श्री दशम ग्रंथ

पृष्ठ - 421


ਸ੍ਯਾਮ ਭਨੇ ਅਮਿਟੇਸ ਕੇ ਸਾਮੁਹੇ ਆਹਵ ਮੈ ਕੋਊ ਨ ਠਹਿਰਾਨੇ ॥
स्याम भने अमिटेस के सामुहे आहव मै कोऊ न ठहिराने ॥

ਜੇ ਬਰ ਬੀਰ ਕਹਾਵਤ ਹੈ ਬਹੁ ਬਾਰ ਭਿਰੇ ਰਨਿ ਬਾਧਿਤ ਬਾਨੇ ॥
जे बर बीर कहावत है बहु बार भिरे रनि बाधित बाने ॥

ਸੋ ਇਹ ਭਾਤਿ ਚਲੇ ਭਜਿ ਕੈ ਜਿਮ ਪਉਨ ਬਹੇ ਦ੍ਰੁਮ ਪਾਤ ਉਡਾਨੇ ॥੧੨੩੫॥
सो इह भाति चले भजि कै जिम पउन बहे द्रुम पात उडाने ॥१२३५॥

ਕੇਤੇ ਰਹੇ ਰਨ ਮੈ ਰੁਪ ਕੈ ਕਿਤਨੇ ਭਜਿ ਸ੍ਯਾਮ ਕੇ ਤੀਰ ਪੁਕਾਰੇ ॥
केते रहे रन मै रुप कै कितने भजि स्याम के तीर पुकारे ॥

ਬੀਰ ਘਨੇ ਨਹੀ ਜਾਤ ਗਨੇ ਅਮਿਟੇਸਿ ਬਲੀ ਰਿਸ ਸਾਥਿ ਸੰਘਾਰੇ ॥
बीर घने नही जात गने अमिटेसि बली रिस साथि संघारे ॥

ਬਾਜ ਮਰੇ ਗਜ ਰਾਜ ਪਰੇ ਸੁ ਕਹੂੰ ਰਥ ਕਾਟਿ ਕੈ ਭੂ ਪਰਿ ਡਾਰੇ ॥
बाज मरे गज राज परे सु कहूं रथ काटि कै भू परि डारे ॥

ਆਵਤ ਕਾ ਤੁਮਰੇ ਮਨ ਮੈ ਕਰਤਾ ਹਰਤਾ ਪ੍ਰਤਿਪਾਲਨਹਾਰੇ ॥੧੨੩੬॥
आवत का तुमरे मन मै करता हरता प्रतिपालनहारे ॥१२३६॥

ਦੋਹਰਾ ॥
दोहरा ॥

ਰਨ ਆਤੁਰ ਹ੍ਵੈ ਸੁਭਟ ਜੋ ਹਰਿ ਸੋ ਬਿਨਤੀ ਕੀਨ ॥
रन आतुर ह्वै सुभट जो हरि सो बिनती कीन ॥

ਤਬ ਤਿਨ ਕੋ ਬ੍ਰਿਜਰਾਜ ਜੂ ਇਹ ਬਿਧਿ ਉਤਰ ਦੀਨ ॥੧੨੩੭॥
तब तिन को ब्रिजराज जू इह बिधि उतर दीन ॥१२३७॥

ਕਾਨ੍ਰਹ ਜੂ ਬਾਚ ॥
कान्रह जू बाच ॥

ਸਵੈਯਾ ॥
सवैया ॥

ਨਿਧਿ ਬਾਰਿ ਬਿਖੈ ਅਤਿ ਹੀ ਹਠ ਕੈ ਬਹੁ ਮਾਸ ਰਹਿਯੋ ਤਪੁ ਜਾਪੁ ਕੀਓ ॥
निधि बारि बिखै अति ही हठ कै बहु मास रहियो तपु जापु कीओ ॥

ਬਹੁਰੋ ਤਜਿ ਕੈ ਪਿਤ ਮਾਤ ਸੁ ਭ੍ਰਾਤ ਅਵਾਸ ਤਜਿਯੋ ਬਨਬਾਸ ਲੀਓ ॥
बहुरो तजि कै पित मात सु भ्रात अवास तजियो बनबास लीओ ॥

ਸਿਵ ਰੀਝਿ ਤਪੋਧਨ ਮੈ ਇਹ ਕੋ ਕਹਿਯੋ ਮਾਗ ਮਹਾ ਬਰੁ ਤੋਹਿ ਦੀਓ ॥
सिव रीझि तपोधन मै इह को कहियो माग महा बरु तोहि दीओ ॥

ਮੁਹਿ ਸਾਮੁਹੇ ਕੋਊ ਨ ਸਤ੍ਰ ਰਹੈ ਬਰੁ ਦੇਹੁ ਇਹੈ ਮੁਖਿ ਮਾਗ ਲੀਓ ॥੧੨੩੮॥
मुहि सामुहे कोऊ न सत्र रहै बरु देहु इहै मुखि माग लीओ ॥१२३८॥

ਸੇਸ ਸੁਰੇਸ ਗਣੇਸ ਨਿਸੇਸ ਦਿਨੇਸ ਹੂੰ ਤੇ ਨਹੀ ਜਾਇ ਸੰਘਾਰਿਓ ॥
सेस सुरेस गणेस निसेस दिनेस हूं ते नही जाइ संघारिओ ॥

ਸੋ ਬਰ ਪਾਇ ਮਹਾ ਸਿਵ ਤੇ ਅਰਿ ਬ੍ਰਿੰਦ ਨਰਿੰਦ ਇਹੀ ਰਨਿ ਮਾਰਿਓ ॥
सो बर पाइ महा सिव ते अरि ब्रिंद नरिंद इही रनि मारिओ ॥

ਸੂਰਨ ਸੋ ਬਲਬੀਰ ਤਬੈ ਅਪੁਨੈ ਮੁਖਿ ਤੇ ਇਹ ਭਾਤਿ ਉਚਾਰਿਓ ॥
सूरन सो बलबीर तबै अपुनै मुखि ते इह भाति उचारिओ ॥

ਹਉ ਤਿਹ ਸੰਗਰ ਕੇ ਸਮੁਹੇ ਮ੍ਰਿਤ ਕੀ ਬਿਧਿ ਪੂਛਿ ਇਹੀ ਜੀਯ ਧਾਰਿਓ ॥੧੨੩੯॥
हउ तिह संगर के समुहे म्रित की बिधि पूछि इही जीय धारिओ ॥१२३९॥

ਦੋਹਰਾ ॥
दोहरा ॥

ਜਬ ਹਰਿ ਜੂ ਐਸੇ ਕਹਿਯੋ ਤਬ ਮੁਸਲੀ ਸੁਨਿ ਪਾਇ ॥
जब हरि जू ऐसे कहियो तब मुसली सुनि पाइ ॥

ਇਹ ਕੋ ਅਬ ਹੀ ਹਉ ਹਨੋ ਬੋਲਿਯੋ ਬਚਨੁ ਰਿਸਾਇ ॥੧੨੪੦॥
इह को अब ही हउ हनो बोलियो बचनु रिसाइ ॥१२४०॥

ਸਵੈਯਾ ॥
सवैया ॥

ਕੋਪ ਹਲੀ ਜਦੁਬੀਰ ਹੀ ਸੋ ਇਹ ਭਾਤਿ ਕਹਿਯੋ ਕਹੋਂ ਜਾਇ ਸੰਘਾਰੋ ॥
कोप हली जदुबीर ही सो इह भाति कहियो कहों जाइ संघारो ॥

ਜਉ ਸਿਵ ਆਇ ਸਹਾਇ ਕਰੈ ਸਿਵ ਕੋ ਰਨ ਮੈ ਤਿਹ ਸੰਗ ਪ੍ਰਹਾਰੋ ॥
जउ सिव आइ सहाइ करै सिव को रन मै तिह संग प्रहारो ॥

ਸਾਚ ਕਹੋ ਪ੍ਰਭ ਜੂ ਤੁਮ ਸੋ ਹਨਿ ਹੋ ਅਮਿਟੇਸ ਨਹੀ ਬਲ ਹਾਰੋ ॥
साच कहो प्रभ जू तुम सो हनि हो अमिटेस नही बल हारो ॥

ਪਉਨ ਸਰੂਪ ਸਹਾਇ ਕਰੋ ਤੁਮ ਪਾਵਕ ਹੁਇ ਰਿਪੁ ਕਾਨਨ ਜਾਰੋ ॥੧੨੪੧॥
पउन सरूप सहाइ करो तुम पावक हुइ रिपु कानन जारो ॥१२४१॥

ਕ੍ਰਿਸਨ ਬਾਚ ਮੁਸਲੀ ਸੋ ॥
क्रिसन बाच मुसली सो ॥

ਦੋਹਰਾ ॥
दोहरा ॥

ਤੁਮ ਸੋ ਤਿਨਿ ਜਬ ਜੁਧ ਕੀਆ ਕਿਉ ਨ ਲਰੇ ਪਗ ਰੋਪਿ ॥
तुम सो तिनि जब जुध कीआ किउ न लरे पग रोपि ॥

ਅਬ ਹਮ ਆਗੇ ਗਰਬ ਕੋ ਬਚਨ ਉਚਾਰਤ ਕੋਪਿ ॥੧੨੪੨॥
अब हम आगे गरब को बचन उचारत कोपि ॥१२४२॥

ਸਵੈਯਾ ॥
सवैया ॥

ਜਾਦਵ ਭਾਜਿ ਗਏ ਸਿਗਰੇ ਤੁਮ ਬੋਲਤ ਹੋ ਅਹੰਕਾਰਨਿ ਜਿਉ ॥
जादव भाजि गए सिगरे तुम बोलत हो अहंकारनि जिउ ॥

ਅਬ ਆਜ ਹਨੋ ਅਰਿ ਕੋ ਰਨ ਮੈ ਕਸ ਭਾਖਤ ਹੋ ਮਤਵਾਰਿਨ ਜਿਉ ॥
अब आज हनो अरि को रन मै कस भाखत हो मतवारिन जिउ ॥

ਤਿਹ ਕੋ ਬਡਵਾਨਲ ਕੇ ਪਰਸੇ ਜਰ ਜੈਹੋ ਤਬੈ ਤ੍ਰਿਨ ਭਾਰਨ ਜਿਉ ॥
तिह को बडवानल के परसे जर जैहो तबै त्रिन भारन जिउ ॥

ਜਦੁਬੀਰ ਕਹਿਯੋ ਵਹੁ ਕੇਹਰਿ ਹੈ ਤਿਹ ਤੇ ਭਜਿ ਹੋ ਬਲਿ ਬਾਰੁਨ ਜਿਉ ॥੧੨੪੩॥
जदुबीर कहियो वहु केहरि है तिह ते भजि हो बलि बारुन जिउ ॥१२४३॥

ਦੋਹਰਾ ॥
दोहरा ॥

ਬ੍ਰਿਜਭੂਖਨ ਬਲਭਦ੍ਰ ਸੋ ਇਹ ਬਿਧਿ ਕਹੀ ਸੁਨਾਇ ॥
ब्रिजभूखन बलभद्र सो इह बिधि कही सुनाइ ॥

ਹਰੈ ਬੋਲਿ ਬਲਿ ਯੌ ਕਹਿਯੋ ਕਰੋ ਜੁ ਪ੍ਰਭਹਿ ਸੁਹਾਇ ॥੧੨੪੪॥
हरै बोलि बलि यौ कहियो करो जु प्रभहि सुहाइ ॥१२४४॥

ਸਵੈਯਾ ॥
सवैया ॥

ਯੌ ਬਲਿ ਸਿਉ ਕਹਿਯੋ ਰੋਸ ਬਢਾਇ ਚਲਿਯੋ ਹਰਿ ਜੂ ਹਥਿਯਾਰ ਸੰਭਾਰੇ ॥
यौ बलि सिउ कहियो रोस बढाइ चलियो हरि जू हथियार संभारे ॥

ਕਾਇਰ ਜਾਤ ਕਹਾ ਥਿਰੁ ਹੋਹੁ ਸੁ ਕੇਹਰਿ ਜ੍ਯੋ ਹਰਿ ਜੂ ਭਭਕਾਰੇ ॥
काइर जात कहा थिरु होहु सु केहरि ज्यो हरि जू भभकारे ॥

ਬਾਨ ਅਨੇਕ ਹਨੇ ਉਨ ਹੂੰ ਹਰਿ ਕੋਪ ਹੁਇ ਬਾਨ ਸੋ ਬਾਨ ਨਿਵਾਰੇ ॥
बान अनेक हने उन हूं हरि कोप हुइ बान सो बान निवारे ॥

ਅਪੁਨੇ ਪਾਨਿ ਲਯੋ ਧਨੁ ਤਾਨਿ ਘਨੇ ਸਰ ਲੈ ਅਰਿ ਊਪਰਿ ਡਾਰੇ ॥੧੨੪੫॥
अपुने पानि लयो धनु तानि घने सर लै अरि ऊपरि डारे ॥१२४५॥

ਦੋਹਰਾ ॥
दोहरा ॥

ਬਾਨ ਅਨੇਕ ਚਲਾਇ ਕੈ ਪੁਨਿ ਬੋਲੇ ਹਰਿ ਦੇਵ ॥
बान अनेक चलाइ कै पुनि बोले हरि देव ॥

ਅਮਿਟ ਸਿੰਘ ਮਿਟ ਜਾਇਗੋ ਝੂਠੋ ਤੁਯ ਅਹੰਮੇਵ ॥੧੨੪੬॥
अमिट सिंघ मिट जाइगो झूठो तुय अहंमेव ॥१२४६॥


Flag Counter