श्री दशम ग्रंथ

पृष्ठ - 328


ਪੂਜ ਜਬੈ ਇਨਹੂੰ ਨ ਕਰੀ ਤਬ ਹੀ ਕੁਪਿਓ ਇਨ ਪੈ ਧਰਤਾ ਪ੍ਰਘ ॥
पूज जबै इनहूं न करी तब ही कुपिओ इन पै धरता प्रघ ॥

ਬੇਦਨ ਮਧ ਕਹੀ ਇਨਿ ਭੀਮ ਤੇ ਮਾਰਿ ਡਰਿਯੋ ਛਲ ਸੋ ਪਤਵਾ ਮਘ ॥੩੫੦॥
बेदन मध कही इनि भीम ते मारि डरियो छल सो पतवा मघ ॥३५०॥

ਭੂ ਸੁਤ ਸੋ ਲਰ ਕੈ ਜਿਨ ਹੂੰ ਨਵਸਾਤ ਛੁਡਾਇ ਲਈ ਬਰਮੰਙਾ ॥
भू सुत सो लर कै जिन हूं नवसात छुडाइ लई बरमंङा ॥

ਆਦਿ ਸਤਜੁਗ ਕੇ ਮੁਰ ਕੇ ਗੜ ਤੋਰਿ ਦਏ ਸਭ ਜਿਉ ਕਚ ਬੰਙਾ ॥
आदि सतजुग के मुर के गड़ तोरि दए सभ जिउ कच बंङा ॥

ਹੈ ਕਰਤਾ ਸਭ ਹੀ ਜਗ ਕੋ ਅਰੁ ਦੇਵਨ ਹਾਰ ਇਹੀ ਜੁਗ ਸੰਙਾ ॥
है करता सभ ही जग को अरु देवन हार इही जुग संङा ॥

ਲੋਕਨ ਕੋ ਪਤਿ ਸੋ ਮਤਿ ਮੰਦ ਬਿਬਾਦ ਕਰੈ ਮਘਵਾ ਮਤਿ ਲੰਙਾ ॥੩੫੧॥
लोकन को पति सो मति मंद बिबाद करै मघवा मति लंङा ॥३५१॥

ਗੋਪਨ ਸੋ ਖਿਝ ਕੈ ਮਘਵਾ ਤਜਿ ਕੈ ਮਨਿ ਆਨੰਦ ਕੋਪ ਰਚੇ ॥
गोपन सो खिझ कै मघवा तजि कै मनि आनंद कोप रचे ॥

ਸੰਗਿ ਮੇਘਨ ਜਾਇ ਕਹੀ ਬਰਖੋ ਬ੍ਰਿਜ ਪੈ ਰਸ ਬੀਰ ਹੀ ਮਧ ਗਚੇ ॥
संगि मेघन जाइ कही बरखो ब्रिज पै रस बीर ही मध गचे ॥

ਕਰੀਯੋ ਬਰਖਾ ਇਤਨੀ ਉਨ ਪੈ ਜਿਹ ਤੇ ਫੁਨਿ ਗੋਪ ਨ ਏਕ ਬਚੇ ॥
करीयो बरखा इतनी उन पै जिह ते फुनि गोप न एक बचे ॥

ਸਭ ਭੈਨਨ ਭ੍ਰਾਤਨ ਤਾਤਨ ਪਊਤ੍ਰਨ ਤਊਅਨ ਮਾਰਹੁ ਸਾਥ ਚਚੇ ॥੩੫੨॥
सभ भैनन भ्रातन तातन पऊत्रन तऊअन मारहु साथ चचे ॥३५२॥

ਆਇਸੁ ਮਾਨਿ ਪੁਰੰਦਰ ਕੋ ਅਪਨੇ ਸਭ ਮੇਘਨ ਕਾਛ ਸੁ ਕਾਛੇ ॥
आइसु मानि पुरंदर को अपने सभ मेघन काछ सु काछे ॥

ਧਾਇ ਚਲੇ ਬ੍ਰਿਜ ਕੇ ਮਰਬੇ ਕਹੁ ਘੇਰਿ ਦਸੋ ਦਿਸ ਤੇ ਘਨ ਆਛੇ ॥
धाइ चले ब्रिज के मरबे कहु घेरि दसो दिस ते घन आछे ॥

ਕੋਪ ਭਰੇ ਅਰੁ ਬਾਰਿ ਭਰੇ ਬਧਬੇ ਕਉ ਚਲੇ ਚਰੀਆ ਜੋਊ ਬਾਛੇ ॥
कोप भरे अरु बारि भरे बधबे कउ चले चरीआ जोऊ बाछे ॥

ਛਿਪ੍ਰ ਚਲੇ ਕਰਬੇ ਨ੍ਰਿਪ ਕਾਰਜ ਛੋਡਿ ਚਲੇ ਬਨਿਤਾ ਸੁਤ ਪਾਛੇ ॥੩੫੩॥
छिप्र चले करबे न्रिप कारज छोडि चले बनिता सुत पाछे ॥३५३॥

ਦੈਤ ਸੰਖਾਸੁਰ ਕੇ ਮਰਬੇ ਕਹੁ ਰੂਪੁ ਧਰਿਯੋ ਜਲ ਮੈ ਜਿਨਿ ਮਛਾ ॥
दैत संखासुर के मरबे कहु रूपु धरियो जल मै जिनि मछा ॥

ਸਿੰਧੁ ਮਥਿਯੋ ਜਬ ਹੀ ਅਸੁਰਾਸੁਰ ਮੇਰੁ ਤਰੈ ਭਯੋ ਕਛਪ ਹਛਾ ॥
सिंधु मथियो जब ही असुरासुर मेरु तरै भयो कछप हछा ॥

ਸੋ ਅਬ ਕਾਨ੍ਰਹ ਭਯੋ ਇਹ ਠਉਰਿ ਚਰਾਵਤ ਹੈ ਬ੍ਰਿਜ ਕੇ ਸਭ ਬਛਾ ॥
सो अब कान्रह भयो इह ठउरि चरावत है ब्रिज के सभ बछा ॥

ਖੇਲ ਦਿਖਾਵਤ ਹੈ ਜਗ ਕੋ ਇਹ ਹੈ ਕਰਤਾ ਸਭ ਜੀਵਨ ਰਛਾ ॥੩੫੪॥
खेल दिखावत है जग को इह है करता सभ जीवन रछा ॥३५४॥

ਆਇਸ ਮਾਨਿ ਸਭੈ ਮਘਵਾ ਹਰਿ ਕੇ ਪੁਰ ਘੇਰਿ ਘਨੇ ਘਨ ਗਾਜੈ ॥
आइस मानि सभै मघवा हरि के पुर घेरि घने घन गाजै ॥

ਦਾਮਿਨਿ ਜਿਉ ਗਰਜੈ ਜਨੁ ਰਾਮ ਕੇ ਸਾਮੁਹਿ ਰਾਵਨ ਦੁੰਦਭਿ ਬਾਜੈ ॥
दामिनि जिउ गरजै जनु राम के सामुहि रावन दुंदभि बाजै ॥

ਸੋ ਧੁਨਿ ਸ੍ਰਉਨਨ ਮੈ ਸੁਨਿ ਗੋਪ ਦਸੋ ਦਿਸ ਕੋ ਡਰ ਕੈ ਉਠਿ ਭਾਜੈ ॥
सो धुनि स्रउनन मै सुनि गोप दसो दिस को डर कै उठि भाजै ॥

ਆਇ ਪਰੇ ਹਰਿ ਕੇ ਸਭ ਪਾਇਨ ਆਪਨ ਜੀਵ ਸਹਾਇਕ ਕਾਜੈ ॥੩੫੫॥
आइ परे हरि के सभ पाइन आपन जीव सहाइक काजै ॥३५५॥

ਮੇਘਨ ਕੋ ਡਰ ਕੈ ਹਰਿ ਸਾਮੁਹਿ ਗੋਪ ਪੁਕਾਰਤ ਹੈ ਦੁਖੁ ਮਾਝਾ ॥
मेघन को डर कै हरि सामुहि गोप पुकारत है दुखु माझा ॥

ਰਛ ਕਰੋ ਹਮਰੀ ਕਰੁਨਾਨਿਧਿ ਬ੍ਰਿਸਟ ਭਈ ਦਿਨ ਅਉ ਸਤ ਸਾਝਾ ॥
रछ करो हमरी करुनानिधि ब्रिसट भई दिन अउ सत साझा ॥


Flag Counter