श्री दशम ग्रंथ

पृष्ठ - 1074


ਤਾ ਕਹ ਹਨਿ ਪੰਚਮ ਕਹ ਲੀਨੋ ॥
ता कह हनि पंचम कह लीनो ॥

ਛਠਵੇ ਮਾਰਿ ਸਪਤਮੋ ਘਾਯੋ ॥
छठवे मारि सपतमो घायो ॥

ਅਸਟਮ ਕੈ ਸੰਗ ਨੇਹ ਲਗਾਯੋ ॥੩॥
असटम कै संग नेह लगायो ॥३॥

ਕਰਮ ਕਾਲ ਸੋਊ ਨਹਿ ਭਾਯੋ ॥
करम काल सोऊ नहि भायो ॥

ਜਮਧਰ ਭਏ ਤਾਹਿ ਤਿਨ ਘਾਯੋ ॥
जमधर भए ताहि तिन घायो ॥

ਧ੍ਰਿਗ ਧ੍ਰਿਗ ਜਾਨਿ ਜਗਤ ਤਿਹ ਕਰਿਯੋ ॥
ध्रिग ध्रिग जानि जगत तिह करियो ॥

ਹਾਹਾਕਾਰ ਸਭਨ ਉਚਰਿਯੋ ॥੪॥
हाहाकार सभन उचरियो ॥४॥

ਜਬ ਇਹ ਭਾਤਿ ਸੁਨਤਿ ਤ੍ਰਿਯ ਭਈ ॥
जब इह भाति सुनति त्रिय भई ॥

ਜਾਨੁਕ ਬਿਨ ਮਾਰੇ ਮਰ ਗਈ ॥
जानुक बिन मारे मर गई ॥

ਅਬ ਹੌ ਜਰੋ ਨਾਥ ਤਨ ਜਾਈ ॥
अब हौ जरो नाथ तन जाई ॥

ਇਨ ਸਭਹੂੰਨ ਚਰਿਤ੍ਰ ਦਿਖਾਈ ॥੫॥
इन सभहूंन चरित्र दिखाई ॥५॥

ਅਰੁਨ ਬਸਤ੍ਰ ਧਰ ਪਾਨ ਚਬਾਏ ॥
अरुन बसत्र धर पान चबाए ॥

ਲੋਗ ਸਭਨ ਕੋ ਕੂਕ ਸੁਨਾਏ ॥
लोग सभन को कूक सुनाए ॥

ਯੌ ਕਹਿ ਹਾਥਿ ਸਿਧੌਰੇ ਗਹਿਯੋ ॥
यौ कहि हाथि सिधौरे गहियो ॥

ਜਰਿਬੋ ਸਾਥ ਨਾਥ ਕੈ ਚਹਿਯੋ ॥੬॥
जरिबो साथ नाथ कै चहियो ॥६॥

ਦੋਹਰਾ ॥
दोहरा ॥

ਸਪਤ ਨਾਥ ਨਿਜ ਕਰਨ ਹਨਿ ਕਿਯੋ ਸਤੀ ਕੋ ਭੇਸ ॥
सपत नाथ निज करन हनि कियो सती को भेस ॥

ਊਚ ਨੀਚ ਦੇਖਤ ਤਰਨਿ ਪਾਵਕ ਕਿਯੋ ਪ੍ਰਵੇਸ ॥੭॥
ऊच नीच देखत तरनि पावक कियो प्रवेस ॥७॥

ਸਪਤ ਨਾਥ ਨਿਜੁ ਹਾਥ ਹਨਿ ਅਸਟਮ ਕੌ ਗਰ ਲਾਇ ॥
सपत नाथ निजु हाथ हनि असटम कौ गर लाइ ॥

ਸਭ ਲੋਗਨ ਦੇਖਤ ਜਰੀ ਢੋਲ ਮ੍ਰਿਦੰਗ ਬਜਾਇ ॥੮॥
सभ लोगन देखत जरी ढोल म्रिदंग बजाइ ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੮॥੩੫੭੯॥ਅਫਜੂੰ॥
इति स्री चरित्र पख्याने त्रिया चरित्रे मंत्री भूप संबादे इक सौ अठासीवो चरित्र समापतम सतु सुभम सतु ॥१८८॥३५७९॥अफजूं॥

ਦੋਹਰਾ ॥
दोहरा ॥

ਭੂਪ ਕਲਾ ਨਾਮਾ ਰਹੈ ਸੁਤਾ ਸਾਹ ਕੀ ਏਕ ॥
भूप कला नामा रहै सुता साह की एक ॥

ਅਧਿਕ ਦਰਬ ਤਾ ਕੇ ਰਹੈ ਦਾਸੀ ਰਹੈ ਅਨੇਕ ॥੧॥
अधिक दरब ता के रहै दासी रहै अनेक ॥१॥

ਚੌਪਈ ॥
चौपई ॥

ਮਿਸਰੀ ਕੋ ਹੀਰਾ ਤਿਨ ਲਿਯੋ ॥
मिसरी को हीरा तिन लियो ॥

ਡਬਿਯਾ ਬਿਖੈ ਡਾਰਿ ਕਰਿ ਦਿਯੋ ॥
डबिया बिखै डारि करि दियो ॥

ਸਾਹਜਹਾ ਜਹ ਸਭਾ ਬਨਾਈ ॥
साहजहा जह सभा बनाई ॥

ਬਹਲ ਬੈਠਿ ਤਿਹ ਓਰ ਸਿਧਾਈ ॥੨॥
बहल बैठि तिह ओर सिधाई ॥२॥

ਅਰਧ ਬਜਾਰ ਬਿਖੈ ਜਬ ਗਈ ॥
अरध बजार बिखै जब गई ॥

ਸੁੰਦਰ ਨਰਿਕ ਬਿਲੋਕਤ ਭਈ ॥
सुंदर नरिक बिलोकत भई ॥

ਅਧਿਕ ਦਰਬੁ ਦੈ ਨਿਕਟਿ ਬੁਲਾਯੋ ॥
अधिक दरबु दै निकटि बुलायो ॥

ਨਿਜ ਗਾਡੀ ਕੇ ਸਾਥ ਲਗਾਯੋ ॥੩॥
निज गाडी के साथ लगायो ॥३॥

ਚਲਿਤ ਚਲਿਤ ਰਜਨੀ ਪਰਿ ਗਈ ॥
चलित चलित रजनी परि गई ॥

ਸੂਰਜ ਛਪ੍ਯੋ ਚੰਦ੍ਰ ਦੁਤਿ ਭਈ ॥
सूरज छप्यो चंद्र दुति भई ॥

ਬਹਲ ਬਿਖੈ ਗਹਿ ਬਾਹ ਚੜਾਯੋ ॥
बहल बिखै गहि बाह चड़ायो ॥

ਕਾਮ ਕੇਲ ਤਿਹ ਸੰਗ ਉਪਜਾਯੋ ॥੪॥
काम केल तिह संग उपजायो ॥४॥

ਜ੍ਯੋ ਜ੍ਯੋ ਬਹਲ ਹਿਲੋਰੇ ਖਾਵੈ ॥
ज्यो ज्यो बहल हिलोरे खावै ॥

ਉਛਰੇ ਬਿਨਾ ਕਾਜ ਹ੍ਵੈ ਜਾਵੈ ॥
उछरे बिना काज ह्वै जावै ॥

ਲਖੈ ਲੋਗ ਗਾਡੀ ਕਰ ਮਾਰੈ ॥
लखै लोग गाडी कर मारै ॥

ਭੇਦ ਅਭੇਦ ਨ ਕੋਊ ਬਿਚਾਰੈ ॥੫॥
भेद अभेद न कोऊ बिचारै ॥५॥

ਭਾਖਿ ਬੈਨ ਤੇ ਬਹਲ ਧਵਾਈ ॥
भाखि बैन ते बहल धवाई ॥

ਕਾਮ ਰੀਤਿ ਕਰਿ ਪ੍ਰੀਤਿ ਉਪਜਾਈ ॥
काम रीति करि प्रीति उपजाई ॥

ਭਰਿ ਕਰਿ ਭੋਗ ਬਾਮ ਸੌ ਕੀਨੋ ॥
भरि करि भोग बाम सौ कीनो ॥

ਬੀਚ ਬਜਾਰਨ ਕਿਨਹੂੰ ਚੀਨੋ ॥੬॥
बीच बजारन किनहूं चीनो ॥६॥

ਦੋਹਰਾ ॥
दोहरा ॥

ਕੇਲ ਕਰਤ ਇਹ ਚੰਚਲਾ ਤਹਾ ਪਹੂਚੀ ਆਇ ॥
केल करत इह चंचला तहा पहूची आइ ॥

ਸਾਹਜਹਾ ਬੈਠੇ ਜਹਾ ਨੀਕੀ ਸਭਾ ਬਨਾਇ ॥੭॥
साहजहा बैठे जहा नीकी सभा बनाइ ॥७॥


Flag Counter