ਮਾਨੋ ਭਾਲਿਆਂ ਵਾਲਿਆਂ ('ਗੜੇਦਾਰ') ਨੇ ਮਸਤ ਹਾਥੀ ਨੂੰ ਘੇਰ ਲਿਆ ਹੋਵੇ ॥੨੪॥
ਤਦੋਂ ਸ੍ਰੀ ਕ੍ਰਿਸ਼ਨ ਨੇ ਰੋਹ ਵਿਚ ਆ ਕੇ ਚੰਦੇਲੇ,
ਮਘੇਲੇ, ਧਧੇਲੇ, ਬਘੇਲੇ ਅਤੇ ਬੁੰਦੇਲੇ ਮਾਰ ਦਿੱਤੇ।
ਫਿਰ 'ਚੰਦੇਰੀਸ' (ਚੰਦੇਰੀ ਦੇ ਰਾਜਾ ਸ਼ਿਸ਼ੁਪਾਲ) ਨੂੰ ਬਾਣ ਮਾਰਿਆ।
ਉਹ ਧਰਤੀ ਉਤੇ ਡਿਗ ਪਿਆ ਅਤੇ ਹਥਿਆਰਾਂ ਨੂੰ ਸੰਭਾਲ ਨਾ ਸਕਿਆ ॥੨੫॥
ਚੌਪਈ:
ਫਿਰ ਜਰਾਸੰਧ ਨੂੰ ਤੀਰ ਮਾਰਿਆ।
(ਉਹ) ਹਥਿਆਰ ਸੰਭਾਲੇ ਬਿਨਾ ਭਜ ਚਲਿਆ।
ਜੋ (ਯੁੱਧ-ਭੂਮੀ ਵਿਚ) ਲੜੇ ਸਨ, ਉਹ ਮਾਰੇ ਗਏ, ਜੋ ਬਚ ਗਏ, ਉਹ ਹਾਰ ਗਏ।
ਚੰਦੇਲੇ ਚੰਦੇਰੀ ਵਲ ਭਜ ਗਏ ॥੨੬॥
ਤਦ ਰੁਕਮੀ ਉਥੇ ਆ ਪਹੁੰਚਿਆ।
(ਉਸ ਨੇ) ਕ੍ਰਿਸ਼ਨ ਨਾਲ ਬਹੁਤ ਲੜਾਈ ਕੀਤੀ।
ਉਸ ਨੇ ਕਈ ਤਰ੍ਹਾਂ ਨਾਲ ਤੀਰ ਚਲਾਏ।
ਉਹੀ ਹਾਰਿਆ, ਕ੍ਰਿਸ਼ਨ ਨਾ ਹਾਰੇ ॥੨੭॥
ਚਿਤ ਵਿਚ ਬਹੁਤ ਕ੍ਰੋਧ ਵਧਾ ਕੇ
(ਉਸ ਨੇ) ਕ੍ਰਿਸ਼ਨ ਨਾਲ ਯੁੱਧ ਸ਼ੁਰੂ ਕੀਤਾ।
ਤਦ ਇਕ ਬਾਣ ਸ਼ਿਆਮ ਨੇ ਚਲਾਇਆ।
(ਉਹ) ਧਰਤੀ ਉਤੇ (ਇੰਜ) ਡਿਗ ਪਿਆ, ਮਾਨੋ ਮਾਰਿਆ ਗਿਆ ਹੋਵੇ ॥੨੮॥
ਪਹਿਲਾਂ ਤੀਰ ਨਾਲ ਉਸ ਦਾ ਸਿਰ ਮੁੰਨ ਕੇ
ਫਿਰ ਸ੍ਰੀ ਕ੍ਰਿਸ਼ਨ ਨੇ ਰਥ ਨਾਲ ਬੰਨ੍ਹ ਲਿਆ।
ਭਰਾ ਸਮਝ ਕੇ ਰੁਕਮਣੀ ਨੇ (ਉਸ ਨੂੰ) ਛੁੜਵਾ ਦਿੱਤਾ
ਅਤੇ ਸ਼ਿਸ਼ੁਪਾਲ ਵੀ ਲਜਿਤ ਹੋ ਕੇ ਘਰ ਨੂੰ ਚਲਾ ਗਿਆ ॥੨੯॥
ਕਿਤਨਿਆਂ ਚੰਦੇਲਿਆਂ ਦੇ ਸਿਰ ਫੁਟ ਗਏ
ਅਤੇ ਕਈ ਜ਼ਖ਼ਮੀ ਸਿਰਾਂ ਨਾਲ ਘਰਾਂ ਨੂੰ ਪਰਤੇ।
ਸਾਰੇ ਚੰਦੇਲੇ ਲਾਜ ਲਈ ਲਜਿਤ ਸਨ
(ਕਿਉਂਕਿ ਉਹ) ਇਸਤਰੀ ਨੂੰ ਗਵਾ ਕੇ ਚੰਦੇਰੀ ਪਰਤੇ ਸਨ ॥੩੦॥
ਦੋਹਰਾ:
ਚੰਦੇਲ ਹੱਥੋਂ ਇਸਤਰੀ ਖੁਹਾ ਕੇ ਚੰਦੇਰੀ ਨਗਰ ਨੂੰ ਚਲੇ ਗਏ।
ਇਸ ਚਰਿਤ੍ਰ ਨਾਲ ਰੁਕਮਣੀ ਨੇ ਸ੍ਰੀ ਕ੍ਰਿਸ਼ਨ ਨਾਲ ਵਿਆਹ ਕਰ ਲਿਆ ॥੩੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੦॥੬੦੪੩॥ ਚਲਦਾ॥
ਚੌਪਈ:
ਸ਼ੁਕ੍ਰਾਚਾਰੀਆ ਦੈਂਤਾਂ ਦਾ ਗੁਰੂ ਸੀ।
ਉਸ ਦੇ (ਨਾਂ ਤੇ) ਸੁਕ੍ਰਾਵਤੀ ਨਗਰ ਵਸਦਾ ਸੀ।
ਜਿਸ ਨੂੰ ਦੇਵਤੇ ਯੁੱਧ ਵਿਚ ਮਾਰ ਜਾਂਦੇ,
(ਤਾਂ ਉਹ) ਸੰਜੀਵਨੀ (ਵਿਦਿਆ) ਪੜ੍ਹ ਕੇ ਉਸ ਨੂੰ ਜਿਵਾ ਦਿੰਦਾ ॥੧॥
ਦੇਵਯਾਨੀ ਨਾਂ ਦੀ ਉਸ ਦੀ ਇਕ ਪੁੱਤਰੀ ਸੀ,
ਜਿਸ ਦੀ ਅਸੀਮ ਸੁੰਦਰਤਾ ਸੀ।
ਕਚ ਨਾਂ ਦਾ (ਇਕ) ਦੇਵਤਿਆਂ ਦਾ ਪਰੋਹਿਤ ਸੀ।
ਤਦ ਉਹ (ਇਕ ਵਾਰ) ਸ਼ੁਕ੍ਰਾਚਾਰੀਆ ਦੇ ਘਰ ਆਇਆ ॥੨॥
ਉਸ ਨੇ ਦੇਵਯਾਨੀ ਨਾਲ ਬਹੁਤ ਹਿਤ ਕੀਤਾ
ਅਤੇ ਜਿਵੇਂ ਕਿਵੇਂ ਉਸ ਇਸਤਰੀ ਦਾ ਚਿਤ ਹਰ ਲਿਆ।
ਉਸ ਨੂੰ ਦੇਵਤਿਆਂ ਦੇ ਰਾਜੇ ਨੇ ਛਲ ਪੂਰਵਕ
ਸੰਜੀਵਨੀ ਮੰਤ੍ਰ ਸਿਖਣ ਲਈ ਭੇਜਿਆ ਸੀ ॥੩॥
ਜਦੋਂ (ਇਸ) ਭੇਦ ਦਾ ਪਤਾ ਦੈਂਤਾਂ ਨੂੰ ਲਗ ਗਿਆ,
ਤਾਂ ਉਸ ਨੂੰ ਮਾਰ ਕੇ ਨਦੀ ਵਿਚ ਸੁਟ ਗਏ।
(ਜਦ) ਕਾਫੀ ਦੇਰ ਹੋ ਗਈ ਅਤੇ ਉਹ ਘਰ ਨਾ ਪਰਤਿਆ
ਤਾਂ ਦੇਵਯਾਨੀ ਨੇ ਬਹੁਤ ਦੁਖ ਮਹਿਸੂਸ ਕੀਤਾ ॥੪॥
ਪਿਤਾ ਨੂੰ ਕਹਿ ਕੇ ਉਸ ਨੂੰ ਫਿਰ ਜਿਵਾਇਆ।
ਦੈਂਤ ਇਹ ਵੇਖ ਕੇ ਬਹੁਤ ਦੁਖੀ ਹੋਏ।
(ਉਹ) ਉਸ ਨੂੰ ਰੋਜ਼ ਮਾਰ ਕੇ ਚਲੇ ਜਾਂਦੇ।
ਉਸ ਨੂੰ ਬਾਰ ਬਾਰ ਸ਼ੁਕ੍ਰਾਚਾਰੀਆ ਜਿਵਾ ਦਿੰਦਾ ॥੫॥
ਤਦ (ਉਨ੍ਹਾਂ ਨੇ) ਉਸ ਨੂੰ ਮਾਰ ਕੇ ਸ਼ਰਾਬ ਵਿਚ ਪਾ ਦਿੱਤਾ
ਅਤੇ ਜੋ ਬਚ ਰਿਹਾ, ਉਹ ਭੁੰਨ ਕੇ ਗੁਰੂ ਨੂੰ ਖਵਾ ਦਿੱਤਾ।
ਜਦ ਦੇਵਯਾਨੀ ਨੇ ਉਸ ਨੂੰ ਨਾ ਵੇਖਿਆ,
ਤਾਂ ਬਹੁਤ ਦੁਖੀ ਹੋ ਕੇ ਪਿਤਾ ਪ੍ਰਤਿ ਕਿਹਾ ॥੬॥
ਹੁਣ ਤਕ ਕਚ ਘਰ ਆਇਆ।
ਲਗਦਾ ਹੈ ਕਿਸੇ ਦੈਂਤ ਨੇ ਉਸ ਨੂੰ ਖਾ ਲਿਆ ਹੈ।
ਇਸ ਲਈ ਹੇ ਪਿਤਾ ਜੀ! ਉਸ ਨੂੰ ਫਿਰ ਜਿਵਾ ਦਿਓ
ਅਤੇ ਮੇਰੇ ਮਨ ਦਾ ਗ਼ਮ ਦੂਰ ਕਰ ਦਿਓ ॥੭॥
ਤਦ ਹੀ ਸ਼ੁਕ੍ਰਾਚਾਰੀਆ ਧਿਆਨ ਮਗਨ ਹੋਏ
ਅਤੇ ਉਸ ਨੂੰ ਆਪਣੇ ਪੇਟ ਵਿਚ ਵੇਖਿਆ।
ਉਸ ਨੂੰ ਸੰਜੀਵਨੀ ਮੰਤ੍ਰ ਦੇ ਕੇ
ਆਪਣੇ ਪੇਟ ਨੂੰ ਪਾੜ ਕੇ ਕਢਿਆ ॥੮॥
ਉਸ ਨੂੰ ਕਢਦਿਆਂ ਹੀ ਸ਼ੁਕ੍ਰਾਚਾਰੀਆ ਮਰ ਗਿਆ।
ਕਚ ਨੇ ਮੰਤ੍ਰ ਦੇ ਬਲ ਨਾਲ ਉਸ ਨੂੰ ਜੀਵਿਤ ਕਰ ਦਿੱਤਾ।
ਉਸ ਨੇ ਤਦ ਤੋਂ ਸ਼ਰਾਬ ਨੂੰ ਸ੍ਰਾਪ ਦੇ ਦਿੱਤਾ।
ਇਸ ਲਈ ਉਸ ਨੂੰ ਕੋਈ (ਸ਼ਰਾਬ, ਮਦ) ਕਹਿ ਕੇ ਨਹੀਂ ਪੀਂਦਾ ॥੯॥
ਦੇਵਯਾਨੀ ਨੇ ਫਿਰ ਇਸ ਤਰ੍ਹਾਂ ਕਿਹਾ
ਅਤੇ ਲਾਜ ਨੂੰ ਤਿਆਗ ਕੇ ਕਚ ਪ੍ਰਤਿ ਕਿਹਾ,
ਅਰੇ! ਮੇਰੇ ਨਾਲ ਕਾਮ-ਭੋਗ ਕਰ
ਅਤੇ ਮੇਰੀ ਕਾਮ ਅਗਨੀ ਨੂੰ ਸ਼ਾਂਤ ਕਰ ॥੧੦॥
ਭਾਵੇਂ ਉਸ (ਦੇਵਯਾਨੀ) ਦੇ (ਸ਼ਰੀਰ ਵਿਚ) ਕਾਮ ਵਿਆਪਤ ਸੀ,