Sri Dasam Granth

Page - 1302


ਦੇ ਦੋਊ ਬਿਖਿ ਸ੍ਵਰਗ ਪਠਾਏ ॥੫॥
de doaoo bikh svarag patthaae |5|

ਆਪੁ ਸਭਨ ਪ੍ਰਤਿ ਐਸ ਉਚਾਰਾ ॥
aap sabhan prat aais uchaaraa |

ਬਰ ਦੀਨਾ ਮੁਹਿ ਕਹ ਤ੍ਰਿਪੁਰਾਰਾ ॥
bar deenaa muhi kah tripuraaraa |

ਰਾਨੀ ਸਹਿਤ ਨਰਾਧਿਪ ਘਾਏ ॥
raanee sahit naraadhip ghaae |

ਮੁਰ ਨਰ ਕੇ ਸਭ ਅੰਗ ਬਨਾਏ ॥੬॥
mur nar ke sabh ang banaae |6|

ਅਧਿਕ ਮਯਾ ਮੋ ਪਰ ਸਿਵ ਕੀਨੀ ॥
adhik mayaa mo par siv keenee |

ਰਾਜ ਸਮਗ੍ਰੀ ਸਭ ਮੁਹਿ ਦੀਨੀ ॥
raaj samagree sabh muhi deenee |

ਭੇਦ ਅਭੇਦ ਨ ਕਾਹੂ ਪਾਯੋ ॥
bhed abhed na kaahoo paayo |

ਸੀਸ ਸੁਤਾ ਕੇ ਛਤ੍ਰ ਫਿਰਾਯੋ ॥੭॥
sees sutaa ke chhatr firaayo |7|

ਕਿਤਕ ਦਿਵਸ ਇਹ ਭਾਤਿ ਬਿਤਾਈ ॥
kitak divas ih bhaat bitaaee |

ਰੋਮ ਮਿਤ੍ਰ ਕੇ ਦੂਰ ਕਰਾਈ ॥
rom mitr ke door karaaee |

ਤ੍ਰਿਯ ਕੇ ਬਸਤ੍ਰ ਸਗਲ ਦੈ ਵਾ ਕੌ ॥
triy ke basatr sagal dai vaa kau |

ਬਰ ਆਨ੍ਰਯੋ ਇਸਤ੍ਰੀ ਕਰਿ ਤਾ ਕੌ ॥੮॥
bar aanrayo isatree kar taa kau |8|

ਦੋਹਰਾ ॥
doharaa |

ਮਾਤ ਪਿਤਾ ਹਨਿ ਪੁਰਖ ਬਨ ਬਰਿਯੋ ਮਿਤ੍ਰ ਤ੍ਰਿਯ ਸੋਇ ॥
maat pitaa han purakh ban bariyo mitr triy soe |

ਰਾਜ ਕਰਾ ਇਹ ਛਲ ਭਏ ਭੇਦ ਨ ਪਾਵਤ ਕੋਇ ॥੯॥
raaj karaa ih chhal bhe bhed na paavat koe |9|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਚਾਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੯॥੬੪੫੮॥ਅਫਜੂੰ॥
eit sree charitr pakhayaane triyaa charitre mantree bhoop sanbaade teen sau unachaas charitr samaapatam sat subham sat |349|6458|afajoon|

ਚੌਪਈ ॥
chauapee |

ਸੁਜਨਾਵਤੀ ਨਗਰ ਇਕ ਪੂਰਬ ॥
sujanaavatee nagar ik poorab |

ਸਭ ਸਹਿਰਨ ਤੇ ਹੁਤੋ ਅਪੂਰਬ ॥
sabh sahiran te huto apoorab |

ਸਿੰਘ ਸੁਜਾਨ ਤਹਾ ਕੋ ਰਾਜਾ ॥
singh sujaan tahaa ko raajaa |

ਜਿਹ ਸਮ ਬਿਧ ਨੈ ਔਰ ਨ ਸਾਜਾ ॥੧॥
jih sam bidh nai aauar na saajaa |1|

ਸ੍ਰੀ ਨਵਜੋਬਨ ਦੇ ਤਿਹ ਨਾਰੀ ॥
sree navajoban de tih naaree |

ਘੜੀ ਨ ਜਿਹ ਸੀ ਬ੍ਰਹਮ ਕੁਮਾਰੀ ॥
gharree na jih see braham kumaaree |

ਜੋ ਅਬਲਾ ਤਿਹ ਰੂਪ ਨਿਹਾਰੈ ॥
jo abalaa tih roop nihaarai |

ਮਨ ਕ੍ਰਮ ਬਚ ਇਹ ਭਾਤਿ ਉਚਾਰੈ ॥੨॥
man kram bach ih bhaat uchaarai |2|

ਇੰਦ੍ਰ ਧਾਮ ਹੈ ਐਸ ਨ ਨਾਰੀ ॥
eindr dhaam hai aais na naaree |

ਜੈਸੀ ਨ੍ਰਿਪ ਕੀ ਨਾਰਿ ਨਿਹਾਰੀ ॥
jaisee nrip kee naar nihaaree |

ਅਸ ਸੁੰਦਰ ਇਕ ਸਾਹ ਸਪੂਤਾ ॥
as sundar ik saah sapootaa |

ਜਿਹ ਲਖਿ ਪ੍ਰਭਾ ਲਜਤ ਪੁਰਹੂਤਾ ॥੩॥
jih lakh prabhaa lajat purahootaa |3|

ਯਹ ਧੁਨਿ ਪਰੀ ਤਰੁਨਿ ਕੇ ਕਾਨਨ ॥
yah dhun paree tarun ke kaanan |

ਤਬ ਤੇ ਲਗੀ ਚਟਪਟੀ ਭਾਮਨਿ ॥
tab te lagee chattapattee bhaaman |

ਜਤਨ ਕਵਨ ਮੈ ਆਜੁ ਸੁ ਧਾਰੂੰ ॥
jatan kavan mai aaj su dhaaroon |

ਉਹਿ ਸੁੰਦਰ ਕਹ ਨੈਨ ਨਿਹਾਰੂੰ ॥੪॥
auhi sundar kah nain nihaaroon |4|

ਨਗਰ ਢੰਢੋਰਾ ਨਾਰਿ ਫਿਰਾਯੋ ॥
nagar dtandtoraa naar firaayo |

ਸਭਹਿਨ ਕਹ ਇਹ ਭਾਤਿ ਸੁਨਾਯੋ ॥
sabhahin kah ih bhaat sunaayo |

ਊਚ ਨੀਚ ਕੋਈ ਰਹੈ ਨ ਪਾਵੈ ॥
aooch neech koee rahai na paavai |

ਪ੍ਰਾਤਕਾਲ ਭੋਜਨ ਸਭ ਖਾਵੈ ॥੫॥
praatakaal bhojan sabh khaavai |5|

ਰਾਜਹਿ ਬਾਤ ਕਛੂ ਨਹਿ ਜਾਨੀ ॥
raajeh baat kachhoo neh jaanee |

ਨਿਵਤਾ ਦਿਯੋ ਲਖਿਯੋ ਤ੍ਰਿਯ ਮਾਨੀ ॥
nivataa diyo lakhiyo triy maanee |

ਭਾਤਿ ਭਾਤਿ ਪਕਵਾਨ ਪਕਾਏ ॥
bhaat bhaat pakavaan pakaae |

ਊਚ ਨੀਚ ਸਭ ਨਿਵਤਿ ਬੁਲਾਏ ॥੬॥
aooch neech sabh nivat bulaae |6|

ਭੋਜਨ ਖਾਨ ਜਨਾਵਹਿ ਬਿਗਸਹਿ ॥
bhojan khaan janaaveh bigaseh |

ਤ੍ਰਿਯ ਕੀ ਦ੍ਰਿਸਟਿ ਤਰੇ ਹ੍ਵੈ ਨਿਕਸਹਿ ॥
triy kee drisatt tare hvai nikaseh |

ਐਂਠੀ ਰਾਇ ਜਬਾਯੋ ਤਹਾ ॥
aaintthee raae jabaayo tahaa |

ਬੈਠਿ ਝਰੋਖੇ ਰਾਨੀ ਜਹਾ ॥੭॥
baitth jharokhe raanee jahaa |7|

ਰਾਨੀ ਨਿਰਖਿ ਚੀਨ ਤਿਹ ਗਈ ॥
raanee nirakh cheen tih gee |

ਬਹੁ ਬਿਧਿ ਤਾਹਿ ਸਰਾਹਤ ਭਈ ॥
bahu bidh taeh saraahat bhee |


Flag Counter