श्री दशम ग्रंथ

पृष्ठ - 712


ਭੂਮ ਅਕਾਸ ਪਤਾਲ ਸਭੈ ਸਜਿ ਏਕ ਅਨੇਕ ਸਦਾਏ ॥
भूम अकास पताल सभै सजि एक अनेक सदाए ॥

ਸੋ ਨਰ ਕਾਲ ਫਾਸ ਤੇ ਬਾਚੇ ਜੋ ਹਰਿ ਸਰਣਿ ਸਿਧਾਏ ॥੩॥੧॥੮॥
सो नर काल फास ते बाचे जो हरि सरणि सिधाए ॥३॥१॥८॥

ਰਾਗ ਦੇਵਗੰਧਾਰੀ ਪਾਤਿਸਾਹੀ ੧੦ ॥
राग देवगंधारी पातिसाही १० ॥

ਇਕ ਬਿਨ ਦੂਸਰ ਸੋ ਨ ਚਿਨਾਰ ॥
इक बिन दूसर सो न चिनार ॥

ਭੰਜਨ ਗੜਨ ਸਮਰਥ ਸਦਾ ਪ੍ਰਭ ਜਾਨਤ ਹੈ ਕਰਤਾਰ ॥੧॥ ਰਹਾਉ ॥
भंजन गड़न समरथ सदा प्रभ जानत है करतार ॥१॥ रहाउ ॥

ਕਹਾ ਭਇਓ ਜੋ ਅਤ ਹਿਤ ਚਿਤ ਕਰ ਬਹੁ ਬਿਧ ਸਿਲਾ ਪੁਜਾਈ ॥
कहा भइओ जो अत हित चित कर बहु बिध सिला पुजाई ॥

ਪ੍ਰਾਨ ਥਕਿਓ ਪਾਹਿਨ ਕਹ ਪਰਸਤ ਕਛੁ ਕਰਿ ਸਿਧ ਨ ਆਈ ॥੧॥
प्रान थकिओ पाहिन कह परसत कछु करि सिध न आई ॥१॥

ਅਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈਹੈ ॥
अछत धूप दीप अरपत है पाहन कछू न खैहै ॥

ਤਾ ਮੈਂ ਕਹਾਂ ਸਿਧ ਹੈ ਰੇ ਜੜ ਤੋਹਿ ਕਛੂ ਬਰ ਦੈਹੈ ॥੨॥
ता मैं कहां सिध है रे जड़ तोहि कछू बर दैहै ॥२॥

ਜੌ ਜੀਯ ਹੋਤ ਤੌ ਦੇਤ ਕਛੂ ਤੁਹਿ ਕਰ ਮਨ ਬਚ ਕਰਮ ਬਿਚਾਰ ॥
जौ जीय होत तौ देत कछू तुहि कर मन बच करम बिचार ॥

ਕੇਵਲ ਏਕ ਸਰਣਿ ਸੁਆਮੀ ਬਿਨ ਯੌ ਨਹਿ ਕਤਹਿ ਉਧਾਰ ॥੩॥੧॥੯॥
केवल एक सरणि सुआमी बिन यौ नहि कतहि उधार ॥३॥१॥९॥

ਰਾਗ ਦੇਵਗੰਧਾਰੀ ਪਾਤਿਸਾਹੀ ੧੦ ॥
राग देवगंधारी पातिसाही १० ॥

ਬਿਨ ਹਰਿ ਨਾਮ ਨ ਬਾਚਨ ਪੈਹੈ ॥
बिन हरि नाम न बाचन पैहै ॥

ਚੌਦਹਿ ਲੋਕ ਜਾਹਿ ਬਸ ਕੀਨੇ ਤਾ ਤੇ ਕਹਾਂ ਪਲੈ ਹੈ ॥੧॥ ਰਹਾਉ ॥
चौदहि लोक जाहि बस कीने ता ते कहां पलै है ॥१॥ रहाउ ॥

ਰਾਮ ਰਹੀਮ ਉਬਾਰ ਨ ਸਕਹੈ ਜਾ ਕਰ ਨਾਮ ਰਟੈ ਹੈ ॥
राम रहीम उबार न सकहै जा कर नाम रटै है ॥

ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ ॥੧॥
ब्रहमा बिसन रुद्र सूरज ससि ते बसि काल सबै है ॥१॥

ਬੇਦ ਪੁਰਾਨ ਕੁਰਾਨ ਸਬੈ ਮਤ ਜਾ ਕਹ ਨੇਤ ਕਹੈ ਹੈ ॥
बेद पुरान कुरान सबै मत जा कह नेत कहै है ॥

ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤ ਧਿਆਨ ਨ ਐਹੈ ॥੨॥
इंद्र फनिंद्र मुनिंद्र कलप बहु धिआवत धिआन न ऐहै ॥२॥

ਜਾ ਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸ੍ਯਾਮ ਕਹੈ ਹੈ ॥
जा कर रूप रंग नहि जनियत सो किम स्याम कहै है ॥

ਛੁਟਹੋ ਕਾਲ ਜਾਲ ਤੇ ਤਬ ਹੀ ਤਾਂਹਿ ਚਰਨ ਲਪਟੈ ਹੈ ॥੩॥੨॥੧੦॥
छुटहो काल जाल ते तब ही तांहि चरन लपटै है ॥३॥२॥१०॥

ੴ ਵਾਹਿਗੁਰੂ ਜੀ ਕੀ ਫਤਹ ॥
ੴ वाहिगुरू जी की फतह ॥

ਸਵਯੇ ॥
सवये ॥

ਸ੍ਰੀ ਮੁਖਵਾਕ ਪਾਤਸਾਹੀ ੧੦ ॥
स्री मुखवाक पातसाही १० ॥

ਸਵੈਯਾ ॥
सवैया ॥

ਜਾਗਤ ਜੋਤਿ ਜਪੈ ਨਿਸ ਬਾਸੁਰ ਏਕੁ ਬਿਨਾ ਮਨਿ ਨੈਕ ਨ ਆਨੈ ॥
जागत जोति जपै निस बासुर एकु बिना मनि नैक न आनै ॥

ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜ੍ਰਹੀ ਮਠ ਭੂਲ ਨ ਮਾਨੈ ॥
पूरन प्रेम प्रतीत सजै ब्रत गोर मड़्रही मठ भूल न मानै ॥

ਤੀਰਥ ਦਾਨ ਦਇਆ ਤਪ ਸੰਜਮ ਏਕੁ ਬਿਨਾ ਨਹਿ ਏਕ ਪਛਾਨੈ ॥
तीरथ दान दइआ तप संजम एकु बिना नहि एक पछानै ॥

ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸ ਤਾਹਿ ਨ ਖਾਲਸ ਜਾਨੈ ॥੧॥
पूरन जोति जगै घट मै तब खालस ताहि न खालस जानै ॥१॥

ਸਤਿ ਸਦੈਵ ਸਰੂਪ ਸਤ ਬ੍ਰਤ ਆਦਿ ਅਨਾਦਿ ਅਗਾਧ ਅਜੈ ਹੈ ॥
सति सदैव सरूप सत ब्रत आदि अनादि अगाध अजै है ॥

ਦਾਨ ਦਯਾ ਦਮ ਸੰਜਮ ਨੇਮ ਜਤ ਬ੍ਰਤ ਸੀਲ ਸੁਬ੍ਰਿਤ ਅਬੈ ਹੈ ॥
दान दया दम संजम नेम जत ब्रत सील सुब्रित अबै है ॥

ਆਦਿ ਅਨੀਲ ਅਨਾਦਿ ਅਨਾਹਦ ਆਪਿ ਅਦ੍ਵੇਖ ਅਭੇਖ ਅਭੈ ਹੈ ॥
आदि अनील अनादि अनाहद आपि अद्वेख अभेख अभै है ॥

ਰੂਪ ਅਰੂਪ ਅਰੇਖ ਜਰਾਰਦਨ ਦੀਨ ਦਯਾਲ ਕ੍ਰਿਪਾਲ ਭਏ ਹੈ ॥੨॥
रूप अरूप अरेख जरारदन दीन दयाल क्रिपाल भए है ॥२॥

ਆਦਿ ਅਦ੍ਵੈਖ ਅਵੇਖ ਮਹਾ ਪ੍ਰਭ ਸਤਿ ਸਰੂਪ ਸੁ ਜੋਤਿ ਪ੍ਰਕਾਸੀ ॥
आदि अद्वैख अवेख महा प्रभ सति सरूप सु जोति प्रकासी ॥

ਪੂਰ ਰਹਯੋ ਸਭ ਹੀ ਘਟ ਕੈ ਪਟ ਤਤ ਸਮਾਧਿ ਸੁਭਾਵ ਪ੍ਰਨਾਸੀ ॥
पूर रहयो सभ ही घट कै पट तत समाधि सुभाव प्रनासी ॥

ਆਦਿ ਜੁਗਾਦਿ ਜਗਾਦਿ ਤੁਹੀ ਪ੍ਰਭ ਫੈਲ ਰਹਯੋ ਸਭ ਅੰਤਰ ਬਾਸੀ ॥
आदि जुगादि जगादि तुही प्रभ फैल रहयो सभ अंतर बासी ॥

ਦੀਨ ਦਯਾਲ ਕ੍ਰਿਪਾਲ ਕ੍ਰਿਪਾ ਕਰ ਆਦਿ ਅਜੋਨ ਅਜੈ ਅਬਿਨਾਸੀ ॥੩॥
दीन दयाल क्रिपाल क्रिपा कर आदि अजोन अजै अबिनासी ॥३॥

ਆਦਿ ਅਭੇਖ ਅਛੇਦ ਸਦਾ ਪ੍ਰਭ ਬੇਦ ਕਤੇਬਨਿ ਭੇਦੁ ਨ ਪਾਯੋ ॥
आदि अभेख अछेद सदा प्रभ बेद कतेबनि भेदु न पायो ॥

ਦੀਨ ਦਯਾਲ ਕ੍ਰਿਪਾਲ ਕ੍ਰਿਪਾਨਿਧਿ ਸਤਿ ਸਦੈਵ ਸਭੈ ਘਟ ਛਾਯੋ ॥
दीन दयाल क्रिपाल क्रिपानिधि सति सदैव सभै घट छायो ॥

ਸੇਸ ਸੁਰੇਸ ਗਣੇਸ ਮਹੇਸੁਰ ਗਾਹਿ ਫਿਰੈ ਸ੍ਰੁਤਿ ਥਾਹ ਨਾ ਆਯੋ ॥
सेस सुरेस गणेस महेसुर गाहि फिरै स्रुति थाह ना आयो ॥

ਰੇ ਮਨ ਮੂੜਿ ਅਗੂੜ ਇਸੋ ਪ੍ਰਭ ਤੈ ਕਿਹਿ ਕਾਜਿ ਕਹੋ ਬਿਸਰਾਯੋ ॥੪॥
रे मन मूड़ि अगूड़ इसो प्रभ तै किहि काजि कहो बिसरायो ॥४॥

ਅਚੁਤ ਆਦਿ ਅਨੀਲ ਅਨਾਹਦ ਸਤ ਸਰੂਪ ਸਦੈਵ ਬਖਾਨੇ ॥
अचुत आदि अनील अनाहद सत सरूप सदैव बखाने ॥

ਆਦਿ ਅਜੋਨਿ ਅਜਾਇ ਜਹਾ ਬਿਨੁ ਪਰਮ ਪੁਨੀਤ ਪਰੰਪਰ ਮਾਨੇ ॥
आदि अजोनि अजाइ जहा बिनु परम पुनीत परंपर माने ॥

ਸਿਧ ਸਯੰਭੂ ਪ੍ਰਸਿਧ ਸਬੈ ਜਗ ਏਕ ਹੀ ਠੌਰ ਅਨੇਕ ਬਖਾਨੇ ॥
सिध सयंभू प्रसिध सबै जग एक ही ठौर अनेक बखाने ॥

ਰੇ ਮਨ ਰੰਕ ਕਲੰਕ ਬਿਨਾ ਹਰਿ ਤੈ ਕਿਹ ਕਾਰਣ ਤੇ ਨ ਪਹਿਚਾਨੇ ॥੫॥
रे मन रंक कलंक बिना हरि तै किह कारण ते न पहिचाने ॥५॥

ਅਛਰ ਆਦਿ ਅਨੀਲ ਅਨਾਹਦ ਸਤ ਸਦੈਵ ਤੁਹੀ ਕਰਤਾਰਾ ॥
अछर आदि अनील अनाहद सत सदैव तुही करतारा ॥

ਜੀਵ ਜਿਤੇ ਜਲ ਮੈ ਥਲ ਮੈ ਸਬ ਕੈ ਸਦ ਪੇਟ ਕੌ ਪੋਖਨ ਹਾਰਾ ॥
जीव जिते जल मै थल मै सब कै सद पेट कौ पोखन हारा ॥

ਬੇਦ ਪੁਰਾਨ ਕੁਰਾਨ ਦੁਹੂੰ ਮਿਲਿ ਭਾਤਿ ਅਨੇਕ ਬਿਚਾਰ ਬਿਚਾਰਾ ॥
बेद पुरान कुरान दुहूं मिलि भाति अनेक बिचार बिचारा ॥

ਔਰ ਜਹਾਨ ਨਿਦਾਨ ਕਛੂ ਨਹਿ ਏ ਸੁਬਹਾਨ ਤੁਹੀ ਸਿਰਦਾਰਾ ॥੬॥
और जहान निदान कछू नहि ए सुबहान तुही सिरदारा ॥६॥

ਆਦਿ ਅਗਾਧਿ ਅਛੇਦ ਅਭੇਦ ਅਲੇਖ ਅਜੇਅ ਅਨਾਹਦ ਜਾਨਾ ॥
आदि अगाधि अछेद अभेद अलेख अजेअ अनाहद जाना ॥

ਭੂਤ ਭਵਿਖ ਭਵਾਨ ਤੁਹੀ ਸਬਹੂੰ ਸਬ ਠੌਰਨ ਮੋ ਮਨ ਮਾਨਾ ॥
भूत भविख भवान तुही सबहूं सब ठौरन मो मन माना ॥

ਸਦੇਵ ਅਦੇਵ ਮਣੀਧਰ ਨਾਰਦ ਸਾਰਦ ਸਤਿ ਸਦੈਵ ਪਛਾਨਾ ॥
सदेव अदेव मणीधर नारद सारद सति सदैव पछाना ॥

ਦੀਨ ਦਯਾਲ ਕ੍ਰਿਪਾਨਿਧਿਕੋ ਕਛੁ ਭੇਦ ਪੁਰਾਨ ਕੁਰਾਨ ਨ ਜਾਨਾ ॥੭॥
दीन दयाल क्रिपानिधिको कछु भेद पुरान कुरान न जाना ॥७॥

ਸਤਿ ਸਦੈਵ ਸਰੂਪ ਸਦਾਬ੍ਰਤ ਬੇਦ ਕਤੇਬ ਤੁਹੀ ਉਪਜਾਯੋ ॥
सति सदैव सरूप सदाब्रत बेद कतेब तुही उपजायो ॥

ਦੇਵ ਅਦੇਵਨ ਦੇਵ ਮਹੀਧਰ ਭੂਤ ਭਵਾਨ ਵਹੀ ਠਹਰਾਯੋ ॥
देव अदेवन देव महीधर भूत भवान वही ठहरायो ॥

ਆਦਿ ਜੁਗਾਦਿ ਅਨੀਲ ਅਨਾਹਦ ਲੋਕ ਅਲੋਕ ਬਿਲੋਕ ਨ ਪਾਯੋ ॥
आदि जुगादि अनील अनाहद लोक अलोक बिलोक न पायो ॥

ਰੇ ਮਨ ਮੂੜ ਅਗੂੜਿ ਇਸੋ ਪ੍ਰਭ ਤੋਹਿ ਕਹੋ ਕਿਹਿ ਆਨ ਸੁਨਾਯੋ ॥੮॥
रे मन मूड़ अगूड़ि इसो प्रभ तोहि कहो किहि आन सुनायो ॥८॥

ਦੇਵ ਅਦੇਵ ਮਹੀਧਰ ਨਾਗਨ ਸਿਧ ਪ੍ਰਸਿਧ ਬਡੋ ਤਪੁ ਕੀਨੋ ॥
देव अदेव महीधर नागन सिध प्रसिध बडो तपु कीनो ॥

ਬੇਦ ਪੁਰਾਨ ਕੁਰਾਨ ਸਬੈ ਗੁਨ ਗਾਇ ਥਕੇ ਪੈ ਤੋ ਜਾਇ ਨ ਚੀਨੋ ॥
बेद पुरान कुरान सबै गुन गाइ थके पै तो जाइ न चीनो ॥

ਭੂਮਿ ਅਕਾਸ ਪਤਾਰ ਦਿਸਾ ਬਿਦਿਸਾ ਜਿਹਿ ਸੋ ਸਬ ਕੇ ਚਿਤ ਚੀਨੋ ॥
भूमि अकास पतार दिसा बिदिसा जिहि सो सब के चित चीनो ॥

ਪੂਰ ਰਹੀ ਮਹਿ ਮੋ ਮਹਿਮਾ ਮਨ ਮੈ ਤਿਨਿ ਆਨਿ ਮੁਝੈ ਕਹਿ ਦੀਨੋ ॥੯॥
पूर रही महि मो महिमा मन मै तिनि आनि मुझै कहि दीनो ॥९॥

ਬੇਦ ਕਤੇਬ ਨ ਭੇਦ ਲਹਯੋ ਤਿਹਿ ਸਿਧ ਸਮਾਧਿ ਸਬੈ ਕਰਿ ਹਾਰੇ ॥
बेद कतेब न भेद लहयो तिहि सिध समाधि सबै करि हारे ॥

ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭਾਤਿ ਪੁਰਾਨ ਬੀਚਾਰ ਬੀਚਾਰੇ ॥
सिंम्रित सासत्र बेद सबै बहु भाति पुरान बीचार बीचारे ॥

ਆਦਿ ਅਨਾਦਿ ਅਗਾਧਿ ਕਥਾ ਧ੍ਰੂਅ ਸੇ ਪ੍ਰਹਿਲਾਦਿ ਅਜਾਮਲ ਤਾਰੇ ॥
आदि अनादि अगाधि कथा ध्रूअ से प्रहिलादि अजामल तारे ॥

ਨਾਮੁ ਉਚਾਰ ਤਰੀ ਗਨਿਕਾ ਸੋਈ ਨਾਮੁ ਅਧਾਰ ਬੀਚਾਰ ਹਮਾਰੇ ॥੧੦॥
नामु उचार तरी गनिका सोई नामु अधार बीचार हमारे ॥१०॥

ਆਦਿ ਅਨਾਦਿ ਅਗਾਧਿ ਸਦਾ ਪ੍ਰਭ ਸਿਧ ਸ੍ਵਰੂਪ ਸਬੋ ਪਹਿਚਾਨਯੋ ॥
आदि अनादि अगाधि सदा प्रभ सिध स्वरूप सबो पहिचानयो ॥

ਗੰਧ੍ਰਬ ਜਛ ਮਹੀਧਰ ਨਾਗਨ ਭੂਮਿ ਅਕਾਸ ਚਹੂੰ ਚਕ ਜਾਨਯੋ ॥
गंध्रब जछ महीधर नागन भूमि अकास चहूं चक जानयो ॥

ਲੋਕ ਅਲੋਕ ਦਿਸਾ ਬਿਦਿਸਾ ਅਰੁ ਦੇਵ ਅਦੇਵ ਦੁਹੂੰ ਪ੍ਰਭ ਮਾਨਯੋ ॥
लोक अलोक दिसा बिदिसा अरु देव अदेव दुहूं प्रभ मानयो ॥

ਚਿਤ ਅਗਯਾਨ ਸੁ ਜਾਨ ਸੁਯੰਭਵ ਕੌਨ ਕੀ ਕਾਨਿ ਨਿਧਾਨ ਭੁਲਾਨਯੋ ॥੧੧॥
चित अगयान सु जान सुयंभव कौन की कानि निधान भुलानयो ॥११॥

ਕਾਹੂੰ ਲੈ ਠੋਕਿ ਬਧੇ ਉਰਿ ਠਾਕੁਰ ਕਾਹੂੰ ਮਹੇਸ ਕੋ ਏਸ ਬਖਾਨਯੋ ॥
काहूं लै ठोकि बधे उरि ठाकुर काहूं महेस को एस बखानयो ॥

ਕਾਹੂ ਕਹਿਯੋ ਹਰਿ ਮੰਦਰ ਮੈ ਹਰਿ ਕਾਹੂ ਮਸੀਤ ਕੈ ਬੀਚ ਪ੍ਰਮਾਨਯੋ ॥
काहू कहियो हरि मंदर मै हरि काहू मसीत कै बीच प्रमानयो ॥

ਕਾਹੂੰ ਨੇ ਰਾਮ ਕਹਯੋ ਕ੍ਰਿਸਨਾ ਕਹੁ ਕਾਹੂ ਮਨੈ ਅਵਤਾਰਨ ਮਾਨਯੋ ॥
काहूं ने राम कहयो क्रिसना कहु काहू मनै अवतारन मानयो ॥

ਫੋਕਟ ਧਰਮ ਬਿਸਾਰ ਸਬੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧੨॥
फोकट धरम बिसार सबै करतार ही कउ करता जीअ जानयो ॥१२॥

ਜੌ ਕਹੋ ਰਾਮ ਅਜੋਨਿ ਅਜੈ ਅਤਿ ਕਾਹੇ ਕੌ ਕੌਸਲਿ ਕੁਖ ਜਯੋ ਜੂ ॥
जौ कहो राम अजोनि अजै अति काहे कौ कौसलि कुख जयो जू ॥

ਕਾਲ ਹੂੰ ਕਾਲ ਕਹੋ ਜਿਹ ਕੌ ਕਿਹਿ ਕਾਰਣ ਕਾਲ ਤੇ ਦੀਨ ਭਯੋ ਜੂ ॥
काल हूं काल कहो जिह कौ किहि कारण काल ते दीन भयो जू ॥

ਸਤਿ ਸਰੂਪ ਬਿਬੈਰ ਕਹਾਇ ਸੁ ਕਯੋਂ ਪਥ ਕੋ ਰਥ ਹਾਕਿ ਧਯੋ ਜੂ ॥
सति सरूप बिबैर कहाइ सु कयों पथ को रथ हाकि धयो जू ॥


Flag Counter