Sri Dasam Granth

Page - 1034


ਸੁਨੋ ਮੀਤ ਤੁਮ ਬਾਤ ਹਮਾਰੀ ॥
suno meet tum baat hamaaree |

ਸੋਨਾ ਬੋਵਤ ਮੁਹਿ ਤੁਮ ਕਹਿਯਹੁ ॥
sonaa bovat muhi tum kahiyahu |

ਯੌ ਕਹਿ ਨੈਨ ਨੀਚ ਕਰਿ ਰਹਿਯਹੁ ॥੯॥
yau keh nain neech kar rahiyahu |9|

ਨ੍ਰਿਪ ਪਹਿ ਬਾਧ ਤਾਹਿ ਲੈ ਗਏ ॥
nrip peh baadh taeh lai ge |

ਤੇ ਵੈ ਬੈਨ ਬਖਾਨਤ ਭਏ ॥
te vai bain bakhaanat bhe |

ਏਕ ਬਾਤ ਮੈ ਤੁਮੈ ਦਿਖਾਊ ॥
ek baat mai tumai dikhaaoo |

ਤੁਮ ਤੇ ਕਹੋ ਕਹਾ ਤਬ ਪਾਊਾਂ ॥੧੦॥
tum te kaho kahaa tab paaooaan |10|

ਜਾ ਪੈ ਬੈਠੇ ਮੁਹਿ ਗਹਿ ਆਨੋ ॥
jaa pai baitthe muhi geh aano |

ਉਨ ਮੋ ਸੋ ਇਹ ਭਾਤਿ ਬਖਾਨੋ ॥
aun mo so ih bhaat bakhaano |

ਜੌ ਮੈ ਕੰਚਨ ਬੀਜਿ ਦਿਖਾਊ ॥
jau mai kanchan beej dikhaaoo |

ਤਬ ਮੈ ਕਹੋ ਕਹਾ ਬਰ ਪਾਊ ॥੧੧॥
tab mai kaho kahaa bar paaoo |11|

ਜਦ ਯੌ ਬਚਨ ਰਾਵ ਸੁਨਿ ਪਾਯੋ ॥
jad yau bachan raav sun paayo |

ਦਰਪ ਕਲਾ ਕੌ ਬੋਲਿ ਪਠਾਯੋ ॥
darap kalaa kau bol patthaayo |

ਤਾ ਕੋ ਏਕ ਧਾਮ ਮੈ ਰਾਖਿਯੋ ॥
taa ko ek dhaam mai raakhiyo |

ਕੰਚਨ ਕੇ ਬੀਜਨ ਕਹ ਭਾਖਿਯੋ ॥੧੨॥
kanchan ke beejan kah bhaakhiyo |12|

ਮੋਹਿ ਇਹ ਏਕ ਸਦਨ ਮੈ ਰਾਖੋ ॥
mohi ih ek sadan mai raakho |

ਭਲੀ ਬੁਰੀ ਕਛੁ ਬਾਤ ਨ ਭਾਖੋ ॥
bhalee buree kachh baat na bhaakho |

ਜਬ ਮੈ ਮਾਸ ਇਕਾਦਸ ਲਹਿਹੌ ॥
jab mai maas ikaadas lahihau |

ਤੁਮ ਸੌ ਆਇ ਆਪ ਹੀ ਕਹਿਹੌ ॥੧੩॥
tum sau aae aap hee kahihau |13|

ਜਬ ਵੈ ਦੋਊ ਏਕ ਗ੍ਰਿਹ ਰਾਖੈ ॥
jab vai doaoo ek grih raakhai |

ਤਬ ਤ੍ਰਿਯ ਯੌ ਤਾ ਸੌ ਬਚ ਭਾਖੈ ॥
tab triy yau taa sau bach bhaakhai |

ਮੋ ਸੌ ਭੋਗ ਮੀਤ ਅਬ ਕਰਿਯੈ ॥
mo sau bhog meet ab kariyai |

ਯਾ ਚਿੰਤ ਤੇ ਨੈਕੁ ਨ ਡਰਿਯੈ ॥੧੪॥
yaa chint te naik na ddariyai |14|

ਦੋਹਰਾ ॥
doharaa |

ਪਕਰਿ ਮੀਤ ਕੋ ਆਪਨੇ ਊਪਰ ਲਯੇ ਚਰਾਇ ॥
pakar meet ko aapane aoopar laye charaae |

ਤਾ ਸੌ ਰਤਿ ਮਾਨਤ ਭਈ ਲਪਟਿ ਲਪਟਿ ਸੁਖ ਪਾਇ ॥੧੫॥
taa sau rat maanat bhee lapatt lapatt sukh paae |15|

ਕਾਲਿ ਕਿਨੀ ਜਾਨ੍ਯੋ ਨਹੀ ਆਜੁ ਰਮੌ ਤਵ ਸੰਗ ॥
kaal kinee jaanayo nahee aaj ramau tav sang |

ਲਾਜ ਨ ਕਾਹੂ ਕੀ ਕਰੋ ਮੋ ਤਨ ਬਢਿਯੋ ਅਨੰਗ ॥੧੬॥
laaj na kaahoo kee karo mo tan badtiyo anang |16|

ਅੜਿਲ ॥
arril |

ਦਸ ਮਾਸਨ ਰਤਿ ਕਰੀ ਹਰਖ ਉਪਜਾਇ ਕੈ ॥
das maasan rat karee harakh upajaae kai |

ਆਸਨ ਚੁੰਬਨ ਅਨਿਕ ਕਿਯੇ ਲਪਟਾਇ ਕੈ ॥
aasan chunban anik kiye lapattaae kai |

ਜਬ ਗਿਯਾਰਵੋ ਮਾਸ ਪਹੂਚ੍ਯੌ ਆਇ ਕਰਿ ॥
jab giyaaravo maas pahoochayau aae kar |

ਹੋ ਦਰਪ ਕਲਾ ਕਹਿਯੋ ਨ੍ਰਿਪਤਿ ਸੌ ਜਾਇ ਕਰਿ ॥੧੭॥
ho darap kalaa kahiyo nripat sau jaae kar |17|

ਕੰਚਨ ਬੋਵਨ ਸਮੈ ਪਹੂਚ੍ਯੋ ਆਇ ਕੈ ॥
kanchan bovan samai pahoochayo aae kai |

ਸਭ ਰਾਨੀ ਜੁਤ ਨ੍ਰਿਪ ਕੌ ਲਿਯੋ ਬੁਲਾਇ ਕੈ ॥
sabh raanee jut nrip kau liyo bulaae kai |

ਪੁਰ ਬਾਸੀ ਜਨ ਸਭੇ ਤਮਾਸਾ ਕੌ ਗਏ ॥
pur baasee jan sabhe tamaasaa kau ge |

ਹੋ ਜਹ ਅਸਥਿਤ ਵਹ ਤ੍ਰਿਯਾ ਤਹਾ ਹੀ ਜਾਤ ਭੇ ॥੧੮॥
ho jah asathit vah triyaa tahaa hee jaat bhe |18|

ਜੋ ਤ੍ਰਿਯ ਪੁਰਖ ਨ ਬਿਨਸਿਯੋ ਤਾਹਿ ਬੁਲਾਇਯੈ ॥
jo triy purakh na binasiyo taeh bulaaeiyai |

ਵਾ ਕੈ ਕਰ ਦੈ ਹ੍ਯਾਂ ਕਲਧੌਤ ਬਿਜਾਇਯੈ ॥
vaa kai kar dai hayaan kaladhauat bijaaeiyai |

ਜੋ ਬਿਨਸਿਯੋ ਨਰ ਤ੍ਰਿਯ ਇਹ ਹਾਥ ਛੁਵਾਇ ਹੈ ॥
jo binasiyo nar triy ih haath chhuvaae hai |

ਹੋ ਉਗੈ ਨ ਕੰਚਨ ਨੈਕ ਦੋਸ ਮੁਹਿ ਆਇ ਹੈ ॥੧੯॥
ho ugai na kanchan naik dos muhi aae hai |19|

ਤਬ ਰਾਜੈ ਸਭਹਿਨ ਯੌ ਕਹਿਯੋ ਸੁਨਾਇ ਕੈ ॥
tab raajai sabhahin yau kahiyo sunaae kai |

ਜੋ ਬਿਨਸਿਯੋ ਨਹਿ ਹੋਇ ਸੁ ਬੀਜਹੁ ਜਾਇ ਕੈ ॥
jo binasiyo neh hoe su beejahu jaae kai |

ਸੁਨਤ ਬਚਨ ਤ੍ਰਿਯ ਨਰ ਸਭ ਹੀ ਚਕ੍ਰਿਤ ਭਏ ॥
sunat bachan triy nar sabh hee chakrit bhe |

ਹੋ ਸੋਨੋ ਬੀਜਨ ਕਾਜ ਨ ਤਿਤ ਕੌ ਜਾਤ ਭੇ ॥੨੦॥
ho sono beejan kaaj na tith kau jaat bhe |20|

ਚੌਪਈ ॥
chauapee |

ਦਰਪ ਕਲਾ ਇਹ ਭਾਤਿ ਉਚਾਰੀ ॥
darap kalaa ih bhaat uchaaree |

ਜੋ ਰਾਜਾ ਸਭ ਤ੍ਰਿਯਾ ਤੁਹਾਰੀ ॥
jo raajaa sabh triyaa tuhaaree |


Flag Counter