श्री दशम ग्रंथ

पृष्ठ - 554


ਨਰ ਭਾਤਿ ਭਾਤਨ ਏਕ ਕੋ ਜੁਰਿ ਏਕ ਏਕ ਉਡਾਹਿਾਂਗੇ ॥
नर भाति भातन एक को जुरि एक एक उडाहिांगे ॥

ਏਕ ਮਾਸ ਦੁਮਾਸ ਲੌ ਅਧ ਮਾਸ ਲੌ ਤੁ ਚਲਾਹਿਾਂਗੇ ॥
एक मास दुमास लौ अध मास लौ तु चलाहिांगे ॥

ਅੰਤਿ ਬੂਬਰਿ ਪਾਨ ਜਿਉ ਮਤ ਆਪ ਹੀ ਮਿਟਿ ਜਾਹਿਾਂਗੇ ॥੧੯॥
अंति बूबरि पान जिउ मत आप ही मिटि जाहिांगे ॥१९॥

ਬੇਦ ਅਉਰ ਕਤੇਬ ਕੇ ਦੋ ਦੂਖ ਕੈ ਮਤ ਡਾਰਿ ਹੈ ॥
बेद अउर कतेब के दो दूख कै मत डारि है ॥

ਹਿਤ ਆਪਨੇ ਤਿਹ ਠਉਰ ਭੀਤਰ ਜੰਤ੍ਰ ਮੰਤ੍ਰ ਉਚਾਰਿ ਹੈ ॥
हित आपने तिह ठउर भीतर जंत्र मंत्र उचारि है ॥

ਮੁਖ ਬੇਦ ਅਉਰ ਕਤੇਬ ਕੋ ਕੋਈ ਨਾਮ ਲੇਨ ਨ ਦੇਹਿਗੇ ॥
मुख बेद अउर कतेब को कोई नाम लेन न देहिगे ॥

ਕਿਸਹੂੰ ਨ ਕਉਡੀ ਪੁਨਿ ਤੇ ਕਬਹੂੰ ਨ ਕਿਉ ਹੀ ਦੇਹਗੇ ॥੨੦॥
किसहूं न कउडी पुनि ते कबहूं न किउ ही देहगे ॥२०॥

ਪਾਪ ਕਰਮ ਕਰੈ ਜਹਾ ਤਹਾ ਧਰਮ ਕਰਮ ਬਿਸਾਰਿ ਕੈ ॥
पाप करम करै जहा तहा धरम करम बिसारि कै ॥

ਨਹਿ ਦ੍ਰਬ ਦੇਖਤ ਛੋਡ ਹੈ ਲੈ ਪੁਤ੍ਰ ਮਿਤ੍ਰ ਸੰਘਾਰਿ ਕੈ ॥
नहि द्रब देखत छोड है लै पुत्र मित्र संघारि कै ॥

ਏਕਨੇਕ ਉਠਾਇ ਹੈ ਮਤਿ ਭਿੰਨ ਭਿੰਨ ਦਿਨੰ ਦਿਨਾ ॥
एकनेक उठाइ है मति भिंन भिंन दिनं दिना ॥

ਫੋਕਟੰ ਧਰਮ ਸਬੈ ਕਲਿ ਕੇਵਲੰ ਪ੍ਰਭਣੰ ਬਿਨਾ ॥੨੧॥
फोकटं धरम सबै कलि केवलं प्रभणं बिना ॥२१॥

ਇਕ ਦਿਵਸ ਚਲੈ ਕੋਊ ਮਤਿ ਦੋਇ ਦਿਉਸ ਚਲਾਹਿਗੇ ॥
इक दिवस चलै कोऊ मति दोइ दिउस चलाहिगे ॥

ਅੰਤਿ ਜੋਰਿ ਕੈ ਬਹਰੋ ਸਭੈ ਦਿਨ ਤੀਸਰੈ ਮਿਟ ਜਾਹਿਗੇ ॥
अंति जोरि कै बहरो सभै दिन तीसरै मिट जाहिगे ॥

ਪੁਨਿ ਅਉਰ ਅਉਰ ਉਚਾਹਿਗੇ ਮਤਣੋ ਗਤੰ ਚਤੁਰਥ ਦਿਨੰ ॥
पुनि अउर अउर उचाहिगे मतणो गतं चतुरथ दिनं ॥

ਧਰਮ ਫੋਕਟਣੰ ਸਬੰ ਇਕ ਕੇਵਲੰ ਕਲਿਨੰ ਬਿਨੰ ॥੨੨॥
धरम फोकटणं सबं इक केवलं कलिनं बिनं ॥२२॥

ਛੰਦ ਬੰਦ ਜਹਾ ਤਹਾ ਨਰ ਨਾਰਿ ਨਿਤ ਨਏ ਕਰਹਿ ॥
छंद बंद जहा तहा नर नारि नित नए करहि ॥

ਪੁਨਿ ਜੰਤ੍ਰ ਮੰਤ੍ਰ ਜਹਾ ਤਹਾ ਨਹੀ ਤੰਤ੍ਰ ਕਰਤ ਕਛੂ ਡਰਹਿ ॥
पुनि जंत्र मंत्र जहा तहा नही तंत्र करत कछू डरहि ॥

ਧਰਮ ਛਤ੍ਰ ਉਤਾਰ ਕੈ ਰਨ ਛੋਰਿ ਛਤ੍ਰੀ ਭਾਜ ਹੈ ॥
धरम छत्र उतार कै रन छोरि छत्री भाज है ॥

ਸੂਦ੍ਰ ਬੈਸ ਜਹਾ ਤਹਾ ਗਹਿ ਅਸਤ੍ਰ ਆਹਵ ਗਾਜ ਹੈ ॥੨੩॥
सूद्र बैस जहा तहा गहि असत्र आहव गाज है ॥२३॥

ਛਤ੍ਰੀਆਨੀ ਛੋਰ ਕੈ ਨਰ ਨਾਹ ਨੀਚਨਿ ਰਾਵ ਹੈ ॥
छत्रीआनी छोर कै नर नाह नीचनि राव है ॥

ਤਜਿ ਰਾਜ ਅਉਰ ਸਮਾਜ ਕੋ ਗ੍ਰਿਹਿ ਨੀਚਿ ਰਾਨੀ ਜਾਵ ਹੈ ॥
तजि राज अउर समाज को ग्रिहि नीचि रानी जाव है ॥

ਸੂਦ੍ਰ ਬ੍ਰਹਮ ਸੁਤਾ ਭਏ ਰਤਿ ਬ੍ਰਹਮ ਸੂਦ੍ਰੀ ਹੋਹਿਗੇ ॥
सूद्र ब्रहम सुता भए रति ब्रहम सूद्री होहिगे ॥

ਬੇਸਿਯਾ ਬਾਲ ਬਿਲੋਕ ਕੈ ਮੁਨਿ ਰਾਜ ਧੀਰਜ ਖੋਹਿਗੇ ॥੨੪॥
बेसिया बाल बिलोक कै मुनि राज धीरज खोहिगे ॥२४॥

ਧਰਮ ਭਰਮਿ ਉਡ੍ਯੋ ਜਹਾ ਤਹਾ ਪਾਪ ਪਗ ਪਗ ਪਰ ਹੋਹਿਗੇ ॥
धरम भरमि उड्यो जहा तहा पाप पग पग पर होहिगे ॥


Flag Counter