Sri Dasam Granth

Page - 1361


ਜਿਤੇ ਦੈਤ ਢੂਕੇ ਮਹਾ ਬਾਹੁ ਭਾਰੇ ॥
jite dait dtooke mahaa baahu bhaare |

ਤਿਤ੍ਰਯੋ ਕਾ ਗਿਰਾ ਆਨਿ ਕੈ ਸ੍ਰੋਨ ਭੂ ਪੈ ॥
titrayo kaa giraa aan kai sron bhoo pai |

ਉਠੇ ਨੇਕ ਜੋਧਾ ਮਹਾ ਭੀਮ ਰੂਪੇ ॥੪੮॥
autthe nek jodhaa mahaa bheem roope |48|

ਚੌਪਈ ॥
chauapee |

ਤਿਨ ਕੀ ਭੂਮਿ ਜੁ ਮੇਜਾ ਪਰਹੀ ॥
tin kee bhoom ju mejaa parahee |

ਤਿਨ ਤੇ ਅਮਿਤ ਦੈਤ ਬਪੁ ਧਰਹੀ ॥
tin te amit dait bap dharahee |

ਸ੍ਰੋਨ ਗਿਰੈ ਤਿਨ ਕੋ ਧਰ ਮਾਹੀ ॥
sron girai tin ko dhar maahee |

ਰਥੀ ਗਜੀ ਬਾਜੀ ਹ੍ਵੈ ਜਾਹੀ ॥੪੯॥
rathee gajee baajee hvai jaahee |49|

ਪ੍ਰਾਨ ਤਜਤ ਸ੍ਵਾਸਾ ਅਰਿ ਤਜੈ ॥
praan tajat svaasaa ar tajai |

ਤਿਨ ਤੇ ਅਮਿਤ ਅਸੁਰ ਹ੍ਵੈ ਭਜੈ ॥
tin te amit asur hvai bhajai |

ਕਿਤਕ ਅਸੁਰ ਡਾਰਤ ਭੂਅ ਲਾਰੈ ॥
kitak asur ddaarat bhooa laarai |

ਤਿਨ ਤੇ ਅਨਿਕ ਦੈਤ ਤਨ ਧਾਰੈ ॥੫੦॥
tin te anik dait tan dhaarai |50|

ਤਿਨ ਤੇ ਤਜਤ ਅਸੁਰ ਜੇ ਸ੍ਵਾਸਾ ॥
tin te tajat asur je svaasaa |

ਤਿਨ ਤੇ ਦਾਨਵ ਹੋਹਿ ਪ੍ਰਕਾਸਾ ॥
tin te daanav hohi prakaasaa |

ਕਿਤਕ ਮਰਤ ਕੈ ਤਰੁਨਿ ਸੰਘਾਰੇ ॥
kitak marat kai tarun sanghaare |

ਦਸੌ ਦਿਸਿਨ ਮਹਿ ਅਸੁਰ ਨਿਹਾਰੇ ॥੫੧॥
dasau disin meh asur nihaare |51|

ਚਿਤ ਮੋ ਕਿਯਾ ਕਾਲਕਾ ਧ੍ਯਾਨਾ ॥
chit mo kiyaa kaalakaa dhayaanaa |

ਦਰਸਨ ਦਿਯਾ ਆਨਿ ਭਗਵਾਨਾ ॥
darasan diyaa aan bhagavaanaa |

ਕਰਿ ਪ੍ਰਨਾਮ ਚਰਨਨ ਉਠਿ ਪਰੀ ॥
kar pranaam charanan utth paree |

ਬਿਨਤੀ ਭਾਤਿ ਅਨਿਕ ਤਨ ਕਰੀ ॥੫੨॥
binatee bhaat anik tan karee |52|

ਸਤਿ ਕਾਲ ਮੈ ਦਾਸ ਤਿਹਾਰੀ ॥
sat kaal mai daas tihaaree |

ਅਪਨੀ ਜਾਨਿ ਕਰੋ ਪ੍ਰਤਿਪਾਰੀ ॥
apanee jaan karo pratipaaree |

ਗੁਨ ਅਵਗੁਨ ਮੁਰ ਕਛੁ ਨ ਨਿਹਾਰਹੁ ॥
gun avagun mur kachh na nihaarahu |

ਬਾਹਿ ਗਹੇ ਕੀ ਲਾਜ ਬਿਚਾਰਹੁ ॥੫੩॥
baeh gahe kee laaj bichaarahu |53|

ਹਮ ਹੈ ਸਰਨਿ ਤੋਰ ਮਹਾਰਾਜਾ ॥
ham hai saran tor mahaaraajaa |

ਤੁਮ ਕਹ ਬਾਹਿ ਗਹੇ ਕੀ ਲਾਜਾ ॥
tum kah baeh gahe kee laajaa |

ਜੌ ਤਵ ਭਗਤ ਨੈਕ ਦੁਖ ਪੈ ਹੈ ॥
jau tav bhagat naik dukh pai hai |

ਦੀਨ ਦ੍ਰਯਾਲ ਪ੍ਰਭੁ ਬਿਰਦੁ ਲਜੈ ਹੈ ॥੫੪॥
deen drayaal prabh birad lajai hai |54|

ਔ ਕਹ ਲਗ ਮੈ ਕਰੌ ਪੁਕਾਰਾ ॥
aau kah lag mai karau pukaaraa |

ਤੈ ਘਟ ਘਟ ਕੀ ਜਾਨ ਨਿਹਾਰਾ ॥
tai ghatt ghatt kee jaan nihaaraa |

ਕਹੀ ਏਕ ਕਰਿ ਸਹਸ ਪਛਿਨਯਹੁ ॥
kahee ek kar sahas pachhinayahu |

ਆਪੁ ਆਪਨੇ ਬਿਰਦਹਿ ਜਨਿਯਹੁ ॥੫੫॥
aap aapane biradeh janiyahu |55|

ਹੜ ਹੜ ਸੁਨਤ ਕਾਲ ਬਚ ਹਸਾ ॥
harr harr sunat kaal bach hasaa |

ਭਗਤ ਹੇਤ ਕਟਿ ਸੌ ਅਸਿ ਕਸਾ ॥
bhagat het katt sau as kasaa |

ਚਿੰਤ ਨ ਕਰਿ ਮੈ ਅਸੁਰ ਸੰਘਰਿ ਹੌ ॥
chint na kar mai asur sanghar hau |

ਸਕਲ ਸੋਕ ਭਗਤਨ ਕੋ ਹਰਿ ਹੌ ॥੫੬॥
sakal sok bhagatan ko har hau |56|

ਅਮਿਤ ਅਸੁਰ ਉਪਜੇ ਥੇ ਜਹਾ ॥
amit asur upaje the jahaa |

ਪ੍ਰਾਪਤਿ ਭਯੋ ਕਾਲ ਚਲਿ ਤਹਾ ॥
praapat bhayo kaal chal tahaa |

ਚਹੂੰ ਕਰਨ ਕਰਿ ਸਸਤ੍ਰ ਪ੍ਰਹਾਰੇ ॥
chahoon karan kar sasatr prahaare |

ਦੈਤ ਅਨੇਕ ਮਾਰ ਹੀ ਡਾਰੇ ॥੫੭॥
dait anek maar hee ddaare |57|

ਤਿਨ ਤੇ ਪਰਾ ਸ੍ਰੋਨ ਜੇ ਭੂ ਪਰ ॥
tin te paraa sron je bhoo par |

ਅਸੁਰ ਅਮਿਤ ਧਾਵਤ ਭੇ ਉਠਿ ਕਰਿ ॥
asur amit dhaavat bhe utth kar |

ਤਿਨ ਤੇ ਚਲਤ ਸ੍ਵਾਸ ਤੇ ਛੂਟੇ ॥
tin te chalat svaas te chhootte |

ਅਮਿਤ ਦੈਤ ਰਨ ਕਹ ਉਠਿ ਜੂਟੇ ॥੫੮॥
amit dait ran kah utth jootte |58|

ਤੇ ਸਭ ਕਾਲ ਤਨਿਕ ਮੋ ਮਾਰੇ ॥
te sabh kaal tanik mo maare |

ਚਲਤ ਭਏ ਭੂਅ ਰੁਧਿਰ ਪਨਾਰੇ ॥
chalat bhe bhooa rudhir panaare |

ਉਪਜਿ ਅਸੁਰ ਤਾ ਤੇ ਬਹੁ ਠਾਢੇ ॥
aupaj asur taa te bahu tthaadte |

ਧਾਵਤ ਭਏ ਰੋਸ ਕਰਿ ਗਾਢੇ ॥੫੯॥
dhaavat bhe ros kar gaadte |59|


Flag Counter