श्री दशम ग्रंथ

पृष्ठ - 219


ਨਰੇਸ ਸੰਗਿ ਕੈ ਦਏ ॥
नरेस संगि कै दए ॥

ਪ੍ਰਬੀਨ ਬੀਨ ਕੈ ਲਏ ॥
प्रबीन बीन कै लए ॥

ਸਨਧਬਧ ਹੁਇ ਚਲੇ ॥
सनधबध हुइ चले ॥

ਸੁ ਬੀਰ ਬੀਰ ਹਾ ਭਲੇ ॥੧੮੭॥
सु बीर बीर हा भले ॥१८७॥

ਬਿਦੇਸ ਦੇਸ ਗਾਹ ਕੈ ॥
बिदेस देस गाह कै ॥

ਅਦਾਹ ਠਉਰ ਦਾਹ ਕੈ ॥
अदाह ठउर दाह कै ॥

ਫਿਰਾਇ ਬਾਜ ਰਾਜ ਕਉ ॥
फिराइ बाज राज कउ ॥

ਸੁਧਾਰ ਰਾਜ ਕਾਜ ਕਉ ॥੧੮੮॥
सुधार राज काज कउ ॥१८८॥

ਨਰੇਸ ਪਾਇ ਲਾਗੀਯੰ ॥
नरेस पाइ लागीयं ॥

ਦੁਰੰਤ ਦੋਖ ਭਾਗੀਯੰ ॥
दुरंत दोख भागीयं ॥

ਸੁ ਪੂਰ ਜਗ ਕੋ ਕਰਯੋ ॥
सु पूर जग को करयो ॥

ਨਰੇਸ ਤ੍ਰਾਸ ਕਉ ਹਰਿਯੋ ॥੧੮੯॥
नरेस त्रास कउ हरियो ॥१८९॥

ਅਨੰਤ ਦਾਨ ਪਾਇ ਕੈ ॥
अनंत दान पाइ कै ॥

ਚਲੇ ਦਿਜੰ ਅਘਾਇ ਕੈ ॥
चले दिजं अघाइ कै ॥

ਦੁਰੰਤ ਆਸਿਖੈਂ ਰੜੈਂ ॥
दुरंत आसिखैं रड़ैं ॥

ਰਿਚਾ ਸੁ ਬੇਦ ਕੀ ਪੜੈਂ ॥੧੯੦॥
रिचा सु बेद की पड़ैं ॥१९०॥

ਨਰੇਸ ਦੇਸ ਦੇਸ ਕੇ ॥
नरेस देस देस के ॥

ਸੁਭੰਤ ਬੇਸ ਬੇਸ ਕੇ ॥
सुभंत बेस बेस के ॥

ਬਿਸੇਖ ਸੂਰ ਸੋਭਹੀਂ ॥
बिसेख सूर सोभहीं ॥

ਸੁਸੀਲ ਨਾਰਿ ਲੋਭਹੀਂ ॥੧੯੧॥
सुसील नारि लोभहीं ॥१९१॥

ਬਜੰਤ੍ਰ ਕੋਟ ਬਾਜਹੀਂ ॥
बजंत्र कोट बाजहीं ॥

ਸਨਾਇ ਭੇਰ ਸਾਜਹੀਂ ॥
सनाइ भेर साजहीं ॥

ਬਨਾਇ ਦੇਵਤਾ ਧਰੈਂ ॥
बनाइ देवता धरैं ॥

ਸਮਾਨ ਜਾਇ ਪਾ ਪਰੈਂ ॥੧੯੨॥
समान जाइ पा परैं ॥१९२॥

ਕਰੈ ਡੰਡਉਤ ਪਾ ਪਰੈਂ ॥
करै डंडउत पा परैं ॥

ਬਿਸੇਖ ਭਾਵਨਾ ਧਰੈਂ ॥
बिसेख भावना धरैं ॥

ਸੁ ਮੰਤ੍ਰ ਜੰਤ੍ਰ ਜਾਪੀਐ ॥
सु मंत्र जंत्र जापीऐ ॥

ਦੁਰੰਤ ਥਾਪ ਥਾਪੀਐ ॥੧੯੩॥
दुरंत थाप थापीऐ ॥१९३॥

ਨਚਾਤ ਚਾਰੁ ਮੰਗਨਾ ॥
नचात चारु मंगना ॥

ਸੁ ਜਾਨ ਦੇਵ ਅੰਗਨਾ ॥
सु जान देव अंगना ॥

ਕਮੀ ਨ ਕਉਨ ਕਾਜ ਕੀ ॥
कमी न कउन काज की ॥

ਪ੍ਰਭਾਵ ਰਾਮਰਾਜ ਕੀ ॥੧੯੪॥
प्रभाव रामराज की ॥१९४॥

ਸਾਰਸੁਤੀ ਛੰਦ ॥
सारसुती छंद ॥

ਦੇਸ ਦੇਸਨ ਕੀ ਕ੍ਰਿਆ ਸਿਖਵੰਤ ਹੈਂ ਦਿਜ ਏਕ ॥
देस देसन की क्रिआ सिखवंत हैं दिज एक ॥

ਬਾਨ ਅਉਰ ਕਮਾਨ ਕੀ ਬਿਧ ਦੇਤ ਆਨਿ ਅਨੇਕ ॥
बान अउर कमान की बिध देत आनि अनेक ॥

ਭਾਤ ਭਾਤਨ ਸੋਂ ਪੜਾਵਤ ਬਾਰ ਨਾਰਿ ਸਿੰਗਾਰ ॥
भात भातन सों पड़ावत बार नारि सिंगार ॥

ਕੋਕ ਕਾਬਯ ਪੜੈ ਕਹੂੰ ਬਯਾਕਰਨ ਬੇਦ ਬਿਚਾਰ ॥੧੯੫॥
कोक काबय पड़ै कहूं बयाकरन बेद बिचार ॥१९५॥

ਰਾਮ ਪਰਮ ਪਵਿਤ੍ਰ ਹੈ ਰਘੁਬੰਸ ਕੇ ਅਵਤਾਰ ॥
राम परम पवित्र है रघुबंस के अवतार ॥

ਦੁਸਟ ਦੈਤਨ ਕੇ ਸੰਘਾਰਕ ਸੰਤ ਪ੍ਰਾਨ ਅਧਾਰ ॥
दुसट दैतन के संघारक संत प्रान अधार ॥

ਦੇਸਿ ਦੇਸਿ ਨਰੇਸ ਜੀਤ ਅਸੇਸ ਕੀਨ ਗੁਲਾਮ ॥
देसि देसि नरेस जीत असेस कीन गुलाम ॥

ਜਤ੍ਰ ਤਤ੍ਰ ਧੁਜਾ ਬਧੀ ਜੈ ਪਤ੍ਰ ਕੀ ਸਭ ਧਾਮ ॥੧੯੬॥
जत्र तत्र धुजा बधी जै पत्र की सभ धाम ॥१९६॥

ਬਾਟਿ ਤੀਨ ਦਿਸਾ ਤਿਹੂੰ ਸੁਤ ਰਾਜਧਾਨੀ ਰਾਮ ॥
बाटि तीन दिसा तिहूं सुत राजधानी राम ॥

ਬੋਲ ਰਾਜ ਬਿਸਿਸਟ ਕੀਨ ਬਿਚਾਰ ਕੇਤਕ ਜਾਮ ॥
बोल राज बिसिसट कीन बिचार केतक जाम ॥

ਸਾਜ ਰਾਘਵ ਰਾਜ ਕੇ ਘਟ ਪੂਰਿ ਰਾਖਸਿ ਏਕ ॥
साज राघव राज के घट पूरि राखसि एक ॥

ਆਂਬ੍ਰ ਮਉਲਨ ਦੀਸੁ ਉਦਕੰ ਅਉਰ ਪੁਹਪ ਅਨੇਕ ॥੧੯੭॥
आंब्र मउलन दीसु उदकं अउर पुहप अनेक ॥१९७॥

ਥਾਰ ਚਾਰ ਅਪਾਰ ਕੁੰਕਮ ਚੰਦਨਾਦਿ ਅਨੰਤ ॥
थार चार अपार कुंकम चंदनादि अनंत ॥

ਰਾਜ ਸਾਜ ਧਰੇ ਸਭੈ ਤਹ ਆਨ ਆਨ ਦੁਰੰਤ ॥
राज साज धरे सभै तह आन आन दुरंत ॥

ਮੰਥਰਾ ਇਕ ਗਾਧ੍ਰਬੀ ਬ੍ਰਹਮਾ ਪਠੀ ਤਿਹ ਕਾਲ ॥
मंथरा इक गाध्रबी ब्रहमा पठी तिह काल ॥


Flag Counter