श्री दशम ग्रंथ

पृष्ठ - 1231


ਰਾਨੀ ਕੇ ਸੰਗ ਭੋਗ ਕਮਾਵੈ ॥
रानी के संग भोग कमावै ॥

ਦੂਸਰ ਦਿਨ ਹਮ ਰਾਜ ਕਮਾਵਹਿ ॥
दूसर दिन हम राज कमावहि ॥

ਲੈ ਅਪਨੀ ਇਸਤ੍ਰਿਯਹਿ ਬਜਾਵਹਿ ॥੯॥
लै अपनी इसत्रियहि बजावहि ॥९॥

ਜਬ ਬਹੁ ਬਿਧਿ ਨ੍ਰਿਪ ਐਸ ਉਚਰਾ ॥
जब बहु बिधि न्रिप ऐस उचरा ॥

ਸਹਚਰਿ ਏਕ ਜੋਰ ਦੋਊ ਕਰਾ ॥
सहचरि एक जोर दोऊ करा ॥

ਯੌ ਰਾਜਾ ਸੌ ਬਚਨ ਉਚਾਰੇ ॥
यौ राजा सौ बचन उचारे ॥

ਸੁ ਮੈ ਕਹਤ ਹੌ ਸੁਨਹੋ ਪ੍ਯਾਰੇ ॥੧੦॥
सु मै कहत हौ सुनहो प्यारे ॥१०॥

ਏਕ ਬੈਦ ਤੁਮ ਤਾਹਿ ਬੁਲਾਵੌ ॥
एक बैद तुम ताहि बुलावौ ॥

ਤਾ ਤੇ ਇਹ ਉਪਚਾਰ ਕਰਾਵੋ ॥
ता ते इह उपचार करावो ॥

ਸੋ ਛਿਨ ਮੈ ਯਾ ਕੋ ਦੁਖ ਹਰਿ ਹੈ ॥
सो छिन मै या को दुख हरि है ॥

ਰੋਗਨਿ ਤੇ ਸੁ ਅਰੋਗਿਨਿ ਕਰਿ ਹੈ ॥੧੧॥
रोगनि ते सु अरोगिनि करि है ॥११॥

ਜਬ ਰਾਜੇ ਐਸੇ ਸੁਨਿ ਪਾਵਾ ॥
जब राजे ऐसे सुनि पावा ॥

ਤਤਛਿਨ ਤਾ ਕਹ ਬੋਲਿ ਪਠਾਵਾ ॥
ततछिन ता कह बोलि पठावा ॥

ਰਾਨੀ ਕੀ ਨਾਟਿਕਾ ਦਿਖਾਈ ॥
रानी की नाटिका दिखाई ॥

ਬੋਲਾ ਬੈਦ ਦੇਖਿ ਸੁਖਦਾਈ ॥੧੨॥
बोला बैद देखि सुखदाई ॥१२॥

ਦੁਖ ਜੌਨੇ ਇਹ ਤਰੁਨਿ ਦੁਖਾਈ ॥
दुख जौने इह तरुनि दुखाई ॥

ਸੋ ਦੁਖ ਤੁਮ ਸੋ ਕਹਿਯੋ ਨ ਜਾਈ ॥
सो दुख तुम सो कहियो न जाई ॥

ਜਾਨ ਮਾਫ ਹਮਰੀ ਜੋ ਕੀਜੈ ॥
जान माफ हमरी जो कीजै ॥

ਪਾਛੇ ਬਾਤ ਸਕਲ ਸੁਨਿ ਲੀਜੈ ॥੧੩॥
पाछे बात सकल सुनि लीजै ॥१३॥

ਯਾ ਰਾਨੀ ਕਹ ਕਾਮ ਸੰਤਾਯੋ ॥
या रानी कह काम संतायो ॥

ਤੁਮ ਨਹਿ ਇਹ ਸੰਗ ਭੋਗ ਕਮਾਯੋ ॥
तुम नहि इह संग भोग कमायो ॥

ਤਾ ਤੇ ਯਹਿ ਰੋਗ ਗਹਿ ਲੀਨਾ ॥
ता ते यहि रोग गहि लीना ॥

ਹਮ ਤੇ ਜਾਤ ਉਪਾ ਨ ਕੀਨਾ ॥੧੪॥
हम ते जात उपा न कीना ॥१४॥

ਯਹ ਮਦ ਮਤ ਮੈਨ ਤ੍ਰਿਯ ਭਰੀ ॥
यह मद मत मैन त्रिय भरी ॥

ਤੁਮ ਕ੍ਰੀੜਾ ਇਹ ਸਾਥ ਨ ਕਰੀ ॥
तुम क्रीड़ा इह साथ न करी ॥

ਅਬ ਯਹ ਅਧਿਕ ਭੋਗ ਜਬ ਪਾਵੈ ॥
अब यह अधिक भोग जब पावै ॥

ਯਾ ਕੋ ਰੋਗ ਦੂਰ ਹ੍ਵੈ ਜਾਵੈ ॥੧੫॥
या को रोग दूर ह्वै जावै ॥१५॥

ਇਹ ਤੁਮ ਤਬ ਉਪਚਾਰ ਕਰਾਵੋ ॥
इह तुम तब उपचार करावो ॥

ਬਚਨ ਹਾਥ ਮੋਰੇ ਪਰ ਦ੍ਰਯਾਵੋ ॥
बचन हाथ मोरे पर द्रयावो ॥

ਜਬ ਇਹ ਦੁਖ ਮੈ ਦੂਰ ਕਰਾਊ ॥
जब इह दुख मै दूर कराऊ ॥

ਅਰਧ ਰਾਜ ਰਾਨੀ ਜੁਤ ਪਾਊ ॥੧੬॥
अरध राज रानी जुत पाऊ ॥१६॥

ਭਲੀ ਭਲੀ ਰਾਜੈ ਤਬ ਭਾਖੀ ॥
भली भली राजै तब भाखी ॥

ਹਮਹੂੰ ਇਹ ਹਿਰਦੈ ਮਥਿ ਰਾਖੀ ॥
हमहूं इह हिरदै मथि राखी ॥

ਪ੍ਰਥਮ ਰੋਗ ਤੁਮ ਯਾਹਿ ਮਿਟਾਵੋ ॥
प्रथम रोग तुम याहि मिटावो ॥

ਅਰਧ ਰਾਜ ਰਾਨੀ ਜੁਤ ਪਾਵੋ ॥੧੭॥
अरध राज रानी जुत पावो ॥१७॥

ਪ੍ਰਥਮਹਿ ਬਚਨ ਨ੍ਰਿਪਤਿ ਤੇ ਲਿਯਾ ॥
प्रथमहि बचन न्रिपति ते लिया ॥

ਪੁਨਿ ਉਪਚਾਰ ਤਰੁਨਿ ਕੋ ਕਿਯਾ ॥
पुनि उपचार तरुनि को किया ॥

ਭੋਗ ਕਿਯੋ ਤ੍ਰਿਯ ਰੋਗ ਮਿਟਾਯੋ ॥
भोग कियो त्रिय रोग मिटायो ॥

ਅਰਧ ਰਾਜ ਰਾਨੀ ਜੁਤ ਪਾਯੋ ॥੧੮॥
अरध राज रानी जुत पायो ॥१८॥

ਅਰਧ ਰਾਜ ਇਹ ਛਲ ਤਿਹ ਦਿਯੋ ॥
अरध राज इह छल तिह दियो ॥

ਰਾਨੀ ਭੋਗ ਮਿਤ੍ਰ ਸੰਗ ਕਿਯੋ ॥
रानी भोग मित्र संग कियो ॥

ਮੂਰਖ ਨਾਹ ਨਾਹਿ ਛਲ ਪਾਯੋ ॥
मूरख नाह नाहि छल पायो ॥

ਪ੍ਰਗਟ ਆਪਨੋ ਮੂੰਡ ਮੁੰਡਾਯੋ ॥੧੯॥
प्रगट आपनो मूंड मुंडायो ॥१९॥

ਦੋਹਰਾ ॥
दोहरा ॥

ਇਹ ਛਲ ਰਾਨੀ ਨ੍ਰਿਪ ਛਲਾ ਰਮੀ ਮਿਤ੍ਰ ਕੇ ਸਾਥ ॥
इह छल रानी न्रिप छला रमी मित्र के साथ ॥

ਅਰਧ ਰਾਜ ਤਾ ਕੋ ਦਿਯਾ ਭੇਦ ਨ ਪਾਯੋ ਨਾਥ ॥੨੦॥
अरध राज ता को दिया भेद न पायो नाथ ॥२०॥

ਚੌਪਈ ॥
चौपई ॥

ਇਹ ਬਿਧਿ ਅਰਧ ਰਾਜ ਤਿਹ ਦੀਯੋ ॥
इह बिधि अरध राज तिह दीयो ॥

ਮੂਰਖ ਪਤਿ ਕਹ ਅਸਿ ਛਲਿ ਲੀਯੋ ॥
मूरख पति कह असि छलि लीयो ॥

ਇਕ ਦਿਨ ਰਨਿਯਹਿ ਜਾਰ ਬਜਾਵੈ ॥
इक दिन रनियहि जार बजावै ॥

ਅਰਧ ਰਾਜ ਤਿਹ ਆਪ ਕਮਾਵੈ ॥੨੧॥
अरध राज तिह आप कमावै ॥२१॥

ਇਕ ਦਿਨ ਆਵੈ ਨ੍ਰਿਪ ਕੈ ਧਾਮਾ ॥
इक दिन आवै न्रिप कै धामा ॥

ਇਕ ਦਿਨ ਭਜੈ ਜਾਰ ਕੌ ਬਾਮਾ ॥
इक दिन भजै जार कौ बामा ॥

ਇਕ ਦਿਨ ਰਾਜਾ ਰਾਜ ਕਮਾਵੈ ॥
इक दिन राजा राज कमावै ॥

ਜਾਰ ਛਤ੍ਰ ਦਿਨ ਦੁਤਿਯ ਢਰਾਵੈ ॥੨੨॥
जार छत्र दिन दुतिय ढरावै ॥२२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੨॥੫੫੭੧॥ਅਫਜੂੰ॥
इति स्री चरित्र पख्याने त्रिया चरित्रे मंत्री भूप संबादे दोइ सौ बानवो चरित्र समापतम सतु सुभम सतु ॥२९२॥५५७१॥अफजूं॥

ਚੌਪਈ ॥
चौपई ॥

ਰਾਜਪੁਰੀ ਨਗਰੀ ਹੈ ਜਹਾ ॥
राजपुरी नगरी है जहा ॥

ਰਾਜ ਸੈਨ ਰਾਜਾ ਇਕ ਤਹਾ ॥
राज सैन राजा इक तहा ॥

ਰਾਜ ਦੇਈ ਤਾ ਕੇ ਗ੍ਰਿਹ ਨਾਰੀ ॥
राज देई ता के ग्रिह नारी ॥

ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥
चंद्र लई जा ते उजियारी ॥१॥

ਨ੍ਰਿਪ ਸੌ ਅਤਿ ਤ੍ਰਿਯ ਕੋ ਹਿਤ ਰਹੈ ॥
न्रिप सौ अति त्रिय को हित रहै ॥

ਸੋਈ ਕਰਤ ਜੁ ਰਾਨੀ ਕਹੈ ॥
सोई करत जु रानी कहै ॥

ਔਰ ਨਾਰਿ ਕੇ ਧਾਮ ਨ ਜਾਵੈ ॥
और नारि के धाम न जावै ॥

ਅਧਿਕ ਨਾਰ ਕੇ ਤ੍ਰਾਸ ਤ੍ਰਸਾਵੈ ॥੨॥
अधिक नार के त्रास त्रसावै ॥२॥

ਰਾਨੀ ਕੀ ਆਗ੍ਯਾ ਸਭ ਮਾਨੈ ॥
रानी की आग्या सभ मानै ॥

ਰਾਜਾ ਕੋ ਕਰਿ ਕਛੂ ਨ ਜਾਨੈ ॥
राजा को करि कछू न जानै ॥

ਮਾਰਿਯੋ ਚਹਤ ਨਾਰਿ ਤਿਹ ਮਾਰੈ ॥
मारियो चहत नारि तिह मारै ॥

ਜਿਹ ਜਾਨੈ ਤਿਹ ਪ੍ਰਾਨ ਉਬਾਰੈ ॥੩॥
जिह जानै तिह प्रान उबारै ॥३॥

ਬੇਸ੍ਵਾ ਏਕ ਠੌਰ ਤਿਹ ਆਈ ॥
बेस्वा एक ठौर तिह आई ॥

ਤਿਹ ਪਰ ਰਹੇ ਨ੍ਰਿਪਤਿ ਉਰਝਾਈ ॥
तिह पर रहे न्रिपति उरझाई ॥

ਚਹਤ ਚਿਤ ਮਹਿ ਤਾਹਿ ਬੁਲਾਵੈ ॥
चहत चित महि ताहि बुलावै ॥


Flag Counter