श्री दशम ग्रंथ

पृष्ठ - 877


ਤ੍ਰਿਯ ਕੋ ਨਾਮ ਜਬੈ ਸੁਨਿ ਪਾਯੋ ॥
त्रिय को नाम जबै सुनि पायो ॥

ਘੂਮਤ ਘਾਯਲ ਬਚਨ ਸੁਨਾਯੋ ॥
घूमत घायल बचन सुनायो ॥

ਧੰਨ੍ਯ ਧੰਨ੍ਯ ਕਰਿ ਕਰੀ ਬਡਾਈ ॥
धंन्य धंन्य करि करी बडाई ॥

ਕਿਹ ਨਿਮਿਤ ਇਹ ਠਾ ਤੂ ਆਈ ॥੧੦੧॥
किह निमित इह ठा तू आई ॥१०१॥

ਦੋਹਰਾ ॥
दोहरा ॥

ਸੁਨੁ ਰਾਜਾ ਮੈ ਲਾਜ ਤਜਿ ਯਾ ਤੇ ਪਹੁੰਚੀ ਆਇ ॥
सुनु राजा मै लाज तजि या ते पहुंची आइ ॥

ਜਿਯ ਤੇ ਨਿਰਖਿ ਲਿਆਇ ਹੌ ਮਰੇ ਬਰੌਗੀ ਜਾਇ ॥੧੦੨॥
जिय ते निरखि लिआइ हौ मरे बरौगी जाइ ॥१०२॥

ਨ੍ਰਿਪ ਘਾਯਲ ਘੂਮਤ ਦ੍ਰਿਗਨ ਮੂੰਦਿ ਬਚਨ ਇਮਿ ਕੀਨ ॥
न्रिप घायल घूमत द्रिगन मूंदि बचन इमि कीन ॥

ਮਨ ਬਾਛਤ ਬਰੁ ਮਾਗਿਯੈ ਮੈ ਤ੍ਰਿਯ ਤੁਮ ਬਰ ਦੀਨ ॥੧੦੩॥
मन बाछत बरु मागियै मै त्रिय तुम बर दीन ॥१०३॥

ਚੌਪਈ ॥
चौपई ॥

ਜਬ ਮੈ ਤੁਹਿ ਜੀਵਤ ਲਿਖ ਲਯੋ ॥
जब मै तुहि जीवत लिख लयो ॥

ਜਨੁ ਬਿਧਿ ਨਯੋ ਜਨਮ ਤੁਹਿ ਦਯੋ ॥
जनु बिधि नयो जनम तुहि दयो ॥

ਤਾ ਤੇ ਹ੍ਰਿਦੈ ਸੰਕ ਨਹਿ ਧਰਿਯੈ ॥
ता ते ह्रिदै संक नहि धरियै ॥

ਬਹੁਰਿ ਬ੍ਯਾਹ ਮੋ ਸੌ ਅਬ ਕਰਿਯੈ ॥੧੦੪॥
बहुरि ब्याह मो सौ अब करियै ॥१०४॥

ਜੋ ਤ੍ਰਿਯ ਕਹਾ ਵਹੈ ਪਤਿ ਮਾਨ੍ਯੋ ॥
जो त्रिय कहा वहै पति मान्यो ॥

ਭੇਦ ਅਭੇਦ ਕਛੁ ਦੁਖਿਤ ਨ ਜਾਨ੍ਯੋ ॥
भेद अभेद कछु दुखित न जान्यो ॥

ਚਕਮਕ ਝਾਰਿ ਆਗਿ ਤਹ ਜਾਰੀ ॥
चकमक झारि आगि तह जारी ॥

ਚਾਰਿ ਭਵਾਰੈ ਲਈ ਪ੍ਯਾਰੀ ॥੧੦੫॥
चारि भवारै लई प्यारी ॥१०५॥

ਪੁਨਿ ਬਚਿਤ੍ਰ ਦੇ ਐਸ ਉਚਾਰੌ ॥
पुनि बचित्र दे ऐस उचारौ ॥

ਸੁਨੋ ਨਾਥ ਤੁਮ ਬਚਨ ਹਮਾਰੌ ॥
सुनो नाथ तुम बचन हमारौ ॥

ਤ੍ਰਿਪਰਾਤਕ ਅਰਿ ਅਤਿ ਮੁਹਿ ਭਯੋ ॥
त्रिपरातक अरि अति मुहि भयो ॥

ਤੁਮ ਬਿਨੁ ਮੋਹਿ ਅਧਿਕ ਦੁਖ ਦਯੋ ॥੧੦੬॥
तुम बिनु मोहि अधिक दुख दयो ॥१०६॥

ਤੁਰਤੁ ਨਾਥ ਹਮ ਸੋ ਉਠਿ ਰਮੋ ॥
तुरतु नाथ हम सो उठि रमो ॥

ਸਭ ਅਪਰਾਧ ਹਮਾਰੋ ਛਮੋ ॥
सभ अपराध हमारो छमो ॥

ਤਬ ਰਾਜਾ ਤਿਹ ਸਾਥ ਬਿਹਾਰਿਯੋ ॥
तब राजा तिह साथ बिहारियो ॥

ਤ੍ਰਿਯ ਕੋ ਤਾਪ ਦੂਰਿ ਕਰਿ ਡਾਰਿਯੋ ॥੧੦੭॥
त्रिय को ताप दूरि करि डारियो ॥१०७॥

ਦੋਹਰਾ ॥
दोहरा ॥

ਲਪਟਿ ਲਪਟਿ ਰਾਜਾ ਰਮ੍ਯੋ ਚਿਮਟਿ ਚਿਮਟਿ ਗਈ ਤ੍ਰੀਯ ॥
लपटि लपटि राजा रम्यो चिमटि चिमटि गई त्रीय ॥

ਬਿਕਟ ਸੁ ਦੁਖ ਝਟਪਟ ਕਟੇ ਅਧਿਕ ਬਢਾ ਸੁਖ ਜੀਯ ॥੧੦੮॥
बिकट सु दुख झटपट कटे अधिक बढा सुख जीय ॥१०८॥

ਚੌਪਈ ॥
चौपई ॥

ਪਤਿ ਰਤਿ ਕਰਿ ਰਥ ਲਯੋ ਚੜਾਈ ॥
पति रति करि रथ लयो चड़ाई ॥

ਬਰਿਯੋ ਪ੍ਰਾਤ ਦੁੰਦਭੀ ਬਜਾਈ ॥
बरियो प्रात दुंदभी बजाई ॥

ਸਭ ਰਾਜਨ ਕੋ ਦਲ ਬਲ ਹਰਾ ॥
सभ राजन को दल बल हरा ॥

ਆਪਨ ਸੁਭਟ ਸਿੰਘ ਪਤਿ ਕਰਾ ॥੧੦੯॥
आपन सुभट सिंघ पति करा ॥१०९॥

ਦੋਹਰਾ ॥
दोहरा ॥

ਤੁਮਲ ਜੁਧੁ ਤਿਹ ਤ੍ਰਿਯ ਕਰਾ ਸਭ ਰਾਜਨ ਕੋ ਘਾਇ ॥
तुमल जुधु तिह त्रिय करा सभ राजन को घाइ ॥

ਸੁਭਟ ਸਿੰਘ ਕੋ ਪਤਿ ਕਰਾ ਜੈ ਦੁੰਦਭੀ ਬਜਾਇ ॥੧੧੦॥
सुभट सिंघ को पति करा जै दुंदभी बजाइ ॥११०॥

ਹੈ ਗੈ ਰਥ ਬਾਜੀ ਹਨੇ ਛੀਨ ਨ੍ਰਿਪਨ ਬਲ ਕੀਨ ॥
है गै रथ बाजी हने छीन न्रिपन बल कीन ॥

ਸਮਰ ਸੁਯੰਬਰ ਜੀਤਿ ਕਰਿ ਸੁਭਟ ਸਿੰਘ ਪਤਿ ਲੀਨ ॥੧੧੧॥
समर सुयंबर जीति करि सुभट सिंघ पति लीन ॥१११॥

ਚੌਪਈ ॥
चौपई ॥

ਦਾਨਵਿੰਦ੍ਰ ਪ੍ਰਿਥਵੀਸ ਸੰਘਾਰੇ ॥
दानविंद्र प्रिथवीस संघारे ॥

ਹੈ ਗੈ ਰਥ ਪੈਦਲ ਦਲਿ ਡਾਰੇ ॥
है गै रथ पैदल दलि डारे ॥

ਕਿਸੂ ਬੀਰ ਕੋ ਭੈ ਨ ਧਰਤ ਭੀ ॥
किसू बीर को भै न धरत भी ॥

ਸੁਭਟ ਸਿੰਘ ਕਹ ਜੀਤ ਬਰਤ ਭੀ ॥੧੧੨॥
सुभट सिंघ कह जीत बरत भी ॥११२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੨॥੯੯੧॥ਅਫਜੂੰ॥
इति स्री चरित्र पख्याने त्रिया चरित्रे मंत्री भूप संबादे बावनो चरित्र समापतम सतु सुभम सतु ॥५२॥९९१॥अफजूं॥

ਚੌਪਈ ॥
चौपई ॥

ਰਾਨੀ ਏਕ ਠਵਰ ਇਕ ਰਹੈ ॥
रानी एक ठवर इक रहै ॥

ਬਿਜੈ ਕੁਅਰਿ ਤਾ ਕੋ ਜਗ ਕਹੈ ॥
बिजै कुअरि ता को जग कहै ॥


Flag Counter