श्री दशम ग्रंथ

पृष्ठ - 1371


ਸਭੈ ਆਨਿ ਜੂਝੈ ਭਜੈ ਕੋਟ ਕੋਟੈ ॥
सभै आनि जूझै भजै कोट कोटै ॥

ਕਿਤੇ ਸੂਲ ਔ ਸੈਹਥੀ ਖਿੰਗ ਖੇਲੈ ॥
किते सूल औ सैहथी खिंग खेलै ॥

ਕਿਤੇ ਪਾਸ ਔ ਪਰਸ ਲੈ ਪਾਵ ਪੇਲੈ ॥੧੭੯॥
किते पास औ परस लै पाव पेलै ॥१७९॥

ਕਿਤੇ ਪਾਖਰੈ ਡਾਰਿ ਕੈ ਤਾਜਿਯੌ ਪੈ ॥
किते पाखरै डारि कै ताजियौ पै ॥

ਚੜੈ ਚਾਰੁ ਜਾਮੈ ਕਿਤੇ ਬਾਜਿਯੌ ਪੈ ॥
चड़ै चारु जामै किते बाजियौ पै ॥

ਕਿਤੇ ਮਦ ਦੰਤੀਨਿਯੌ ਪੈ ਬਿਰਾਜੈ ॥
किते मद दंतीनियौ पै बिराजै ॥

ਮਨੋ ਬਾਰਣੇਸੇ ਚੜੇ ਇੰਦ੍ਰ ਲਾਜੈ ॥੧੮੦॥
मनो बारणेसे चड़े इंद्र लाजै ॥१८०॥

ਕਿਤੇ ਖਚਰਾਰੋਹ ਬੈਰੀ ਬਿਰਾਜੈ ॥
किते खचरारोह बैरी बिराजै ॥

ਕਿਤੇ ਗਰਧਭੈ ਪੈ ਚੜੇ ਸੂਰ ਗਾਜੈ ॥
किते गरधभै पै चड़े सूर गाजै ॥

ਕਿਤੇ ਦਾਨਵੌ ਪੈ ਚੜੇ ਦੈਤ ਭਾਰੇ ॥
किते दानवौ पै चड़े दैत भारे ॥

ਚਹੂੰ ਓਰ ਗਾਜੇ ਸੁ ਦੈ ਕੈ ਨਗਾਰੇ ॥੧੮੧॥
चहूं ओर गाजे सु दै कै नगारे ॥१८१॥

ਕਿਤੇ ਮਹਿਖੀ ਪੈ ਚੜੇ ਦੈਤ ਢੂਕੇ ॥
किते महिखी पै चड़े दैत ढूके ॥

ਕਿਤੇ ਸੂਕਰਾ ਸ੍ਵਾਰ ਹ੍ਵੈ ਆਨਿ ਝੂਕੇ ॥
किते सूकरा स्वार ह्वै आनि झूके ॥

ਕਿਤੇ ਦਾਨਵੋ ਪੈ ਚੜੇ ਦੈਤ ਭਾਰੇ ॥
किते दानवो पै चड़े दैत भारे ॥

ਚਹੂੰ ਓਰ ਤੇ ਮਾਰ ਮਾਰੈ ਪੁਕਾਰੈ ॥੧੮੨॥
चहूं ओर ते मार मारै पुकारै ॥१८२॥

ਕਿਤੇ ਸਰਪ ਅਸਵਾਰ ਹੈ ਕੈ ਸਿਧਾਏ ॥
किते सरप असवार है कै सिधाए ॥

ਕਿਤੇ ਸ੍ਵਾਰ ਬਘ੍ਰਯਾਰ ਹ੍ਵੈ ਦੁਸਟ ਆਏ ॥
किते स्वार बघ्रयार ह्वै दुसट आए ॥

ਕਿਤੇ ਚੀਤਿਯੌ ਪੈ ਚੜੇ ਕੋਪ ਕੈ ਕੈ ॥
किते चीतियौ पै चड़े कोप कै कै ॥

ਕਿਤੇ ਚੀਤਰੋ ਪੈ ਚੜੇ ਤੇਜ ਤੈ ਕੈ ॥੧੮੩॥
किते चीतरो पै चड़े तेज तै कै ॥१८३॥

ਕਿਤੇ ਚਾਕਚੁੰਧ੍ਰ ਚੜੇ ਕਾਕ ਬਾਹੀ ॥
किते चाकचुंध्र चड़े काक बाही ॥

ਅਠੂਹਾਨ ਕੌ ਸ੍ਵਾਰ ਕੇਤੇ ਸਿਪਾਹੀ ॥
अठूहान कौ स्वार केते सिपाही ॥

ਕਿਤੇ ਬੀਰ ਬਾਨੀ ਚੜੇ ਬ੍ਰਿਧ ਗਿਧੈ ॥
किते बीर बानी चड़े ब्रिध गिधै ॥

ਮਨੋ ਧ੍ਯਾਨ ਲਾਗੇ ਲਸੈ ਸੁਧ ਸਿਧੈ ॥੧੮੪॥
मनो ध्यान लागे लसै सुध सिधै ॥१८४॥

ਹਠੀ ਬਧਿ ਗੋਪਾ ਗੁਲਿਤ੍ਰਾਨ ਬਾਕੇ ॥
हठी बधि गोपा गुलित्रान बाके ॥

ਬਰਜੀਲੇ ਕਟੀਲੇ ਹਠੀਲੇ ਨਿਸਾਕੇ ॥
बरजीले कटीले हठीले निसाके ॥

ਮਹਾ ਜੁਧ ਮਾਲੀ ਭਰੇ ਕੋਪ ਭਾਰੇ ॥
महा जुध माली भरे कोप भारे ॥

ਚਹੂੰ ਓਰ ਤੈ ਅਭ੍ਰ ਜ੍ਯੋ ਚੀਤਕਾਰੇ ॥੧੮੫॥
चहूं ओर तै अभ्र ज्यो चीतकारे ॥१८५॥

ਬਡੇ ਦਾਤ ਕਾਢੇ ਚਲੇ ਕੋਪਿ ਭਾਰੇ ॥
बडे दात काढे चले कोपि भारे ॥

ਲਹੇ ਹਾਥ ਮੈ ਪਬ ਪਤ੍ਰੀ ਉਪਾਰੇ ॥
लहे हाथ मै पब पत्री उपारे ॥

ਕਿਤੇ ਸੂਲ ਸੈਥੀ ਸੂਆ ਹਾਥ ਲੀਨੇ ॥
किते सूल सैथी सूआ हाथ लीने ॥

ਮੰਡੇ ਆਨਿ ਮਾਰੂ ਮਹਾ ਰੋਸ ਕੀਨੇ ॥੧੮੬॥
मंडे आनि मारू महा रोस कीने ॥१८६॥

ਹਠੀ ਹਾਕ ਹਾਕੈ ਉਠਾਵੈ ਤੁਰੰਗੈ ॥
हठी हाक हाकै उठावै तुरंगै ॥

ਮਹਾ ਬੀਰ ਬਾਕੇ ਜਗੇ ਜੋਰ ਜੰਗੈ ॥
महा बीर बाके जगे जोर जंगै ॥

ਸੂਆ ਸਾਗ ਲੀਨੇ ਅਤਿ ਅਤ੍ਰੀ ਧਰਤ੍ਰੀ ॥
सूआ साग लीने अति अत्री धरत्री ॥

ਮਚੇ ਆਨਿ ਕੈ ਕੈ ਛਕੇ ਛੋਭ ਛਤ੍ਰੀ ॥੧੮੭॥
मचे आनि कै कै छके छोभ छत्री ॥१८७॥

ਕਹੂੰ ਬੀਰ ਬੀਰੈ ਲਰੈ ਸਸਤ੍ਰਧਾਰੀ ॥
कहूं बीर बीरै लरै ससत्रधारी ॥

ਮਨੋ ਕਾਛ ਕਾਛੇ ਨਚੈ ਨ੍ਰਿਤਕਾਰੀ ॥
मनो काछ काछे नचै न्रितकारी ॥

ਕਹੂੰ ਸੂਰ ਸਾਗੈ ਪੁਐ ਭਾਤਿ ਐਸੇ ॥
कहूं सूर सागै पुऐ भाति ऐसे ॥

ਚੜੈ ਬਾਸ ਬਾਜੀਗਰੈ ਜ੍ਵਾਨ ਜੈਸੇ ॥੧੮੮॥
चड़ै बास बाजीगरै ज्वान जैसे ॥१८८॥

ਕਹੂੰ ਅੰਗ ਭੰਗੈ ਗਿਰੇ ਸਸਤ੍ਰ ਅਸਤ੍ਰੈ ॥
कहूं अंग भंगै गिरे ससत्र असत्रै ॥

ਕਹੂੰ ਬੀਰ ਬਾਜੀਨ ਕੇ ਬਰਮ ਬਸਤ੍ਰੈ ॥
कहूं बीर बाजीन के बरम बसत्रै ॥

ਕਹੂੰ ਟੋਪ ਟਾਕੇ ਗਿਰੇ ਟੋਪ ਟੂਟੇ ॥
कहूं टोप टाके गिरे टोप टूटे ॥

ਕਹੂੰ ਬੀਰ ਅਭ੍ਰਾਨ ਕੀ ਭਾਤਿ ਫੂਟੇ ॥੧੮੯॥
कहूं बीर अभ्रान की भाति फूटे ॥१८९॥

ਚੌਪਈ ॥
चौपई ॥

ਇਹ ਬਿਧਿ ਬੀਰ ਖੇਤ ਬਿਕਰਾਲਾ ॥
इह बिधि बीर खेत बिकराला ॥

ਮਾਚਤ ਭਯੋ ਆਨਿ ਤਿਹ ਕਾਲਾ ॥
माचत भयो आनि तिह काला ॥

ਮਹਾ ਕਾਲ ਕਛੁਹੂ ਤਬ ਕੋਪੇ ॥
महा काल कछुहू तब कोपे ॥

ਪੁਹਮੀ ਪਾਵ ਗਾੜ ਕਰਿ ਰੋਪੇ ॥੧੯੦॥
पुहमी पाव गाड़ करि रोपे ॥१९०॥


Flag Counter