Sri Dasam Granth

Page - 1204


ਤਹੀ ਉਧਰਿ ਤਿਹ ਸੰਗ ਸਿਧਾਈ ॥੫॥
tahee udhar tih sang sidhaaee |5|

ਸਹਚਰਿ ਭੇਦ ਚਰਿਤ ਇਕ ਜਾਨਾ ॥
sahachar bhed charit ik jaanaa |

ਇਹ ਬਿਧਿ ਸਾਥ ਚਰਿਤ੍ਰ ਪ੍ਰਮਾਨਾ ॥
eih bidh saath charitr pramaanaa |

ਰੋਇ ਰੋਇ ਧੁਨਿ ਊਚ ਪੁਕਾਰੈ ॥
roe roe dhun aooch pukaarai |

ਦੈ ਦੈ ਮੂੰਡ ਧਰਨਿ ਸੌ ਮਾਰੈ ॥੬॥
dai dai moondd dharan sau maarai |6|

ਚੰਪਕਲਾ ਰਾਜਾ ਕੀ ਜਾਈ ॥
chanpakalaa raajaa kee jaaee |

ਰਾਛਸ ਗਹੀ ਆਨਿ ਦੁਖਦਾਈ ॥
raachhas gahee aan dukhadaaee |

ਤਾਹਿ ਛੁਰੈਯੈ ਜਾਨ ਨ ਦੀਜੈ ॥
taeh chhuraiyai jaan na deejai |

ਬੇਗਹਿ ਬਧ ਦਾਨਵ ਕੋ ਕੀਜੈ ॥੭॥
begeh badh daanav ko keejai |7|

ਏ ਸੁਨਿ ਬੈਨ ਲੋਗ ਸਭ ਧਾਏ ॥
e sun bain log sabh dhaae |

ਕਾਢੇ ਖੜਗ ਬਾਗ ਮੈ ਆਏ ॥
kaadte kharrag baag mai aae |

ਦੈਤ ਵੈਤ ਤਹ ਕਛੁ ਨ ਨਿਹਾਰਾ ॥
dait vait tah kachh na nihaaraa |

ਚਕ੍ਰਿਤ ਭੇ ਜਿਯ ਮਾਝ ਬਿਚਾਰਾ ॥੮॥
chakrit bhe jiy maajh bichaaraa |8|

ਹਰਿ ਦਾਨਵ ਤਿਹ ਗਯੋ ਅਕਾਸਾ ॥
har daanav tih gayo akaasaa |

ਰਾਜ ਕੁਅਰਿ ਤੇ ਭਏ ਨਿਰਾਸਾ ॥
raaj kuar te bhe niraasaa |

ਰੋਇ ਪੀਟ ਦੁਹਿਤਾ ਕਹ ਹਾਰੇ ॥
roe peett duhitaa kah haare |

ਰਾਜਾ ਭਏ ਅਧਿਕ ਦੁਖਿਯਾਰੇ ॥੯॥
raajaa bhe adhik dukhiyaare |9|

ਕੇਤਿਕ ਦਿਨਨ ਸਕਲ ਧਨ ਖਾਯੋ ॥
ketik dinan sakal dhan khaayo |

ਦੇਸ ਬਿਦੇਸ ਫਿਰਤ ਦੁਖ ਪਾਯੋ ॥
des bides firat dukh paayo |

ਰਾਜ ਕੁਅਰਿ ਮਿਤ੍ਰਹਿ ਕੌ ਤ੍ਯਾਗੀ ॥
raaj kuar mitreh kau tayaagee |

ਆਧੀ ਰਤਿ ਦੇਸ ਕੌ ਭਾਗੀ ॥੧੦॥
aadhee rat des kau bhaagee |10|

ਲਿਖਿ ਪਤ੍ਰੀ ਪਿਤ ਪਾਸ ਪਠਾਈ ॥
likh patree pit paas patthaaee |

ਦਾਨਵ ਤੇ ਮੈ ਦੇਵ ਛੁਰਾਈ ॥
daanav te mai dev chhuraaee |

ਪਠੈ ਮਨੁਛ ਅਬ ਬੋਲਿ ਪਠਾਵਹੁ ॥
patthai manuchh ab bol patthaavahu |

ਮੋਹਿ ਮਿਲਾਇ ਅਧਿਕ ਸੁਖ ਪਾਵਹੁ ॥੧੧॥
mohi milaae adhik sukh paavahu |11|

ਪੜਿ ਪਤ੍ਰੀ ਪਿਤ ਕੰਠ ਲਗਾਈ ॥
parr patree pit kantth lagaaee |

ਅਧਿਕ ਪਾਲਕੀ ਤਹਾ ਪਠਾਈ ॥
adhik paalakee tahaa patthaaee |

ਚੰਪਕਲਾ ਕਹ ਗ੍ਰਿਹ ਲੈ ਆਯੋ ॥
chanpakalaa kah grih lai aayo |

ਮੂਰਖ ਭੇਦ ਅਭੇਦ ਨ ਪਾਯੋ ॥੧੨॥
moorakh bhed abhed na paayo |12|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੮॥੫੨੨੯॥ਅਫਜੂੰ॥
eit sree charitr pakhayaane triyaa charitre mantree bhoop sanbaade doe sau atthasatth charitr samaapatam sat subham sat |268|5229|afajoon|

ਚੌਪਈ ॥
chauapee |

ਗੂਆ ਬੰਦਰ ਇਕ ਰਹਤ ਨ੍ਰਿਪਾਲਾ ॥
gooaa bandar ik rahat nripaalaa |

ਜਾ ਕੋ ਡੰਡ ਭਰਤ ਭੂਆਲਾ ॥
jaa ko ddandd bharat bhooaalaa |

ਅਪ੍ਰਮਾਨ ਤਾ ਕੇ ਘਰ ਮੈ ਧਨ ॥
apramaan taa ke ghar mai dhan |

ਚੰਦ੍ਰ ਸੂਰ ਕੈ ਇੰਦ੍ਰ ਦੁਤਿਯ ਜਨੁ ॥੧॥
chandr soor kai indr dutiy jan |1|

ਮਿਤ੍ਰ ਮਤੀ ਤਾ ਕੀ ਅਰਧੰਗਾ ॥
mitr matee taa kee aradhangaa |

ਪੁੰਨ੍ਰਯਮਾਨ ਦੂਸਰ ਜਨੁ ਗੰਗਾ ॥
punrayamaan doosar jan gangaa |

ਮੀਨ ਕੇਤੁ ਰਾਜਾ ਤਹ ਰਾਜੈ ॥
meen ket raajaa tah raajai |

ਜਾ ਕੋ ਨਿਰਖਿ ਮੀਨ ਧੁਜ ਲਾਜੈ ॥੨॥
jaa ko nirakh meen dhuj laajai |2|

ਅੜਿਲ ॥
arril |

ਸ੍ਰੀ ਝਖਕੇਤੁ ਮਤੀ ਦੁਹਿਤਾ ਤਿਹ ਜਾਨਿਯੈ ॥
sree jhakhaket matee duhitaa tih jaaniyai |

ਅਪ੍ਰਮਾਨ ਅਬਲਾ ਕੀ ਪ੍ਰਭਾ ਪ੍ਰਮਾਨਿਯੈ ॥
apramaan abalaa kee prabhaa pramaaniyai |

ਜਾ ਸਮ ਸੁੰਦਰਿ ਕਹੂੰ ਨ ਜਗ ਮਹਿ ਜਾਨਿਯਤ ॥
jaa sam sundar kahoon na jag meh jaaniyat |

ਹੋ ਰੂਪਮਾਨ ਉਹਿ ਕੀ ਸੀ ਵਹੀ ਬਖਾਨਿਯਤ ॥੩॥
ho roopamaan uhi kee see vahee bakhaaniyat |3|

ਚੌਪਈ ॥
chauapee |

ਪ੍ਰਾਤ ਭਏ ਨ੍ਰਿਪ ਸਭਾ ਲਗਾਈ ॥
praat bhe nrip sabhaa lagaaee |

ਊਚ ਨੀਚ ਸਭ ਲਿਯਾ ਬੁਲਾਈ ॥
aooch neech sabh liyaa bulaaee |

ਤਹ ਇਕ ਪੁਤ੍ਰ ਸਾਹੁ ਕੋ ਆਯੋ ॥
tah ik putr saahu ko aayo |


Flag Counter