श्री दशम ग्रंथ

पृष्ठ - 446


ਸਵੈਯਾ ॥
सवैया ॥

ਕੋਪ ਕੀਏ ਸਬ ਸਸਤ੍ਰ ਲੀਏ ਕਰ ਮੈ ਮਿਲ ਕੈ ਤਿਹ ਪੈ ਤਬ ਆਏ ॥
कोप कीए सब ससत्र लीए कर मै मिल कै तिह पै तब आए ॥

ਭੂਪ ਨਿਖੰਗ ਤੇ ਕਾਢ ਕੈ ਬਾਨ ਕਮਾਨ ਕੋ ਤਾਨਿ ਸੁ ਖੈਚ ਚਲਾਏ ॥
भूप निखंग ते काढ कै बान कमान को तानि सु खैच चलाए ॥

ਹੋਤ ਭਏ ਬਿਰਥੀ ਬਿਨੁ ਸੂਤ ਘਨੇ ਤਬ ਹੀ ਜਮਲੋਕਿ ਪਠਾਏ ॥
होत भए बिरथी बिनु सूत घने तब ही जमलोकि पठाए ॥

ਠਾਢੋ ਨ ਕੋਊ ਰਹਿਓ ਤਿਹ ਠੌਰ ਸਬੈ ਗਨ ਕਿੰਨਰ ਜਛ ਪਰਾਏ ॥੧੪੯੩॥
ठाढो न कोऊ रहिओ तिह ठौर सबै गन किंनर जछ पराए ॥१४९३॥

ਰੋਸ ਘਨੋ ਨਲ ਕੂਬਰ ਕੈ ਸੁ ਫਿਰਿਯੋ ਲਰਬੇ ਕਹੁ ਬੀਰ ਬੁਲਾਏ ॥
रोस घनो नल कूबर कै सु फिरियो लरबे कहु बीर बुलाए ॥

ਸਉਹੇ ਕੁਬੇਰ ਭਯੋ ਧਨੁ ਲੈ ਸਰ ਜਛ ਜਿਤੇ ਮਿਲ ਕੈ ਪੁਨਿ ਆਏ ॥
सउहे कुबेर भयो धनु लै सर जछ जिते मिल कै पुनि आए ॥

ਮਾਰ ਹੀ ਮਾਰ ਪੁਕਾਰਿ ਪਰੇ ਸਬ ਹੀ ਕਰ ਮੈ ਅਸਿ ਲੈ ਚਮਕਾਏ ॥
मार ही मार पुकारि परे सब ही कर मै असि लै चमकाए ॥

ਮਾਨਹੁ ਸ੍ਰੀ ਖੜਗੇਸ ਕੇ ਊਪਰਿ ਦੰਡ ਲੀਏ ਜਮ ਕੇ ਗਨ ਧਾਏ ॥੧੪੯੪॥
मानहु स्री खड़गेस के ऊपरि दंड लीए जम के गन धाए ॥१४९४॥

ਚੌਪਈ ॥
चौपई ॥

ਜਬ ਕੁਬੇਰ ਕੋ ਸਬ ਦਲੁ ਆਯੋ ॥
जब कुबेर को सब दलु आयो ॥

ਤਬ ਨ੍ਰਿਪ ਮਨ ਮੈ ਕੋਪ ਬਢਾਯੋ ॥
तब न्रिप मन मै कोप बढायो ॥

ਨਿਜ ਕਰ ਮੈ ਧਨੁ ਬਾਨ ਸੰਭਾਰਿਓ ॥
निज कर मै धनु बान संभारिओ ॥

ਅਗਨਤ ਦਲੁ ਇਕ ਪਲ ਮੈ ਮਾਰਿਓ ॥੧੪੯੫॥
अगनत दलु इक पल मै मारिओ ॥१४९५॥

ਦੋਹਰਾ ॥
दोहरा ॥

ਜਛ ਸੈਨ ਬਲਬੰਡ ਨ੍ਰਿਪ ਜਮ ਪੁਰ ਦਈ ਪਠਾਇ ॥
जछ सैन बलबंड न्रिप जम पुर दई पठाइ ॥

ਨਲ ਕੂਬਰ ਘਾਇਲ ਕੀਓ ਅਤਿ ਜੀਯ ਕੋਪੁ ਬਢਾਇ ॥੧੪੯੬॥
नल कूबर घाइल कीओ अति जीय कोपु बढाइ ॥१४९६॥

ਜਬ ਕੁਬੇਰ ਕੇ ਉਰ ਬਿਖੈ ਮਾਰਿਓ ਤੀਛਨ ਬਾਨ ॥
जब कुबेर के उर बिखै मारिओ तीछन बान ॥

ਲਾਗਤ ਸਰ ਕੇ ਸਟਕਿਓ ਛੂਟਿ ਗਯੋ ਸਬ ਮਾਨ ॥੧੪੯੭॥
लागत सर के सटकिओ छूटि गयो सब मान ॥१४९७॥

ਚੌਪਈ ॥
चौपई ॥

ਸੈਨਾ ਸਹਿਤ ਸਬੈ ਭਜ ਗਯੋ ॥
सैना सहित सबै भज गयो ॥

ਠਾਢੋ ਨ ਕੋ ਰਨ ਭੀਤਰ ਭਯੋ ॥
ठाढो न को रन भीतर भयो ॥

ਮਨਿ ਕੁਬੇਰ ਅਤਿ ਤ੍ਰਾਸ ਬਢਾਯੋ ॥
मनि कुबेर अति त्रास बढायो ॥

ਜੁਧ ਕਰਨ ਚਿਤਿ ਬਹੁਰ ਨ ਭਾਯੋ ॥੧੪੯੮॥
जुध करन चिति बहुर न भायो ॥१४९८॥


Flag Counter