ਅਤੇ ਕਦੇ ਇਸਤਰੀ ਨਦੀ ਤਰ ਕੇ (ਉਸ ਪਾਸ) ਆਉਂਦੀ ਸੀ।
ਉਹ ਆਪਣੇ ਅੰਦਰ (ਰਾਜੇ ਲਈ) ਬਹੁਤ ਹਿਤ ਪੈਦਾ ਕਰਦੀ ਸੀ
ਅਤੇ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕਰਦੀ ਸੀ ॥੫॥
(ਉਹ) ਕੋਕ ਸ਼ਾਸਤ੍ਰ ਦੀ ਰੀਤ ਦਸਦੀ ਸੀ
ਅਤੇ ਅਨੇਕ ਪ੍ਰਕਾਰ ਦੀ ਕਾਮ-ਕ੍ਰੀੜਾ ਪੂਰੀ ਮੌਜ ਨਾਲ ਕਰਦੀ ਸੀ।
ਉਹ ਲਿਪਟ ਲਿਪਟ ਕੇ ਕਾਮ-ਕੇਲ ਕਰਦੀ ਸੀ
ਅਤੇ ਉਸੇ ਤਰ੍ਹਾਂ ਨਦੀ ਤਰ ਕੇ ਘਰ ਆ ਜਾਂਦੀ ਸੀ ॥੬॥
ਇਸ ਤਰ੍ਹਾਂ ਦੋਵੇਂ ਨਿਤ ਰਮਣ ਕਰਦੇ ਸਨ
ਅਤੇ ਮਨ ਦੀਆਂ ਸਾਰੀਆਂ ਤਲਖ਼ੀਆਂ ਦੂਰ ਕਰ ਦਿੰਦੇ ਸਨ।
ਕਾਮ-ਕੇਲ ਕਈ ਢੰਗਾਂ ਨਾਲ ਪੈਦਾ ਕਰਦੇ ਸਨ
ਅਤੇ ਉਸੇ ਤਰ੍ਹਾਂ ਨਦੀ ਪਾਰ ਕਰ ਕੇ ਘਰ ਆ ਜਾਂਦੇ ਸਨ ॥੭॥
ਦੋਹਰਾ:
(ਇਕ ਦਿਨ ਉਹ) ਇਸਤਰੀ ਮਨ ਵਿਚ ਆਨੰਦਿਤ ਹੋ ਕੇ ਤਰਦੀ ਆ ਰਹੀ ਸੀ।
ਤਦੋਂ ਸਮੁੰਦਰ ਦੀ ਲਹਿਰ ਵਰਗੀ (ਨਦੀ ਦੀ ਇਕ ਲਹਿਰ) ਉਸ ਕੋਲ ਆ ਪਹੁੰਚੀ ॥੮॥
(ਉਹ) ਆਪਣਾ ਟਿਲ ਲਾ ਚੁਕੀ, ਪਰ ਪਾਰ ਨਾ ਹੋ ਸਕੀ।
ਨਦੀ ਦੀ ਲਹਿਰ ਉਸ ਨੂੰ ਕਿਸੇ ਪਾਸੇ ਰੋੜ੍ਹ ਕੇ ਲੈ ਗਈ ॥੯॥
ਚੌਪਈ:
ਉਹ ਕਈ ਕੋਹਾਂ ਤਕ ਰੁੜ੍ਹਦੀ ਗਈ
ਅਤੇ (ਕਿਤੇ ਦੂਰ ਜਾ ਕੇ) ਇਕ ਕੰਢੇ ਨਾਲ ਜਾ ਲਗੀ।
ਉਸ ਨੂੰ ਇਕ ਗੁਜਰ ਨਜ਼ਰੀਂ ਪਿਆ।
ਉਸ ਨੂੰ ਇਸਤਰੀ ਨੇ ਆਵਾਜ਼ ਮਾਰ ਕੇ (ਆਪਣੇ ਕੋਲ) ਬੁਲਾਇਆ ॥੧੦॥
ਦੋਹਰਾ:
ਹੇ ਗੁਜਰ! ਮੈਂ ਨਦੀ ਵਿਚ ਰੁੜ੍ਹਦੀ ਜਾ ਰਹੀ ਹਾਂ।
ਜੋ ਮੈਨੂੰ ਇਥੋਂ ਕਢੇਗਾ, ਉਹੀ ਮੇਰਾ ਪਤੀ ਹੋਵੇਗਾ ॥੧੧॥
ਚੌਪਈ:
(ਇਹ) ਬੋਲ ਸੁਣ ਕੇ ਗੁਜਰ ਭਜਦਾ ਆਇਆ
ਅਤੇ ਇਸਤਰੀ ਨੂੰ ਖਿਚ ਕੇ ਕੰਢੇ ਲੈ ਆਇਆ।
ਫਿਰ ਉਸ ਨੇ ਉਸ ਨਾਲ ਸੰਯੋਗ ਕੀਤਾ
ਅਤੇ ਘਰ ਲੈ ਜਾ ਕੇ ਉਸ ਨੂੰ ਘਰ ਵਾਲੀ ਬਣਾ ਲਿਆ ॥੧੨॥
ਦੋਹਰਾ:
ਗੁਜਰ ਨਾਲ ਰਤੀ-ਕ੍ਰੀੜਾ ਕਰ ਕੇ (ਇਸਤਰੀ ਨੇ) ਆਪਣੇ ਪ੍ਰਾਣਾਂ ਨੂੰ ਬਚਾ ਲਿਆ।
ਪਰ ਉਸ ਇਸਤਰੀ ਦੇ ਮਨ ਵਿਚ ਫਿਰ ਰਾਜੇ ਨੂੰ (ਮਿਲਣ ਦੀ) ਰੁਚੀ ਆ ਵਧੀ ॥੧੩॥
ਚੌਪਈ:
ਹੇ ਗੁਜਰ! ਸੁਣ, ਮੈਂ ਤੇਰੀ ਇਸਤਰੀ ਹਾਂ।
ਤੁਸੀਂ ਮੈਨੂੰ ਪਿਆਰੇ ਹੋ ਅਤੇ ਮੈਂ ਤੁਹਾਨੂੰ ਪਿਆਰੀ ਹਾਂ।
ਮੈਂ ਨਗਰ ਦੇ ਰਾਜੇ ਨੂੰ ਨਹੀਂ ਵੇਖਿਆ।
ਉਸ ਨੂੰ ਵੇਖਣ ਤੇ ਮੇਰਾ ਦਿਲ ਕਰਦਾ ਹੈ ॥੧੪॥
ਦੋਹਰਾ:
ਚਲੋ, ਹੁਣ ਅਸੀਂ ਦੋਵੇਂ ਉਠ ਕੇ ਉਸ ਨਗਰ ਵਿਚ ਜਾਂਦੇ ਹਾਂ
ਅਤੇ ਹਿਰਦੇ ਵਿਚ ਖ਼ੁਸ਼ੀ ਵਧਾ ਕੇ ਤਰ੍ਹਾਂ ਤਰ੍ਹਾਂ ਦੇ ਸੁਖ ਮਨਾਉਂਦੇ ਹਾਂ ॥੧੫॥
(ਉਹ ਇਸਤਰੀ) ਗੁਜਰ ਨੂੰ ਨਾਲ ਲੈ ਕੇ ਉਸ ਨਗਰ ਵਿਚ ਆ ਗਈ,
ਜਿਸ ਤਰ੍ਹਾਂ ਉਹ ਰਾਜੇ ਨੂੰ ਮਿਲਣ ਲਈ (ਨਦੀ) ਤਰ ਕੇ ਆਉਂਦੀ ਸੀ ॥੧੬॥
ਚੌਪਈ:
ਉਸੇ ਤਰ੍ਹਾਂ ਉਹ ਨਦੀ ਤਰ ਕੇ ਗਈ
ਅਤੇ ਉਵੇਂ ਹੀ ਰਾਜੇ ਨੂੰ ਮਿਲੀ।
ਰਾਜੇ ਨੇ ਕਿਹਾ ਕਿ ਬਹੁਤ ਦਿਨਾਂ ਬਾਦ ਆਈ ਹੈਂ,
ਅਜ ਮੇਰੀ ਸੇਜ ਸੁਹਾਵਣੀ ਹੋਈ ਹੈ ॥੧੭॥
ਦੋਹਰਾ: