੧੪॥

ਤਾਂ ਉਸ ਨੇ ਰਾਜੇ ਨੂੰ ਪਕੜ ਲਿਆ ॥੧੪॥

ਐਸੀ ਭਾਤਿ ਸਾਹਿ ਛਲ ਕੀਨੋ ॥

ਇਸ ਤਰ੍ਹਾਂ ਨਾਲ ਬਾਦਸ਼ਾਹ ਨੇ ਧੋਖਾ ਕੀਤਾ।

ਮੂਰਖ ਭੇਦ ਅਭੇਦ ਨ ਚੀਨੋ ॥

ਮੂਰਖ ਰਾਜੇ ਨੇ ਭੇਦ ਅਭੇਦ ਨਾ ਸਮਝਿਆ।

ਜਬ ਲੰਘਿ ਸਭ ਦ੍ਰੁਗ ਦ੍ਵਾਰਨ ਆਯੋ ॥

ਜਦ ਉਹ ਕਿਲ੍ਹਿਆਂ ਦੇ ਸਾਰੇ ਦਰਵਾਜ਼ੇ ਲੰਘ ਕੇ ਆ ਗਿਆ,

ਤਬ ਹੀ ਬਾਧਿ ਤਵਨ ਕੌ ਲ੍ਯਾਯੋ ॥੧੫॥

ਤਦ ਉਸ ਨੂੰ ਬੰਨ੍ਹ ਕੇ (ਨਾਲ) ਲੈ ਆਇਆ ॥੧੫॥

ਦੋਹਰਾ ॥

ਦੋਹਰਾ:

ਜਬ ਰਾਨਾ ਛਲ ਸੌ ਗਹਿਯੋ ਕਹਿਯੋ ਹਨਤ ਹੈ ਤੋਹਿ ॥

ਜਦ ਰਾਣੇ ਨੂੰ ਛਲ ਨਾਲ ਪਕੜ ਲਿਆ, ਤਾਂ ਕਿਹਾ ਕਿ ਮੈਂ ਤੈਨੂੰ ਮਾਰ ਦਿਆਂਗਾ।

ਨਾਤਰ ਅਪਨੀ ਪਦੁਮਿਨੀ ਆਨਿ ਦੀਜਿਯੈ ਮੋਹਿ ॥੧੬॥

ਨਹੀਂ ਤਾਂ ਆਪਣੀ ਪਦਮਨੀ ਮੈਨੂੰ ਲਿਆ ਦੇ ॥੧੬॥

ਚੌਪਈ ॥

ਚੌਪਈ:

ਤਬ ਪਦੁਮਿਨਿ ਇਹ ਚਰਿਤ ਬਨਾਯੋ ॥

ਜਦ ਪਦਮਨੀ ਨੇ ਇਹ ਚਰਿਤ੍ਰ ਬਣਾਇਆ।

ਗੌਰਾ ਬਾਦਿਲ ਨਿਕਟ ਬੁਲਾਯੋ ॥

ਗੋਰਾ ਅਤੇ ਬਾਦਲ (ਨਾਂ ਦੇ ਸੂਰਮਿਆਂ ਨੂੰ ਆਪਣੇ) ਕੋਲ ਬੁਲਾਇਆ।

ਤਿਨ ਪ੍ਰਤਿ ਕਹਿਯੋ ਕਹਿਯੋ ਮੁਰਿ ਕੀਜੈ ॥

ਉਨ੍ਹਾਂ ਪ੍ਰਤਿ ਕਿਹਾ ਕਿ (ਤੁਸੀਂ) ਮੇਰੇ ਕਹੇ ਅਨੁਸਾਰ ਕਰੋ

ਹਜਰਤਿ ਸਾਥ ਜ੍ਵਾਬ ਯੌ ਦੀਜੈ ॥੧੭॥

ਅਤੇ ਬਾਦਸ਼ਾਹ ਨੂੰ ਇਹ ਉੱਤਰ ਦਿਓ ॥੧੭॥

ਅਸਟ ਸਹਸ ਪਾਲਕੀ ਸਵਾਰੋ ॥

(ਅਤੇ ਕਿਹਾ) ਅੱਠ ਹਜ਼ਾਰ ਪਾਲਕੀਆਂ ਤਿਆਰ ਕਰੋ

ਅਸਟ ਅਸਟ ਤਾ ਮੈ ਭਟ ਡਾਰੋ ॥

ਅਤੇ ਉਨ੍ਹਾਂ ਪਾਲਕੀਆਂ ਵਿਚ ਅੱਠ ਅੱਠ ਯੋਧੇ ਬਿਠਾਓ।

ਗੜ ਲਗਿ ਲਿਆਇ ਸਭਨ ਤਿਨ ਧਰੋ ॥

ਕਿਲ੍ਹੇ ਕੋਲ ਲਿਆ ਕੇ ਸਾਰੀਆਂ ਨੂੰ ਰਖ ਦਿਓ


Flag Counter