ਸ਼੍ਰੀ ਦਸਮ ਗ੍ਰੰਥ

ਅੰਗ - 1207


ਜਾ ਤੇ ਨੀਂਦ ਭੂਖ ਸਭ ਭਾਗੀ ॥੨॥

ਜਿਸ ਕਰ ਕੇ ਉਸ ਦੀ ਨੀਂਦਰ ਅਤੇ ਭੁਖ ਚਲੀ ਗਈ ॥੨॥

ਰਾਨੀ ਕੀ ਤਾਹੂ ਸੌ ਲਾਗੀ ॥

ਰਾਣੀ ਦੀ ਉਸ ਨਾਲ (ਪ੍ਰੀਤ) ਲਗ ਗਈ ਹੈ।

ਛੂਟੈ ਕਹਾ ਅਨੋਖੀ ਜਾਗੀ ॥

ਜਾਗੀ ਹੋਈ ਉਹ ਅਨੋਖੀ (ਪ੍ਰੀਤ ਭਲਾ) ਕਿਵੇਂ ਛੁਟੇ।

ਇਕ ਦਿਨ ਤਿਹ ਸੌ ਭੋਗ ਕਮਾਯੋ ॥

ਇਕ ਦਿਨ ਰਾਣੀ ਨੇ ਉਸ ਨਾਲ ਭੋਗ ਕੀਤਾ।

ਭੋਗ ਕਿਯਾ ਤਿਮ ਦ੍ਰਿੜ ਤ੍ਰਿਯ ਭਾਯੋ ॥੩॥

ਉਸ ਨੇ ਦ੍ਰਿੜ੍ਹਤਾ ਨਾਲ ਭੋਗ ਕੀਤਾ, (ਜਿਸ ਕਰ ਕੇ) ਰਾਣੀ ਨੂੰ ਚੰਗਾ ਲਗਣ ਲਗਾ ॥੩॥

ਬਹੁ ਦਿਨ ਭੋਗ ਤਵਨ ਸੰਗਿ ਕਿਯਾ ॥

ਉਸ ਨਾਲ (ਰਾਣੀ ਨੇ) ਬਹੁਤ ਦਿਨਾਂ ਤਕ ਭੋਗ ਕੀਤਾ।

ਐਸੁਪਦੇਸ ਤਵਨ ਕਹ ਦਿਯਾ ॥

(ਫਿਰ) ਉਸ ਨੂੰ ਇਸ ਤਰ੍ਹਾਂ ਸਮਝਾਇਆ।

ਜੌ ਮੈ ਕਹੌ ਮਿਤ੍ਰ ਸੋ ਕੀਜਹੁ ॥

ਹੇ ਮਿਤਰ! ਜੋ ਮੈਂ ਕਹਾਂ, ਉਸੇ ਤਰ੍ਹਾਂ ਕਰੋ

ਮੇਰੋ ਕਹਿਯੋ ਮਾਨਿ ਕਰਿ ਲੀਜਹੁ ॥੪॥

ਅਤੇ ਮੇਰਾ ਕਿਹਾ ਮੰਨ ਲਵੋ ॥੪॥

ਕਹੂੰ ਜੁ ਮ੍ਰਿਤਕ ਪਰਿਯੋ ਲਖਿ ਪੈਯੌ ॥

ਜੇ ਕਿਤੇ ਤੁਹਾਨੂੰ ਮੁਰਦਾ ਨਜ਼ਰ ਆਵੇ

ਤਾ ਕੋ ਕਾਟਿ ਲਿੰਗ ਲੈ ਐਯੌ ॥

(ਤਾਂ) ਉਸ ਦਾ ਲਿੰਗ ਕਟ ਲਿਆਣਾ।

ਤਾਹਿ ਕੁਪੀਨ ਬਿਖੈ ਦ੍ਰਿੜ ਰਖਿਯਹੁ ॥

ਉਸ ਨੂੰ ਆਪਣੀ ਲੰਗੋਟੀ ਵਿਚ ਚੰਗੀ ਤਰ੍ਹਾਂ ਰਖ ਲੈਣਾ

ਭੇਦ ਦੂਸਰੇ ਨਰਹਿ ਨ ਭਖਿਯਹੁ ॥੫॥

ਅਤੇ ਇਹ ਭੇਦ ਕਿਸੇ ਹੋਰ ਪੁਰਸ਼ ਨੂੰ ਨਾ ਦੇਣਾ ॥੫॥

ਅੜਿਲ ॥

ਅੜਿਲ:

ਜਬ ਮੈ ਦੇਹੋ ਤੁਮੈ ਉਰਾਭੇ ਲਾਇ ਕੈ ॥

ਜਦੋਂ ਮੈਂ ਤੁਹਾਡੇ ਉਤੇ ਦੂਸ਼ਣ ਲਗਾਵਾਂਗੀ

ਤਬ ਤੁਮ ਹਮ ਪਰ ਉਠਿਯਹੁ ਅਧਿਕ ਰਿਸਾਇ ਕੈ ॥

(ਕਿਸੇ ਪ੍ਰਕਾਰ ਦੇ ਵਿਭਚਾਰ ਦਾ) ਤਾਂ ਤੁਸੀਂ ਮੇਰੇ ਉਤੇ ਬਹੁਤ ਕ੍ਰੋਧਿਤ ਹੋਣਾ।

ਕਾਢਿ ਕੁਪੀਨ ਤੇ ਹਮ ਪਰ ਲਿੰਗ ਚਲਾਇਯੋ ॥

ਲੰਗੋਟੀ ਤੋਂ ਲਿੰਗ ਕਢ ਕੇ ਮੇਰੇ ਉਤੇ ਸੁਟਣਾ

ਹੋ ਊਚ ਨੀਚ ਰਾਜਾ ਕਹ ਚਰਿਤ ਦਿਖਾਇਯੋ ॥੬॥

ਅਤੇ ਰਾਜੇ ਤੋਂ ਲੈ ਕੇ ਸਾਰਿਆਂ ਉਚਿਆਂ ਨੀਵਿਆਂ ਨੂੰ ਇਹ ਚਰਿਤ੍ਰ ਵਿਖਾਣਾ ॥੬॥

ਚੌਪਈ ॥

ਚੌਪਈ:

ਸੋਈ ਕਾਮ ਮਿਤ੍ਰ ਤਿਹ ਕੀਨਾ ॥

ਉਸ ਦੇ ਮਿਤਰ ਨੇ ਉਹੀ ਕੰਮ ਕੀਤਾ

ਜਿਹ ਬਿਧਿ ਸੌ ਤਵਨੈ ਸਿਖ ਦੀਨਾ ॥

ਜਿਸ ਤਰ੍ਹਾਂ ਨਾਲ ਉਸ ਨੂੰ ਸਿਖਾਇਆ ਗਿਆ ਸੀ।

ਰਾਨੀ ਪ੍ਰਾਤ ਪਤਿਹਿ ਦਿਖਰਾਈ ॥

ਰਾਣੀ ਨੇ ਸਵੇਰੇ (ਸੰਨਿਆਸੀ ਨੂੰ ਆਪਣਾ) ਪਤੀ ਵਿਖਾਇਆ।

ਸੰਨ੍ਯਾਸੀ ਪਹਿ ਸਖੀ ਪਠਾਈ ॥੭॥

(ਨਾਲ ਹੀ) ਸਖੀ ਨੂੰ ਸੰਨਿਆਸੀ ਪਾਸ ਭੇਜ ਦਿੱਤਾ ॥੭॥

ਸੰਨ੍ਯਾਸੀ ਜੁਤ ਸਖੀ ਗਹਾਈ ॥

ਸੰਨਿਆਸੀ ਸਹਿਤ ਸਖੀ ਨੂੰ ਫੜ ਲਿਆ

ਰਾਜਾ ਦੇਖਤ ਨਿਕਟ ਬੁਲਾਈ ॥

ਅਤੇ ਰਾਜੇ ਨੂੰ ਵੇਖ ਕੇ ਕੋਲ ਬੁਲਾਇਆ।

ਛੈਲ ਗਿਰਹਿ ਬਹੁਤ ਭਾਤਿ ਦੁਖਾਯੋ ॥

ਛੈਲ ਗਿਰੀ ਨੂੰ (ਉਸ ਨੇ ਬੋਲ ਕੁਬੋਲ) ਕਰ ਕੇ ਬਹੁਤ ਦੁਖਾਇਆ

ਤੈ ਚੇਰੀ ਸੰਗ ਭੋਗ ਕਮਾਯੋ ॥੮॥

ਕਿ ਤੂੰ ਦਾਸੀ ਨਾਲ ਭੋਗ ਕੀਤਾ ਹੈ ॥੮॥

ਯੌ ਸੁਨਿ ਬਚਨ ਤੇਜ ਮਨ ਤਯੋ ॥

ਇਹ ਗੱਲ ਸੁਣ ਕੇ (ਸੰਨਿਆਸੀ) ਦੇ ਮਨ ਵਿਚ ਬਹੁਤ ਕ੍ਰੋਧ ਵੱਧ ਗਿਆ

ਕਰ ਮਹਿ ਕਾਢਿ ਛੁਰਾ ਕਹ ਲਯੋ ॥

ਅਤੇ (ਉਸ ਨੇ) ਹੱਥ ਵਿਚ ਛੁਰਾ ਕਢ ਲਿਆ।

ਕਟਿਯੋ ਲਿੰਗ ਬਸਤ੍ਰ ਤੇ ਨਿਕਾਰਾ ॥

(ਉਸ ਨੇ) ਕਟਿਆ ਹੋਇਆ ਲਿੰਗ ਲੰਗੋਟੀ ਵਿਚੋਂ ਕਢਿਆ

ਰਾਜ ਤਰੁਨਿ ਕੇ ਮੁਖ ਪਰ ਮਾਰਾ ॥੯॥

ਅਤੇ ਰਾਣੀ ਦੇ ਮੂੰਹ ਉਤੇ ਮਾਰਿਆ ॥੯॥

ਹਾਇ ਹਾਇ ਰਾਨੀ ਕਹਿ ਭਾਗੀ ॥

ਰਾਣੀ 'ਹਾਇ ਹਾਇ' ਕਰਦੀ ਭਜੀ

ਤਾ ਕੇ ਉਠਿ ਚਰਨਨ ਸੰਗ ਲਾਗੀ ॥

ਅਤੇ ਉਠ ਕੇ ਉਸ (ਸੰਨਿਆਸੀ) ਦੇ ਚਰਨਾਂ ਨਾਲ ਲਗ ਗਈ।

ਹਮਿ ਰਿਖਿ ਤੁਮਰੋ ਚਰਿਤ ਨ ਜਾਨਾ ॥

(ਕਹਿਣ ਲਗੀ) ਹੇ ਰਿਖੀ! ਮੈਂ ਤੁਹਾਡੇ ਚਰਿਤ੍ਰ (ਆਚਰਣ) ਨੂੰ ਨਹੀਂ ਸਮਝਿਆ ਸੀ।

ਬਿਨੁ ਸਮੁਝੇ ਤੁਹਿ ਝੂਠ ਬਖਾਨਾ ॥੧੦॥

ਬਿਨਾ ਸਮਝੇ ਤੁਹਾਨੂੰ ਝੂਠਾ ਠਹਿਰਾਇਆ ਸੀ ॥੧੦॥

ਤਬ ਰਾਜੇ ਇਹ ਭਾਤਿ ਬਿਚਾਰੀ ॥

ਤਦ ਰਾਜੇ ਨੇ ਇਸ ਤਰ੍ਹਾਂ ਵਿਚਾਰ ਕੀਤਾ

ਇੰਦ੍ਰੀ ਕਾਟਿ ਸੰਨ੍ਯਾਸੀ ਡਾਰੀ ॥

ਕਿ ਸੰਨਿਆਸੀ ਨੇ ਇੰਦਰੀ ਕਟ ਕੇ ਸੁਟ ਦਿੱਤੀ ਹੈ।

ਧ੍ਰਿਗ ਧ੍ਰਿਗ ਕੁਪਿ ਰਾਨਿਯਹਿ ਉਚਾਰਾ ॥

ਉਸ ਨੇ ਕ੍ਰੋਧਿਤ ਹੋ ਕੇ ਰਾਣੀ ਨੂੰ 'ਧ੍ਰਿਗ ਧ੍ਰਿਗ' ਕਿਹਾ,

ਤੈ ਤ੍ਰਿਯ ਕਿਯਾ ਦੋਖ ਯਹ ਭਾਰਾ ॥੧੧॥

ਹੇ ਰਾਣੀ! ਤੂੰ ਇਹ ਵੱਡਾ ਅਨਰਥ ਕੀਤਾ ਹੈ ॥੧੧॥

ਅਬ ਇਹ ਰਾਖੁ ਆਪਨੇ ਧਾਮਾ ॥

ਹੁਣ ਇਸ ਨੂੰ ਆਪਣੇ ਘਰ ਰਖ

ਸੇਵਾ ਕਰਹੁ ਸਕਲ ਮਿਲਿ ਬਾਮਾ ॥

ਅਤੇ ਸਾਰੀਆਂ ਇਸਤਰੀਆਂ ਮਿਲ ਕੇ ਇਸ ਦੀ ਸੇਵਾ ਕਰੋ।

ਜਬ ਲਗਿ ਜਿਯੈ ਜਾਨ ਨਹਿ ਦੀਜੈ ॥

ਜਦ ਤਕ ਇਹ ਜੀਉਂਦਾ ਰਹੇ, (ਇਸ ਨੂੰ) ਜਾਣ ਨਾ ਦਿਓ

ਸਦਾ ਜਤੀ ਕੀ ਪੂਜਾ ਕੀਜੈ ॥੧੨॥

ਅਤੇ ਸਦਾ (ਇਸ) ਜਤੀ ਦੀ ਪੂਜਾ ਕਰੋ ॥੧੨॥

ਰਾਨੀ ਬਚਨ ਨ੍ਰਿਪਤਿ ਕੋ ਮਾਨਾ ॥

ਰਾਣੀ ਨੇ ਰਾਜੇ ਦਾ ਬਚਨ ਮੰਨ ਲਿਆ।

ਬਹੁ ਬਿਧਿ ਸਾਥ ਤਾਹਿ ਗ੍ਰਿਹ ਆਨਾ ॥

ਬਹੁਤ ਤਰ੍ਹਾਂ ਨਾਲ (ਆਦਰ ਸਤਿਕਾਰ ਕਰ ਕੇ ਉਸ ਨੂੰ) ਘਰ ਲੈ ਆਈ।

ਭੋਗ ਕਰੈ ਬਹੁ ਹਰਖ ਬਢਾਈ ॥

ਬਹੁਤ ਖ਼ੁਸ਼ ਹੋ ਕੇ ਉਸ ਨਾਲ ਭੋਗ ਕਰਦੀ।

ਮੂਰਖ ਬਾਤ ਨ ਰਾਜੈ ਪਾਈ ॥੧੩॥

ਪਰ ਮੂਰਖ ਰਾਜਾ ਗੱਲ ਨੂੰ ਸਮਝ ਨਾ ਸਕਿਆ ॥੧੩॥

ਦੋਹਰਾ ॥

ਦੋਹਰਾ:

ਇਹ ਬਿਧਿ ਚਰਿਤ ਬਨਾਇ ਕੈ ਤਾਹਿ ਭਜਾ ਰੁਚਿ ਮਾਨ ॥

(ਰਾਣੀ ਨੇ) ਇਸ ਤਰ੍ਹਾਂ ਦਾ ਚਰਿਤ੍ਰ ਬਣਾ ਕੇ ਉਸ ਨਾਲ ਰੁਚੀ ਪੂਰਵਕ ਸੰਯੋਗ ਕੀਤਾ।

ਜੀਵਤ ਲਗਿ ਰਾਖਾ ਸਦਨ ਸਕਾ ਨ ਨ੍ਰਿਪਤਿ ਪਛਾਨ ॥੧੪॥

ਉਸ ਨੂੰ ਜੀਉਂਦੇ ਜੀ ਮਹੱਲ ਵਿਚ ਰਖਿਆ, ਪਰ ਰਾਜਾ (ਇਸ ਭੇਦ ਨੂੰ) ਨਹੀਂ ਸਮਝ ਸਕਿਆ ॥੧੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੧॥੫੨੬੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੧॥੫੨੬੭॥ ਚਲਦਾ॥

ਚੌਪਈ ॥

ਚੌਪਈ:

ਏਕ ਸੁਗੰਧ ਸੈਨ ਨ੍ਰਿਪ ਨਾਮਾ ॥

ਇਕ ਸੁਗੰਧ ਸੈਨ ਨਾਂ ਦਾ ਰਾਜਾ ਸੀ

ਗੰਧਾਗਿਰ ਪਰਬਤ ਜਿਹ ਧਾਮਾ ॥

ਜਿਸ ਦਾ ਘਰ ਗੰਧਾਗਿਰ ਪਰਬਤ ਵਿਚ ਸੀ।

ਸੁਗੰਧ ਮਤੀ ਤਾ ਕੀ ਚੰਚਲਾ ॥

ਉਸ ਦੀ ਇਸਤਰੀ ਦਾ ਨਾਂ ਸੁੰਗਧ ਮਤੀ ਸੀ

ਹੀਨ ਕਰੀ ਸਸਿ ਕੀ ਜਿਨ ਕਲਾ ॥੧॥

ਜਿਸ ਨੇ ਚੰਦ੍ਰਮਾ ਦੀ ਕਲਾ ਨੂੰ ਵੀ ਹੀਣਾ ਕੀਤਾ ਹੋਇਆ ਸੀ ॥੧॥

ਬੀਰ ਕਰਨ ਇਕ ਸਾਹੁ ਬਿਖ੍ਯਾਤਾ ॥

ਬੀਰ ਕਰਨ ਨਾਂ ਦਾ ਇਕ ਪ੍ਰਸਿੱਧ ਸ਼ਾਹ ਸੀ

ਜਿਹ ਸਮ ਦੁਤਿਯ ਨ ਰਚਾ ਬਿਧਾਤਾ ॥

ਜਿਸ ਵਰਗਾ ਵਿਧਾਤਾ ਨੇ ਕੋਈ ਹੋਰ ਨਹੀਂ ਰਚਿਆ ਸੀ।

ਧਨ ਕਰਿ ਸਕਲ ਭਰੇ ਜਿਹ ਧਾਮਾ ॥

ਜਿਸ ਦੇ ਸਾਰੇ ਘਰ ਧਨ ਨਾਲ ਭਰੇ ਹੋਏ ਸਨ।

ਰੀਝਿ ਰਹਤ ਦੁਤਿ ਲਖਿ ਸਭ ਬਾਮਾ ॥੨॥

(ਉਸ ਦੀ) ਸੁੰਦਰਤਾ ਨੂੰ ਵੇਖ ਕੇ ਸਾਰੀਆਂ ਇਸਤਰੀਆਂ ਮੋਹਿਤ ਹੋ ਜਾਂਦੀਆਂ ਸਨ ॥੨॥

ਸੌਦਾ ਨਮਿਤਿ ਤਹਾ ਵਹ ਆਯੋ ॥

ਉਹ ਸੌਦਾਗਰੀ ਲਈ ਉਥੇ ਆਇਆ।

ਜਾ ਕਹ ਨਿਰਖਿ ਰੂਪ ਸਿਰ ਨ੍ਯਾਯੋ ॥

ਉਸ ਦੇ ਰੂਪ ਨੂੰ ਵੇਖ ਕੇ (ਰਾਣੀ ਨੇ) ਸਿਰ ਨਿਵਾ ਦਿੱਤਾ।

ਜਾ ਸਮ ਸੁੰਦਰ ਸੁਨਾ ਨ ਸੂਰਾ ॥

ਉਸ ਵਰਗਾ ਸੁੰਦਰ ਅਤੇ ਸੂਰਮਾ (ਅਗੇ) ਨਹੀਂ ਸੁਣਿਆ ਸੀ।

ਦੇਗ ਤੇਗ ਸਾਚੋ ਭਰਪੂਰਾ ॥੩॥

ਉਹ ਸਚਮੁਚ ਦੇਗ ਅਤੇ ਤੇਗ (ਦੇ ਗੁਣਾਂ ਨਾਲ) ਭਰਪੂਰ ਸੀ ॥੩॥

ਦੋਹਰਾ ॥

ਦੋਹਰਾ:

ਰਾਨੀ ਤਾ ਕੋ ਰੂਪ ਲਖਿ ਮਨ ਮਹਿ ਰਹੀ ਲੁਭਾਇ ॥

ਰਾਣੀ ਉਸ ਦਾ ਰੂਪ ਵੇਖ ਕੇ ਮਨ ਵਿਚ ਮੋਹਿਤ ਹੋ ਗਈ।

ਮਿਲਿਬੇ ਕੇ ਜਤਨਨ ਕਰੈ ਮਿਲ੍ਯੋ ਨ ਤਾ ਸੋ ਜਾਇ ॥੪॥

(ਉਹ ਉਸ ਨੂੰ) ਮਿਲਣ ਦੇ ਯਤਨ ਕਰਦੀ, ਪਰ ਉਸ ਨਾਲ ਮੇਲ ਨਹੀਂ ਹੋ ਰਿਹਾ ਸੀ ॥੪॥

ਚੌਪਈ ॥

ਚੌਪਈ:

ਰਾਨੀ ਬਹੁ ਉਪਚਾਰ ਬਨਾਏ ॥

ਰਾਣੀ ਨੇ ਬਹੁਤ ਉਪਾ ਕੀਤੇ

ਬਹੁਤ ਮਨੁਖ ਤਿਹ ਠੌਰ ਪਠਾਏ ॥

ਅਤੇ ਬਹੁਤ ਸਾਰੇ ਬੰਦੇ ਉਸ ਕੋਲ ਭੇਜੇ।

ਬਹੁ ਕਰਿ ਜਤਨ ਏਕ ਦਿਨ ਆਨਾ ॥

ਬਹੁਤ ਯਤਨ ਕਰ ਕੇ (ਉਸ ਨੂੰ) ਇਕ ਦਿਨ ਲਿਆਂਦਾ।

ਕਾਮ ਭੋਗ ਤਿਹ ਸੰਗ ਕਮਾਨਾ ॥੫॥

ਉਸ ਨਾਲ ਕਾਮ ਭੋਗ ਕੀਤਾ ॥੫॥