श्री दशम ग्रंथ

पृष्ठ - 285


ਤਿਹ ਹਮ ਜਾਏ ॥
तिह हम जाए ॥

ਹੈਂ ਦੁਇ ਭਾਈ ॥
हैं दुइ भाई ॥

ਸੁਨਿ ਰਘੁਰਾਈ ॥੮੧੧॥
सुनि रघुराई ॥८११॥

ਸੁਨਿ ਸੀਅ ਰਾਨੀ ॥
सुनि सीअ रानी ॥

ਰਘੁਬਰ ਜਾਨੀ ॥
रघुबर जानी ॥

ਚਿਤ ਪਹਿਚਾਨੀ ॥
चित पहिचानी ॥

ਮੁਖ ਨ ਬਖਾਨੀ ॥੮੧੨॥
मुख न बखानी ॥८१२॥

ਤਿਹ ਸਿਸ ਮਾਨਯੋ ॥
तिह सिस मानयो ॥

ਅਤਿ ਬਲ ਜਾਨਯੋ ॥
अति बल जानयो ॥

ਹਠਿ ਰਣ ਕੀਨੋ ॥
हठि रण कीनो ॥

ਕਹ ਨਹੀ ਦੀਨੋ ॥੮੧੩॥
कह नही दीनो ॥८१३॥

ਕਸਿ ਸਰ ਮਾਰੇ ॥
कसि सर मारे ॥

ਸਿਸ ਨਹੀ ਹਾਰੇ ॥
सिस नही हारे ॥

ਬਹੁ ਬਿਧਿ ਬਾਣੰ ॥
बहु बिधि बाणं ॥

ਅਤਿ ਧਨੁ ਤਾਣੰ ॥੮੧੪॥
अति धनु ताणं ॥८१४॥

ਅੰਗ ਅੰਗ ਬੇਧੇ ॥
अंग अंग बेधे ॥

ਸਭ ਤਨ ਛੇਦੇ ॥
सभ तन छेदे ॥

ਸਭ ਦਲ ਸੂਝੇ ॥
सभ दल सूझे ॥

ਰਘੁਬਰ ਜੂਝੇ ॥੮੧੫॥
रघुबर जूझे ॥८१५॥

ਜਬ ਪ੍ਰਭ ਮਾਰੇ ॥
जब प्रभ मारे ॥

ਸਭ ਦਲ ਹਾਰੇ ॥
सभ दल हारे ॥

ਬਹੁ ਬਿਧਿ ਭਾਗੇ ॥
बहु बिधि भागे ॥

ਦੁਐ ਸਿਸ ਆਗੇ ॥੮੧੬॥
दुऐ सिस आगे ॥८१६॥

ਫਿਰਿ ਨ ਨਿਹਾਰੈਂ ॥
फिरि न निहारैं ॥

ਪ੍ਰਭੂ ਨ ਚਿਤਾਰੈਂ ॥
प्रभू न चितारैं ॥

ਗ੍ਰਹ ਦਿਸਿ ਲੀਨਾ ॥
ग्रह दिसि लीना ॥

ਅਸ ਰਣ ਕੀਨਾ ॥੮੧੭॥
अस रण कीना ॥८१७॥

ਚੌਪਈ ॥
चौपई ॥

ਤਬ ਦੁਹੂੰ ਬਾਲ ਅਯੋਧਨ ਦੇਖਾ ॥
तब दुहूं बाल अयोधन देखा ॥

ਮਨੋ ਰੁਦ੍ਰ ਕੀੜਾ ਬਨਿ ਪੇਖਾ ॥
मनो रुद्र कीड़ा बनि पेखा ॥

ਕਾਟਿ ਧੁਜਨ ਕੇ ਬ੍ਰਿਛ ਸਵਾਰੇ ॥
काटि धुजन के ब्रिछ सवारे ॥

ਭੂਖਨ ਅੰਗ ਅਨੂਪ ਉਤਾਰੇ ॥੮੧੮॥
भूखन अंग अनूप उतारे ॥८१८॥

ਮੂਰਛ ਭਏ ਸਭ ਲਏ ਉਠਈ ॥
मूरछ भए सभ लए उठई ॥

ਬਾਜ ਸਹਿਤ ਤਹ ਗੇ ਜਹ ਮਾਈ ॥
बाज सहित तह गे जह माई ॥

ਦੇਖਿ ਸੀਆ ਪਤਿ ਮੁਖ ਰੋ ਦੀਨਾ ॥
देखि सीआ पति मुख रो दीना ॥

ਕਹਯੋ ਪੂਤ ਬਿਧਵਾ ਮੁਹਿ ਕੀਨਾ ॥੮੧੯॥
कहयो पूत बिधवा मुहि कीना ॥८१९॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਲਵ ਬਾਜ ਬਾਧਵੇ ਰਾਮ ਬਧਹ ॥
इति स्री बचित्र नाटके रामवतार लव बाज बाधवे राम बधह ॥

ਅਥ ਸੀਤਾ ਨੇ ਸਭ ਜੀਵਾਏ ਕਥਨੰ ॥
अथ सीता ने सभ जीवाए कथनं ॥

ਸੀਤਾ ਬਾਚ ਪੁਤ੍ਰਨ ਸੋ ॥
सीता बाच पुत्रन सो ॥

ਚੌਪਈ ॥
चौपई ॥

ਅਬ ਮੋ ਕਉ ਕਾਸਟ ਦੇ ਆਨਾ ॥
अब मो कउ कासट दे आना ॥

ਜਰਉ ਲਾਗਿ ਪਹਿ ਹੋਊਾਂ ਮਸਾਨਾ ॥
जरउ लागि पहि होऊां मसाना ॥

ਸੁਨਿ ਮੁਨਿ ਰਾਜ ਬਹੁਤ ਬਿਧਿ ਰੋਏ ॥
सुनि मुनि राज बहुत बिधि रोए ॥

ਇਨ ਬਾਲਨ ਹਮਰੇ ਸੁਖ ਖੋਏ ॥੮੨੦॥
इन बालन हमरे सुख खोए ॥८२०॥

ਜਬ ਸੀਤਾ ਤਨ ਚਹਾ ਕਿ ਕਾਢੂੰ ॥
जब सीता तन चहा कि काढूं ॥

ਜੋਗ ਅਗਨਿ ਉਪਰਾਜ ਸੁ ਛਾਡੂੰ ॥
जोग अगनि उपराज सु छाडूं ॥

ਤਬ ਇਮ ਭਈ ਗਗਨ ਤੇ ਬਾਨੀ ॥
तब इम भई गगन ते बानी ॥

ਕਹਾ ਭਈ ਸੀਤਾ ਤੈ ਇਯਾਨੀ ॥੮੨੧॥
कहा भई सीता तै इयानी ॥८२१॥


Flag Counter