श्री दशम ग्रंथ

पृष्ठ - 1326


ਦੋਹਰਾ ॥
दोहरा ॥

ਰੋਦਨ ਵੈ ਕਰਤੇ ਭਏ ਕਿਸੂ ਨ ਆਈ ਬਾਤ ॥
रोदन वै करते भए किसू न आई बात ॥

ਤਬ ਰਾਜੈ ਤਿਹ ਨਾਰਿ ਕੌ ਬਚਨ ਕਹਾ ਮੁਸਕਾਤ ॥੧੭॥
तब राजै तिह नारि कौ बचन कहा मुसकात ॥१७॥

ਚੌਪਈ ॥
चौपई ॥

ਕਰਾਮਾਤ ਇਨ ਕਛੁ ਨ ਦਿਖਾਈ ॥
करामात इन कछु न दिखाई ॥

ਅਬ ਚਾਹਤ ਹੈ ਤੁਮ ਤੇ ਪਾਈ ॥
अब चाहत है तुम ते पाई ॥

ਬਚਨ ਹਿੰਗੁਲਾ ਦੇਇ ਉਚਾਰੇ ॥
बचन हिंगुला देइ उचारे ॥

ਸੁਨੋ ਨਰਾਧਿਪ ਬੈਨ ਹਮਾਰੇ ॥੧੮॥
सुनो नराधिप बैन हमारे ॥१८॥

ਅੜਿਲ ॥
अड़िल ॥

ਕਰਾਮਾਤਿ ਇਕ ਅਸਿ ਮੌ ਪ੍ਰਥਮ ਪਛਾਨਿਯੈ ॥
करामाति इक असि मौ प्रथम पछानियै ॥

ਜਾ ਕੌ ਤੇਜੁ ਅਰੁ ਤ੍ਰਾਸ ਜਗਤ ਮੌ ਮਾਨਿਯੈ ॥
जा कौ तेजु अरु त्रास जगत मौ मानियै ॥

ਜੀਤ ਹਾਰ ਅਰੁ ਮ੍ਰਿਤੁ ਧਾਰ ਜਾ ਕੀ ਬਸਤ ॥
जीत हार अरु म्रितु धार जा की बसत ॥

ਹੋ ਮੇਰੇ ਮਨ ਪਰਮੇਸੁਰ ਤਾਹੀ ਕੌ ਕਹਤ ॥੧੯॥
हो मेरे मन परमेसुर ताही कौ कहत ॥१९॥

ਦੁਤਿਯ ਕਾਲ ਮੌ ਕਰਾਮਾਤਿ ਪਹਿਚਾਨਿਯਤ ॥
दुतिय काल मौ करामाति पहिचानियत ॥

ਜਿਨ ਕੋ ਚੌਦਹ ਲੋਕ ਚਕ੍ਰ ਕਰ ਮਾਨਿਯਤ ॥
जिन को चौदह लोक चक्र कर मानियत ॥

ਕਾਲ ਪਾਇ ਜਗ ਹੋਤ ਕਾਲ ਮਿਟ ਜਾਵਈ ॥
काल पाइ जग होत काल मिट जावई ॥

ਹੋ ਯਾ ਤੇ ਮੁਰ ਮਨ ਤਾਹਿ ਗੁਰੂ ਠਹਰਾਵਈ ॥੨੦॥
हो या ते मुर मन ताहि गुरू ठहरावई ॥२०॥

ਕਰਾਮਾਤ ਰਾਜਾ ਰਸਨਾਗ੍ਰਜ ਜਾਨਿਯਤ ॥
करामात राजा रसनाग्रज जानियत ॥

ਭਲੋ ਬਰੋ ਜਾ ਤੇ ਜਗ ਹੋਤ ਪਛਾਨਿਯਤ ॥
भलो बरो जा ते जग होत पछानियत ॥

ਕਰਾਮਾਤਿ ਚੌਥੀ ਧਨ ਭੀਤਰ ਜਾਨਿਯੈ ॥
करामाति चौथी धन भीतर जानियै ॥

ਹੋ ਹੋਤ ਰੰਕ ਤੇ ਰਾਵ ਧਰੋ ਤਿਹ ਮਾਨਿਯੈ ॥੨੧॥
हो होत रंक ते राव धरो तिह मानियै ॥२१॥

ਚੌਪਈ ॥
चौपई ॥

ਕਰਾਮਾਤ ਇਨ ਮਹਿ ਨਹਿ ਜਾਨਹੁ ॥
करामात इन महि नहि जानहु ॥

ਏ ਸਭ ਧਨ ਉਪਾਇ ਪਹਿਚਾਨਹੁ ॥
ए सभ धन उपाइ पहिचानहु ॥

ਚਮਤਕਾਰ ਇਨ ਮਹਿ ਜੌ ਹੋਈ ॥
चमतकार इन महि जौ होई ॥

ਦਰ ਦਰ ਭੀਖ ਨ ਮਾਗੈ ਕੋਈ ॥੨੨॥
दर दर भीख न मागै कोई ॥२२॥

ਜੌ ਇਨ ਸਭਹੂੰ ਪ੍ਰਥਮ ਸੰਘਾਰੋ ॥
जौ इन सभहूं प्रथम संघारो ॥

ਤਿਹ ਪਾਛੇ ਕਛੁ ਮੋਹਿ ਉਚਾਰੋ ॥
तिह पाछे कछु मोहि उचारो ॥

ਸਤਿ ਬਾਤ ਹਮ ਤੁਮਹਿ ਸੁਨਾਈ ॥
सति बात हम तुमहि सुनाई ॥

ਅਬ ਸੁ ਕਰੌ ਜੋ ਤੁਮਹਿ ਸੁਹਾਈ ॥੨੩॥
अब सु करौ जो तुमहि सुहाई ॥२३॥

ਬਚਨ ਸੁਨਤ ਰਾਜਾ ਹਰਖਾਨਾ ॥
बचन सुनत राजा हरखाना ॥

ਅਧਿਕ ਦਿਯੋ ਤਿਹ ਤ੍ਰਿਯ ਕੇ ਦਾਨਾ ॥
अधिक दियो तिह त्रिय के दाना ॥

ਜਗਤ ਮਾਤ ਤਿਨ ਤ੍ਰਿਯ ਜੁ ਕਹਾਯੋ ॥
जगत मात तिन त्रिय जु कहायो ॥

ਤਿਹ ਪ੍ਰਸਾਦਿ ਨਿਜ ਪ੍ਰਾਨ ਬਚਾਯੋ ॥੨੪॥
तिह प्रसादि निज प्रान बचायो ॥२४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤਿਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੩॥੬੭੬੦॥ਅਫਜੂੰ॥
इति स्री चरित्र पख्याने त्रिया चरित्रे मंत्री भूप संबादे तीन सौ तिहतरि चरित्र समापतम सतु सुभम सतु ॥३७३॥६७६०॥अफजूं॥

ਚੌਪਈ ॥
चौपई ॥

ਬੀਜਾ ਪੁਰ ਜਹ ਸਹਿਰ ਭਨਿਜੈ ॥
बीजा पुर जह सहिर भनिजै ॥

ਏਦਿਲ ਸਾਹ ਤਹ ਸਾਹ ਕਹਿਜੈ ॥
एदिल साह तह साह कहिजै ॥

ਸ੍ਰੀ ਮਹਤਾਬ ਮਤੀ ਤਿਹ ਕੰਨ੍ਯਾ ॥
स्री महताब मती तिह कंन्या ॥

ਜਿਹ ਸਮ ਉਪਜੀ ਨਾਰਿ ਨ ਅੰਨ੍ਰਯਾ ॥੧॥
जिह सम उपजी नारि न अंन्रया ॥१॥

ਜੋਬਨਵੰਤ ਭਈ ਜਬ ਬਾਲਾ ॥
जोबनवंत भई जब बाला ॥

ਮਹਾ ਸੁੰਦਰੀ ਨੈਨ ਬਿਸਾਲਾ ॥
महा सुंदरी नैन बिसाला ॥

ਜੋਬਨ ਜੇਬ ਅਧਿਕ ਤਿਹ ਬਾਢੀ ॥
जोबन जेब अधिक तिह बाढी ॥

ਜਾਨੁਕ ਚੰਦ੍ਰ ਸੂਰ ਮਥਿ ਕਾਢੀ ॥੨॥
जानुक चंद्र सूर मथि काढी ॥२॥

ਤਹ ਇਕ ਹੁਤੋ ਸਾਹੁ ਕੋ ਪੂਤ ॥
तह इक हुतो साहु को पूत ॥

ਸੂਰਤਿ ਸੀਰਤਿ ਬਿਖੈ ਸਪੂਤ ॥
सूरति सीरति बिखै सपूत ॥

ਧੂਮ੍ਰ ਕੇਤੁ ਤਿਹ ਨਾਮ ਭਨਿਜੈ ॥
धूम्र केतु तिह नाम भनिजै ॥

ਇੰਦ੍ਰ ਚੰਦ੍ਰ ਪਟਤਰ ਤਿਹ ਦਿਜੈ ॥੩॥
इंद्र चंद्र पटतर तिह दिजै ॥३॥


Flag Counter