श्री दशम ग्रंथ

पृष्ठ - 258


ਝੁਮੇ ਭੂਮ ਘੁਮੀ ਹੂਰ ॥
झुमे भूम घुमी हूर ॥

ਬਜੇ ਸੰਖ ਸਦੰ ਗਦ ॥
बजे संख सदं गद ॥

ਤਾਲੰ ਸੰਖ ਭੇਰੀ ਨਦ ॥੫੫੨॥
तालं संख भेरी नद ॥५५२॥

ਤੁਟੇ ਤ੍ਰਣ ਫੁਟੇ ਅੰਗ ॥
तुटे त्रण फुटे अंग ॥

ਜੁਝੇ ਵੀਰ ਰੁਝੇ ਜੰਗ ॥
जुझे वीर रुझे जंग ॥

ਮਚੇ ਸੂਰ ਨਚੀ ਹੂਰ ॥
मचे सूर नची हूर ॥

ਮਤੀ ਧੁਮ ਭੂਮੀ ਪੂਰ ॥੫੫੩॥
मती धुम भूमी पूर ॥५५३॥

ਉਠੇ ਅਧ ਬਧ ਕਮਧ ॥
उठे अध बध कमध ॥

ਪਖਰ ਰਾਗ ਖੋਲ ਸਨਧ ॥
पखर राग खोल सनध ॥

ਛਕੇ ਛੋਭ ਛੁਟੇ ਕੇਸ ॥
छके छोभ छुटे केस ॥

ਸੰਘਰ ਸੂਰ ਸਿੰਘਨ ਭੇਸ ॥੫੫੪॥
संघर सूर सिंघन भेस ॥५५४॥

ਟੁਟਰ ਟੀਕ ਟੁਟੇ ਟੋਪ ॥
टुटर टीक टुटे टोप ॥

ਭਗੇ ਭੂਪ ਭੰਨੀ ਧੋਪ ॥
भगे भूप भंनी धोप ॥

ਘੁਮੇ ਘਾਇ ਝੂਮੀ ਭੂਮ ॥
घुमे घाइ झूमी भूम ॥

ਅਉਝੜ ਝਾੜ ਧੂਮੰ ਧੂਮ ॥੫੫੫॥
अउझड़ झाड़ धूमं धूम ॥५५५॥

ਬਜੇ ਨਾਦ ਬਾਦ ਅਪਾਰ ॥
बजे नाद बाद अपार ॥

ਸਜੇ ਸੂਰ ਵੀਰ ਜੁਝਾਰ ॥
सजे सूर वीर जुझार ॥

ਜੁਝੇ ਟੂਕ ਟੂਕ ਹ੍ਵੈ ਖੇਤ ॥
जुझे टूक टूक ह्वै खेत ॥

ਮਤੇ ਮਦ ਜਾਣ ਅਚੇਤ ॥੫੫੬॥
मते मद जाण अचेत ॥५५६॥

ਛੁਟੇ ਸਸਤ੍ਰ ਅਸਤ੍ਰ ਅਨੰਤ ॥
छुटे ससत्र असत्र अनंत ॥

ਰੰਗੇ ਰੰਗ ਭੂਮ ਦੁਰੰਤ ॥
रंगे रंग भूम दुरंत ॥

ਖੁਲੇ ਅੰਧ ਧੁੰਧ ਹਥਿਆਰ ॥
खुले अंध धुंध हथिआर ॥

ਬਕੇ ਸੂਰ ਵੀਰ ਬਿਕ੍ਰਾਰ ॥੫੫੭॥
बके सूर वीर बिक्रार ॥५५७॥

ਬਿਥੁਰੀ ਲੁਥ ਜੁਥ ਅਨੇਕ ॥
बिथुरी लुथ जुथ अनेक ॥

ਮਚੇ ਕੋਟਿ ਭਗੇ ਏਕ ॥
मचे कोटि भगे एक ॥

ਹਸੇ ਭੂਤ ਪ੍ਰੇਤ ਮਸਾਣ ॥
हसे भूत प्रेत मसाण ॥

ਲੁਝੇ ਜੁਝ ਰੁਝ ਕ੍ਰਿਪਾਣ ॥੫੫੮॥
लुझे जुझ रुझ क्रिपाण ॥५५८॥

ਬਹੜਾ ਛੰਦ ॥
बहड़ा छंद ॥

ਅਧਿਕ ਰੋਸ ਕਰ ਰਾਜ ਪਖਰੀਆ ਧਾਵਹੀ ॥
अधिक रोस कर राज पखरीआ धावही ॥

ਰਾਮ ਰਾਮ ਬਿਨੁ ਸੰਕ ਪੁਕਾਰਤ ਆਵਹੀ ॥
राम राम बिनु संक पुकारत आवही ॥

ਰੁਝ ਜੁਝ ਝੜ ਪੜਤ ਭਯਾਨਕ ਭੂਮ ਪਰ ॥
रुझ जुझ झड़ पड़त भयानक भूम पर ॥

ਰਾਮਚੰਦ੍ਰ ਕੇ ਹਾਥ ਗਏ ਭਵਸਿੰਧ ਤਰ ॥੫੫੯॥
रामचंद्र के हाथ गए भवसिंध तर ॥५५९॥

ਸਿਮਟ ਸਾਗ ਸੰਗ੍ਰਹੈ ਸਮੁਹ ਹੁਐ ਜੂਝਹੀ ॥
सिमट साग संग्रहै समुह हुऐ जूझही ॥

ਟੂਕ ਟੂਕ ਹੁਐ ਗਿਰਤ ਨ ਘਰ ਕਹ ਬੂਝਹੀ ॥
टूक टूक हुऐ गिरत न घर कह बूझही ॥

ਖੰਡ ਖੰਡ ਹੁਐ ਗਿਰਤ ਖੰਡ ਧਨ ਖੰਡ ਰਨ ॥
खंड खंड हुऐ गिरत खंड धन खंड रन ॥

ਤਨਕ ਤਨਕ ਲਗ ਜਾਹਿ ਅਸਨ ਕੀ ਧਾਰ ਤਨ ॥੫੬੦॥
तनक तनक लग जाहि असन की धार तन ॥५६०॥

ਸੰਗੀਤ ਬਹੜਾ ਛੰਦ ॥
संगीत बहड़ा छंद ॥

ਸਾਗੜਦੀ ਸਾਗ ਸੰਗ੍ਰਹੈ ਤਾਗੜਦੀ ਰਣ ਤੁਰੀ ਨਚਾਵਹਿ ॥
सागड़दी साग संग्रहै तागड़दी रण तुरी नचावहि ॥

ਝਾਗੜਦੀ ਝੂਮ ਗਿਰ ਭੂਮਿ ਸਾਗੜਦੀ ਸੁਰਪੁਰਹਿ ਸਿਧਾਵਹਿ ॥
झागड़दी झूम गिर भूमि सागड़दी सुरपुरहि सिधावहि ॥

ਆਗੜਦੀ ਅੰਗ ਹੁਐ ਭੰਗ ਆਗੜਦੀ ਆਹਵ ਮਹਿ ਡਿਗਹੀ ॥
आगड़दी अंग हुऐ भंग आगड़दी आहव महि डिगही ॥

ਹੋ ਬਾਗੜਦੀ ਵੀਰ ਬਿਕ੍ਰਾਰ ਸਾਗੜਦੀ ਸ੍ਰੋਣਤ ਤਨ ਭਿਗਹੀ ॥੫੬੧॥
हो बागड़दी वीर बिक्रार सागड़दी स्रोणत तन भिगही ॥५६१॥

ਰਾਗੜਦੀ ਰੋਸ ਰਿਪ ਰਾਜ ਲਾਗੜਦੀ ਲਛਮਣ ਪੈ ਧਾਯੋ ॥
रागड़दी रोस रिप राज लागड़दी लछमण पै धायो ॥

ਕਾਗੜਦੀ ਕ੍ਰੋਧ ਤਨ ਕੁੜਯੋ ਪਾਗੜਦੀ ਹੁਐ ਪਵਨ ਸਿਧਾਯੋ ॥
कागड़दी क्रोध तन कुड़यो पागड़दी हुऐ पवन सिधायो ॥

ਆਗੜਦੀ ਅਨੁਜ ਉਰ ਤਾਤ ਘਾਗੜਦੀ ਗਹਿ ਘਾਇ ਪ੍ਰਹਾਰਯੋ ॥
आगड़दी अनुज उर तात घागड़दी गहि घाइ प्रहारयो ॥

ਝਾਗੜਦੀ ਝੂਮਿ ਭੂਅ ਗਿਰਯੋ ਸਾਗੜਦੀ ਸੁਤ ਬੈਰ ਉਤਾਰਯੋ ॥੫੬੨॥
झागड़दी झूमि भूअ गिरयो सागड़दी सुत बैर उतारयो ॥५६२॥

ਚਾਗੜਦੀ ਚਿੰਕ ਚਾਵਡੀ ਡਾਗੜਦੀ ਡਾਕਣ ਡਕਾਰੀ ॥
चागड़दी चिंक चावडी डागड़दी डाकण डकारी ॥

ਭਾਗੜਦੀ ਭੂਤ ਭਰ ਹਰੇ ਰਾਗੜਦੀ ਰਣ ਰੋਸ ਪ੍ਰਜਾਰੀ ॥
भागड़दी भूत भर हरे रागड़दी रण रोस प्रजारी ॥

ਮਾਗੜਦੀ ਮੂਰਛਾ ਭਯੋ ਲਾਗੜਦੀ ਲਛਮਣ ਰਣ ਜੁਝਯੋ ॥
मागड़दी मूरछा भयो लागड़दी लछमण रण जुझयो ॥


Flag Counter