श्री दशम ग्रंथ

पृष्ठ - 1271


ਪਹੁਚਾਯੋ ਗ੍ਰਿਹ ਤਾਹਿ ਤਿਸੀ ਢੰਗ ॥੬॥
पहुचायो ग्रिह ताहि तिसी ढंग ॥६॥

ਦੋਹਰਾ ॥
दोहरा ॥

ਏਕ ਦਿਵਸ ਤਾ ਕੌ ਪਿਤਾ ਗਯੋ ਸੁਤਾ ਕੇ ਗ੍ਰੇਹ ॥
एक दिवस ता कौ पिता गयो सुता के ग्रेह ॥

ਸੇਜ ਦੇਖਿ ਕਰਿ ਦਲਮਲੀ ਚਿਤ ਮਹਿ ਬਢਾ ਸੰਦੇਹ ॥੭॥
सेज देखि करि दलमली चित महि बढा संदेह ॥७॥

ਚੌਪਈ ॥
चौपई ॥

ਚਿੰਤਾਤੁਰ ਘਰ ਕੋ ਫਿਰਿ ਆਯੋ ॥
चिंतातुर घर को फिरि आयो ॥

ਸਹਿਰ ਢੰਢੋਰਾ ਐਸ ਦਿਲਾਯੋ ॥
सहिर ढंढोरा ऐस दिलायो ॥

ਜੇ ਕੋਈ ਪੁਹਪ ਖਰੀਦਨ ਆਵੈ ॥
जे कोई पुहप खरीदन आवै ॥

ਮੁਹਿ ਨਿਰਖੇ ਬਿਨੁ ਲੇਨ ਨ ਪਾਵੈ ॥੮॥
मुहि निरखे बिनु लेन न पावै ॥८॥

ਪੁਹਪਨ ਸਮੈ ਬਿਕਨ ਜਬ ਭਯੋ ॥
पुहपन समै बिकन जब भयो ॥

ਤਬ ਤਹ ਨ੍ਰਿਪਤਿ ਬਿਲੋਕਨ ਅਯੋ ॥
तब तह न्रिपति बिलोकन अयो ॥

ਜੋਗੀ ਏਕ ਤਹਾ ਤਬ ਆਯੋ ॥
जोगी एक तहा तब आयो ॥

ਪੁਹਪ ਪਾਚ ਮਨ ਮੋਲ ਚੁਕਾਯੋ ॥੯॥
पुहप पाच मन मोल चुकायो ॥९॥

ਆਇ ਸੁ ਫੂਲ ਮੋਲ ਲੈ ਗਯੋ ॥
आइ सु फूल मोल लै गयो ॥

ਪਾਛੋ ਗਹਤ ਨ੍ਰਿਪਤਿ ਤਿਹ ਭਯੋ ॥
पाछो गहत न्रिपति तिह भयो ॥

ਜਾਤ ਜਾਤ ਦੋਊ ਗਏ ਗਹਿਰ ਬਨ ॥
जात जात दोऊ गए गहिर बन ॥

ਜਹ ਲਖਿ ਜਾਤ ਤੀਸਰੋ ਮਨੁਖ ਨ ॥੧੦॥
जह लखि जात तीसरो मनुख न ॥१०॥

ਤਬ ਜੋਗੀ ਸਰ ਜਟਾ ਉਘਾਰੀ ॥
तब जोगी सर जटा उघारी ॥

ਤਿਨ ਭੀਤਰ ਤੇ ਨਾਰਿ ਨਿਕਾਰੀ ॥
तिन भीतर ते नारि निकारी ॥

ਭਾਤਿ ਭਾਤਿ ਤਾ ਸੌ ਰਤਿ ਕਰਿ ਕੈ ॥
भाति भाति ता सौ रति करि कै ॥

ਸੋਯੋ ਤਾਪ ਮਦਨ ਕੌ ਹਰਿ ਕੈ ॥੧੧॥
सोयो ताप मदन कौ हरि कै ॥११॥

ਜਬ ਹੀ ਸੋਇ ਸੰਨ੍ਯਾਸੀ ਗਯੋ ॥
जब ही सोइ संन्यासी गयो ॥

ਜੂਤ ਜਟਨ ਤਿਹ ਨਾਰਿ ਛੁਰਯੋ ॥
जूत जटन तिह नारि छुरयो ॥

ਤਹ ਤੇ ਪੁਰਖ ਏਕ ਤਿਹ ਕਾਢਾ ॥
तह ते पुरख एक तिह काढा ॥

ਕਾਮ ਭੋਗ ਤਾ ਸੌ ਕਰਿ ਗਾਢਾ ॥੧੨॥
काम भोग ता सौ करि गाढा ॥१२॥

ਨ੍ਰਿਪ ਠਾਢੋ ਤਿਹ ਚਰਿਤ ਨਿਹਾਰਾ ॥
न्रिप ठाढो तिह चरित निहारा ॥

ਜੋਰਿ ਹਾਥ ਜੋਗਿਯਹਿ ਉਚਾਰਾ ॥
जोरि हाथ जोगियहि उचारा ॥

ਮੋ ਗ੍ਰਿਹ ਕਾਲ ਕ੍ਰਿਪਾ ਕਰਿ ਐਯੋ ॥
मो ग्रिह काल क्रिपा करि ऐयो ॥

ਜਥਾ ਸਕਤਿ ਭੋਜਨ ਕਰਿ ਜੈਯੋ ॥੧੩॥
जथा सकति भोजन करि जैयो ॥१३॥

ਪ੍ਰਾਤ ਗਯੋ ਸੰਨ੍ਯਾਸੀ ਤਿਹ ਘਰ ॥
प्रात गयो संन्यासी तिह घर ॥

ਭਗਵਾ ਭੇਸ ਸਕਲ ਤਨ ਮੈ ਧਰਿ ॥
भगवा भेस सकल तन मै धरि ॥

ਭਾਤਿ ਭਾਤਿ ਤਨ ਪ੍ਰਭਾ ਬਨਾਈ ॥
भाति भाति तन प्रभा बनाई ॥

ਮਹਾ ਧਰਮ ਸੋ ਜਨਿਯੋ ਜਾਈ ॥੧੪॥
महा धरम सो जनियो जाई ॥१४॥

ਸੰਨ੍ਯਾਸੀ ਕਹ ਨ੍ਰਿਪ ਆਗੇ ਧਰਿ ॥
संन्यासी कह न्रिप आगे धरि ॥

ਦੁਹਿਤਾ ਕੇ ਰਾਜਾ ਆਯੋ ਘਰ ॥
दुहिता के राजा आयो घर ॥

ਤੀਨ ਥਾਲ ਭੋਜਨ ਕੇ ਭਰਿ ਕੈ ॥
तीन थाल भोजन के भरि कै ॥

ਆਗੇ ਰਾਖੇ ਬਚਨ ਉਚਰਿ ਕੈ ॥੧੫॥
आगे राखे बचन उचरि कै ॥१५॥

ਇਹ ਬਿਧਿ ਬਚਨ ਕਹੇ ਸੰਨ੍ਯਾਸੀ ॥
इह बिधि बचन कहे संन्यासी ॥

ਕਹਾ ਕਰਤ ਹੈ ਮੁਹਿ ਤਨ ਹਾਸੀ ॥
कहा करत है मुहि तन हासी ॥

ਏਕ ਮਨੁਛ ਹੌ ਇਤਨੌ ਭੋਜਨ ॥
एक मनुछ हौ इतनौ भोजन ॥

ਖਾਯੋ ਜਾਇ ਕਵਨ ਬਿਧਿ ਮੋ ਤਨ ॥੧੬॥
खायो जाइ कवन बिधि मो तन ॥१६॥

ਏਕ ਥਾਰ ਭੋਜਨ ਤੁਮ ਕਰੋ ॥
एक थार भोजन तुम करो ॥

ਦੁਤਿਯ ਜਟਨ ਮੈ ਤਿਹ ਅਨਸਰੋ ॥
दुतिय जटन मै तिह अनसरो ॥

ਜਿਹ ਤਿਹ ਭਾਤਿ ਜਟਾ ਛੁਰਵਾਇ ॥
जिह तिह भाति जटा छुरवाइ ॥

ਤਹ ਤੇ ਨਾਰਿ ਨਿਕਾਸੀ ਰਾਇ ॥੧੭॥
तह ते नारि निकासी राइ ॥१७॥

ਤ੍ਰਿਤਿਯ ਥਾਰ ਆਗੇ ਤਿਹ ਰਾਖਾ ॥
त्रितिय थार आगे तिह राखा ॥

ਬਿਹਸਿ ਬਚਨ ਤਾ ਸੌ ਨ੍ਰਿਪ ਭਾਖਾ ॥
बिहसि बचन ता सौ न्रिप भाखा ॥

ਕੇਸ ਫਾਸ ਤੇ ਪੁਰਖ ਨਿਕਾਰਹੁ ॥
केस फास ते पुरख निकारहु ॥


Flag Counter