श्री दशम ग्रंथ

पृष्ठ - 107


ਪਰੀ ਕੁਟ ਕੁਟੰ ਲਗੇ ਧੀਰ ਧਕੇ ॥
परी कुट कुटं लगे धीर धके ॥

ਚਵੀ ਚਾਵਡੀਯੰ ਨਫੀਰੰ ਰਣੰਕੰ ॥
चवी चावडीयं नफीरं रणंकं ॥

ਮਨੋ ਬਿਚਰੰ ਬਾਘ ਬੰਕੇ ਬਬਕੰ ॥੮॥੮੫॥
मनो बिचरं बाघ बंके बबकं ॥८॥८५॥

ਉਤੇ ਕੋਪੀਯੰ ਸ੍ਰੋਣਬਿੰਦੰ ਸੁ ਬੀਰੰ ॥
उते कोपीयं स्रोणबिंदं सु बीरं ॥

ਪ੍ਰਹਾਰੇ ਭਲੀ ਭਾਤਿ ਸੋ ਆਨਿ ਤੀਰੰ ॥
प्रहारे भली भाति सो आनि तीरं ॥

ਉਤੇ ਦਉਰ ਦੇਵੀ ਕਰਿਯੋ ਖਗ ਪਾਤੰ ॥
उते दउर देवी करियो खग पातं ॥

ਗਰਿਯੋ ਮੂਰਛਾ ਹੁਐ ਭਯੋ ਜਾਨੁ ਘਾਤੰ ॥੯॥੮੬॥
गरियो मूरछा हुऐ भयो जानु घातं ॥९॥८६॥

ਛੁਟੀ ਮੂਰਛਨਾਯੰ ਮਹਾਬੀਰ ਗਜਿਯੋ ॥
छुटी मूरछनायं महाबीर गजियो ॥

ਘਰੀ ਚਾਰ ਲਉ ਸਾਰ ਸੋ ਸਾਰ ਬਜਿਯੋ ॥
घरी चार लउ सार सो सार बजियो ॥

ਲਗੇ ਬਾਣ ਸ੍ਰੋਣੰ ਗਿਰਿਯੋ ਭੂਮਿ ਜੁਧੇ ॥
लगे बाण स्रोणं गिरियो भूमि जुधे ॥

ਉਠੇ ਬੀਰ ਤੇਤੇ ਕੀਏ ਨਾਦ ਕ੍ਰੁਧੰ ॥੧੦॥੮੭॥
उठे बीर तेते कीए नाद क्रुधं ॥१०॥८७॥

ਉਠੇ ਬੀਰ ਜੇਤੇ ਤਿਤੇ ਕਾਲ ਕੂਟੇ ॥
उठे बीर जेते तिते काल कूटे ॥

ਪਰੇ ਚਰਮ ਬਰਮੰ ਕਹੂੰ ਗਾਤ ਟੂਟੇ ॥
परे चरम बरमं कहूं गात टूटे ॥

ਜਿਤੀ ਭੂਮਿ ਮਧੰ ਪਰੀ ਸ੍ਰੋਣ ਧਾਰੰ ॥
जिती भूमि मधं परी स्रोण धारं ॥

ਜਗੇ ਸੂਰ ਤੇਤੇ ਕੀਏ ਮਾਰ ਮਾਰੰ ॥੧੧॥੮੮॥
जगे सूर तेते कीए मार मारं ॥११॥८८॥

ਪਰੀ ਕੁਟ ਕੁਟੰ ਰੁਲੇ ਤਛ ਮੁਛੰ ॥
परी कुट कुटं रुले तछ मुछं ॥

ਕਹੂੰ ਮੁੰਡ ਤੁੰਡੰ ਕਹੂੰ ਮਾਸੁ ਮੁਛੰ ॥
कहूं मुंड तुंडं कहूं मासु मुछं ॥

ਭਯੋ ਚਾਰ ਸੈ ਕੋਸ ਲਉ ਬੀਰ ਖੇਤੰ ॥
भयो चार सै कोस लउ बीर खेतं ॥

ਬਿਦਾਰੇ ਪਰੇ ਬੀਰ ਬ੍ਰਿੰਦ੍ਰੰ ਬਿਚੇਤੰ ॥੧੨॥੮੯॥
बिदारे परे बीर ब्रिंद्रं बिचेतं ॥१२॥८९॥

ਰਸਾਵਲ ਛੰਦ ॥
रसावल छंद ॥

ਚਹੂੰ ਓਰ ਢੂਕੇ ॥
चहूं ओर ढूके ॥

ਮੁਖੰ ਮਾਰੁ ਕੂਕੇ ॥
मुखं मारु कूके ॥

ਝੰਡਾ ਗਡ ਗਾਢੇ ॥
झंडा गड गाढे ॥

ਮਚੇ ਰੋਸ ਬਾਢੇ ॥੧੩॥੯੦॥
मचे रोस बाढे ॥१३॥९०॥

ਭਰੇ ਬੀਰ ਹਰਖੰ ॥
भरे बीर हरखं ॥

ਕਰੀ ਬਾਣ ਬਰਖੰ ॥
करी बाण बरखं ॥

ਚਵੰ ਚਾਰ ਢੁਕੇ ॥
चवं चार ढुके ॥

ਪਛੇ ਆਹੁ ਰੁਕੇ ॥੧੪॥੯੧॥
पछे आहु रुके ॥१४॥९१॥

ਪਰੀ ਸਸਤ੍ਰ ਝਾਰੰ ॥
परी ससत्र झारं ॥

ਚਲੀ ਸ੍ਰੋਣ ਧਾਰੰ ॥
चली स्रोण धारं ॥

ਉਠੇ ਬੀਰ ਮਾਨੀ ॥
उठे बीर मानी ॥

ਧਰੇ ਬਾਨ ਹਾਨੀ ॥੧੫॥੯੨॥
धरे बान हानी ॥१५॥९२॥

ਮਹਾ ਰੋਸਿ ਗਜੇ ॥
महा रोसि गजे ॥

ਤੁਰੀ ਨਾਦ ਬਜੇ ॥
तुरी नाद बजे ॥

ਭਏ ਰੋਸ ਭਾਰੀ ॥
भए रोस भारी ॥

ਮਚੇ ਛਤ੍ਰਧਾਰੀ ॥੧੬॥੯੩॥
मचे छत्रधारी ॥१६॥९३॥

ਹਕੰ ਹਾਕ ਬਜੀ ॥
हकं हाक बजी ॥

ਫਿਰੈ ਸੈਣ ਭਜੀ ॥
फिरै सैण भजी ॥

ਪਰਿਯੋ ਲੋਹ ਕ੍ਰੋਹੰ ॥
परियो लोह क्रोहं ॥

ਛਕੇ ਸੂਰ ਸੋਹੰ ॥੧੭॥੯੪॥
छके सूर सोहं ॥१७॥९४॥

ਗਿਰੇ ਅੰਗ ਭੰਗੰ ॥
गिरे अंग भंगं ॥

ਦਵੰ ਜਾਨੁ ਦੰਗੰ ॥
दवं जानु दंगं ॥

ਕੜੰਕਾਰ ਛੁਟੇ ॥
कड़ंकार छुटे ॥

ਝਣੰਕਾਰ ਉਠੇ ॥੧੮॥੯੫॥
झणंकार उठे ॥१८॥९५॥

ਕਟਾ ਕਟ ਬਾਹੇ ॥
कटा कट बाहे ॥

ਉਭੈ ਜੀਤ ਚਾਹੈ ॥
उभै जीत चाहै ॥

ਮਹਾ ਮਦ ਮਾਤੇ ॥
महा मद माते ॥

ਤਪੇ ਤੇਜ ਤਾਤੇ ॥੧੯॥੯੬॥
तपे तेज ताते ॥१९॥९६॥


Flag Counter