श्री दशम ग्रंथ

पृष्ठ - 1379


ਆਪੁ ਹਾਥ ਦੈ ਸਾਧ ਉਬਾਰੇ ॥
आपु हाथ दै साध उबारे ॥

ਸਤ੍ਰੁ ਅਨੇਕ ਛਿਨਕ ਮੋ ਟਾਰੇ ॥੨੭੯॥
सत्रु अनेक छिनक मो टारे ॥२७९॥

ਅਸਿਧੁਜ ਜੂ ਕੋਪਾ ਜਬ ਹੀ ਰਨ ॥
असिधुज जू कोपा जब ही रन ॥

ਮਾਰਤ ਭਯੋ ਸਤ੍ਰੁਗਨ ਚੁਨਿ ਚੁਨਿ ॥
मारत भयो सत्रुगन चुनि चुनि ॥

ਸਭ ਸਿਵਕਨ ਕਹ ਲਿਓ ਉਬਾਰਾ ॥
सभ सिवकन कह लिओ उबारा ॥

ਦੁਸਟ ਗਠਨ ਕੋ ਕਰਾ ਪ੍ਰਹਾਰਾ ॥੨੮੦॥
दुसट गठन को करा प्रहारा ॥२८०॥

ਇਹ ਬਿਧਿ ਹਨੇ ਦੁਸਟ ਜਬ ਕਾਲਾ ॥
इह बिधि हने दुसट जब काला ॥

ਗਿਰਿ ਗਿਰਿ ਪਰੇ ਧਰਨਿ ਬਿਕਰਾਲਾ ॥
गिरि गिरि परे धरनि बिकराला ॥

ਨਿਜ ਹਾਥਨ ਦੈ ਸੰਤ ਉਬਾਰੇ ॥
निज हाथन दै संत उबारे ॥

ਸਤ੍ਰੁ ਅਨੇਕ ਤਨਿਕ ਮਹਿ ਮਾਰੇ ॥੨੮੧॥
सत्रु अनेक तनिक महि मारे ॥२८१॥

ਦਾਨਵ ਅਮਿਤ ਕੋਪ ਕਰਿ ਢੂਕੇ ॥
दानव अमित कोप करि ढूके ॥

ਮਾਰਹਿ ਮਾਰਿ ਦਸੌ ਦਿਸਿ ਕੂਕੇ ॥
मारहि मारि दसौ दिसि कूके ॥

ਬਹੁਰਿ ਕਾਲ ਕੁਪਿ ਖੜਗ ਸੰਭਾਰਾ ॥
बहुरि काल कुपि खड़ग संभारा ॥

ਸਤ੍ਰੁ ਸੈਨ ਪਲ ਬੀਚ ਪ੍ਰਹਾਰਾ ॥੨੮੨॥
सत्रु सैन पल बीच प्रहारा ॥२८२॥

ਬਹੁਰਿ ਕੋਪ ਕਰਿ ਦੁਸਟ ਅਪਾਰਾ ॥
बहुरि कोप करि दुसट अपारा ॥

ਮਹਾ ਕਾਲ ਕੌ ਚਹਤ ਸੰਘਾਰਾ ॥
महा काल कौ चहत संघारा ॥

ਜਿਮਿ ਗਗਨਹਿ ਕੋਈ ਬਾਨ ਚਲਾਵੈ ॥
जिमि गगनहि कोई बान चलावै ॥

ਤਾਹਿ ਨ ਲਗੇ ਤਿਸੀ ਪਰ ਆਵੈ ॥੨੮੩॥
ताहि न लगे तिसी पर आवै ॥२८३॥

ਭਾਤਿ ਭਾਤਿ ਬਾਦਿਤ੍ਰ ਬਜਾਇ ॥
भाति भाति बादित्र बजाइ ॥

ਦਾਨਵ ਨਿਕਟ ਪਹੂਚੇ ਆਇ ॥
दानव निकट पहूचे आइ ॥

ਮਹਾ ਕਾਲ ਤਬ ਬਿਰਦ ਸੰਭਾਰੋ ॥
महा काल तब बिरद संभारो ॥

ਸੰਤ ਉਬਾਰਿ ਦੋਖਿਯਨ ਮਾਰੋ ॥੨੮੪॥
संत उबारि दोखियन मारो ॥२८४॥

ਖੰਡ ਖੰਡ ਕਰਿ ਦਾਨਵ ਮਾਰੇ ॥
खंड खंड करि दानव मारे ॥

ਤਿਲ ਤਿਲ ਪ੍ਰਾਇ ਸਕਲ ਕਰਿ ਡਾਰੇ ॥
तिल तिल प्राइ सकल करि डारे ॥

ਪਾਵਕਾਸਤ੍ਰ ਕਲਿ ਬਹੁਰਿ ਚਲਾਯੋ ॥
पावकासत्र कलि बहुरि चलायो ॥

ਸੈਨ ਅਸੁਰ ਕੋ ਸਗਲ ਗਿਰਾਯੋ ॥੨੮੫॥
सैन असुर को सगल गिरायो ॥२८५॥

ਬਰੁਣਾਸਤ੍ਰ ਦਾਨਵ ਤਬ ਛੋਰਾ ॥
बरुणासत्र दानव तब छोरा ॥

ਜਾ ਤੇ ਪਾਵਕਾਸਤ੍ਰ ਕਹ ਮੋਰਾ ॥
जा ते पावकासत्र कह मोरा ॥

ਬਾਸ੍ਵਾਸਤ੍ਰ ਤਬ ਕਾਲ ਚਲਾਯੋ ॥
बास्वासत्र तब काल चलायो ॥

ਇੰਦ੍ਰ ਪ੍ਰਤ੍ਰਛ ਹ੍ਵੈ ਜੁਧ ਮਚਾਯੋ ॥੨੮੬॥
इंद्र प्रत्रछ ह्वै जुध मचायो ॥२८६॥

ਦਾਨਵ ਨਿਰਖਿ ਠਾਢ ਰਨ ਬਾਸਵ ॥
दानव निरखि ठाढ रन बासव ॥

ਪੀਵਤ ਭਯੋ ਕੂਪ ਦ੍ਵੈ ਆਸਵ ॥
पीवत भयो कूप द्वै आसव ॥

ਕਰਿ ਕੈ ਕੋਪ ਅਤੁਲ ਅਸ ਗਰਜਾ ॥
करि कै कोप अतुल अस गरजा ॥

ਭੂੰਮਿ ਅਕਾਸ ਸਬਦ ਸੁਨਿ ਲਰਜਾ ॥੨੮੭॥
भूंमि अकास सबद सुनि लरजा ॥२८७॥

ਅਮਿਤ ਬਾਸਵਹਿ ਬਾਨ ਪ੍ਰਹਾਰੇ ॥
अमित बासवहि बान प्रहारे ॥

ਬਰਮ ਚਰਮ ਸਭ ਭੇਦਿ ਪਧਾਰੇ ॥
बरम चरम सभ भेदि पधारे ॥

ਜਨੁਕ ਨਾਗ ਬਾਬੀ ਧਸਿ ਗਏ ॥
जनुक नाग बाबी धसि गए ॥

ਭੂਤਲ ਭੇਦਿ ਪਤਾਰ ਸਿਧਏ ॥੨੮੮॥
भूतल भेदि पतार सिधए ॥२८८॥

ਅਮਿਤ ਰੋਸ ਬਾਸਵ ਤਬ ਕਿਯਾ ॥
अमित रोस बासव तब किया ॥

ਧਨੁਖ ਬਾਨ ਕਰ ਭੀਤਰ ਲਿਯਾ ॥
धनुख बान कर भीतर लिया ॥

ਅਮਿਤ ਕੋਪ ਕਰਿ ਬਿਸਿਖ ਪ੍ਰਹਾਰੇ ॥
अमित कोप करि बिसिख प्रहारे ॥

ਫੋਰਿ ਦਾਨਵਨ ਪਾਰ ਪਧਾਰੇ ॥੨੮੯॥
फोरि दानवन पार पधारे ॥२८९॥

ਦਾਨਵ ਅਧਿਕ ਰੋਸ ਕਰਿ ਧਾਏ ॥
दानव अधिक रोस करि धाए ॥

ਦੇਵ ਪੂਜ ਰਨ ਮਾਝ ਭਜਾਏ ॥
देव पूज रन माझ भजाए ॥

ਭਜਤ ਦੇਵ ਨਿਰਖੇ ਕਲਿ ਜਬ ਹੀ ॥
भजत देव निरखे कलि जब ही ॥

ਸਸਤ੍ਰ ਅਸਤ੍ਰ ਛੋਰੇ ਰਨ ਤਬ ਹੀ ॥੨੯੦॥
ससत्र असत्र छोरे रन तब ही ॥२९०॥

ਬਾਨਨ ਕੀ ਬਰਖਾ ਕਲਿ ਕਰੀ ॥
बानन की बरखा कलि करी ॥

ਲਾਗਤ ਸੈਨ ਦਾਨਵੀ ਜਰੀ ॥
लागत सैन दानवी जरी ॥


Flag Counter