Sri Dasam Granth

Page - 1181


ਪਲ ਪਲ ਬਲਿ ਬਲਿ ਜਾਉ ਤਿਹਾਰੇ ॥੧੨॥
pal pal bal bal jaau tihaare |12|

ਅੜਿਲ ॥
arril |

ਪੁਤ੍ਰ ਹੇਤ ਮੈ ਹ੍ਯਾਂ ਤਸਕਰ ਤਰ ਆਇ ਕੈ ॥
putr het mai hayaan tasakar tar aae kai |

ਮਜਨ ਕੀਯਾ ਬਨਾਇ ਅਧਿਕ ਸੁਖ ਪਾਇ ਕੈ ॥
majan keeyaa banaae adhik sukh paae kai |

ਸਾਚ ਕਹਾ ਪਿਯ ਤੋਹਿ ਜਾਨ ਜਿਯ ਲੀਜਿਯੈ ॥
saach kahaa piy tohi jaan jiy leejiyai |

ਹੋ ਅਵਰੁ ਨ ਯਾ ਤੇ ਬਾਤ ਜੁ ਜਾਨ ਸੁ ਕੀਜੀਯੈ ॥੧੩॥
ho avar na yaa te baat ju jaan su keejeeyai |13|

ਦੋਹਰਾ ॥
doharaa |

ਸੁਨਿ ਰਾਜਾ ਐਸੋ ਬਚਨ ਜਿਯ ਮਹਿ ਭਯੋ ਪ੍ਰਸੰਨ੍ਯ ॥
sun raajaa aaiso bachan jiy meh bhayo prasanay |

ਜੋ ਤ੍ਰਿਯ ਹ੍ਵੈ ਅਸ ਹਠ ਕਿਯਾ ਧਰਨੀ ਤਲ ਮਹਿ ਧੰਨ੍ਯ ॥੧੪॥
jo triy hvai as hatth kiyaa dharanee tal meh dhanay |14|

ਚੌਪਈ ॥
chauapee |

ਜੋ ਤ੍ਰਿਯ ਮੋ ਪੈ ਕਹਾ ਬਿਚਾਰੀ ॥
jo triy mo pai kahaa bichaaree |

ਸਾਚ ਵਹੈ ਮੈ ਨੈਨ ਨਿਹਾਰੀ ॥
saach vahai mai nain nihaaree |

ਅਸ ਚਰਿਤ੍ਰ ਸੁਤ ਹਿਤ ਜਿਨ ਕਿਯਾ ॥
as charitr sut hit jin kiyaa |

ਧੰਨਿ ਧੰਨਿ ਕੁਅਰਿ ਤਿਹਾਰੋ ਹਿਯਾ ॥੧੫॥
dhan dhan kuar tihaaro hiyaa |15|

ਦੋਹਰਾ ॥
doharaa |

ਨਿਰਸੰਦੇਹ ਤੁਮਰੇ ਸਦਨ ਹ੍ਵੈ ਹੈ ਪੂਤ ਅਪਾਰ ॥
nirasandeh tumare sadan hvai hai poot apaar |

ਹਠੀ ਜਪੀ ਤਪਸੀ ਸਤੀ ਸੂਰਬੀਰ ਸੁ ਕੁਮਾਰ ॥੧੬॥
hatthee japee tapasee satee soorabeer su kumaar |16|

ਅੜਿਲ ॥
arril |

ਤਾਹਿ ਭੋਗਿ ਫਾਸੀ ਸੌ ਬਹੁਰਿ ਸੰਘਾਰਿਯੋ ॥
taeh bhog faasee sau bahur sanghaariyo |

ਕਰਿ ਕੈ ਨ੍ਰਿਪਹਿ ਚਰਿਤ੍ਰ ਇਹ ਭਾਤਿ ਦਿਖਾਰਿਯੋ ॥
kar kai nripeh charitr ih bhaat dikhaariyo |

ਮੂੜ ਪ੍ਰਫੁਲਿਤ ਭਯੋ ਨ ਕਛੁ ਤਾ ਕੌ ਕਹਾ ॥
moorr prafulit bhayo na kachh taa kau kahaa |

ਹੋ ਧੰਨਿ ਧੰਨਿ ਕਹਿ ਨਾਰਿ ਮਗਨ ਹ੍ਵੈ ਮਨ ਰਹਾ ॥੧੭॥
ho dhan dhan keh naar magan hvai man rahaa |17|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੧॥੪੯੪੦॥ਅਫਜੂੰ॥
eit sree charitr pakhayaane triyaa charitre mantree bhoop sanbaade doe sau ikasatth charitr samaapatam sat subham sat |261|4940|afajoon|

ਅੜਿਲ ॥
arril |

ਕਿਲਮਾਕਨ ਕੇ ਦੇਸ ਇੰਦ੍ਰ ਧੁਜ ਨ੍ਰਿਪਤਿ ਬਰ ॥
kilamaakan ke des indr dhuj nripat bar |

ਸ੍ਰੀ ਕਿਲਮਾਕ ਮਤੀ ਰਾਨੀ ਜਿਹ ਬਸਤ ਘਰ ॥
sree kilamaak matee raanee jih basat ghar |

ਪੁਨ ਮਾਸੂਕ ਮਤੀ ਦੁਹਿਤਾ ਤਾ ਕੈ ਭਈ ॥
pun maasook matee duhitaa taa kai bhee |

ਹੋ ਜਨੁਕ ਚੰਦ੍ਰ ਕੀ ਕਲਾ ਦੁਤਿਯ ਜਗ ਮੈ ਵਈ ॥੧॥
ho januk chandr kee kalaa dutiy jag mai vee |1|

ਸੌਦਾ ਹਿਤ ਸੌਦਾਗਰ ਤਹ ਇਕ ਆਇਯੋ ॥
sauadaa hit sauadaagar tah ik aaeiyo |

ਜਨੁ ਸਸਿ ਕੋ ਅਵਿਤਾਰ ਮਦਨ ਉਪਜਾਇਯੋ ॥
jan sas ko avitaar madan upajaaeiyo |

ਅਧਿਕ ਜੁਬਨ ਕੀ ਜੇਬ ਬਿਧਾਤੈ ਦਈ ਤਿਹ ॥
adhik juban kee jeb bidhaatai dee tih |

ਹੋ ਸੁਖ ਪਾਵਤ ਸੁਰ ਅਸੁਰ ਨਿਹਾਰੇ ਕ੍ਰਾਤਿ ਜਿਹ ॥੨॥
ho sukh paavat sur asur nihaare kraat jih |2|

ਏਕ ਦਿਵਸ ਨ੍ਰਿਪ ਸੁਤਾ ਝਰੋਖੇ ਆਇ ਕੈ ॥
ek divas nrip sutaa jharokhe aae kai |

ਬੈਠਤ ਭੀ ਚਿਤ ਲਗੇ ਸੁ ਬੈਸ ਬਨਾਇ ਕੈ ॥
baitthat bhee chit lage su bais banaae kai |

ਸਾਹੁ ਪੁਤ੍ਰ ਤਹ ਆਇ ਦਿਖਾਈ ਦੈ ਗਯੋ ॥
saahu putr tah aae dikhaaee dai gayo |

ਹੋ ਯਾ ਮਾਨਨਿ ਕੋ ਮਨਹਿ ਮਨੋ ਹਰਿ ਲੈ ਗਯੋ ॥੩॥
ho yaa maanan ko maneh mano har lai gayo |3|

ਰਾਜ ਕੁਅਰਿ ਲਖਿ ਰੂਪ ਰਹੀ ਉਰਝਾਇ ਕਰਿ ॥
raaj kuar lakh roop rahee urajhaae kar |

ਪਠੈ ਸਹਚਰੀ ਤਹਾ ਬਹੁਤ ਧਨ ਦ੍ਰਯਾਇ ਕਰਿ ॥
patthai sahacharee tahaa bahut dhan drayaae kar |

ਸਾਹੁ ਸੁਤਹਿ ਕ੍ਯੋਹੂੰ ਬਿਧਿ ਜੋ ਹ੍ਯਾਂ ਲ੍ਯਾਇ ਹੈ ॥
saahu suteh kayohoon bidh jo hayaan layaae hai |

ਹੋ ਜੋ ਮਾਗੇ ਮੁਹਿ ਤੂ ਸੋ ਅਬ ਹੀ ਪਾਇ ਹੈ ॥੪॥
ho jo maage muhi too so ab hee paae hai |4|

ਸੁਨਤ ਕੁਅਰਿ ਕੋ ਬਚਨ ਸਖੀ ਤਹ ਜਾਇ ਕੈ ॥
sunat kuar ko bachan sakhee tah jaae kai |

ਮਨ ਭਾਵਤ ਪਿਯ ਯਾ ਕਹ ਦਿਯਾ ਮਿਲਾਇ ਕੈ ॥
man bhaavat piy yaa kah diyaa milaae kai |

ਚੌਰਾਸੀ ਆਸਨ ਸੁ ਬਿਬਿਧ ਬਿਧਿ ਕੈ ਲੀਏ ॥
chauaraasee aasan su bibidh bidh kai lee |

ਹੋ ਚਿਤ ਕੇ ਸੋਕ ਸੰਤਾਪ ਬਿਦਾ ਸਭ ਕਰ ਦੀਏ ॥੫॥
ho chit ke sok santaap bidaa sabh kar dee |5|

ਛੈਲ ਛੈਲਨੀ ਛਕੇ ਨ ਛੋਰਤ ਏਕ ਛਿਨ ॥
chhail chhailanee chhake na chhorat ek chhin |

ਜਨੁਕ ਨਵੌ ਨਿਧਿ ਰਾਕ ਸੁ ਪਾਈ ਆਜੁ ਤਿਨ ॥
januk navau nidh raak su paaee aaj tin |

ਚਿੰਤਾਤੁਰ ਚਿਤ ਭਈ ਬਿਚਾਰ ਬਿਚਾਰਿ ਕੈ ॥
chintaatur chit bhee bichaar bichaar kai |

ਹੋ ਸਦਾ ਬਸੌ ਸੁਖ ਸਾਥ ਪਿਯਰਵਾ ਯਾਰਿ ਕੈ ॥੬॥
ho sadaa basau sukh saath piyaravaa yaar kai |6|


Flag Counter